Headlines News :
Home » » ਸਫਲਤਾ ਦੇ ਕੁੱਝ ਰਾਜ਼ ਵਿਦਿਆਰਥੀਆਂ ਲਈ - ਸੁਖਵਿੰਦਰ ਕੌਰ

ਸਫਲਤਾ ਦੇ ਕੁੱਝ ਰਾਜ਼ ਵਿਦਿਆਰਥੀਆਂ ਲਈ - ਸੁਖਵਿੰਦਰ ਕੌਰ

Written By Unknown on Saturday 26 January 2013 | 01:16


ਪਿਆਰੇ ਵਿਦਿਆਰਥੀਉ ਮੇਰੇ ਵੱਲੋਂ ਤੁਹਾਨੂੰ ਸ਼ੁੱਭ ਕਾਮਨਾਵਾਂ ਤੇ ਢੇਰ ਸਾਰਾ ਪਿਆਰ। ਪਿਆਰੇ ਬੱਚਿਉ ਹਰ ਇਨਸਾਨ ਜਿੰਦਗੀ ਵਿੱਚ ਸਫਲ ਹੋਣਾ, ਹਰਮਨ ਪਿਆਰਾ ਹੋਣਾ ਤੇ ਮਾਨ ਸਨਮਾਨ ਪ੍ਰਾਪਤ ਕਰਨਾ ਚਾਹੁੰਦਾ ਹੈ। ਅਸੀਂ ਇਹ ਸਭ ਸਫਲਤਾਵਾਂ ਪ੍ਰਾਪਤ ਕਰ ਸਕਦੇ ਹਾਂ ਜੇਕਰ ਅਸੀਂ ਸਫਲ ਹੋਣ ਲਈ ਮਿਹਨਤ ਕਰੀਏ। ਕਿਉਂਕਿ ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੈ। ਸਫਲਤਾ ਅਚਾਨਕ ਜਾਂ ਤੀਰ-ਤੁੱਕੇ ਨਾਲ ਨਹੀਂ ਮਿਲਦੀ। ਇਹ ਲੰਬੇ ਸ਼ੰਘਰਸ਼ ਅਤੇ ਮਿਹਨਤ ਦਾ ਫਲ ਹੁੰਦੀ ਹੈ। ਜਿਵੇਂ ਖਿਡਾਰੀ ਦਾ ਸਾਲਾਂ ਦਾ ਅਭਿਆਸ ਉਸ ਦੀ ਮਿਹਨਤ ਦਾ ਫਲ ਹੁੰਦਾ ਹੈ ਕਿ ਉਹ ਕੁੱਝ ਮਿੰਟ ਚੰਗਾ ਪ੍ਰਦਰਸ਼ਨ ਕਰਕੇ ਵਾਹ-ਵਾਹ ਖੱਟਦਾ ਹੈ। ਮਿਹਨਤੀ ਤੇ ਮਹਾਨ ਲੋਕ ਉਦੋਂ ਮਿਹਨਤ ਕਰ ਰਹੇ ਹੁੰਦੇ ਹਨ। ਜਦੋਂ ਉਹਨਾਂ ਦੇ ਸਾਥੀ ਘੂਕ ਸੁੱਤੇ ਨੀਂਦ ਦਾ ਆਨੰਦ ਮਾਨ ਰਹੇ ਹੁੰਦੇ ਹਨ। ਆਪਣੇ ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੀ ਭਜਨ ਬੰਦਗੀ ਭਾਵ ਆਪਣੇ ਰਚਣਹਾਰੇ ਦੇ ਸ਼ੁਕਰਾਨੇ ਨਾਲ ਕਰਨੀ ਹੈ। ਆਤਮ ਚਿੰਤਨ ਮਨੁੱਖ ਨੂੰ ਹਮੇਸ਼ਾ ਸਫਲਤਾ ਵੱਲ ਲੈ ਜਾਂਦਾ ਹੈ। ਸਾਨੂੰ ਹਮੇਸ਼ਾ ਆਪਣੇ ਔਗੁਣ ਤੇ ਦੂਜਿਆਂ ਦੇ ਗੁਣ ਦੇਖਣੇ ਚਾਹੀਦੇ ਹਨ। ਆਪਣੇ ਔਗੁਣ ਛੱਡਣ ਲਈ ਪਹਿਲਾ ਤੱਤਪਰ ਹੋਈਏ ਅਤੇ ਦੂਜਿਆਂ ਦੇ ਗੁਣ ਗ੍ਰਹਿਣ ਕਰਦੇ ਹੋਏ ਕਦੇ ਵੀ ਉਨ੍ਹਾਂ ਨਾਲ ਈਰਖਾ ਨਾ ਕਰੀਏ। ਆਦਰਸ਼ ਵਿਦਿਆਰਥੀ ਹਮੇਸ਼ਾ ਹੀ ਵੱਧ ਤੋਂ ਵੱਧ ਗੁਣ ਇਕੱਠੇ ਕਰਨ ਲਈ ਤੇ ਨਵਾਂ ਗਿਆਨ ਹਾਸਲ ਕਰਨ ਤੇ ਵੱਧ ਤੋਂ ਵੱਧ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸਕ ਰਹਿੰਦਾ ਹੈ। ਜੇਕਰ ਤੁਸੀਂ ਜਿੰਦਗੀ ਵਿੱਚ ਸਫਲਤਾ ਹਾਸਲ ਕਰਨੀ ਹੈ ਤਾਂ ਤੁਹਾਨੂੰ ਆਪਣੀ ਜਿੰਦਗੀ ਵਿੱਚ ਨਿਸ਼ਾਨਾ ਮਿਥਣਾ ਪਵੇਗਾ ਤੇ ਉਸ ਨਿਸ਼ਾਨੇ ਨੂੰ ਜਿਵੇਂ ਅਰਜਨ ਨੂੰ ਮੱਛੀ ਦੀ ਸਿਰਫ ਅੱਖ ਤੋਂ ਬਿਨ੍ਹਾਂ ਹੋਰ ਕੁੱਝ ਦਿਖਾਈ ਨਹੀ ਸੀ ਦਿੰਦਾ, ਉਵੇਂ ਹੀ ਉਥੇ ਕੇਂਦਰਤ ਹੋ ਕੇ ਮਿਹਨਤ ਕਰਨੀ ਚਾਹੀਦੀ ਹੈ। ਵਿਦਿਆਰਥੀ ਜੀਵਨ ਹੀ ਮਿਹਨਤ ਕਰਕੇ ਜਿੰਦਗੀ ਵਿੱਚ ਕੁੱਝ ਪ੍ਰਾਪਤ ਕਰਨ, ਮਾਪਿਆਂ ਲਈ, ਸਮਾਜ ਲਈ ਕੁੱਝ ਕਰਨ ਦਾ ਸਮਾਂ ਹੁੰਦਾ ਹੈ। ਪਰ ਬਹੁਤੇ ਵਿਦਿਆਰਥੀ ਕਿਸ਼ੋਰ ਅਵਸਥਾ ਵਿੱਚ ਕੁੱਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ ਕਿ ਉਨ੍ਹਾਂ ਦੀ ਸਾਰੀ ਜਿੰਦਗੀ ਬਰਬਾਦ ਹੋ ਜਾਂਦੀ ਹੈ। ਹਮੇਸ਼ਾ ਆਪਣੇ ਜਜਬਾਤਾਂ ਤੇ ਕਾਬੂ ਰੱਖੋ ਅਤੇ ਮੰਜ਼ਿਲ ਵੱਲ ਵੱਧਦੇ ਜਾਣਾ ਹੀ ਵਿਦਿਆਰਥੀ ਜੀਵਨ ਦਾ ਧਰਮ ਹੈ। ਵਿਦਿਆਰਥੀ ਆਪਣੇ ਅਧਿਆਪਕਾਂ, ਮਾਪਿਆਂ ਦਾ ਸਤਿਕਾਰ ਕਰਨ, ਨਸ਼ਿਆਂ ਤੋਂ ਦੂਰ ਰਹਿਣ। ਮਾਪਿਆਂ ਵੱਨੋਂ ਮਿਲੀਆਂ ਅਸੀਸਾਂ ਇਨਸਾਨ ਨੂੰ ਮਾਲਾਮਾਲ ਕਰ ਦਿੰਦੀਆਂ ਹਨ। ਜੇਕਰ ਤੁਸੀਂ ਆਪਣੇ ਮਾਪਿਆਂ ਨੂੰ ਹੀ ਦੁੱਖੀ ਕਰ ਦਿੱਤਾ ਉਸ ਤੋਂ ਵੱਡਾ ਤੁਹਾਡੇ ਵੱਲੋਂ ਕੋਈ ਗੁਨਾਹ ਨਹੀਂ ਹੋ ਸਕਦਾ। ਸਵੇਰੇ ਉਠ ਕੇ ਬਜੁਰਗਾਂ ਦੇ ਪੈਰੀ ਹੱਥ ਲਾ ਕੇ ਉਨ੍ਹਾਂ ਦਾ ਅਸ਼ੀਰਵਾਰ ਲੈ ਕੇ ਦਿਨ ਦੀ ਸ਼ੁਰੂਆਤ ਕਰੋ। ਮੈਂ ਯਕੀਨ ਨਾਲ ਕਹਿੰਦੀ ਹਾਂ ਕਿ ਤੁਸੀਂ ਜਿੰਦਗੀ ਵਿੱਚ ਕਦੀ ਵੀ ਅਸਫਲ ਨਹੀਂ ਹੋਵੇਗੀ ਤੇ ਕਦੀ ਗਲਤ ਕੰਮ ਨਹੀਂ ਕਰੋਂਗੇ। ਮਾਪੇ ਸਾਡੀ ਬਹੁਮੁੱਲੀ ਸੋਗਾਤ ਹਨ ਇਨ੍ਹਾਂ ਦੀ ਕਮੀ ਅਨਾਥ ਬੱਚੇ ਹੀ ਜਾਣਦੇ ਹਨ। ਹਮੇਸ਼ਾ ਹਾਂ-ਪੱਖੀ ਵਿਚਾਰ ਜਿੰਦਗੀ ਵਿੱਚ ਧਾਰਨ ਕਰਨੇ ਹਨ। ਹਮੇਸ਼ਾ ਸਫਲ ਆਦਮੀਆਂ ਦੀ ਸਲਾਹ ਲੈਣੀ ਹੈ। ਸਫਲਤਾ ਦਾ ਅਰੰਭ ਉਸਨੂੰ ਪ੍ਰਾਪਤ ਕਰਨ ਵਾਲੇ ਦੀ ਇੱਛਾ ਤੇ ਹੁੰਦਾ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀ ਹਾਰ ਜਾਵੋਗੇ ਤਾਂ ਤੁਸੀ ਹਾਰ ਜਾਵੋਗੇ ਜੇਕਰ ਜਿੱਤ ਬਾਰੇ ਸੋਚਦੇ ਹੋ ਜਰੂਰ ਜਿੱਤੋਗੇ। ਇਨਸਾਨ ਜਿਸਦੇ ਬਾਰੇ ਸੋਚਦਾ ਹੈ ਤੇ ਯਕੀਨ ਕਰਦਾ ਹੈ ਉਸ ਨੂੰ ਉਹੀ ਹਾਸਲ ਹੁੰਦਾ ਹੈ। ਕਿਸੇ ਵਿਦਵਾਨ ਨੇ ਸਫਲਤਾ ਬਾਰੇ ਕਿਹਾ ਹੈ। ‘‘ਜਦੋਂ ਮੈਂ ਥੱਕ ਜਾਂਦਾ ਹਾਂ ਤੇ ਰੁਕਣਾ ਚਾਹੁੰਦਾ ਹਾਂ ਤਾਂ ਮੈਨੂੰ ਇਹ ਜਾਨਣ ਦੀ ਕਾਹਲ ਹੁੰਦੀ ਹੈ ਕਿ ਮੇਰਾ ਵਿਰੋਧੀ ਇਸ ਵੇਲੇ ਕੀ ਕਰ ਰਿਹਾ ਹੋਵੇਗਾ। ਜਦੋ ਮੈਂ ਸੋਚਦੇ-ਸੋਚਦੇ ਇਹ ਵੇਖਦਾ ਹਾਂ ਕਿ ਉਹ ਹਾਲੇ ਅਭਿਆਸ ਕਰ ਰਿਹਾ ਹੈ ਤਾਂ ਮੈਂ ਹੋਰ ਮਿਹਨਤ ਕਰਦਾ ਹਾਂ। ਜਦ ਮੈਂ ਦੇਖਦਾ ਹਾਂ ਕਿ ਉਹ ਥੱਕ ਕੇ ਅਰਾਮ ਕਰ ਰਿਹਾ ਹੈ ਤਾਂ ਮੈਂ ਉਸ ਤੋਂ ਜ਼ਿਆਦਾ ਮਿਹਨਤ ਕਰਕੇ ਸਫਲ ਹੋ ਸਕਾਂ’’। 
ਵਿਦਿਆਰਥੀ ਜੀਵਨ ਵਿੱਚ ਅਜਿਹੀ ਮੁਕਾਬਲੇ ਦੀ ਭਾਵਨਾ ਹੋਣੀ ਚਾਹੀਦੀ ਹੈ। ਅਸਫਲ ਹੋਣਾ ਪਾਪ ਨਹੀਂ ਹੈ ਪਰ ਸਫਲਤਾ ਵਾਸਤੇ ਕੋਈ ਕੋਸ਼ਿਸ਼ ਨਾ ਕਰਨਾ ਵੱਡਾ ਗੁਨਾਹ ਹੈ। ਸਾਡੇ ਬਾਰੇ ਇੱਕ ਕਹਾਵਤ ਪ੍ਰਚਲਿਤ ਹੈ ਅਸੀਂ ਜਿਵੇਂ ਹੀ ਰੱਬ ਕੋਲੋ ਆਪਣਾ ਦਿਮਾਗ ਲੈ ਕੇ ਆਉਂਦੇ ਹਾਂ ਬਿਨ੍ਹਾਂ ਖਰਚੇ ਸਾਰੀ ਉਮਰ ਬਿਤਾ ਕੇ ਵਾਪਸ ਉਵੇਂ ਹੀ ਜਮਾਂ ਕਰਵਾ ਦਿੰਦੇ ਹਾਂ। ‘‘ਇੱਕ ਆਮ ਆਦਮੀ ਆਪਣੀ ਸ਼ਕਤੀ ਤੇ ਯੋਗਤਾ ਦਾ ਕੇਵਲ 25 ਫੀਸਦੀ ਹਿੱਸਾ ਹੀ ਆਪਣੇ ਕੰਮ ਤੇ ਖਰਚ ਕਰਦਾ ਹੈ। ਦੁਨੀਆਂ ਉਨ੍ਹਾਂ ਲੋਕਾਂ ਦੀ ਇੱਜਤ ਕਰਦੀ ਹੈ। ਜਿਹੜੇ ਆਪਣੀ ਯੋਗਤਾ ਦਾ 50 ਪ੍ਰਤੀਸ਼ਤ ਹਿੱਸਾ ਕੰਮਾਂ ਉਪਰ ਖਰਚ ਕਰਦੇ ਹਨ। ਉਨ੍ਹਾਂ ਗਿਣੇ ਚੁਣੇ ਲੋਕਾਂ ਨੂੰ ਸਿਰ ਅੱਖ ਤੇ ਬਿਠਾਇਆ ਜਾਂਦਾ ਹੈ। ਜੋ ਆਪਣੀ ਯੋਗਤਾ ਦਾ 100 ਪ੍ਰਤੀ ਇਤੇਮਾਲ ਕਿਸੇ ਕੰਮ ਉਪਰ ਕਰਦੇ ਹਨ’’......... ਐਂਡਰਿਉ ਕਾਰਨੇਗੀ। ਸੋ ਅਸੀਂ ਵੀ ਆਪਣੀ ਸਰੀਰਕ ਤੇ ਦਿਮਾਗੀ ਸ਼ਕਤੀ ਦਾ ਵੱਧ ਤੋਂ ਵੱਧ ਇਸਤੇਮਾਲ ਕਰੀਏ। ਵਧੀਆਪਣ ਜਾਂ ਸਫਲਤਾ ਕੇਵਲ ਕਿਸਮਤ ਦੀ ਗੱਲ ਨਹੀਂ ਹੈ। ਇਹ ਕਰੜੀ ਮਿਹਨਤ ਤੇ ਕਾਫੀ ਅਭਿਆਸ ਦਾ ਨਤੀਜਾ ਹੈ। ਇਹ ਕਹਾਵਤ ਹੈ ਕਿ ਮੋਤੀ ਸਮੁੰਦਰ ਦੇ ਕਿਨਾਰੇ ਪਏ ਨਹੀ ਹੁੰਦੇ, ਮੋਤੀ ਲੱਭਣ ਲਈ ਸਮੁੰਦਰ ’ਚ ਗੋਤਾ ਲਾਉਣਾ ਪੈਂਦਾ ਹੈ। ਮਿਹਨਤੀ ਲੋਕ ਮਿਹਨਤ ਕਰਕ ਆਪਣੀ ਕਿਸਮਤ ਆਪ ਬਣਾਉਂਦੇ ਹਨ। ਮਸ਼ਹੂਰ ਵਿਗਿਆਨੀ ਐਡੀਸਨ, ਆਈਨਸਟਾਈਨ, ਚਾਰਲਸ ਡਾਵਿਨ ਤੇ ਹੋਰ ਅਨੇਕਾ ਵਿਗਿਆਨਕਾਂ ਨੇ ਖੋਜ਼ਾਂ ਕਰਕੇ ਮਿਹਨਤ ਸਦਕਾਂ ਜੋ ਮਹਾਨ ਕਾਰਜ ਕੀਤੇ ਸਾਰੀ ਮਨੁੱਖਤਾ ਉਸ ਦੀ ਰਿਣੀ ਹੈ। ਅਜਿਹੇ ਗੁਣ ਵਿਰਾਸਤ ਵਿੱਚ ਨਹੀਂ ਸਗੋਂ ਮਿਹਨਤ ਤੇ ਲਗਨ ਨਾਲ ਪੈਦਾ ਕੀਤੇ ਜਾਂਦੇ ਹਨ। ਸਖਤ ਮਿਹਨਤ ਤੇ ਅਭਿਆਸ ਆਦਮੀ ਨੂੰ ਚੰਗਾ ਬਣਾਉਂਦੇ ਹਨ। ਚਾਹੇ ਉਹ ਕੁੱਝ ਵੀ ਕਰ ਰਿਹਾ ਹੋਵੇ। ਚਰਿੱਤਰ ਸਾਡਾ ਬਹੁਮੁੱਲਾ ਗਹਿਣਾ ਹੈ ਤੇ ਇਸ ਨੂੰ ਕਦੀ ਦਾਗੀ ਨਾ ਹੋਣ ਦਿਉ ਕਿਉਂਕਿ ਜੇਕਰ ਧੰਨ ਚੋਰੀ  ਜਾਵੇ ਕੁੱਝ ਨਹੀਂ ਜਾਂਦਾ, ਜੇਕਰ ਸਿਹਤ ਵਿੱਚ ਕੋਈ ਗਿਰਾਵਟ ਆ ਜਾਵੇ ਤਾਂ ਸਮੇਂ ਨਾਲ ਠੀਕ ਹੋ ਜਾਂਦੀ ਹੈ ਪਰ ਜੇਕਰ ਤੁਹਾਡੇ ਚਰਿੱਤਰ ਰੂਪੀ ਚਾਦਰ ਤੇ ਕੋਈ ਦਾਗ ਲੱਗ ਜਾਵੇ ਤਾਂ ਉਹ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ, ਆਪਣਾ ਨਿਸ਼ਾਨ ਜਰੂਰ ਛੱਡ ਜਾਂਦਾ ਹੈ। ਚਰਿੱਤਰ ਸਾਡੇ ਵਿਹਾਰ ਤੇ ਕੰਮਾਂ-ਕਾਰਾਂ, ਬੋਲਚਾਲ, ਤੁਰਨ-ਫਿਰਨ, ਹਮਦਰਦੀ, ਸਹਿਣਸ਼ੀਲਤਾ ਤੇ ਹੋਰ ਅਨੇਕਾਂ ਗਤੀਵਿਧੀਆਂ ਵਿੱਚੋਂ ਝਲਕਦਾ ਹੈ। ਅਨੁਸ਼ਾਸ਼ਨ ਵਿਦਿਆਰਥੀ ਜੀਵਨ ਦਾ ਗਹਿਣਾ ਹੈ ਬਾਹਰੀ ਤੇ ਸਵੈ-ਅਨੁਸ਼ਾਸ਼ਨ ਨਾਲ ਕੋਈ ਸੰਸਥਾ ਤਰੱਕੀਆਂ ਹਾਸਲ ਕਰਦੀ ਹੈ। ਸਵੈ-ਅਨੁਸ਼ਾਸ਼ਨ ਆਦਮੀ ਨੂੰ ਜਿੰਮੇਵਾਰ ਤੇ ਚੰਗਾ ਨਾਗਰਿਕ ਬਣਾਉਂਦਾ ਹੈ। ਜੋ ਸਾਰੀ ਉਮਰ ਕੰਮ ਆਉਂਦਾ ਹੈ। ਚੰਗੀਆਂ ਸੰਸਥਾਵਾਂ ਦੀ ਮਹਾਨਤਾ ਉਥੇ ਕੰਮ ਕਰਨ ਵਾਲੇ, ਪੜਨ ਵਾਲੇ ਵਿਦਿਆਰਥੀਆਂ ’ਚ, ਹਮਦਰਦੀ ਦੀ ਭਾਵਨਾ ਰੱਖਣ ਵਾਲੇ, ਚੰਗੇ ਦਿਸ਼ਟ੍ਰੀਕੋਣ ਵਾਲੇ ਸੰਬੰਧਾਂ ਤੋਂ ਪਹਿਚਾਣੀ ਜਾਂਦੀ ਹੈ। ਸੋ ਆਪਣੀ ਸੰਸਥਾ ਨੂੰ ਅੱਗੇ ਵੱਲ ਲੈ ਕੇ ਜਾਈਏ ਤੇ ਸਮਾਜ ਵਿੱਓ ਇਸਦਾ ਨਾ ਰੋਸ਼ਨ ਕਰੀਏ। ਪਿਆਰੇ ਵਿਦਿਆਰਥੀਉ ਸਾਨੂੰ ਆਪਣੀ ਜਿੰਦਗੀ ਵਿੱਚ ਕਦੀ ਵੀ ਨੈਤਿਕ ਕਦਰਾ ਕੀਮਤਾਂ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਜਿਵੇਂ ਹੀਰੇ ਦੇ ਜੇਕਰ ਲੱਖਾ-ਕਰੋੜਾਂ ਟੁਕੜੇ ਹੋ ਜਾਣ ਫਿਰ ਵੀ ਉਹ ਆਪਣੀ ਚਮਕ ਕਾਇਮ ਰੱਖਦਾ ਹੈ। ਉਸ ਤਰ੍ਹਾਂ ਜੇਕਰ ਤੁਹਾਡੇ ਤੇ ਜਿੰਦਗੀ ਵਿੱਚ ਕੋਈ ਅਜਿਹੀ ਔਖੀ ਘੜੀ ਆ ਜਾਵੇ ਜਦੋਂ ਤੁੋਸੀ ਸਹੀ ਫੈਂਸਲਾ ਲੈਣ ਲਈ ਡਗਮਗਾ ਰਹੇ ਹੋ ਤਾਂ ਤੁਸੀਂ ਆਪਣੈ ਨੈਤਿਕ ਮੁੱਲਾਂ ਨੂੰ ਕਿਵੇਂ ਪਰਖ ਦੇ ਘੇਰੇ ਵਿੱਚ ਲੈ ਕੇ ਆਵੋਗੇ ਅਜਿਹਾ ਟੈਸਟ ਆਪਣੇ ਆਪ ਤੇ ਕਰਨਾ ਜੋ ਮੈਂ ਸਿਣ ਖੇੜਾ ਦੀ ਕਿਤਾਬ ਜਿੱਤ ਤੁਹਾਡੀ ’ਚੋਂ ਪੜਿਆ ਉਹ ਤੁਹਾਡੇ ਜਰੂਰ ਕੰਮ ਆਵੇਗਾ। ਦੋ ਕਿਸਮ ਦੇ ਟੈਸਟ ਹਨ। ਮੰਮਾ ਟੈਸਟ ਤੇ ਬਾਬਾ ਟੈਸਟ।
ਮੰਮਾ ਟੈਸਟ :- 
ਤੁਸੀਂ ਜੋ ਕੁੱਝ ਵੀਕ ਕਰ ਰਹੇ ਹੋ ਜਾਂ ਇਕੱਲੇ ਕਰ ਰਹੇ ਹੋ। ਜੇਕਰ ਨੈਤਿਕ ਆਦਰਸ਼ਾਂ ਦਾ ਸਵਾਲ ਹੈ ਤਾਂ ਆਪਣੇ ਆਪ ਨੂੰ ਪੁੱਛੋ, ਜੇ ਮੇਰੀ ਮਾਂ ਇਸ ਸਭ ਨੂੰ ਦੇਖ ਰਹੀ ਹੁੰਦੀ ਜੋ ਹੁਣ ਮੈਂ ਕਰ ਰਿਹਾ ਹਾਂ ਤਾਂ ਕੀ ਉਹ ਮੇਰੇ ਤੇ ਮਾਣ ਮਹਿਸੂਸ ਕਰਦੀ ਤੇ ਕਹਿੰਦੀ ਸ਼ਾਅਬਾਸ਼ ਮੇਰੇ ਬੱਚੇ ਜਾਂ ਫਿਰ ਆਪਣੀ ਨਜ਼ਰ ਸ਼ਰਮ ਨਾਲ ਝੁਕਾ ਲੈਂਦੀ ਕਿ ਮੇਰੇ ਬੱਚੇ ਨੇ ਅਜਿਹਾ ਕੰਮ ਕੀਤਾ ਹੈ। ਤੁਹਾਡੇ ਨੈਤਿਕ ਆਦਰਸ਼ ਉਸੇ ਵੇਲੇ ਸਪਸ਼ਟ ਹੋ ਜਾਣਗੇ। ਜੇ ਤੁਸੀਂ ਮੰਮਾ ਟੈਸਟ ਪਾਸ ਕਰ ਲਿਆ ਭਾਵੇਂ ਬਾਕੀ ਟੈਸਟਾਂ ਵਿੱਚੋਂ ਫੇਲ ਵੀ ਹੋ ਜਾਵੋਂ, ਪਾਸ (ਸਫਲ) ਹੀ ਗਿਣੇ ਜਾਵੋਗੇ। ਜੇਕਰ ਤੁਸੀਂ ਮੰਮਾ ਟੈਸਟ ਪਾਸ ਨਹੀਂ ਕੀਤਾ ਤੁਹਾਡੀ ਸਫਲਤਾ ਕਿਸੇ ਕੰਮ ਦੀ ਨਹੀਂ।
ਬਾਬਾ ਟੈਸਟ :- 
ਉਪਰ ਲਿਖੇ ਕੰਮ ਜੋ ਤੁਸੀਂ ਕਰ ਰਹੇ ਹੋ ਜੇ ਨੈਤਿਕ ਆਦਰਸ਼ਾਂ ਦਾ ਸਵਾਲ ਖੜਾ ਹੋ ਜਾਵੇ ਤੁਸੀਂ ਆਪਣੈ ਟਾਪ ਨੂੰ ਪੁਛੋ ਜੇ ਮੇਰੇ ਬੱਚੇ ਇਹ ਸਭ ਕੁੱਝ ਦੇਖ ਰਹੇ ਹੁੰਦੇ ਜੋ ਹੁਣ ਮੈਂ ਕਰ ਰਿਹਾ ਹਾਂ ਤਾਂ ਕੀ ਮੈਂ ਇੰਝ ਉਨ੍ਹਾਂ ਨੂੰ ਵੀ ਪਸੰਦ ਕਰਦਾ ? ਜੇਕਰ ਮੈਂ ਉਨ੍ਹਾਂ ਦੇ ਇਸ ਕੰਮ ਨੂੰ ਦੇਖ ਕੇ ਸ਼ਰਮਿੰਦਗੀ ਮਹਿਸੂਸ ਕਰਦਾ ਤਾਂ ਮੈਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ। ਜੇਕਰ ਇਹ ਦੋਵੇਂ ਟੈਸਟ ਕਿਸੇ ਬੰਦੇ ਦੇ ਆਦਰਸ਼ਾਂ ਦੀ ਜਾਂਚ ਨਹੀਂ ਕਰ ਪਾਉਂਦੇ ਤਦ ਉਹ ਬੰਦਾ ਮਨੁੱਖ ਕਹਿਲਾਉਣ ਦੇ ਲਾਇਕ ਹੀ ਨਹੀਂ ਹੈ ਤੇ ਉਸ ਵਿੱਚ ਆਤਮਾ ਨਾਂ ਦੀ ਕੋਈ ਚੀਜ਼ ਨਹੀਂ ਹੈ। (ਜਿੱਤ ਤੁਹਾਡੀ ਕਿਤਾਬ ’ਚੋਂ) ਮਹਾਤਮਾ ਗਾਂਧੀ ਜੀ ਨੇ ਕਿਹਾ ਹੈ ਪਰ ਆਪਣੀ ਆਤਮਾ (ਜਮੀਰ) ਹਾਰ ਜਾਂਦੇ ਹੋ। ਉਣੇਸ਼ਹੀਣ ਜਿੰਦਗੀ ਦਾ ਅਰਥ ਹੈ ਕਿਉਂਦੇ ਜੀਅ ਮਰ ਜਾਣਾ। ਉਦੇਸ਼ ਤੁਹਾਡੇ ਵਿੱਚ ਲਗਨ ਲਿਆਉਂਦਾ ਹੈ। ਟੀਚਾ ਕਿਮੋ ਉਦੇਸ਼ ਲੱਭੋ, ਲਗਨ ਅਤੇ ਦ੍ਰਿੜ ਇਰਾਦੇ ਨਾਲ ਅੱਗੇ ਵੱਧੋ। ਆਪਣੀਆਂ ਕਮਜੋਰੀਆਂ ਨੂੰ ਖੂਬੀਆਂ ਵਿੱਚ ਬਦਲ ਕੇ ਸਫਲਤਾ ਹਾਸਲ ਕਰੋ। ਸਾਨੂੰ ਜਿੰਦਗੀ ਦੇ ਹਰਪ ਲ, ਹਰ ਲਹਮੇ ਨੂੰ ਬਿਤਾਉਣਾ ਜਾਂ ਕੱਟਣਾ ਹੀ ਨਹੀਂ ਚਾਹੀਦਾ ਸਗੋਂ ਹਰ ਸਮੇਂ ਰਚਨਾਤਮਕ ਕੰਮ ਕਰਕੇ ਬਿਹਤਰ ਬਣਾਉਬਣਾ ਚਾਹਦੀਾ ਹੈ। ਸਾਡੀਆਂ ਸਿੱਖਿਆ ਸੰਸਥਾਵਾਂ ਦੇ ਬਹਾਰ ਲਿਖਿਆ ਹੁੰਦਾ ਹੈ ਸਿੱਖਣ ਲਈ ਆਵੇ ਤੋ ਸੇਵਾ ਲਈ ਜਾਵੋ। ਸੋ ਸਕੂਲ, ਕਾਲਜ਼, ਯੂਨੀਵਰਸਿਟੀ ਤੋਂ ਸਿੱਖਿਆ ਪ੍ਰਪਾਤ ਕਰਕੇ ਹਮੇਸ਼ਾ ਸਮਾਜ ਦੀ ਭਲਾਈ ਲਈ ਹੀ ਕੰਮ ਕਰਨੇ ਹਨ। ਗੁਰਬਾਣੀ ਦਾ ਸ਼ਬਦ ਹੈ ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ਪਿਆਰੇ ਵਿਦਿਆਰਥੀਉ ਵਿੱਦਿਆ ਵੀਚਾਰ ਕੇ ਪਰਉਪਕਾਰੀ ਬਿਰੳ ਵਾਲੇ ਬਣਨਾ ਹੈ। ਸਮਾਜ ਵਿੱਚ ਤੁਹਾਨੂੰ ਸਭ ਕੁੱਝ ਚੰਗੀ ਸੇਧ ਵਾਲਾ ਨਹੀਂ ਹੈ। ਹਰ ਪਾਸੇ ਫੈਸ਼ਨ, ਭ੍ਰਿਸ਼ਟਾਚਾਰੀ, ਨਸ਼ੇ, ਲੁੱਟਮਾਰ, ਬੇਇਮਾਨੀ ਤੇ ਹੋਰ ਅਨੇਕਾ ਸਮੱਸਿਆਵਾਂ ਵਿੱਚੋਂ ਸਾਡਾ ਸਮਾਜ ਗੁਜ਼ਰ ਰਿਹਾ ਹੈ। ਸੋ ਕਿਵੇ ਕੰਵਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਵੀ ਆਪਣੀ ਪਵਿੱਤਰਤਾ ਕਾਇਮ ਰੱਖਦਾ ਹੈ। ਤੁਸੀ ਵੀ ਇਵੇਂ ਹੀ ਸਮਾਜ ਵਿੱਚ ਚੰਗਿਆਈ ਗ੍ਰਹਿਣ ਕਰਨੀਆਂ ਹਨ। ਚੰਗੇ ਗੁਣ ਗ੍ਰਹਿਣ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਪਰ ਇਸਦਾ ਫਾਇਦਾ ਸਾਰੀ ਉਮਰ ਰਹਿੰਦਾ ਹੈ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਬਹੁਤ ਹੀ ਸਲਾਹੁਣਯੋਗ ਉਪਰਾਲਾ ਜੋ ਮੈਗਜ਼ੀਨ ਛਾਪਣ ਦਾ ਕੀਤਾ ਹੈ ਜਾ ਰਿਹਾ ਹੈ। ਉਸ ਲਈ ਉਹ ਵਧਾਈ ਦੇ ਹੱਕਦਾਰ ਹਨ। ਤੁਸੀ ਆਪਣੀਆਂ ਚੰਗੀਆਂ-ਚੰਗੀਆਂ ਰਚਨਾਵਾਂ ਛਾਪਵਾ ਕੇ ਉਸ (ਮੈਗਜੀਨ) ਵਿੱਚ ਸ਼ਿੰਗਾਰ ਬਣਨਾ ਹੈ। ਜਿਵੇਂ ਸੋਨੇ ਨੂੰ ਖਰਾ ਹੋਣ ਲਈ ਵਾਰ-ਵਾਰ ਅੱਗ ਵਿੱਚ ਪੈਣਾ ਪੈਂਦਾ ਹੈ। ਉਵੇਂ ਹੀ ਕਿਸੇ ਲਿਖਤ ਨੂੰ ਵਾਰ-ਵਾਰ ਲਿਖਣਾ ਤੇ ਸੋਖਣਾ ਪੈਂਦਾ ਹੈ। ਸੋ ਆਪਣੀ ਕਲਾ ਨੂੰ ਨਿਖਾਰੋ ਆਉਣ ਵਾਲੇ ਸਮੇਂ ਦੇ ਵਧੀਆ ਲੇਖਕਾਂ, ਕਵੀ, ਸਾਹਿਤਕਾਰ ਬਣੋ। ਤੁਹਾਨੂੰ ਸਭ ਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ।
ਸੁਖਵਿੰਦਰ ਕੌਰ,
ਫਰੀਦਕੋਟ।
ਮੋਬ: ਨੰ: 81469-33733
Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template