ਕਰਾਟੇ ਗੋਲਡ ਮੈਡਲਿਸਟ ਗਜ਼ਲ ਸੈਣੀ ਦੀ
26 ਅਗਸਤ 2013 ਨੂੰ ਅਚਾਨਕ ਮੌਤ ‘ਤੇ
ਗਜ਼ਲ ਸੈਣੀ ਸਪੁਤਰੀ ਜੁਝਾਰ ਸਿੰਘ ਜਰਮਨੀ
(ਨੋਸ਼ਹਿਰਾ ਬਹਾਦਰ ਡਾ-ਤਿੱਬੜੀ ਗੁਰਦਾਸਪੁਰ)
ਲਾਡ-ਲਡਿੱਕੀ ਗਜ਼ਲ ਪਿਆਰੀ ।
ਸੁਹਲ ਫ਼ੁੱਲਾਂ ਭਰੀ ਕਿਆਰੀ ।
ਤਿੱਤਲੀਆਂ ਨੇ ਝੁਰਮਟ ਪਾਇਆ
ਪਰੀਆਂ ਤੋਂ ਵੀ ਲਗੇ ਨਿਆਰੀ ।
ਗੱਗਾ ਜ਼ਿਜ਼ਾ ਲੱਲਾ ਅੱਖ਼ਰ
ਨਾ ਹੋੜਾ, ਨਾ ਸਿਹਾਰੀ ਬਿਹਾਰੀ ।
ਉੱਚੀਆਂ-ਸੁੱਚੀਆਂ ਸੋਚਾਂ ਵਾਲੀ
ਰੱਬ ਨੇ ਉਸਦੀ ਰੂਹ ਨਿਖ਼ਾਰੀ ।
ਗੰਦਲ ਵਰਗੀ ਲਗਰ ਜਿਹੀ
ਜਿਉਂ ਮਾਸਾਹਾਰੀ- ਸ਼ਾਕਾਹਾਰੀ ।
ਨੱਚਣ ਕੁੱਦਣ ਉਸਦੇ ਚਾਅ
ਜਿੱਤ ਕੇ ਆਵੇ ਕਦੇ ਨਾ ਹਾਰੀ ।
ਉਡਣੇਂ ਸੱਪ ਦੇ ਵਾਂਗਰ ਉਡਦੀ
ਹਰ ਥਾਂ ਜਾਏ ਮੱਲਾਂ ਮਾਰੀ ।
ਘਰ ਦਾ ਬਣਿਆਂ ਖਾਣਾਂ ਖਾਵੇ
ਖਾਵੇ ਨਾ ਕੋਈ ਚੀਜ਼ ਬਜ਼ਾਰੀ ।
ਚਾਅ ਪੜ੍ਹਨ ਦਾ ਐਸਾ ਚੜ੍ਹਿਆ
ਨੰਬਰਾਂ ਦੀ ਭਰ ਲਏ ਪਟਾਰੀ ।
ਸੋਨ ਤਮਗੇ ਜਿੱਤਣ ਵਾਲੀ
ਸਾਡੀ ਸੀ ਉਹ ਗਜ਼ਲ ਵਿਚਾਰੀ ।
ਮਾਂ ਪਿਉ ਦੀ ਮਾਣਮਤੀ ਸੀ
ਦਾਦੇ ਜੀ ਦੀ ਰਾਜ ਦੁਲਾਰੀ ।
।
ਬਿਜਲੀ ਵਾਂਗਰ ਫ਼ੁਰਤੀ ਉਹਦੀ
ਘਰ ਅਪਣੇ ਦੀ ਚੜ੍ਹੀ ਖ਼ੁਮਾਰੀ ।
ਛੋਟੀ ਉਮਰ ਸੀ ਲੰਮਾਂ ਪੈਂਡਾ
ਸ਼ਫ਼ਰ ਉਸ ਦਾ ਰਹਿੰਦਾ ਜਾਰੀ ।
ਵਿਹੜਾ ਖ਼ੁਸ਼ੀਆਂ ਭਰਿਆ ਹੁੰਦਾ
ਚਾਵਾਂ ਦੇ ਵਿਚ ਰਹੇ ਸ਼ਿੰਗਾਰੀ ।
ਅੱਧ-ਖ਼ਿੜਿਆ ਫ਼ੁੱਲ ਟੁੱਟਾ ਡ੍ਹਾਲੋਂ
ਝੱਟ ‘ਚ ਉਹਦੀ ਹੋਈ ਤਿਆਰੀ ।
ਮੌਤ ਕੁਲਹਿਣੀਂ ਐਸੀ ਆਈ
ਖੋਹ ਕੇ ਲੈ ਗਈ ਮਾਰ ਉੱਡਾਰੀ ।
Malkiat "Sohal"
ਨੋਸ਼ਹਿਰਾ ਬਹਾਦਰ, ਡਾ-ਤਿੱਬੜੀ
ਗੁਰਦਾਸਪੁਰ।
ਮੋਬਾ-98728-48610


nice work
ReplyDelete