ਕੁਝ ਸਾਡੇ ਲੋਕ ਇਸ ਮੁਨਾਫ਼ੇਖੋਰ ਪ੍ਰਬੰਧ ਵਿੱਚ ਆਰਥਿਕ ,ਮਾਨਸਿਕ ਤੇ ਸਰੀਰਕ ਤੋਰ ਤੇ ਲੁਟੇ ਜਾਣ ਦੇ ਬਾਵਜੂਦ ਵੀ ਸਮਾਜ ਦੀ ਤਰਕੀ ਦਾ ਬਹੁਤ ਰੋਲਾ ਪਾਉਂਦੇ ਨੇ 'ਜੀ ਅਸੀਂ ਏਨੀ ਤਰੱਕੀ ਕਰ ਲਈ' ਜੀ 'ਓਨੀ ਤਰੱਕੀ ਕਰ ਲਈ'... ਮੈਂ ਪੁਛਣਾ ਚਾਹੁੰਦਾ ਹਾਂ ਉਨ੍ਹਾ ਕੋਲੋ ਕੇ ਕਿਹੜੀ ਤਰੱਕੀ ਦੀ ਗੱਲ ਕਰਦੇ ਹੋ... ? ਜਿਹੜੀ ਬਹੁ-ਗਿਣਤੀ ਲੋਕਾਂ ਨੂੰ ਲਤਾੜਕੇ, ਉਨ੍ਹਾਂ ਦੇ ਹੱਕਾਂ ਦਾ ਘਾਣ ਕਰ ਕੇ ਕੀਤੀ ਗਈ ਏ, ਉਸ ਤਰੱਕੀ ਦੀ ਗੱਲ ਕਰਦੇ ਹੋ ਤੇ ਜਾਂ ਜਿਹੜੀ ਧਰਮਾਂ ਤੇ ਧਾਰਿਮਕ ਅਸਥਾਨਾ ਨੇ ਤਰੱਕੀ ਕੀਤੀ ਹਜ਼ਾਰਾ ਸਾਲਾਂ ਤੋ ਮਨੁੱਖਤਾ ਦਾ ਲਹੂ ਚੂਸ-ਚੂਸ ਕੇ ਉਸ ਦੀ ਗੱਲ ਕਰਦੇ ਹੋ? ਜਾਂ ਉਸ ਦੀ ਜਿਸ ਤਰੱਕੀ ਦੇ ਨਾਲ ਔਰਤਾਂ ਇਸ ਸਮਾਜ ਵਿਚ ਕੁਲ ਜਾਇਦਾਦ ਦਾ ਸਿਰਫ 2% ਦੀਆਂ ਹੀ ਮਾਲਕ ਬਣ ਸਕੀਆਂ।( ਸਾਡੇ ਦੇਸ਼ ਵਿਚ ਤਾਂ ਅੰਕੜੇ ਹੋਰ ਵੀ ਨੀਵੇ ਨੇ) ਜਾਂ ਜਿਥੇ ਅੱਜ ਵੀ ਸਮਾਜ ਵਿੱਚ ਔਰਤਾਂ ਨੂੰ ਸਾਰੇ ਧਰਮਾਂ ਤੇ ਸਿਆਸਤ ਦੁਆਰਾ ਦਬਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਜਿਥੇ ਅੱਜ ਵੀ ਦੋ ਭੈਣਾਂ ਨੂੰ ਇਸ ਲਈ ਗੋਲਿਆਂ ਮਰ ਦਿੱਤੀਆ ਜਾਦੀਆ ਨੇ ਕੇ ਉਹ ਕੁਦਰਤ ਦੇ ਕ੍ਰਿਸ਼ਮੇ ਵਰਖਾ ਦਾ ਅਨੰਦ ਮਾਣ ਰਹੀਆ ਸੀ, ਜਿਥੇ ਹਰ ਰੋਜ਼ ਹਜਾਰਾਂ ਚਿੜੀਆਂ ਦੇ ਸਾਹ ਲੈਣ ਤੋਂ ਪਹਿਲਾ ਹੀ ਕੁੱਖਾਂ ਵਿਚ ਬੰਦ ਕਰ ਦਿੱਤੇ ਜਾਦੇ ਹਨ, ਜਿਥੇ ਅੱਜ ਵੀ ਬਹੁ ਗਿਣਤੀ ਔਰਤਾ ਆਪਣੀ ਪੂਰੀ ਜਿੰਦਗੀ ਆਪਣੇ ਪਿਓ,ਭਰਾ,ਪਤੀ ਤੇ ਔਲਦ ਦੀ ਸੇਵਾ ਵਿਚ ਗੁਜ਼ਾਰ ਦਿੰਦੀਆ ਨੇ ਜਿਥੇ ਰੋਜ ਬਹੁ ਗਿਣਤੀ ਔਰਤਾ ਨੂੰ ਹਰ ਕੰਮ ਮਰਦ ਕੋਲੋ ਪੁਛ ਕੇ ਤੇ ਉਸ ਦੀ ਰਜ੍ਹਾਮੰਦੀ ਨਾਲ ਕਰਨਾ ਪੈਂਦਾ ਹੈ, ਜਿਥੇ ਅੱਜ ਵੀ ਨਿੱਕੀਆ-ਨਿੱਕੀਆ ਬਾਲੜੀਆ ਨਾਲ ਬਲਾਤਕਾਰ ਕੀਤੇ ਜਾਦੇ ਹਨ, ਉਨ੍ਹਾਂ ਦੇ ਖਾਣ-ਪੀਣ,ਰਹਿਣ-ਸਹਿਣ ਤੇ ਹੋਰ ਜਰੂਰੀ ਲੋੜ੍ਹਾਂ ਲਈ ਉਨ੍ਹਾਂ ਨਾਲ ਵਿਕਤਰਾ ਕੀਤਾ ਜਾਦਾ ਹੈ,ਜਿਥੇ ਆਏ ਦਿਨ ਇਨ੍ਹਾਂ ਦਰਿੰਦੀਆ ਵਲ੍ਹੋ ਨੋਜਵਾਨ ਮੁਟਿਆਰਾ ਤੇ ਉਬਲਦਾ ਹੋਇਆ ਤੇਜ਼ਾਬ ਸੁਟਿਆ ਜਾਦਾ ਹੈ, ਇਹ ਹੈ ਤਰੱਕੀ..? ਜਾਂ ਇਹ ਹੈ ਤਰੱਕੀ ਜੋ ਸਾਡਾ ਸਮਾਜ ਅੱਜ ਕਰ ਰਿਹਾ ਹੈ ਜਿਥੇ ਸਕੂਲਾਂ , ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਚੰਗੇ ਮਨੁੱਖ ਦੀ ਜਗ੍ਹਾ ਮਸ਼ੀਂਨਾਂ ਤੇ ਵਪਾਰੀ ਦਿਮਾਗ ਪੈਦਾ ਕਰ ਕੇ ਸਰਕਾਰੀ ਤੇ ਪ੍ਰਾਇਵੇਟ ਮਸ਼ਿਨਰੀ ਲਈ ਪੁਰਜ਼ੇ ਤਿਆਰ ਕੀਤੇ ਜਾਦੇ ਹਨ ਉਨ੍ਹਾ ਵਿਚ ਖਾਨਚੇ ਤੇ ਘਾਸੀਆਂ ਪਾਈਆਂ ਜਾਦੀਆਂ ਤੇ ਮੌਹਰਾਂ ਲਾਈਆਂ ਜਾਦੀਆਂ ਨੇ ੰਅਧਓ ੀਂ ਫਲਾਣੀ ਯੂਨੀਵਰਸਿਟੀ – ੰਅਧਓ ੀਂ ਫਲਾਣੀ ਯੂਨੀਵਰਸਿਟੀ ਕੀਮਤ 150 ਰੁਪਿਆ…
ਜਿਹੜੇ ਸਮਾਜ ਵਿੱਚ ਅੱਜ ਵੀ ਬਹੁਗਿਣਤੀ ਲੋਕ ਅੰਧਵਿਸ਼ਿਵਾਸਾ ਤੇ ਅੰਨ੍ਹੀ ਸ਼ਰਧਾ ਦੀ ਦਲਦਲ ਵਿਚ ਫਸੇ ਆਪਣੀ ਆਰਥਿਕ,ਮਾਨਸਿਕ ਤੇ ਸਰੀਰਿਕ ਲੁੱਟ ਕਰਵਾ ਰਹੇ ਨੇ ਤੇ ਹਜ਼ਾਰਾ ਦੀ ਗਿਣਤੀ ਵਿਚ ਇਕੱਠੇ ਹੀ ਮੌਤ ਦੇ ਮੂੰਹ ਵਿਚ ਜਾ ਰਹੇ ਨੇ ਇਸ ਨੂੰ ਤੁਸੀ ਸਮਾਜ ਦੀ ਤਰੱਕੀ ਕਹਿੰਦੇ ਹੋ? ਜਿਥੇ ਕੁੱਝ ਚਲਾਕ ਤੇ ਲੁਟੇਰਿਆਂ ਲੋਕਾਂ ਵਲੋ ਆਮ ਲੋਕਾਂ ਨੂੰ ਧਰਮ ਦੇ ਪਿੰਜਰੇ ਵਿਚ ਕੈਦ ਕਰ ਕੇ ਰੱਬਵਾਦ ਤੇ ਕਿਸਮਾਤਵਾਦ ਦੀ ਜਬਰਦਸਤੀ ਖੁਰਾਕ ਦੇ ਕੇ ਅਗਿਆਨੀ ਤੇ ਜਨੂੰਨੀ ਬਣਾ ਕੇ ਕੁਦਰਤ ਨਾਲੋ ਤੋੜ ਕੇ ਆਪਸ ਵਿਚ ਲੜਾਇਆ ਜਾਦਾ ਹੈ ਤੇ ਉਹਨਾ ਦੀ ਕਿਰਤ ਦੀ ਅੰਨ੍ਹੀ ਲੁੱਟ ਕੀਤੀ ਜਾਦੀ ਹੈਲ
ਜਿਥੇ ਕਿਸਾਨ ਤੇ ਮਜ਼ਦੂਰ ਆਪਣਾ ਲਹੂ-ਪਸੀਨਾ ਇਕ ਕਰ ਕੇ ਇਸ ਸਮਾਜ ਦੀਆ ਲੋੜੀਦੀਆਂ ਚੀਜ਼ਾਂ ਦੇ ਭੰਡਾਰ ਲਾਉਣ ਦੇ ਬਾਵਜੂਦ ਵੀ ਕਰਜ਼ੇ ਦੇ ਭਾਰ ਹੇਠ ਦੱਬਿਆ ਹੋਇਆ ਮਜਬੂਰ ਹੋ ਕੇ ਆਪਣੇ ਤੇ ਆਪਣੇ ਪਰਿਵਾਰ ਦੇ ਸੱਧਰਾਂ- ਸੁਪਨਿਆਂ ਦਾ ਰੱਸਾ ਆਪਣੇ ਗਲ ਵਿਚ ਪਾ ਕੇ ਇਕ ਰੁੱਖ ਨਾਲ ਲਟਕ ਰਿਹਾ ਹੈ, ਜਿਥੇ ਨਵ-ਵਿਆਹੀਆਂ ਦਾਜ ਤੋ ਤੰਗ ਆ ਕੇ ਆਪਣੇ ਸੁਪਨਿਆਂ ਨੂੰ ਤੇਲ ਪਾ ਕੇ ਅੱਗ ਲਾ ਰਹੀਆਂ ਨੇ, ਜਿਥੇ ਛੋਟੇ-ਛੋਟੇ ਬੱਚੇ ਆਪਣੇ ਨਵ-ਉੱਗੇ ਖੰਭਾਂ ਨਾਲ ਭਵਿੱਖ ਦੀ ਉਡਾਣ ਭਰਨ ਦੀ ਤਿਆਰੀ ਕਰਨ ਦੀ ਜਗ੍ਹਾ ਗੰਦ ਦੇ ਢੇਰਾਂ ਤੇ ਜਿੰਦਗੀ ਨੂੰ ਧੱਕਾ ਲਾਉਦੇ ਫਿਰਦੇ ਨੇ, ਜਿਥੇ ਜਿਹੜੇ ਬਾਜ਼ੁਰਗਾਂ ਨੇ ਇਸ ਸਮਾਜ ਨੂੰ ਜਵਾਨੀ ਵੇਲੇ ਮੋਢਿਆਂ ਨਾਲ ਸਹਾਰਾ ਦਿੱਤਾ ਅੱਜ ਹੱਥ 'ਚ ਡੰਗੋਰੀ ਫੜੀ ਦਰ ਦਰ ਸਹਾਰਾ ਲੱਭਦੇ ਫਿਰਦੇ ਨੇ, ਤੇ ਉਹ ਨੋਜਵਾਨ ਜਿਹੜੇ ਇਸ ਸਮਾਜ ਦਾ ਭਵਿੱਖ ਨੇ ਜਿਨ੍ਹਾ ਸੱਚ-ਮੁਚ ਇਸ ਸਮਾਜ ਨੂੰ ਤਰੱਕੀ ਦੇ ਰਾਹ ਲੈ ਕੇ ਜਾਣਾ ਹੈ ਜਿਨ੍ਹਾ ਦਿਨ-ਰਾਤ ਇਕ ਕਰ ਕੇ ਅਣਥੱਕ ਮਿਹਨਤਾਂ ਕੀਤੀਆਂ ਜਿਨ੍ਹਾ ਕਦੀ ਆਪਣੀਆਂ ਕਿਤਾਬਾਂ ਦੇ ਪੇਜ਼ ਨਹੀ ਮੁੜਣ ਦਿੱਤੇ ਅੱਜ ਉਹੀ ਨੋਜਵਾਨ ਮਜਬੂਰ ਹੋ ਕੇ ਚੋਰਾਹਿਆਂ ਵਿਚ ਆਪਣੀਆ ਡਿਗਰੀਆਂ ਨੂੰ ਅੱਗ ਲਗਾ ਰਹੇ ਨੇ ,ਪਾਣੀ ਦੀਆਂ ਟੈਂਕੀਆ ਤੇ ਚੜ ਕੇ, ਭੁੱਖਹੜਤਾਲਾਂ ਤੇ ਮਰਨ ਵਰਤ ਰੱਖਕੇ ਰੁਜਗਾਰ ਲਈ ਸੰਘਰਸ਼ ਕਰ ਰਹੇ ਨੇ, ਜਾਂ ਆਪਣੀ ਮਜਦੂਰੀ ਵੇਚਣ ਲਈ ਵਿਦੇਸ਼ੀ ਮੰਡੀਆਂ ਵੱਲ ਉਡਾਰੀ ਮਾਰਨ ਲਈ ਮਜਬੂਰ ਹੋ ਰਹੇ ਹਨ ਜਿਥੇ ਗਰੀਬ ਤੇ ਅਮੀਰ ਦਾ ਪਾੜਾ ਦਿਨ-ਬ-ਦਿਨ ਵੱਧ ਰਿਹਾ ਹੈਲ ਜਿਥੇ ਲੋਕਾਂ ਨੂੰ ਲੋਕਤੰਤਰ ਦੀ ਚੱਕੀ ਵਿਚ ਪੀਸਿਆ ਜਾ ਰਿਹਾ ਹੋਵੇ, ਲੋਕਾਂ ਨੂੰ ਆਪਣੇ ਹੱਕ ਲੈਣ ਜਾਂ ਖੋ੍ਹਣ ਲਈ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਕੀਤਾ ਜਾ ਰਿਹਾ ਹੋਵੇ ਤੇ ਸੰਘਰਸ਼ ਦੇ ਰਾਹ ਪਏ ਹੋਏ ਲੋਕਾਂ ਦੀਆਂ ਹੱਕਾਂ ਲਈ ਉੱਠ ਰਹੀਆਂ ਅਵਾਜਾਂ ਨੂੰ ਹਾਕੂਮਤੀ ਤਾਕਤਾਂ ਦੁਆਰਾਂ ਡੰਡੇ ਤੇ ਬੰਦੂਕ ਦੇ ਜ਼ੋਰ ਨਾਲ ਲੋਕਾਂ ਦੇ ਹੀ ਬੱਚਿਆਂ ਕੋਲੋ (ਪੁਲਿਸ ਤੇ ਫੌਜ )ਦੱਬਾਇਆ ਤੇ ਕੁਚਲਾਇਆ ਜਾ ਰਿਹਾ ਹੋਵੇਲ
ਕਿ ਤੁਸੀ ਇਸ ਨੂੰ ਤਰੱਕੀ ਕਹਿੰਦੇ ਹੋ? ਨਹੀ ਮੇਰੇ ਦੋਸਤੋ ਇਹ ਤਰੱਕੀ ਨਹੀ, ਸਾਡਾ ਸਮਾਜ ਤਰੱਕੀ ਦੇ ਰਾਹ ਤੇ ਨਹੀ ਨਿਘਾਰ ਵੱਲ ਜਾ ਰਿਹਾ ਹੈਲਤਰੱਕੀ ਉਹ ਹੁੰਦੀ ਹੈ ਜਿਥੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਜਾਵੇ, ਉਹਨਾਂ ਲਈ ਸੰਘਰਸ਼ ਕੀਤਾ ਜਾਵੇ, ਦੱਬੇ-ਕੁਚਲੇ ਤੇ ਲਤਾੜੇ ਹੋਏ ਲੋਕਾਂ ਨੂੰ ਨਾਲ ਲੈ ਕੇ ਚਲਿਆ ਜਾਵੇ.... ਤੇ ਬਰਾਬਰਤਾ ਦਾ ਸਮਾਜ ਸਿਰਜਿਆ ਜਾਵੇ,ਲ ਸ਼ਹੀਦ ਭਗਤ ਸਿੰਘ ਦੇ ਕਿਹੇ ਅਨੁਸਾਰ " ਮਜ਼੍ਹਬੀ ਵਹਿਮ ਅਤੇ ਤੁਅੱਸਬ ਸਾਡੀ ਤਰੱਕੀ ਦੇ ਰਾਹ ਵਿਚ ਵੱਡੀ ਰੁਕਾਵਟ ਹਨ। ਇਹ ਹਮੇਸ਼ਾ ਸਾਡੇ ਰਾਹ ਵਿਚ ਰੋੜਾ ਸਾਬਤ ਹੋਏ ਹਨ ਅਤੇ ਸਾਨੂੰ ਇਨ੍ਹਾ ਨੂੰ ਪਰ੍ਹੇ ਵਗਾਹ ਮਾਰਨਾ ਚਾਹੀਦਾ ਹੈਲ
ਜਿਨ੍ਹਾ ਚਿਰ ਮਨੁੱਖ ਦੇ ਹੱਥੋਂ ਮਨੁੱਖ ਦੀ ਕਿਰਤ ਦੀ ਲੁੱਟ ਬੰਦ ਨਹੀ ਹੁੰਦੀ ਤਦ ਤੱਕ ਸਾਡਾ ਸਮਾਜ ਤਰੱਕੀ ਦੇ ਰਾਹ ਨਹੀ ਪੈ ਸਕਦਾ, ਮੌਜੂਦਾ ਸਮੇਂ ਵਿਚ ਧਰਮ ਤੇ ਸਿਆਸਤ ਦੋਵੇਂ ਮਿਲ ਕੇ ਇਸ ਕਿਰਤ ਦੀ ਲੁੱਟ ਵਿੱਚ ਅਹਿਮ ਰੋਲ ਅਦਾ ਕਰ ਰਹੀਆਂ ਹਨਲ ਇਹ ਲੁੱਟ ਕੁੱਝ ਮੁੱਠੀ ਭਰ ਲੋਕਾਂ ਵਲੌਂ ਧਰਮ ਤੇ ਸਿਆਸਤ ਦੇ ਜੋਰ ਨਾਲ ਕੁਦਰਤੀ ਪੈਦਾਵਾਰ ਸਾਧਨਾਂ ਤੇ ਸਿੱਧੇ ਤੇ ਅਸਿੱਧੇ ਤੋਰ ਤੇ ਕਾਬਜ ਹੋਣ ਕਾਰਨ ਹੋ ਰਹੀ ਹੈ ਜਿਸ ਕਾਰਨ ਬਹੁ-ਗਿਣਤੀ ਲੋਕਾਂ ਨੂੰ ਗੁਰਬਤ ਭਰੀ ਜਿੰਦਗੀ ਜੀਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ
ਆਓ ਮੇਰੇ ਸਾਥਿਓ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਰਾਹ ਦੇ ਪਾਂਧੀ ਬਣੀਏ ਇਹ ਹੋ ਰਹੀ ਕਿਰਤ ਦੀ ਅੰਨ੍ਹੀ ਲੁੱਟ ਪ੍ਰਤੀ ਚੇਤੰਨ ਹੋਇਏ ਤੇ ਹੋਰਾਂ ਨੂੰ ਵੀ ਚੇਤੰਨ ਕਰਿਏ ਤਾਂ ਜੋ ਇਹ ਹੋ ਰਹੀ ਅੰਨ੍ਹੀ ਲੁੱਟ ਬੰਦ ਹੋ ਸਕੇ ਤੇ ਬਰਾਬਰਤਾ ਦਾ ਸਮਾਜ ਸਿਰਜ ਸਕਿਏ ਤਾਂ ਜੋ ਮਨੁੱਖਤਾ ਤਰੱਕੀ ਦੇ ਰਾਹ ਪੈ ਸਕੇ
ਗੁਰਸੇਵਕ ਦੀਪ,
ਤਰਨ-ਤਾਰਨ
97812-34047



nice bro .. keep it up
ReplyDeleteਪਲੇਠੀ ਕੋਸ਼ਿਸ਼ ਦੀਆਂ ਬਹੁਤ ਬਹੁਤ ਮੁਬਾਰਕਾਂ ਲਿਖਦੇ ਜਾਉ ਤੁਹਾਡੀ ਕਲਮ ਦੀਆਂ ਲੰਬੀਆਂ ਉਮਰਾਂ ਹੋਣ
ReplyDeleteparvez
gud
ReplyDelete