Headlines News :
Home » » ਧੀਆਂ - ਮਨਿੰਦਰ ਕੌਰ

ਧੀਆਂ - ਮਨਿੰਦਰ ਕੌਰ

Written By Unknown on Sunday 6 January 2013 | 00:47


ਧਰਤ ਦੇ ਗਲ ਲਗ ਰੋਂਦੀਆਂ ਕਿਲਕਾਰੀਆਂ
ਜਿਉਣ ਦਾ ਹੱਕ ਮੰਗਦੀਆਂ ਕਰਮਾਂਵਾਲੀਆਂ

ਭੈਣ ਬਣਕੇ ਵੀਰ ਲਈ ਮੰਨਤਾਂ ਮੰਗਦੀਆਂ
ਵੀਰ ਦੀ ਚਾਹਤ ਲਈ ਕੁੱਖ ਚ ਮਾਰੀਆਂ

ਹਰ ਰਿਸ਼ਤੇ ਦਾ ਵਜੂਦ ਅਖਵਾਉਂਦੀਆਂ,
ਫਿਰ ਵੀ ਬਲੀ ਦਾਜ ਦੀ ਚਾੜੀਆਂ ਜਾਂਦੀਆਂ

ਨੂੰਹ ਬਣਕੇ, ਮਾਂ ਬਣਕੇ ਪਰਿਵਾਰ ਬਣਾਉਂਦੀ
ਆਪਣੇ ਹਿੱਸੇ ਦਾ ਮਾਣ ਕਦੇ ਨਾ ਪਾਉਂਦੀ।

ਧੀ ਤੇ ਪੁੱਤਰ ਫੁੱਲ ਹੁੰਦੇ ਮਾਪਿਆਂ ਦੀ ਫੁਲਵਾੜੀ ਦੇ,
ਫਿਰ ਵੀ ਇਹ ਕਲੀਆਂ ਅਕਸਰ ਮਧੋਲੀਆਂ ਜਾਂਦੀਆਂ।

ਪੜ ਲਿਖਕੇ ਜਗ ਵਿੱਚ ਨਾ ਰੁਸ਼ਨਾਉਂਦੀਆਂ,
ਇਹ ਧੀਆਂ ਹੀ ਮਾਪਿਆਂ ਦਾ ਮਾਣ ਵਧਾਉਂਦੀਆਂ
ਮਨਿੰਦਰ ਕੌਰ,
ਬੱਸੀ ਪਠਾਣਾ,
ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ,
98784-38722
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template