ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਇਹ ਉਹ ਪਵਿਤੱਰ ਜਗ੍ਹਾ ਹੈ, ਜਿੱਥੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿੰਡ ਚੱਬੇ ਦੀ ਮਾਤਾ ਸੁਲੱਖਣੀ ਨੁੂੰ ਸੱਤ ਪੁੱਤਰਾਂ ਦੀ ਦਾਤ ਬਖਸ਼ੀ ਸੀ। ਗੁਰੂ ਜੀ ਨੇ ਆਪਣੇ ਜੀਵਨ ਵਿੱਚ ਚਾਰ ਜੰਗਾਂ ਲੜੀਆਂ, ਇਤਿਹਾਸ ਮੁਤਾਬਿਕ ਜਿੰਨ੍ਹਾਂ ਵਿੱਚ ਪਹਿਲੀ ਜੰਗ ਸਮੇਂ ਜਦੋ ਗੁਰੂ ਜੀ ਆਪਣੇ ਸਿੱਖਾਂ ਸਮੇਤ ਗੁਮਟਾਲੇ ਦੀ ਜੂਹ ਵਿੱਚ ਸ਼ਿਕਾਰ ਖੇਡਣ ਗਏ ਤਾਂ ਗੁਰੂ ਸਾਹਿਬ ਤੋਂ ਚਾਰ ਕੁ ਕੋਹ ਦੀ ਵਿੱਥ ਤੇ ਮੁਗਲ ਫੌਜ਼ ਦਾ ਜਰਨੈਲ ਸ਼ਾਹ ਜਹਾਨ ਵੀ ਆਪਣੀਆਂ ਸ਼ਾਹੀ ਫੌਜਾਂ ਨਾਲ ਸ਼ਿਕਾਰ ਖੇਡ ਰਿਹਾ ਸੀ। ਮੁਗਲਾਂ ਨੇ ਗਰੁੜ ਪੰਛੀ ਦੇ ਪਿੱਛੇ ਆਪਣਾ ਚਿੱਟਾ ਬਾਜ਼ (ਜੋ ਉਨ੍ਹਾਂ ਨੂੰ ਈਰਾਨ ਦੇ ਸ਼ਾਹ ਨੇ ਭੇਟ ਕੀਤਾ ਸੀ) ਛੱਡਿਆ। ਉਹ ਬਾਜ਼ ਗਰੁੜ ਪੰਛੀ ਦਾ ਪਿੱਛਾ ਕਰਦਾ ਹੋਇਆ ਗੁਰੂ ਸਾਹਬ ਦੇ ਇਲਾਕੇ ਵੱਲ ਆ ਗਿਆ। ਏਧਰੋਂ ਗੁਰੂ ਸਾਹਬ ਨੇ ਵੀ ਆਪਣਾ ਬਾਜ਼ ਸ਼ਿਕਾਰ ਲਈ ਛੱਡਿਆ ਤਾਂ ਉਸਨੇ ਦੋਵਾਂ ਪੰਛੀਆਂ (ਮੁਗਲਾਂ ਦੇ ਸਫੈਦ ਬਾਜ਼ ਤੇ
ਗਰੁੜ ਪੰਛੀ) ਨੂੰ ਥੱਲੇ ਸੁੱਟ ਲਿਆ ਅਤੇ ਸਿੱਖਾਂ ਨੇ ਦੋਵੇਂ ਫੜ ਲਏ। ਸ਼ਾਹ ਜਹਾਨ ਨੇ ਮੀਰ ਸ਼ਿਕਾਰੀ ਨੂੰ ਬਾਜ਼ ਦੀ ਭਾਲ ਕਰਨ ਲਈ ਭੇਜਿਆ। ਜਦ ਉਸ ਨੇ ਦੇਖਿਆ ਕਿ ਬਾਜ਼ ਨੂੰ ਸਿੱਖਾਂ ਨੇ ਫੜ ਲਿਆ ਹੈ, ਉਸਦੇ ਮੰਗ ਕਰਨ ਤੇ ਸਿੱਖਾਂ ਨੇ ਬਾਜ਼ ਵਾਪਸ ਕਰਨ ਤੋਂ ਨਾ ਕਰ ਦਿੱਤੀ। ਸ਼ਾਹੀ ਫੌਜ ਨੇ ਲਾਹੌਰ ਜਾ ਕੇ ਗਵਰਨਰ ਨੂੰ ਕਿਹਾ ਕਿ ਸਿੱਖਾਂ ਨੇ ਅੱਜ ਬਾਜ਼ ਨੂੰ ਹੱਥ ਪਾਇਆਂ ਹੈ, ਕੱਲ ਤਾਜ ਨੂੰ ਹੱਥ ਪਾਉਣਗੇ ਤਾਂ ਗਵਰਨਰ ਨੇ ਸ਼ਾਹ ਜਹਾਨ ਨੂੰ ਸਿੱਖਾਂ ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਕੁਲੀਜ਼ ਖਾਨ ਨੇ ਆਪਣੇ ਫੌੋਜ਼ਦਾਰ ਮੁਖਲਿਸ ਖਾਨ ਨੂੰ ਸੱਤ ਹਜ਼ਾਰ ਫੋੌਜ਼ ਦੇ ਕੇ ਅੰਮ੍ਰਿਤਸਰ ਤੇ ਹਮਲਾ ਕਰਨ ਲਈ ਭੇਜਿਆ। ਲਹੌਰ ਰਹਿੰਦੇ ਸਿੱਖਾਂ ਨੇ ਗੁਰੂ ਜੀ ਨੂੰ ਸਿੱਖਾਂ ਤੇ ਹਮਲੇ ਪ੍ਰਤੀ ਸੰਦੇਸ਼ਾ ਭੇਜ ਦਿੱਤਾ ਸੀ। ਫੋੌਜ਼ 15 ਮਈ 1629 ਨੂੰ ਅੰਮ੍ਰਿਤਸਰ ਆ ਪੁੱਜੀ। ਗੁਰੂ ਜੀ ਨੂੰ ਇੰਨ੍ਹੀ ਛੇਤੀ ਹਮਲੇ ਦੀ ਆਸ ਨਹੀ ਸੀ, ਪਰ ਉਹਨਾਂ ਨੇ ਇਸ ਚਨੌਤੀ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਤੇ ਵੈਰੀ ਨਾਲ ਅੱਗਲਵਾਂਡੀ ਲੋਹਾ ਲੈਣ ਦੀ ਯੋਜਨਾ ਬਣਾ ਲਈ। ਗੁਰਦੁਆਰਾ ਪਿਪਲੀ ਸਾਹਿਬ (ਪੁਤਲੀਘਰ) ਅੰਮ੍ਰਿਤਸਰ ਵਿਖੇ ਰਹਿੰਦੇ ਸਿੱਖਾਂ ਨਾਲ ਵੈਰੀ ਦਾ ਟਾਕਰਾ ਹੋ ਗਿਆ। ਸਿੱਖਾਂ ਨੇ ਇਸ ਲੜਾਈ ਨੂੰ ਧਰਮ ਯੁੱਧ ਸਮਝ ਕੇ ਖਿੜੇ ਮੱਥੇ ਪ੍ਰਵਾਨ ਕੀਤਾ। ਭਾਈ ਬਿਧੀ ਚੰਦ ਤੇ ਪੈਂਦੇ ਖਾਨ ਨੇ ਮੋਰਚਾ ਸੰਭਾਲ ਕੇ ਫੋੌਜਾਂ ਨੂੰ ਵੰਗਾਰਿਆਂ। ਇੰਨ੍ਹੀ ਦਿਨੀਂ ਗੁਰੂ ਜੀ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਦਾ ਵਿਆਹ ਰੱਖਿਆ ਹੋਇਆ ਸੀ। ਲੜਾਈ ਜੰਮ ਕੇ ਹੋਈ ਸ਼ੰਮਸ ਖਾਂ ਦੇ ਪੈਰ ਉ ੱਖੜੇ ਤੇ ਸਿੱਖ ਵੈਰੀ ਨਾਲ ਲੋਹਾ ਲਂੈਦੇ ਹੋਏ ਲੋਹਗੜ ਪਹੁੰਚ ਗਏ। ਜਿੱਥੇ ਇੱਕ ਵੱਡੇ ਦਰੱਖਤ ਦੇ ਤਣੇ ਨੂੰ ਤੋਪ ਬਣਾ ਕੇ ਕਿਲੇ ਤੇ ਚੜ੍ਹਾ ਦਿੱਤਾ। ਜਿਸ ਨਾਲ ਮੁਗਲਾਂ ਦਾ ਬਹੁਤ ਨੁਕਸਾਨ ਕੀਤਾ। ਫਿਰ ਅਨਵਰ ਖਾਨ ਅੱਗੇ ਆਇਆ ਏਧਰੋ ਭਾਈ ਭਾਨਾ ਜੀ ਦੇ ਦਸਤੇ ਨੇ ਗੋਲੀਆਂ ਚਲਾਈਆਂ ਸ਼ੰਮਸ ਖਾਂ ਗੁੱਸੇ ਵਿੱਚ ਭਾਈ ਭਾਨਾ ਜੀ ਤੇ ਵਾਰ ਕਰਨ ਲੱਗਾ ਤਾਂ ਅੱਗੋਂ ਭਾਈ ਭਾਨਾ ਜੀ ਨੇ ਭਰਵਾਂ ਵਾਰ ਕਰਕੇ ਸ਼ੰਮਸ ਖਾਂ ਦਾ ਸਿਰ ਧੜ੍ਹ ਨਾਲੋ ਅਲੱਗ ਕਰ ਦਿੱਤਾ। ਭਾਈ ਜੀ ਉ ੱਪਰ ਸ਼ਾਹੀ ਫੌਜ਼ ਨੇ ਗੋਲੀਆਂ ਦੀ ਵਰਖਾ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਸਿੱਖਾਂ ਨੇ ਮੁਹੰਮਦ ਅਲੀ ਤੇ ਸ਼ਾਹੀ ਫੌਜਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਣ ਤੋ ਰੋਕਿਆ ਤੇ ਲੋਹਗੜ੍ਹ ਤੋ ਹੁੰਦੀਆਂ ਹੋਈਆਂ ਫੌਜਾਂ ਚਾਟੀਵਿੰਡ ਤੋ ਤਰਨਤਾਰਨ ਵੱਲ ਚੱਬੇ ਪਿੰਡ ਦੇ ਖੁੱਲੇ ਮੈਦਾਨਾਂ ਵਿੱਚ ਪਹੁੰਚ ਗਈਆਂ, ਜਿੱਥੇ ਕਿ ਬਹੁਤ ਘਮਸਾਨੀ ਯੁੱਧ ਹੋਇਆ। ਇਸ ਜਗ੍ਹਾ ਜੰਗ ਵਿੱਚ ਲੜਦੇ 13 ਸਿੱਖ ਸ਼ਹੀਦ ਹੋਏ ਜਿੰਨ੍ਹਾਂ ਦੇ ਨਾਂ ਭਾਈ ਨੰਦ, ਭਾਈ ਜੈਤਾ, ਭਾਈ ਪ੍ਰਾਨਾ, ਭਾਈ ਤੋਤਾ, ਭਾਈ ਤ੍ਰਿਲੋਕਾ, ਭਾਈ ਸਾਈ ਦਾਸ, ਭਾਈ ਪੈੜਾਂ, ਭਾਈ ਭਗਤੂ, ਭਾਈ ਨੰਤਾ, ਭਾਈ ਨਿਹਾਲਾ, ਭਾਈ ਤਖਤੂ, ਭਾਈ ਮੋਹਨ ਅਤੇ ਭਾਈ ਗੋਪਾਲਾ ਸਨ। ਸ਼ਹੀਦ ਸਿੱਖਾਂ ਦੇ ਸਰੀਰਾਂ ਨੂੰ ਇਕੱਠਿਆਂ ਕਰਕੇ ਅੰਤਮ-ਸੰਸਕਾਰ ਕੀਤਾ ਗਿਆ। ਇੰਨ੍ਹਾਂ ਸ਼ਹੀਦ ਸਿੱਖਾਂ ਦੀ ਯਾਦ ਵਿੱਚ ਗੁਰੂ ਜੀ ਨੇ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਦੀ ਯਾਦਗਾਰ ਬਣਵਾਈ। ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਸੰਗਤਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਸੰਤ ਭੂੁਰੀ ਵਾਲੇ ਅਤੇ ਸਥਾਨਕ ਕਮੇਟੀ ਕਰਵਾ ਰਹੀ ਹੈ। ਇੰਨ੍ਹਾਂ ਤੇਰਾਂ ਸ਼ਹੀਦ ਸਿੱਖਾਂ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਮਨਾਇਆਂ ਜਾ ਰਿਹਾ ਹੈ। ਜਿਸ ਵਿੱਚ ਸੰਤ ਮਹਾਂਪੁਰਸ਼, ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਅਤੇ ਦੂਰੋ ਨੇੜਿਉ ਸੰਗਤਾਂ ਪਹੁੰਚ ਰਹੀਆਂ ਹਨ। ਲੜਕੇ ਅਤੇ ਲੜਕੀਆਂ ਦੇ ਕਬੱਡੀ ਮੈਚ ਵੀ ਕਰਵਾਏ ਜਾਣਗੇ।
ਧਰਮਿੰਦਰ ਸਿੰਘ
ਤਰਨਤਾਰਨ ਰੋਡ,
ਅੰਮ੍ਰਿਤਸਰ-143022 ,
ਮੋਬਾ-97817-51690




ਵਾਹਿਗੁਰੂ ਜੀ
ReplyDelete