Headlines News :
Home » » ਫਿਰ ਦੁੱਖ ਹੁੰਦੈ - ਨਵਦੀਪ ਕੌਰ ਇੰਸ਼ਾਂ

ਫਿਰ ਦੁੱਖ ਹੁੰਦੈ - ਨਵਦੀਪ ਕੌਰ ਇੰਸ਼ਾਂ

Written By Unknown on Wednesday 21 May 2014 | 02:12

ਆਪਸੀ ਵਿਰੋਧ ਹੋਵੇ, ਰਿਸ਼ਤਿਆਂ ਦੀ ਨਾ ਸੋਝ ਹੋਵੇ,
ਕਰਜ਼ੇ ਦਾ ਬੋਝ ਹੋਵੇ, ਫਿਰ ਦੁੱਖ ਹੁੰਦੈ,,,

ਸਿਰ ‘ਤੇ ਨਾ ਮਾਵਾਂ ਹੋਣ, ਨਾ ਠੰਢੀਆਂ ਛਾਵਾਂ ਹੋਣ,
ਨਾ ਮਮਤਾ ਨਾ ਦੁਆਵਾਂ ਹੋਣ, ਫਿਰ ਦੁੱਖ ਹੁੰਦੈ,,,,,,

ਬਾਪ ਦਾ ਨਾ ਸਾਇਆ ਹੋਵੇ, ਦਿਲ ਭਰ ਆਇਆ ਹੋਵੇ,
ਹਨ੍ਹੇਰਾ ਘੋਰ ਛਾਇਆ ਹੋਵੇ, ਫਿਰ ਦੁੱਖ ਹੁੰਦੈ,,,,

ਸਮੁੰਦਰਾਂ ਦੀ ਗਹਿਰਾਈ ਹੋਵੇ, ਨਾ ਸਮਝ ਭੋਰਾ ਆਈ ਹੋਵੇ,
ਗਮਾਂ ਦੀ ਪਰਛਾਈ ਹੋਵੇ, ਫਿਰ ਦੁੱਖ ਹੁੰਦੈ,,,,

ਜਿੰਦਗੀ ਜਦ ਭਾਰ ਹੋਵੇ, ਚਹੁੰ ਪਾਸੇ ਭ੍ਰਿਸ਼ਟਾਚਾਰ ਹੋਵੇ,
ਦੋ ਟੁੱਕ ਲੀ ਮਾਰੋ-ਮਾਰ ਹੋਵੇ, ਫਿਰ ਦੁੱਖ ਹੁੰਦੈ,,,

ਕੋਈ ਬੇਈਮਾਨ ਹੋਵੇ, ਵਿਕਿਆ ਇਮਾਨ ਹੋਵੇ,
ਢਹਿੰਦੀ ਪਹਿਚਾਣ ਹੋਵੇ, ਫਿਰ ਦੁੱਖ ਹੁੰਦੈ,,,,,

ਕਲਮ ਬੇਜੁਬਾਨ ਹੋਵੇ, ਜਿੰਦਗੀ ਅਹਿਸਾਨ ਹੋਵੇ,
ਸਾਹ ਵੀ ਮਹਿਮਾਨ ਹੋਵੇ, ਫਿਰ ਦੁੱਖ ਹੁੰਦੈ,,,,

ਅਲਫਾਜ਼ਾਂ ਦਾ ਸਫਰ ਹੋਵੇ, ਅਰਮਾਨਾਂ ਦੀ ਕਬਰ ਹੋਵੇ,
ਕੋਲ ਨਾ ਸਬਰ ਹੋਵੇ, ਫਿਰ ਦੁੱਖ ਹੁੰਦੈ,,,,,

‘ਨਵੀਂ’ਗੁਨਾਹਗਾਰ ਹੋਵੇ, ਉਹ ਬਖਸ਼ਣਹਾਰ ਹੋਵੇ,
ਭਰ ਗੁਨਾਹਾਂ ਦੀ ਕਤਾਰ ਹੋਵੇ, ਫਿਰ ਦੁੱਖ ਹੁੰਦੈ,,,,
 
   ਨਵਦੀਪ ਕੌਰ ਇੰਸ਼ਾਂ, 
ਲਹਿਰਾਗਾਗਾ।
             
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template