Headlines News :
Home » » ਸੜਕ ਦੁਰਘਟਨਾਵਾਂ ਅਤੇ ਟਰੈਫਿਕ ਨਿਯਮ

ਸੜਕ ਦੁਰਘਟਨਾਵਾਂ ਅਤੇ ਟਰੈਫਿਕ ਨਿਯਮ

Written By Unknown on Wednesday 19 December 2012 | 21:45



ਸਾਡੇ ਦੇਸ਼ ਅੰਦਰ ਹਰ ਰੋਜ਼ ਅਨੇਕਾਂ ਲੋਕ ਵੱਖੋ-ਵੱਖਰੀਆਂ ਘਟਨਾਂਵਾਂ  ਵਿਚ ਮਾਰੇ ਜਾਂਦੇ ਹਨ। ਕੁਦਰਤੀ ਤੌਰ ’ਤੇ ਮਾਰੇ ਜਾਂਦੇ ਲੋਕਾਂ ਦੀ ਦਰ ਆਜ਼ਾਦੀ ਤੋਂ ਬਾਅਦ ਭਾਵੇਂ ਘਟੀ ਹੈ ਪਰ ਦੁਰਘਟਨਾਂਵਾਂ ਵਿਚ ਮਾਰੇ ਜਾਣ ਵਾਲੇ ਲੋਕਾਂ ਦੀ ਦਰ ਜ਼ਰੂਰ ਵਧ ਰਹੀ ਹੈ। ਸੜਕ ਦੁਰਘਟਨਾਵਾਂ, ਰੇਲ ਦੁਰਘਟਨਾਂਵਾਂ, ਜ਼ਹਾਜ਼ ਦੁਰਘਟਨਾਂਵਾਂ ਆਦਿ ’ਚ ਲੋਕਾਂ ਦੀ ਵੱਡੀ ਗਿਣਤੀ ’ਚ ਮਰਨਾ ਰੋਜ਼ਾਨਾ ਦਾ ਅਖਬਾਰਾਂ ਦੀਆਂ ਮੁੱਖ ਸੁਰਖੀਆਂ ’ਚ ਆਉਣਾ ਤਕਰੀਬਨ ਜਾਰੀ ਹੈ।
ਸੜਕ ਦੁਰਘਟਨਾਵਾਂ ਇਹਨਾਂ ਸਾਰੀਆਂ ਦੁਰਘਟਨਾਵਾਂ ’ਚੋਂ ਮੁੱਖ ਜਾਪਦੀਆਂ ਹਨ। ਸਾਡੇ ਦੇਸ਼ ਅੰਦਰ ਆਜ਼ਾਦੀ ਤੋਂ ਬਾਅਦ ਆਵਾਜਾਈ ਦੇ ਸਾਧਨਾਂ ਦਾ ਬਹੁਤ ਵਿਕਾਸ ਹੋਇਆ ਹੈ। ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ। ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ, ਪਰ ਸਾਡੇ ਦੇਸ਼ ਅੰਦਰ ਵਧ ਰਹੀ ਆਬਾਦੀ ਕਾਰਨ ਅਜੇ ਵੀ ਸੜਕਾਂ ਤੇ ਆਮ ਵਿਅਕਤੀ ਲਈ ਚੱਲਣਾ ਖਤਰੇ ਤੋਂ ਬਾਹਰ ਨਹੀਂ ਕਿਉਂਕਿ ਬਹੁਤੇ ਵਾਹਨਾਂ ਦੇ ਚਾਲਕ ਅਨਟ੍ਰੇਂਡ, ਜਾਅਲੀ ਡਰਾਇਵਿੰਗ ਲਾਇਸੈਂਸ ਹੋਲਡਰ, ਸ਼ਰਾਬੀ,  ਨਸ਼ਈ ਆਦਿ ਹੁੰਦੇ ਹਨ। ਪਿਛਲੇ ਸਮੇਂ ਦੌਰਾਨ ਸਾਡੇ ਦੇਸ਼ ਵਿਚ ਮਰ ਚੁੱਕੇ ਵਿਅਕਤੀਆਂ ਦੇ ਦਸਤਾਵੇਜ਼ ਵਿਚ ਜਿਉਂਦੇ ਦਿਖਾ ਕੇ  ਵੱਡੇ ਉ¤ਚ ਜਿੰਮੇਵਾਰ ਅਧਿਕਾਰੀਆਂ ਵੱਲੋਂ ਅੱਖਾਂ ਮੀਚ ਕੇ ਜਾਰੀ ਕਰਨ ਦੇ ਮਾਮਲੇ ਸਾਡੇ ਸਾਹਮਣੇ ਆ ਚੁੱਕੇ ਹਨ ਜਿਨ•ਾਂ ਚੋਂ ਇਕ ਮਰੇ ਹੋਏ ਵਿਅਕਤੀ ਦਾ ਡਰਾਇਵਿੰਗ ਲਾਇਸੰਸ ਜਾਰੀ ਕਰਨਾ ਵੀ ਸ਼ਾਮਿਲ ਹੈ। ਇਹ ਸਾਰਾ ਕੁਝ ਦਫਤਰਾਂ ਅੱਗੇ ਬੈਠੇ ਦਲਾਲਾਂ ਜਾਂ ਉ¤ਚ ਅਧਿਕਾਰੀਆਂ ਦੇ ਚਹੇਤਿਆਂ ਦੁਆਰਾ ਅਫਸਰਾਂ ਨੂੰ ਵਿਸ਼ਵਾਸ਼ ਵਿਚ ਲੈ ਕੇ ਕਰਵਾ ਲਿਆ ਜਾਂਦਾ ਹੈ। ਮੈਡੀਕਲ ਸਰਟੀਫਿਕੇਟ ਘਰ ਬੈਠੇ ਵਿਅਕਤੀ ਦਾ ਡਾਕਟਰ ਵੱਲੋਂ ਪੂਰਾ ਫਿਟਨੈਸ ਦਾ ਬਣਾ ਦਿੱਤਾ ਜਾਂਦਾ ਹੈ। ਵਿਅਕਤੀ ਭਾਵੇਂ ਬਿਮਾਰ ਜਾਂ ਅੰਗਹੀਣ ਹੀ ਕਿਉਂ ਨਾ ਹੋਵੇ? ਕਾਗਜਾਂ ਦੀ ਖਾਨਾ ਪੂਰਤੀ ਜ਼ਰੂਰ ਪੂਰੀ ਕਰ ਦਿੱਤੀ ਜਾਂਦੀ ਹੋਵੇਗੀ ਜੋ ਕਿ ਖੁਦ ਵੀ ਡਰਾਇਵਰ ਬਨਣ ਵਾਲੇ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ। ਸੋ ਹਰੇਕ ਡਰਾਇਵਿੰਗ ਲਾਇਸੰਸ ਜਾਰੀ ਕਰਨ ਤੋਂ ਪਹਿਲਾਂ ਉਸ ਵਿਅਕਤੀ ਦੇ ਸਾਰੇ ਟੈਸਟ ਪ੍ਰਤੱਖ ਰੂਪ ਵਿਚ ਚੰਗੀ ਤਰ•ਾਂ ਜਰੂਰ ਹੋਣੇ  ਚਾਹੀਦੇ ਹਨ ਤਾਂ ਕਿ ਸੜਕਾਂ ਤੇ ਟਰੇਂਡ ਵਾਹਨ ਚਾਲਕ ਆ ਸਕਣ ਅਤੇ ਸੜਕ ਦੁਰਘਟਨਾਵਾਂ ਦੀ ਦਰ ਘਟਾਈ ਜਾ ਸਕੇ।
ਕਈ ਲੋਕ ਹਾਦਸਾਗ੍ਰਸਤ ਸਥਾਨ ਤੇ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਮਾਰੇ ਜਾਂਦੇ ਹਨ ਕਿਉਂਕਿ ਲੋਕੀਂ ਪੁਲਿਸ ਦੇ ਚੱਕਰ ਤੋਂ ਡਰਦੇ ਵੀ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦਾ ਹੀਆ ਨਹੀਂ ਕਰਦੇ। ਇਸ ਲਈ ਹਾਦਸਾਗ੍ਰਸਤ ਲੋਕਾਂ ਨੂੰ ਹਪਸਤਾਲ ਪਹੁੰਚਾਉਣ ਜਾਂ ਮੁੱਢਲੀ ਸਹਾਇਤਾ ਦੇਣ ’ਤੇ ਪੁਲਿਸ ਲੋਕਾਂ ਲਈ ਹਊਆ ਨਹੀਂ ਸਗੋਂ ਮਦਦ ਕਰਨ ਵਾਲਿਆਂ ਲਈ ਸਨਮਾਨ ਕਰਨ ਵਾਲੀ ਭਾਵਨਾ ਨੂੰ ਅਪਣਾਵੇ ਤਾਂ ਹੀ ਸੜਕ ਦੁਰਘਟਨਾਵਾਂ ਦੇ ਕੁਝ ਅਭਾਗੇ ਲੋਕਾਂ ਨੂੰ ਮੌਤ ਦੇ ਮੂੰਹ ’ਚੋਂ ਬਚਾਇਆ ਜਾ ਸਕਦਾ ਹੈ।
ਟਰੈਫਿਕ ਪੁਲਿਸ ਦਾ ਕਿਰਦਾਰ ਵੀ ਸਾਡੇ ਰਾਜ ਵਿਚ ਸ਼ੱਕੀ ਹੈ। ਹਰੇਕ ਵਾਹਨ ਚਾਲਕ ਨੂੰ ਪਤਾ ਹੈ ਕਿ ਕਿਵੇਂ ਟਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਸਮੇਂ ਬਚਾਓ ਕਰਨਾ ਹੈ। ਟਰੱਕਾਂ ਵਿਚ ਓਵਰਲੋਡਿੰਗ, ਬਿਨਾਂ ਡਰਾਇਵਿੰਗ ਲਾਇਸੰਸ, ਅਧੂਰੇ ਕਾਗਜ਼ਾਤ ਆਦਿ ਹੋਣ ਤੇ ਟਰੈਫਿਕ ਮੁਲਾਜ਼ਮ ਚਲਾਨ ਕੱਟਣ ਦੀ ਬਜਾਇ ਆਪਣੀ ਜ਼ੇਬ ਭਰਦੇ ਆਮ ਵੇਖੇ ਜਾ ਸਕਦੇ ਹਨ। ਇਸ ਲਈ ਹਰੇਕ ਵਾਹਨ ਚਾਲਕ ਨੂੰ ਮੌਕੇ ਦੀ ਸਥਿਤੀ ਨਜਿੱਠਣ ਦਾ ਪਤਾ ਹੈ। ਉਹ ਅੱਗੇ ਤੋਂ ਇਹਨਾਂ ਅਣਗਹਿਲੀਆਂ ਨੂੰ ਕਿਉਂ ਨਾ ਕਰੇਗਾ? ਭਾਰੀ ਗੱਡੀਆਂ ਆਮ ਤੌਰ ’ਤੇ ਹੀ ਟਰੈਫਿਕ ਨਿਯਮਾਂ ਦੀਆਂ ਉ¦ਘਣਾ ਕਰਕੇ ਦੁਰਘਟਨਾਵਾਂ ਵਾਪਰਨ ’ਚ ਸਹਾਈ ਹੁੰਦੀਆਂ ਹਨ। ਜੇਕਰ ਇਕ ਭੱਦਰਪੁਰਸ਼ ਆਪਣਾ ਵਾਹਨ ਟਰੈਫਿਕ ਨਿਯਮਾਂ ਅਨੁਸਾਰ ਚਲਾ ਰਿਹਾ ਹੈ ਪਰ ਦੂਸਰੇ ਪਾਸਿਉਂ ਜਾਂ ਪਿਛਾਉਂ ਅਧੂਰੇ ਕਾਗਜ਼ਾਂ ਦੇ ਡਰ ਕਾਰਨ ਤੇਜ਼ ਰਫਤਾਰ ਵਾਹਨ ਟਰੱਕ ਮਾਰ ਜਾਵੇ ਤਾਂ ਕੀ ਕੀਤਾ ਜਾ ਸਕਦਾ ਹੈ। ਇਸੇ ਤਰ•ਾਂ ਨਸ਼ਾ ਕਰਕੇ ਡਰਾਇਵਿੰਗ ਕਰਨੀ ਵੀ ਹਾਦਸਿਆਂ ਨੂੰ ਜਨਮ ਦਿੰਦੀ ਹੈ। ਟਰੱਕਾਂ, ਟਰਾਲੀਆਂ, ਟੈਂਪੂਆਂ, ਘੜੁਕਿਆਂ ’ਚ ਸਵਾਰੀਆਂ ਲਿਜਾਣ ਦੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਪਰ ਸਾਡੀ ਟਰੈਫਿਕ ਪੁਲਿਸ ਇਹੋ ਜਿਹੀਆਂ ਗੱਡੀਆਂ ਨੂੰ ਦੇਖ ਕੇ ਮੂਕ ਦਰਸ਼ਕ ਬਣੀ ਰਹਿੰਦੀ ਹੈ। ਬਿਨਾਂ ਨੰਬਰ ਸੜਕ ਤੇ ਗੱਡੀਆਂ ਚਲਾਉਣ ਦਾ ਰੁਝਾਣ ਵਧ ਰਿਹਾ ਹੈ ਇਸ ਲਈ ਕੌਣ ਜਿੰਮੇਵਾਰ ਹੈ? ਅਗਰ ਇਹੋ ਜਿਹੀ ਗੱਡੀ ਐਕਸੀਡੈਂਟ ਕਰਦੀ ਹੈ ਤੇ ਉਹ ਬਚ ਕੇ ਅਸਾਨੀ ਨਾਲ ਨਿਕਲ ਜਾਂਦੀ ਹੈ ਇਸ ਲਈ ਕੌਣ ਜਿੰਮੇਵਾਰ ਹੈ? ਸਰਕਾਰ ਨੂੰ ਬਿਨਾਂ ਨੰਬਰ ਚਲ ਰਹੇ ਘੜੁਕਿਆਂ ਨੂੰ ਵੀ ਕਿਸੇ ਠੋਸ ਨੀਤੀ ਤਹਿਤ ਰਜਿਸਟਰੇਸ਼ਨ ਨੰਬਰ ਜਾਰੀ ਕਰਨੇ ਚਾਹੀਦੇ ਹਨ ਜਾਂ ਟਰੈਫਿਕ ਨਿਯਮਾਂ ਤਹਿਤ ਯੋਗ ਕਾਰਵਾਈ ਕਰਨੀ ਚਾਹੀਦੀ ਹੈ। ਇਸ ਨਾਲ ਇਹਨਾਂ ਵਾਹਨਾਂ ਦੇ ਐਕਸੀਡੈਂਟਾਂ ਸਮੇਂ ਕਾਨੂੰਨੀ ਕਾਰਵਾਈ ਵਿਚ ਦਿੱਕਤਾਂ ਨਹੀਂ ਆਉਣਗੀਆਂ।
ਜਦੋਂ ਵੀ ਕਦੇ ਵੱਡੀ ਗਿਣਤੀ ਵਿਚ ਲੋਕ ਐਕਸੀਡੈਂਟ ਦੌਰਾਨ ਮਾਰੇ ਜਾਂਦੇ ਹਨ ਤਾਂ ਸਰਕਾਰ ਉਨ•ਾਂ ਨੂੰ ਕਈ ਵਾਰੀ ਰਾਜਨੀਤਿਕ ਲਾਹਾ ਲੈਣ ਲਈ ਲੱਖਾਂ ਰੁਪਏ ਦੇਣ ਦਾ ਐਲਾਨ ਕਰ ਦਿੰਦੀ ਹੈ ਭਾਵੇਂ ਉਹ ਅਣ-ਅਧਿਕਾਰਤ ਵਾਹਨ ’ਚ ਹੀ ਸਫਰ ਕਰਦੇ ਹੋਣ। ਪਰ ਦੂਜੇ ਪਾਸੇ ਹਰ ਰੋਜ਼ ਕਿੰਨੇ ਹੀ ਬੇਦੋਸ਼ੇ ਲੋਕ ਸੜਕ ਦੁਰਘਟਨਾਵਾਂ ’ਚ ਇਕਲੇ ਇਕਹਰੇ ਮਰਦੇ ਜਾਂ ਗੰਭੀਰ ਫੱਟੜ ਹੁੰਦੇ ਹਨ ਉਹਨਾਂ ਲਈ ਸਰਕਾਰ ਕੋਈ ਵੀ ਮਦਦ ਨਹੀਂ ਦਿੰਦੀ। ਇਸ ਲਈ ਸਰਕਾਰ ਨੂੰ ਸੜਕ ਦੁਰਘਟਨਾਵਾਂ ਵਿਚ ਮਰਨ ਵਾਲਿਆਂ ਲਈ ਭਾਵੇਂ ਉਹ ਇਕੱਲਾ ਜਾਂ ਬਹੁ ਗਿਣਤੀ ’ਚ ਹਨ, ਨੂੰ ਇਕੋ ਨੀਤੀ ਤਹਿਤ ਬਿਨਾਂ ਪੱਖ-ਪਾਤ, ਮਹਿੰਗਾਈ ਦੇ ਮੁਤਾਬਿਕ ਵੱਧ ਤੋਂ ਵੱਧ ਮੁਆਵਜ਼ੇ ਦੀ ਰਕਮ  ਅਦਾਇਗੀ ਕਰਨ ਦਾ ਐਲਾਨ ਕਰਨਾ  ਚਾਹੀਦਾ ਹੈ ਤਾਂ ਜੋ ਪਰਿਵਾਰ ਦੇ ਮੈਂਬਰਾਂ ਨੂੰ ਕੁਝ ਢਾਰਸ ਮਿਲ ਸਕੇ। ਰਾਜ ਸਰਕਾਰ ਤੋਂ ਆਸ ਹੈ ਕਿ ਜ਼ਰੂਰ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਇਕ ਪੱਕੀ ਨੀਤੀ ਲਾਗੂ ਕਰੇਗੀ।
-ਮੇਜਰ ਸਿੰਘ ਨਾਭਾ
9463553962

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template