Headlines News :
Home » » ਪਿਉ ਨਾਲ਼ ਪੰਗਾ - ਬਲਰਾਜ ਸਿੰਘ ਰਾਜਾ ਵੜਿੰਗ

ਪਿਉ ਨਾਲ਼ ਪੰਗਾ - ਬਲਰਾਜ ਸਿੰਘ ਰਾਜਾ ਵੜਿੰਗ

Written By Unknown on Saturday 31 August 2013 | 05:12

ਕੈਲਾ ਬਹੁਤਾ ਚੰਗਾ ਮਿਸਤਰੀ ਨਹੀ ਸੀ। ਉਹਨੂੰ  ਕੋਈ ਵੱਡੇ ਕੰਮ ’ਤੇ ਨਹੀ ਸੀ ਲਾਉਂਦਾ ਪਰ  ਉਹਨੇ ਕਿਸੇ ਦੀ ਕੰਧੋਲੀ ਕਿਸੇ ਦੀ ਖੁਰਲੀ ਜਾਂ ਸਿੱਧੀ ਕੰਧ ਆਦਿ ਨਿੱਕੇ ਮੋਟੇ ਕੰਮ ਕਰਕੇ ਆਪਣਾ ਵੇਲ਼ਾ ਚੰਗਾ ਟਪਾ ਲਿਆ ਸੀ । ਹੁਦ ਮੁੰਡੇ ਚੰਗੇ ਮਿਸਤਰੀ ਨਿੱਕਲ ਆਏ ਸਨ, ਕੰਮ ਵਧੀਆ ਚੱਲ ਪਿਆ ਸੀ । ਆਪ ਤਾਂ ਉਹ ਦੋਵੇਂ ਜੀਅ ਧੀਰਜ ਵਾਲੇ ਸਨ । ਪਰ ਮੁੰਡਾ ਗੇਲਾ ਅੜਬ ਨਿਕਲਿਆ ਸੀ ਜਦੋ ਜੀਅ ਕਰਦਾ ਕੈਲੇ ਨਾਲ ਲੜਨ ਲੱਗ ਪੈਂਦਾ ਅਤੇ ਜ਼ਨਾਨੀਆਂ ਵਾਂਗ ਮੇਹਣੇ ਦਿੰਦਾ । 
          ਅੱਜ ਫਿਰ ਉਹ ਕੈਲੇ ਨੂੰ ਮੇਹਣੇ ਮਾਰੀ ਜਾਂਦਾ ਸੀ, ‘ ਅਖੇ ਤੈਨੂੰ ਤਾਂ ਕਰੰਡੀ ਨਹੀ ਸੀ ਫੜਨੀ ਆਉਦੀ  ਛੱਤਾਂ ਦੀ ਢਾਲ਼ ਪੁੱਠੇ ਪਾਸੇ ਕਰ ਦਿੰਦਾ ਸੀ ਪਾਣੀ ਪਰਨਾਲ਼ੇ ਦੇ ਨੇੜੇ ਨਹੀ ਸੀ ਆੳਂੁਦਾ ਮਗਰੋਂ ਕੁੱਟ ਤੋ ਡਰਦਾ ਅਗਲੇ ਦੇ ਘਰੋ ਸੰਦ ਚੱਕਣ ਵੀ ਨਹੀ ਸੀ ਜਾਂਦਾ ਇਹ ਤਾਂ ਮੈਂ ਕੰਮ ’ਤੇ ਲੱਗਿਆਂ ਤਾਂ ਚੰਗੀ ਰੋਟੀ ਖਾਣ ਲੱਗੇ ਹਾਂ’ । 
          ਕੈਲਾ ਚੁੱਪ ਕੀਤਾ ਫਿਰਦਾ ਖੁਰਲੀ ’ਚ ਹੱਥ ਮਾਰਦਾ ਮਾਰਦਾ ਫਹੁੜੇ ਨਾਲ ਗੋਹਾ ਹਟਾਉਣ ਲੱਗ ਪਿਆ ਆਖੀਰ ਜਦੋ ਸਬਰ ਨੇ ਹੋਰ ਇਜ਼ਾਜਤ ਨਾ ਦਿੱਤਾ ਤਾਂ ਉਹ ਬੋਲਿਆ ‘‘ ਮੈਨੂੰ ਕਰੰਡੀ ਕਿੱਥੇ ਫੜਨੀ ਆਉਂਦੀ ਸੀ ਮੈਨੂੰ ਤਾਂ ਕੁਸ਼ ਵੀ ਨਹੀ ਸੀ ਕਰਨਾ ਆਉਦਾ ਮੈਨੂੰ ਤਾਂ ਤੇਰੀ ਮਾਂ ਵੀ ਨਹੀ ਸੀ ਸਾਂਭਣੀ ਆਉਂਦੀ ਮੈਨੂੰ ਤਾਂ ਤੂੰ ਵੀ ਹਰਾਮ ਦਾ ਹੀ ਲੱਗਦਂੈ           
ਇਹ ਸੁਣ ਕੇ ਗੇਲਾ ਕੰਨ ਜਿਹੇ ਖੁਰਕਦਾ ਇਹ ਸੋਚਦਾ ਬਾਰੋ ਬਾਹਰ ਹੋ ਗਿਆ ਕਿ ਐਵਂੇ ਕਾਹਨੂੰ ਪਿਉ ਨਾਲ ਪੰਗਾ ਲਿਆ । 


ਬਲਰਾਜ ਸਿੰਘ ਰਾਜਾ ਵੜਿੰਗ 
ਪਿੰਡ ਵੜਿੰਗ ਤਹਿਸੀਲ ਵਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ 
ਮੋ: 9463044350
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template