Headlines News :
Home » » ਮਾਂ ਬੋਲੀ ਪੰਜਾਬੀ - ਜਸਪਿੰਦਰ ਸਿੰਘ ਬਦੇਸ਼ਾ

ਮਾਂ ਬੋਲੀ ਪੰਜਾਬੀ - ਜਸਪਿੰਦਰ ਸਿੰਘ ਬਦੇਸ਼ਾ

Written By Unknown on Friday 1 March 2013 | 23:28


ਮਾਂ ਬੋਲੀ ਆਪਣੀ ਬਚਾ ਲੋ ਓਏ ਪੰਜਾਬੀਓ,
ਹੱਥ ਇਹਦਾ ਸਿਰ ’ਤੇ ਟਿਕਾ ਲੋ ਓਏ ਪੰਜਾਬੀਓ।

ਮਾਂ ਬੋਲੀ ਵਿਚ ਸੁਣੀਆਂ ਕਿਉਂ ਲੋਰੀਆਂ ਨੂੰ ਭੁੱਲ ਗਏ,
ਕਹਿ ਕੇ ਹੈਲੋ ਹਾਏ ਬੋਲੀਆਂ ਪਰਾਈਆਂ ਉਤੇ ਡੁੱਲ ਗਏ,
ਪਿਆਰ ਓਹੀ ਮਨਾਂ ’ਚ ਜਗਾ ਲੋ ਓਏ ਪੰਜਾਬੀਓ ...
ਮਾਂ ਬੋਲੀ ...
ਬੋਲੀ ਮਾਣ ਮੱਤ ਨਾਲ ਹੀ ਨੇ ਕਾਇਮ ਸਰਦਾਰੀਆਂ,
ਇਹਦੇ ਬਾਝੋਂ ਪੱਲੇ ਸਾਡੇ ਪੈਣੀਆਂ ਖੁਵਾਰੀਆਂ,
ਗੱਲ ਡੂੰਘੀ ਦਿਲਾਂ ’ਚ ਵਸਾ ਲੋ ਓਏ ਪੰਜਾਬੀਓ ...
ਮਾਂ ਬੋਲੀ ...
ਇਹ ਬੋਲੀ ਨਾਨਕ, ਫਰੀਦ ਜਹੇ ਪੀਰਾਂ ਤੇ ਫਕੀਰਾਂ ਦੀ,
ਭਰੀ ਇਹਦੇ ’ਚ ਮਿਠਾਸ ਰਾਣੀ, ਝਨਾਬ ਦਿਆਂ ਨੀਰਾਂ ਦੀ,
ਦਾਤ ਹੈ ਅਮੁੱਲੀ ਝੋਲੀ ’ਚ ਪਵਾ ਲੋ ਓਏ ਪੰਜਾਬੀਓ ...
ਮਾਂ ਬੋਲੀ ...
ਓਏ ਮਨੋਂ ਕੱਢ ਨਾ ਪਿਆਰ ਸਤਿਕਾਰ ਇਹਦਾ ਸੁਣਿਓ,
ਪੈਂਤੀਆਂ ਦੀ ਲਿਪੀ ਦਾ ਨਾ ਗਲਾ ਐਂਵੇ ਘੁੱਟਿਓ,
ਇਹਦੀ ਬੱਚਿਆਂ ਨੂੰ ਗੁੜ੍ਹਤੀ ਚਟਾ ਲੋ ਓਏ ਪੰਜਾਬੀਓ ...
ਮਾਂ ਬੋਲੀ ...
ਪੰਜਾਬੀਆਂ ਦੇ ਲਹੂ ’ਚ ਦਾਤ ਰੋਹਬ ਵਾਲੀ ਘੋਲੀ ਦੇ,
ਤੇਰੀ ‘ਜਸਪਿੰਦਰ’ ਪੰਜਾਬੀ ਬੋਲੀ ਅਣਖਾਂ ਦੀ ਬੋਲੀ ਏ,
ਨਾਵਾਂ ਇਹਦਾ ਹਿੱਕ ’ਤੇ ਲਿਖਾ ਲੋ ਓਏ ਪੰਜਾਬੀਓ ...
ਮਾਂ ਬੋਲੀ ਆਪਣੀ ਬਚਾ ਲੋ ਓਏ ਪੰਜਾਬੀਓ ...

ਜਸਪਿੰਦਰ ਸਿੰਘ ਬਦੇਸ਼ਾ
ਪਿੰਡ ਕੋਟਲਾ ਬਜਵਾੜਾ
ਡਾਕਘਰ ਮਾਨੂੰਪੁਰ
ਜਿਲ੍ਹਾ ਫਤਿਹਗੜ੍ਹ ਸਾਹਿਬ
ਮੋਬਾਈਲ 988621205
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template