Headlines News :
Home » » ਤੂੰ ਜਦ ਵੀ - ਹਰਪ੍ਰੀਤ ਕੌਰ

ਤੂੰ ਜਦ ਵੀ - ਹਰਪ੍ਰੀਤ ਕੌਰ

Written By Unknown on Thursday 8 May 2014 | 00:38

ਤੂੰ ਜਦ ਵੀ
ਸ਼ਬਦਾਂ ਨੂੰ ਛੋਹੇਂਗਾ
ਮੈਂ ,ਨਜ਼ਮ ਬਣ ਤੇਰੇ
ਖਿਆਲਾਂ 'ਚ ਆ ਜਾਵਾਂਗੀ....

ਤੂੰ ਜਦ ਵੀ ਮੈਨੂੰ ਸੋਚੇਂਗਾ
ਮੈਂ, ਮਹਿਕ ਬਣ
ਤੇਰੇ ਸਾਹਾਂ ‘ ਚ
ਵੱਸ ਜਾਵਾਂਗੀ....

ਤੂੰ ਜਦ ਵੀ ਗਾਵੇਂਗਾ
ਗੀਤ ਮੁਹੱਬਤਾਂ ਦੇ
ਮੈਂ ,ਮਿਸ਼ਰੀ ਬਣ ਤੇਰੇ
ਬੋਲਾਂ 'ਚ ਘੁਲ ਜਾਵਾਂਗੀ....

ਤੂੰ ਜਦ ਵੀ
ਮਿਲਣਾ ਚਾਹੇਂਗਾ
ਮੈਂ,ਪੌਣਾਂ ਦਿਆਂ ਖੰਭਾਂ ਦੀ
ਉਡਾਰੀ ਬਣ ਜਾਵਾਂਗੀ....

ਤੂੰ ਜਦ ਵੀ
ਚਾਹੇ ਸਾਂਵਲ ਸੱਜਣਾਂ
ਮੈਂ,ਰੰਗਾਂ ਵਾਂਗ ਤੇਰੀ
ਜ਼ਿੰਦਗੀ 'ਚ ਘੁਲ ਜਾਵਾਂਗੀ....

ਹਰਪ੍ਰੀਤ ਕੌਰ
ਜਲੰਧਰ


Share this article :

2 comments:

  1. Wah! Biba bahut khoobsoorat nazam hai. Rabb hor taaqat bakhshay.

    ReplyDelete




















  2. very nice g, bda achha likhya hai

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template