ਮੈਨੂ ਯਾਦ ਹੈ ਕਿਆਮਤ ਦਾ ਉਹ ਦਿਨ
ਜਦ ਅਚਾਨਕ ਤੂ ਮਿਲਿਆ ਸੀ..
ਸਭਿਅਵਾਨ ਬਣ
ਮੁਹੱਬਤ ਦਾ ਦੇਵਤਾ ਬਣ
ਤੇ ਹਜ਼ਾਰਾਂ ਵਾਦੇ ਕੀਤੇ ਸਨ
ਤੂ ਮੇਰੀ ਕਮੀ ਨੂ ਪੂਰਨ ਦੇ ..
ਮੇਰੀ ਬੁਢੀ ਮਾਂ ਦਾ ਪੁਤ੍ਤਰ ਬਣ
ਬੁਢਾਪੇ ਦੀ ਲਾਠੀ ਬਣਨ ਦੇ..
ਤੇ ਕੁਝ ਪਲਾਂ ਵਿਚ ਹੀ ਤੂੰ ...
ਨਿਛਾਵਰ ਕੀਤੇ ਸੀ ਮੇਰੇ ਉਪਰੋਂ
ਲਖਾਂ ਅਰਮਾਨ .......
ਪਰ ਉਹ ਦਿਖਾਵਾ ਸੀ ਇਕ
ਛਲਾਵਾ ਸੀ ਇਕ
ਮੈਂ ਤਾਂ ਇਹੀ ਕਹਾਂਗੀ
......................
ਕਿਓਂਕਿ ਤੂ ਆਪ ਹੀ ਕਿਹਾ ਸੀ
ਮਰਦ ਦੀ ਜ਼ੁਬਾਨ ਕੋਈ ਚੀਜ ਹੁੰਦੀ ਹੈ
ਮਰ ਤਾਂ ਸਕਦਾ ਹਾਂ
ਪਰ ਜੁਬਾਨ ਦੀ ਗਲ ਪੂਰੀ ਕਰਕੇ
ਪਰ ਹੁਣ ਢਕੋਸਲਾ ਬਣ ਗਈ
ਤੇਰੀ ਇਹ ਨੀਤੀ
ਕੀ ਜਿਸ ਕਮੀ ਨੂ ਤੂ ਪੂਰਨ ਦਾ ਵਾਦਾ ਕੀਤਾ
ਉਸੇ ਕਮੀ ਨੂ ਕਾਰਨ ਬਣਾ
ਪੂਰਨ ਦੀ ਥਾਂ
ਪਾ ਦਿੱਤਾ ਪਾੜ੍ਹਾ
ਸਦੀਆਂ ਦਾ
ਵਰਿਹਾਂ ਦਾ
ਤੇ ਮੇਰੀ ਸੋਚ ਤੇ ਕਲਪਨਾ ਦੇ ਪੰਛੀ
ਚਾਰੇ ਖਾਨੇ ਚਿਤ ਹੋ ਡਿੱਗੇ ਨੇ
ਅਰਸ਼ ਤੋਂ ਫ਼ਰਸ਼ ਤੇ
ਤੇ ਮੈਂ ਆਪਣੇ ਗਮ , ਦਰਦ ਤੇ ਹਉਂਕੇ
ਦਬਾ ਚੁੱਕੀ ਹਾਂ
ਕਲਪਨਾਵਾਂ ਦੀ ਲਾਸ਼ ਹੇਠਾਂ
ਤੇ ਜਿੰਦਾ ਰਹਨ ਦਾ ਢੋੰਗ ਰਚ
ਅੱਜ ਵੀ ਮੁਸਕਰਾ ਰਹੀ ਹਾਂ ............
ਮੇਰੀ ਇਹ ਮੁਸਕਰਾਹਟ ਤਾਂ ਮੇਰੀ..
ਬੁਢੀ ਮਾਂ ਦੀਆਂ ਤਪਦੀਆਂ ਆਂਦਰਾਂ ਨੂ
ਠ੍ਹਾਰਨ ਦਾ ਇਕ ਬਹਾਨਾ ਹੈ ...
ਮੇਰਾ ਹਾਸਾ ਤਾਂ ਹੈ
ਮੇਰੇ ਬਾਪ ਦੀ ਅਣਖ ਨੂ ਦੁੱਗਣਾ ਕਰਦਾ...
ਤੇ ਮੇਰਾ ਇਹੀ ਹਾਸਾ
ਆਪਣਾ ਅਸਲੀ ਰੂਪ ਧਾਰਨ ਕਰ
ਬਣ ਜਾਂਦਾ ਹੈ
ਤੇਰੇ ਵਰਗੇ
ਨਾ ਸ਼ੁਕਰੇ,
ਬੇਜ਼ੁਬਾਨ ,
ਤੇ ਬੇ ਗੈਰਤ ਲਈ ਇਕ ਅੱਟ ਹਾਸ....
ਪਰ ਫਿਰ ਵੀ ਮੈਂ ਦੁਆ ਦਿੰਦੀ ਹਾਂ ਤੈਨੂ
ਕੇ ਤੈਨੂ ਆਪਣੀ ਕਿਸੇ ਭੈਣ ਵੱਲੋਂ
ਸਹਿਣਾ ਨਾ ਪਵੇ ਉਹ ਦਰਦ
ਜੋ ਤੂੰ ਕਦੇ ਮੈਨੂ ਦਿੱਤਾ ਸੀ...........
ਦੁਆ ਹੈ ਇਹ ਮੇਰੀ
ਕੇ ਤੇਰੀ ਭੈਣ .....
ਤੇਰੀ ਬੇਟੀ ............
ਤੇ ਤੇਰੀ ਪੋਤੀ ..............
ਇਹ ਦਰਦ ਨਾ ਹੰਦਾਵੇ.....
ਇਹ ਦਰਦ ਨਾ ਹੰਦਾਵੇ ...........
ਇਹ ਦਰਦ ਕਦੀ ਨਾ ਹੰਦਾਵੇ...........
.....................ਲ
ਜਦ ਅਚਾਨਕ ਤੂ ਮਿਲਿਆ ਸੀ..
ਸਭਿਅਵਾਨ ਬਣ
ਮੁਹੱਬਤ ਦਾ ਦੇਵਤਾ ਬਣ
ਤੇ ਹਜ਼ਾਰਾਂ ਵਾਦੇ ਕੀਤੇ ਸਨ
ਤੂ ਮੇਰੀ ਕਮੀ ਨੂ ਪੂਰਨ ਦੇ ..
ਮੇਰੀ ਬੁਢੀ ਮਾਂ ਦਾ ਪੁਤ੍ਤਰ ਬਣ
ਬੁਢਾਪੇ ਦੀ ਲਾਠੀ ਬਣਨ ਦੇ..
ਤੇ ਕੁਝ ਪਲਾਂ ਵਿਚ ਹੀ ਤੂੰ ...
ਨਿਛਾਵਰ ਕੀਤੇ ਸੀ ਮੇਰੇ ਉਪਰੋਂ
ਲਖਾਂ ਅਰਮਾਨ .......
ਪਰ ਉਹ ਦਿਖਾਵਾ ਸੀ ਇਕ
ਛਲਾਵਾ ਸੀ ਇਕ
ਮੈਂ ਤਾਂ ਇਹੀ ਕਹਾਂਗੀ
......................
ਕਿਓਂਕਿ ਤੂ ਆਪ ਹੀ ਕਿਹਾ ਸੀ
ਮਰਦ ਦੀ ਜ਼ੁਬਾਨ ਕੋਈ ਚੀਜ ਹੁੰਦੀ ਹੈ
ਮਰ ਤਾਂ ਸਕਦਾ ਹਾਂ
ਪਰ ਜੁਬਾਨ ਦੀ ਗਲ ਪੂਰੀ ਕਰਕੇ
ਪਰ ਹੁਣ ਢਕੋਸਲਾ ਬਣ ਗਈ
ਤੇਰੀ ਇਹ ਨੀਤੀ
ਕੀ ਜਿਸ ਕਮੀ ਨੂ ਤੂ ਪੂਰਨ ਦਾ ਵਾਦਾ ਕੀਤਾ
ਉਸੇ ਕਮੀ ਨੂ ਕਾਰਨ ਬਣਾ
ਪੂਰਨ ਦੀ ਥਾਂ
ਪਾ ਦਿੱਤਾ ਪਾੜ੍ਹਾ
ਸਦੀਆਂ ਦਾ
ਵਰਿਹਾਂ ਦਾ
ਤੇ ਮੇਰੀ ਸੋਚ ਤੇ ਕਲਪਨਾ ਦੇ ਪੰਛੀ
ਚਾਰੇ ਖਾਨੇ ਚਿਤ ਹੋ ਡਿੱਗੇ ਨੇ
ਅਰਸ਼ ਤੋਂ ਫ਼ਰਸ਼ ਤੇ
ਤੇ ਮੈਂ ਆਪਣੇ ਗਮ , ਦਰਦ ਤੇ ਹਉਂਕੇ
ਦਬਾ ਚੁੱਕੀ ਹਾਂ
ਕਲਪਨਾਵਾਂ ਦੀ ਲਾਸ਼ ਹੇਠਾਂ
ਤੇ ਜਿੰਦਾ ਰਹਨ ਦਾ ਢੋੰਗ ਰਚ
ਅੱਜ ਵੀ ਮੁਸਕਰਾ ਰਹੀ ਹਾਂ ............
ਮੇਰੀ ਇਹ ਮੁਸਕਰਾਹਟ ਤਾਂ ਮੇਰੀ..
ਬੁਢੀ ਮਾਂ ਦੀਆਂ ਤਪਦੀਆਂ ਆਂਦਰਾਂ ਨੂ
ਠ੍ਹਾਰਨ ਦਾ ਇਕ ਬਹਾਨਾ ਹੈ ...
ਮੇਰਾ ਹਾਸਾ ਤਾਂ ਹੈ
ਮੇਰੇ ਬਾਪ ਦੀ ਅਣਖ ਨੂ ਦੁੱਗਣਾ ਕਰਦਾ...
ਤੇ ਮੇਰਾ ਇਹੀ ਹਾਸਾ
ਆਪਣਾ ਅਸਲੀ ਰੂਪ ਧਾਰਨ ਕਰ
ਬਣ ਜਾਂਦਾ ਹੈ
ਤੇਰੇ ਵਰਗੇ
ਨਾ ਸ਼ੁਕਰੇ,
ਬੇਜ਼ੁਬਾਨ ,
ਤੇ ਬੇ ਗੈਰਤ ਲਈ ਇਕ ਅੱਟ ਹਾਸ....
ਪਰ ਫਿਰ ਵੀ ਮੈਂ ਦੁਆ ਦਿੰਦੀ ਹਾਂ ਤੈਨੂ
ਕੇ ਤੈਨੂ ਆਪਣੀ ਕਿਸੇ ਭੈਣ ਵੱਲੋਂ
ਸਹਿਣਾ ਨਾ ਪਵੇ ਉਹ ਦਰਦ
ਜੋ ਤੂੰ ਕਦੇ ਮੈਨੂ ਦਿੱਤਾ ਸੀ...........
ਦੁਆ ਹੈ ਇਹ ਮੇਰੀ
ਕੇ ਤੇਰੀ ਭੈਣ .....
ਤੇਰੀ ਬੇਟੀ ............
ਤੇ ਤੇਰੀ ਪੋਤੀ ..............
ਇਹ ਦਰਦ ਨਾ ਹੰਦਾਵੇ.....
ਇਹ ਦਰਦ ਨਾ ਹੰਦਾਵੇ ...........
ਇਹ ਦਰਦ ਕਦੀ ਨਾ ਹੰਦਾਵੇ...........
.....................ਲ
ਅਮਨ "ਅਸ਼ਾੰਤ "
0 comments:
Speak up your mind
Tell us what you're thinking... !