Headlines News :
Home » » ਪੜ੍ਹੇ-ਲਿਖੇ ਤਰਕਸ਼ੀਲ - ਗੁਰਪ੍ਰੀਤ ਪੁਰਬਾ

ਪੜ੍ਹੇ-ਲਿਖੇ ਤਰਕਸ਼ੀਲ - ਗੁਰਪ੍ਰੀਤ ਪੁਰਬਾ

Written By Unknown on Saturday 28 June 2014 | 01:15

    ‘‘ਬੱਚਿਉ! ਅੱਜ ਦੇ ਵਿਗਿਆਨਕ ਯੁੱਗ ’ਚ ਅਸੀਂ ਅੱਜ ਵੀ ਅਨੇਕ ਪ੍ਰਕਾਰ ਦੇ ਵਹਿਮਾਂ-ਭਰਮਾਂ ’ਚ ਗਲ਼ਤਾਨ ਹਾਂ। ਅਨਪੜ੍ਹਤਾ ਕਾਰਨ ਅਸੀਂ ਲੋਕ ਅੱਜ ਵੀ ਢੌਂਗੀ ਬਾਬਿਆਂ ਦੇ ਤਵੀਤਾਂ, ਜਾਦੂ-ਟੂਣਿਆਂ ’ਚ ਫਸੇ ਆਪਣੀ ਆਰਥਿਕ ਲੁੱਟ ਕਰਾ ਰਹੇ ਆਂ।” ਮਾਸਟਰ ਤਰਕਵੀਰ ਸਿੰਘ ਜੀ ਅੱਜ ਤਰਕਸ਼ੀਲ ਸੋਚ ਦੇ ਧਾਰਨੀ ਬਨਾਉਣ ਲਈ ਬੱਚਿਆਂ ਨੂੰ ਵੱਖ-ਵੱਖ ਉਦਾਹਰਨਾਂ ਦੇ ਕੇ ਲੱਛੇਦਾਰ ਭਾਸ਼ਣ ਰਾਹੀਂ ਸਮਝਾ ਰਹੇ ਸਨ।
ਅਜੇ ਮਾਸਟਰ ਜੀ ਦੀ ਗੱਲ ਜਾਰੀ ਸੀ ਪਰ ਅੱਠਵੀਂ ਜਮਾਤ ਦਾ ਦਵਿੰਦਰ ਵਿੱਚੋਂ ਹੀ ਬੋਲ ਪਿਆ,

    ‘‘ਮਾਸਟਰ ਜੀ  ਗੁੱਸਾ ਨੀ ਕਰਦੇ ਤਾਂ ਇੱਕ ਗੱਲ ਪੁੱਛਾਂ ”

    ‘‘ਹਾਂ ਹਾਂ, ਜ਼ਰੂਰ ਪੁੱਛ।”

   ‘‘ਮਾਸਟਰ ਜੀ, ਫਿਰ ਤੁਸੀਂ ਪੜ੍ਹੇ-ਲਿਖੇ ਹੋ ਕੇ ਵੀ ਆਹ ਰਾਸ਼ੀਫ਼ਲ ਦੇ ਨਗ ਵਾਲੀਆਂ ਮੁੰਦੀਆਂ ਕਿਉਂ ਪਾਈਆਂ ਨੇ ? ਕੀ ਇਹ ਫੋਕੇ ਵਹਿਮ-ਭਰਮ ਨੀਂ ?”

ਹੁਣ ਮਾਸਟਰ ਜੀ ਨਿੰਮੋਝੂਣੇ ਹੋ ਕੇ ਆਪਣਾ ਭਾਸ਼ਣ ਸਮੇਟਣ ਲੱਗ ਪਏ।

             

     ਗੁਰਪ੍ਰੀਤ ਪੁਰਬਾ,
                            ਅਬੋਹਰ ਰੋਡ, 
ਸ੍ਰੀ ਮੁਕਤਸਰ ਸਾਹਿਬ।  
                                        ਮੋਬਾ- 9876166412











Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template