Headlines News :
Home » » ਹੁਣ ਮਾਪਿਆਂ ਨਾਲੋ ਜਿਆਦਾ ਮੋਹ ਮੋਬਾਇਲਾ ਦਾ - ਇਕਬਾਲ ਸਿੰਘ ਬਰਾੜ

ਹੁਣ ਮਾਪਿਆਂ ਨਾਲੋ ਜਿਆਦਾ ਮੋਹ ਮੋਬਾਇਲਾ ਦਾ - ਇਕਬਾਲ ਸਿੰਘ ਬਰਾੜ

Written By Unknown on Friday 12 September 2014 | 23:27

ਜੇਕਰ ਅੱਜ ਦੀ ਨੌਜਵਾਨ ਪੀੜੀ ਦੀ ਗੱਲ ਕਰੀਏ ਤਾਂ ਪਿਛਲੇ ਦਹਾਕਿਆ ਦੇ ਮੁਕਾਬਲੇ ਬਹੁਤ ਜਿਆਦਾ ਬਦਲੀ ਹੋਈ ਨਜਰ ਆਉਦੀ ਹੈ । ਪਿਛਲੇ ਦਹਾਕਿਆਂ ਵਿਚ ਨੌਜਵਾਨਾਂ ਨੂੰ ਖੇਤੀ ਦੇ ਕੰਮਾਂ ਤੋ ˆਇਲਾਵਾ ਘਰੇਲੂ ਕੰਮਾਂ ਨਾਲ ਹੀ ਜਿਆਦਾ ਲਗਨ ਸੀ । ਜਿਸ ਕਾਰਨ ਲੋਕ ਜਿਆਦਾਤਰ ਮਿਹਨਤ ਕਰਨ ਵਿਚ ਹੀ ਜੁਟੈ (ਲੱਗੇ) ਰਹਿੰਦੇ ਸਨ । ਹੋਰ ਤਾਂ ਹੋਰ ਕੰਮ ਵਿਚ ਮਸਰੁੂਫ ਹੋਣ ਕਾਰਨ ਘਰਾਂ ਵਿਚ ਲੱਗੇ ਟੈਲੀਵੀਜਨ ਵੀ ਦੇਖਣ ਦਾ ਸਮਾਂ ਬਹੁਤ ਘੱਟ ਹੁੰਦਾ ਸੀ । ਪਰ ਕਦੇ ਕਦੇ ਸਮਾਂ ਕੱਢ ਕੇ ਸ਼ੌਕ ਨਾਲ ਹੀ ਦੇਖਿਆ ਕਰਦੇ ਸਨ । ਹੁਣ ਦਾ ਯੁੱਗ ਪੜਿਆ ਲਿਖਿਆ ਯੁੱਗ ਹੈ । ਪੜੇ ਲਿਖੇ ਯੁੱਗ ਦੇ ਹੋਣ ਕਾਰਨ ਹੀ ਦੁਨੀਆਂ ਇਕ ਨੈਵਰਕਿੰਗ ਬਣ ਚੁੱਕੀ ਹੈ । ਇਹ ਨੈਟਵਰਕਿੰਗ ਬਹੁਤ ਜਿਆਦਾ ਪ੍ਰਕਾਰ ਨਾਲ ਫੈਲਿਆ ਹੋਇਆ ਹੈ । ਜਿਸ ਵਿਚੋ ਇਕ ਨਾਮ ਹੈ ਸੋਸ਼ਲ ਨੈਟਵਰਕ ਜਿਵੇ ਫੇਸਬੁੱਕ, ਔਰ ਕੱਟ ,ਵਾਟਸ ਐਪ ਆਦਿ ਜਿਸ ਨੇ ਲੋਕਾਂ ਨੂੰ ਇੰਨਾ ਜਿਆਦਾ ਆਪਣੇ ਵੱਲ ਖਿੱਚ ਲਿਆ ਹੈ ਕਿ ਲੋਕ ਹਰ ਰੋਜ ਨਵੇ-ਨਵੇ ਆ ਰਹੇ ਸੋਫਵੇਅਰਾ ਵਿਚ ਉਲਝ ਕੇ ਰਹਿ ਗਏ ਹਨ । ਜਿਨ੍ਹਾਂ ਵਿਚ ਲੱਗੇ ਰਹਿਣ ਕਾਰਨ ਕਈ ਕਈ ਨੌਜਵਾਨ ਤਾਂ ਆਪਣਾ ਰੋਟੀ ਪਾਣੀ ਖਾਣਾ ਵੀ ਭੁੱਲ ਤੱਕ ਜਾਂਦੇ ਹਨ । ਇਸ ਨੈਟਵਕਿੰਗ ਨਾਲ ਜਿਥੇ ਲੋਕਾਂ ਦਾ ਕਾਫੀ ਪ੍ਰਕਾਰ ਨਾਲ ਨੁਕਸਾਨ ਹੋ ਰਿਹਾ ਹੈ ਜਿਵੇ :- ਦਿਮਾਗ ਦੀ ਭੁਲੱਣ ਸਕਤੀ ਦਾ ਵਧ ਜਾਣਾ, ਪੈਸੇ ਦੀ ਬਰਬਾਦੀ , ਸਮੇ ਦਾ ਬਰਦਾਰ ਹੋਣਾ , ਰਿਸਤਿਆ ਵਿਚ ਤਰੇੜਾ ਆਉਣੀਆਂ, ਕੋਈ ਵੀ ਕੰਮ ਸਮੇ ਸਿਰ ਨਾ ਕਰ ਸਕਣਾ ਆਦਿ ਇਹ ਸਭ ਸੋਸ਼ਲ ਨੈਟਵਰਕਿੰਗ ਕਾਰਨ ਹੀ ਹੋਣਾ ਸੰਭਵ ਹੈ । ਇਸ ਤੋ ਇਲਾਵਾ ਮਾਪੇ ਇਨਾਂ ਬੱਚਿਆਂ ਨੂੰ ਕਿੰਨਾ ਵੀ ਬੁਲਾਈ ਜਾਣ ਪਰ ਬੱਚੇ ਇਸ ਸਿਸਟਮ ਵਿਚ ਖੁੱਬੇ ਹੋਣ ਕਾਰਨ ਮਾਪਿਆ ਦੇ ਸਵਾਲ ਦਾ ਜੁਆਬ ਹਾਂ ਜਾਂ ਨਾ ਵਿਚ ਦੇਣ ਦੀ ਬਜਾਏ ਸੋਸਲ ਨੈਟਵਕਿੰਗ ਨੂੰ ਹੀ ਪਹਿਲ ਦਿੰਦੇ ਹਨ ਕੀ ਜੋ ਇਹ ਸਭ ਹੋ ਰਿਹਾ ਹੈ ਉਹ ਆਉਣ ਵਾਲੇ ਸਮੇ ਵਿਚ ਸਾਡੇ ਪਰਿਵਾਰਵਾਦ ਵਿਚ ਏਕਤਾ ਜਾਂ ਪਿਆਰ ਬਣਾਈ ਰੱਖਣ ਲਈ ਲਾਭਦਾਇਕ ਹੋਵੇਗਾ । ਜੇਕਰ ਬੈਨੀਫਿਟ ਹੋਵੇਗਾ ਤਾਂ ਕੀ ਹੋਵਾਗਾ । ਪਰ ਜੇਕਰ ਹਾਨੀਕਾਰਕ ਹੋਵੇਗਾ ਤਾਂ ਕਿਉ । ਇਥੇ ਇਕ ਗੱਲ ਸੋਚਣ ਯੋਗ ਹੈ ਕਿ ਜੇਕਰ ਕੁਝ ਦਹਾਕੇ ਪਿਛੇ ਵੱਲ ਨਿਗਾ ਮਾਰੀਏ ਤਾਂ ਉਸ ਸਮੇ ਦੇ ਮੁਕਾਬਲੇ ਅੱਜ ਦਾ ਯੁੱਗ ਨੇ ਤਰੱਕੀ ਜਰੂਰ ਕੀਤੀ ਹੈ ਪਰ ਲੋਕਾਂ ਦਾ ਆਪਣੇ ਸਕੇ-ਸਬੰਧੀਆਂ, ਰਿਸਤੇਦਾਰਾਂ, ਆਢੀ-ਗੁਆਢੀਆਂ ਹੋਰ ਤਾਂ ਹੋਰ ਆਪਣੇ ਮਾਤਾ-ਪਿਤਾ ਨਾਲ ਵੀ ਮੋਹ ਬਹੁਤ ਜਿਆਦਾ ਘੱਟ ਹੋਇਆ ਮਹਿਸੂਸ ਹੁੰਦਾ ਹੈ ਅਤੇ ਇਸੇ ਤਰ੍ਹਾ ਹੀ ਆਉਣ ਵਾਲੇ ਸਮੇ ਵਿਚ ਯੁੱਗ ਭਾਵੈ ਕਿੰਨੀ ਵੀ ਤਰੱਕੀ ਕਿਉ ਨਾ ਕਰ ਜਾਏ ਪਰ ਅੱਜ ਦੇ ਮੁਕਾਬਲੇ ਸਾਡੇ ਰਿਸਤੇ ਨਾਤੇ ਨਾ ਮੁਮਕਿਨ ਹੀ ਰਹਿ ਜਾਣਗੇ ਪ੍ਰਤੀਤ ਹੁੰਦੇ ਹਨ । ਇਸ ਸਭ ਤੋ ਬਿਨਾਂ ਮੋਬਾਇਲਾਂ ਨੇ ਨੋਜਵਾਨਾਂ ਤੋ ਇਲਾਵਾ ਸਕੂਲੀ ਪੜਦੇ ਬੱਚਿਆਂ ਤੱਕ ਵੀ ਆਪਣੇ ਪੈਰ ਪਸਾਰ ਲਏ ਹਨ । ਪਰ ਹੁਣ ਲੋੜ ਹੈ ਸਾਨੂੰ ਇਸ ਦੀ ਘੱਟ ਤੋ ਘੱਟ ਜਾਇਜ-ਜਾਇਜ ਵਰਤੋ ਕਰਕੇ ਆਪਣਾ ਕੀਮਤੀ ਸਮਾਂ ਬਚਾਉਣ ਦੀ ਤਾਂ ਜੋ ਸਾਡਾ ਇਹ ਅਮੁੱਲਾ ਸਮਾਂ ਅਜਾਈ ਨਾ ਜਾ ਸਕੇ ਅਤੇ ਅਸੀ ਨੈਟਵਰਕਿੰਗ ਦੇ ਨਾਲ-ਨਾਲ ਵੱਧ ਤੋ ਵੱਧ ਸਮਾਂ ਪਰਿਵਾਰਕ ਸਾਂਝ ਬਣਾਈ ਰੱਖਣ ਲਈ ਆਪਣੇ ਮਾਤਾ-ਪਿਤਾ, ਭੈਣ-ਭਰਾਵਾਂ ਅਤੇ ਬੱਚਿਆ ਵਿਚ ਬਤਾ ਸਕੀਏ । 


ਇਕਬਾਲ ਸਿੰਘ ਬਰਾੜ
ਪਿੰਡ: ਭਲਾਈਆਣਾ-152101
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ।
ਮੋਬਾਇਲ: 98145-00156

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template