Headlines News :
Home » , » ਪੰਜਾਬ ਤੇ ਦਿੱਲੀ ਦੀ ਦਾਸਤਾਨ ‘ ਸੰਨ 1984 ’ ਅਸੌਕ ਗੁਪਤਾ - ਅਮਰਜੀਤ ਸੱਗੂ

ਪੰਜਾਬ ਤੇ ਦਿੱਲੀ ਦੀ ਦਾਸਤਾਨ ‘ ਸੰਨ 1984 ’ ਅਸੌਕ ਗੁਪਤਾ - ਅਮਰਜੀਤ ਸੱਗੂ

Written By Unknown on Wednesday 21 August 2013 | 03:09

ਪੰਜਾਬੀ ਸਿਨੇਮਾ ਜਿੱਥੇ ਕੌਮਂਾਤਰੀ ਪੱ੍ਧਰ ਤੇ ਸੁਨਿਹਰੇ ਭਵਿੱਖ ਦੀਆਂ ਰਾਹਾਂ ਤੈਅ ਕਰ ਵਿੱਚ ਸਹਾਈ ਹੋ ਰਿਹਾ ਹੇੈ। ਉਥੇ ਹੀ ਪੰਜਾਬੀ ਸਿਨੇਮਾ ਨਿਵੇਕਲੇ ਫਿਲਮ ਤਜਰਬਿਆਂ ਦਾ ਹਾਣੀ ਰਿਹਾ। ਭਾਰਤੀ ਸਿਨੇਮੇ ਵਿੱਚ ਜਿੱਥੇ ਫਾਰਮੂਲਾ ਤੇ ਰਿਮੇਕ ਫਿਲਮਾਂ ਬਣਾਉਣ ਦਾ ਰੁਝਾਨ ਸਿਖਰਾ ਤੇ ਹੈ। ਉਥੇ ਹੀ ਇਸ ਸਿਨੇਮੇ ਵਿੱਚ ਨਵੇ ਅਤੇ ਮਿਆਰੀ ਵਿਸੇ ਤੇ ਫਿਲਮਾਂ ਸਾਹਮਣੇ ਲਿਆਉਣ ਲਈ ਕਈ ਨਿਰਦੇਸਕ ਵਿਸੇਸ ਪਹਿਲ ਕਦਮੀ ਕਰ ਰਹੇ ਹਨ। ਇਸੇ ਤਰਾਂ ਹੀ ਪ੍ਰਪਵਫੂੱਲ ਸਿਨੇਮਾਂ ਬਣਾਉਣ ਦਾ ਸੌਕ ਰੱਖਣ ਵਾਲੇ ਡਾਇਰੈਕਟਰ ਅਸੌਕ
ਗੁਪਤਾਂ ਜੀ ਦਾ ਫਿਰ ਕਈ ਸਾਲਾ ਬਾਅਦ ਪੰਜਾਬੀ ਸਿਨੇਮੇ ਵਿੱਚ ਆਗਾਜ ਹੋ ਰਿਹਾ । ਪਟਿਆਲੇ ਸਹਿਰ ਦੇ ਜੰਮਪੰਲ , ਪਿਤਾ ਪਵਨ ਕੁਮਾਰ ਗੁਪਤਾ ਮਾਤਾ ਕ੍ਰਸਿਨਾਂ ਦੇਵੀ ਜੀ ਦੇ ਘਰ ਜਨਮੇ ਅਸੌਕ ਕੁਮਾਰ ਗੁਪਤਾ ਜਿੰਨਾਂ ਪਹਿਲਾ ‘ ਵਾਹਗਾਂ’ ਫਿਲਮ ਬਣਾਈ ਸੀ ਤੇ ਹੁਣ ਸਿੱਖਾਂ ਨਾਲ ਹੋਈ ਬੇਅਇਨਸਾਫੀ ਉਹ ਕਤਲੇਆਮ , ਉਹ ਸੰਨ 1984 ਦੇ ਦਰਦ ਨਂਾਕ ਵੇਲੇ ਦੀ ਦਾਸਤਾਨ ਤੇ ਫਿਲਮ ਬਣਾਉਣ ਜਾਂ ਰਹੇ ਹਨ ਫਿਲਮ ਸੰਨ 1984 ਤੇ ਆਉ ਉਨਾਂ ਨਾਲ ਹੋਈ ਮੁਲਾਕਾਤ ਦੇ ਕੁੱਝ ਅੰਸ   ------

ਪ੍ਰ-  ਡਾਇਰੈਕਟਰ ਬਣਨ ਦੇ ਸੌਕ ਬਾਰੇ ਕੀ ਕਹੋਗੇ । 
 ਅਸੌਕ ਗੁਪਤਾ 
ਉ-  ਬਚਪਨ ਤੋ ਹੀ ਫਿਲਮਾਂ ਦੇਖਣ ਦਾ ਬੜਾ ਸੌਕ ਹੁੰਦਾ ਸੀ । ਘਰੋ ਭੱਜ ਭੱਜ ਫਿਲਮਾਂ ਦੇਖੀ ਦੀਆਂ ਸੀ । ਬਸ ਬਚਪਨ ਵਾਲਾ ਉਹੀ  ਲੰਗਾਵ ਪੰਜਾਬੀ  ਫਿਲਮ ਇੰਨਡਰਸਟਰੀ ਵੱਲ ਲੈ ਗਿਆਂ । ਫਿਰ ਮੈ 1982 ਵਿੱਚ ਮੁਬੰਈ ਆ ਕੇ ਫਿਲਮ ਮੈਕਿੰਗ ਦਾ ਕੋਰਸ ਕੀਤਾਂ । ਫਿਰ ਅਸਿਸਟੈਟ ਡਰੈਕਟਰ ਵੱਜੋ ਕਈ ਫਿਲਮਾਂ ਕੀਤੀਆਂ । ਫਿਰ ਉਸ ਤੋ ਬਾਅਦ ਡਾਇਰੈਕਸਨ ਵੱਲ ਆਂ ਗਏ ਐਡ ਪ੍ਰੋਡਕਸਨ ਮੈਨੇਜਰ , ਪ੍ਰੋਡਕਸਨ ਕਨਸੋਲਰ ਵੱਲੋ ਅੱਜ ਦੀ ਹੀਰ , ਬੂਟਾ ਪਿਆਰ ਦਾ ਵਰਗੀਆਂ ਕਈ ਫਿਲਮਾਂ ਕੀਤੀਆਂ । 
ਪ੍ਰ- ਫਿਰ ਉਸ ਤੋ ਬਾਅਦ । 
ਉ- ਫਿਰ ਉਸ ਤੋ ਬਾਅਦ ਕਈ ਮਿਊਜਿਕ ਵੀਡੀਉ ਕੀਤੇ ਜਿਵੇ ਕਿ ‘ ਮੇਲਾ ਵੇਖਦੀਏ ਮੁਟਿਆਰੇ ’ ‘ ਗੱਡੀਆਂ .ਚ ਗੱਡੀਆਂ ਵੱਜੀਆਂ ਨੀ ਬਿਲੋ ਤੇਰੀ ਤੋਰ ਦੇਖਕੇ ’ ‘ ਕਾਲੀ ਘੱਗਰੀ ’ ‘ ਪੰਜਾਬੋ ਰਾਣੀਏ ’ ‘ ਹੋ ਗਈ ਬੱਲੇ ਬੱਲੇ ’ ‘ ਨਾਂ ਨਾ ਨਾ ਨਾ ਰੇ ਵਰਗੇ ਕਈ ਹਿੱਟ ਗੀਤਾ ਦੇ ਵੀਡੀਉ ਕੀਤੇ । ਫਿਰ ਉਸ ਤੋ ਬਾਅਦ ਡੀ ਡੀ ਉਰਦੂ ਲਈ ਸੀਰੀਅਲ ਕੀਤੇ ਸੀ ਜਿੱਵੇ ਆਤੀਸ, ਸਾਇਰਾਨੇ ਵਤਨ , ਤੇ ਇੱਕ ਜੀ ਪੰਜਾਬੀ ਲਈ ਬਣਾਇਆਂ ਸੀ ‘ ਆਪਣਾ ਪੰਜਾਬ ’ । ਫਿਰ ੍ਯਇਸ ਤੋ ਬਾਅਦ ਫਿਲਮ ਬਣਾਈ ‘ ਵਾਹਗਾ ’  ਜਿਸਨੂੰ ਦਰਸਕਾਂ ਨੇ ਕਾਫੀ ਪਿਆਰ ਦਿੱਤਾ ਤੇ ਹੁਣ ਨਵੀ ਫਿਲਮ ਬਣਾਉਣ ਜਾਂ ਰਿਹਾ  ‘ ਸੰਨ 1984 । 

ਪ੍ਰ- ਫਿਲਮ ਸੰਨ 1984 ਬਾਰੇ ਦੱਸੋ । 
ਉ- ਸੰਨ 1984 ਫਿਲਮ ਇਹ 1984 ਵੇਲੇ ਦਾ ਮਾਹੌਲ ਜੋ ਪੰਜਾਬ ਵਿੱਚ ਹੋਇਆਂ ।  ਉਹ ਸਾਰਾ ਕੁਝ ਅਸੀ ਦੇਖਿਆਂ ਹੰਡਾਇਆਂ । ਜੋ ਸਿੱਖਾ ਨਾਲ ਹੋਇਆਂ ਜੋ ਪੰਜਾਬ ਵਿੱਚ ਕਤਲੇਆਮ ਹੋਏ ,  ਉਹ ਜਿਹੜਾ ਦਰਦ ਹੈਗਾ ਪੰਜਾਬ ਤੇ ਦਿੱਲੀ ਦਾ ਉਹ ਅਸੀ ਦਿੱਖਾ ਰਹੇ ਆਂ । ਇਹ ਸਟੌਰੀ 1983 ਤੋ ਚੱਲਦੀ ਹੋਈ 2013 ਵਿੱਚ ਆਂ ਕੇ ਖਤਮ ਹੁੰਦੀ ਆਂ । ਸਮਾਜ ਦੇ ਸਤਾਏ ਹੋਏ ਲੋਕਾਂ ਦੀ ਕਹਾਣੀ ਆਂ । ਅਸੀ ਇੱਕ ਪਰਿਵਾਰ ਲੈ ਰਹੇ ਆਂ ਦਿੱਲੀ ਤੋ , ਉਸ ਪਰਿਵਾਰ ਦੇ ਉਤੇ ਫਿਲਮ ਦੀ ਸਟੌਰੀ ਬੈਸ ਕੀਤੀ ਗਈ ਆਂ । ਉਸ ਪਰਿਵਾਰ ਦੇ ਥਰੂ ਉਹ 1984 ਵਾਲਾ ਦਰਦ ਅਸੀ ਦਿੱਖਾ ਰਹੇ ਆਂ । ਅਸੀ ਰੀਅੀਲ ਲੁਕੈਸਨ ਜਿਹੜੀਆਂ ਦਿੱਲੀ ਜਿੱਥੇ ਇਹ ਸਭ ਕੁੱਝ ਹੋਇਆਂ ਉਹੀ ਲੈ ਰਹੇ ਆਂ  ਤੇ ਪੰਜਾਬ ਤੇ ਦਿੱਲੀ ਦੀ ਦਾਸਤਾਨ ‘ ਸੰਨ 1984 ’ । 

ਪ੍ਰ- ਅੱਜ ਕੱਲ ਪੰਜਾਬੀ ਸਿਨੇਮੇ ਵਿੱਚ  ਕਾਮੇਡੀ ਦਾ ਦੋਰ ਚੱਲ ਰਿਹਾ । ਤੁਸੀ ਸਿੱਖਾ ਦੇ ਮਸਲਿਆਂ ਨੂੰ ਲੈ ਕੇ ਫਿਲਮ  ਬਣਾ  ਰਹੇ ਹੋ ਕੀ ਕਹੋਗੇ ਇਸ ਬਾਰੇ। 
ਉ-  ਸਾਡਾ ਪਹਿਲਾ ਤੋ ਹੀ ਪ੍ਰਪਜਫੂੱਲ ਸਿਨੇਮਾਂ ਬਣਾਉਣ ਦਾ ਵਿਚਾਰ ਰਿਹਾ । ਹੁਣ ਦੇਖੋ ਪਹਿਲਾ ਅਸੀ ਫਿਲਮ ‘ ਵਾਹਗਾ ’ ਬਣਾਈ ਸੀ । ਵਾਹਗਾ ਵੀ ਪਾਰ ਵਿੰਡੌ ਦੀ ਕਹਾਣੀ ਸੀ । ਜਦੋ ਜੰਗ ਵਿੱਚ ਫੌਜੀ ਮਰਜਾਦਾ ਉਸ ਤੋ ਬਾਅਦ ਜਿਹੜੀ ਵਿੰਦਵਾਂ ਹੈਗੀ ਆਂ , ਉਹ ਵਿੰਦਵਾਂ ਦੀ ਲਾਈਫ ਕੀ ਆਂ । ਇਹ ਸਭ ਅਸੀ ਵਾਹਗਾ ਫਿਲਮ ਵਿੱਚ ਦਿਖਾਇਆਂ । ਲੋਕੀ ਕਹਿੰਦੇ ਸੀ ਤੁਸੀ ਖੁਸਕ ਜਿਹਾ ਪ੍ਰੋਜੈਕਟ ਬਣਾ ਰਹੇ ਹੋ। ਪਰ ਅਸੀ ਦੁਨੀਆਂ ਵਿੱਚ ਪ੍ਰਪਜ ਸਿਨੇਮਾਂ  ਜੀਹਨੂੰ ਕਹਿੰਦੇ ਆਂ । ਜਿਹੜੀ ਫਿਲਮ ਸਮਾਜ ਨੂੰ ਕੁੱਝ ਦਿੰਦੀ ਹੋਵੇ । ਜਿਹੜੀ ਫਿਲਮ ਦਾ ਕੋਈ ਮਕਸਦ ਹੋਵੇ ਅਸੀ ਬਸ ਉਹੀ ਕਰਨਾ ਚਾਹੁੰਦੇ ਆਂ ਲਾਈਫ ਵਿੱਚ ਤੇ ਇਹੀ ਸਾਡਾ ਮਕਸਦ ਰਹੇਗਾ । 
ਅਮਰਜੀਤ ਸੱਗੂ  
ਤਲਵੰਡੀ ਜੱਲੇ ਖਾਂ
  ‘ ਜੀਰਾਂ ’ 
98881 08384 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template