Headlines News :
Home » » ਜ਼ਮੀਨ ਅਸਮਾਨ ਦਾ ਫਰਕ -ਸੰਦੀਪ ਤਿਵਾੜੀ

ਜ਼ਮੀਨ ਅਸਮਾਨ ਦਾ ਫਰਕ -ਸੰਦੀਪ ਤਿਵਾੜੀ

Written By Unknown on Saturday 26 January 2013 | 01:09


ਸੰਘਣੀ ਧੁੰਦ ਵਿੱਚ
ਠਰ ਰਿਹਾ ਹੈ ਬੱਚਾ
ਇੱਕ ਸਵਾਟਰ
ਨਿੱਕਰ ਗੋਡਿਆਂ ਤੱਕ
ਪੈਰਾਂ ਵਿੱਚ ਘਸੀਆਂ ਚੱਪਲਾਂ
ਨੱਸਦਾ, ਟੁੱਟੀ ਝੁੱਗੀ ਵਿੱਚ ਵੜਦਾ
ਹੱਥ ਵਿੱਚ ਬਰੈੱਡ ਦਾ ਟੁਕੜਾ

ਝੁੱਗੀਆਂ ਦੇ ਪਾਰ
ਬੰਦ ਕਮਰਿਆਂ ਵਿੱਚ ਹੀਟਰ
ਪੈਰਾਂ ਵਿੱਚ ਜੁਰਾਬਾਂ, ਸਿਰ ਟੋਪੀ
ਸਵੈਟਰ ਤੇ ਹੋਰ ..............
ਕੰਪਿਊਟਰ ਅੱਗੇ ਬੈਠਾ
ਜਹਾਜ਼ਾਂ ਦੀ ਗੇਮ ਖੇਡਦਾ
ਆਕਾਸ਼ੀਂ ਉੱਡ ਰਿਹਾ ਹੈ
ਇਸ ਨੂੰ ਕਹਿੰਦੇ ਨੇ
ਜ਼ਮੀਨ ਅਸਮਾਨ ਦਾ ਫ਼ਰਕ
ਸੰਦੀਪ ਤਿਵਾੜੀ 
ਵਾਰਡ ਨੰ: 13, 
ਆਦਰਸ਼ ਨਗਰ ਸਮਰਾਲਾ-141114, 
ਜ਼ਿਲ੍ਹਾ ਲੁਧਿਆਣਾ
ਮੋਬਾ: 98884-20033
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template