Headlines News :
Home » » ਸਤਿਗੁਰ ਸਿਰ ਕਿਓਂ ਮੰਗਦੇ? - ਗਿਆਨੀ ਅਜੀਤ ਸਿੰਘ ਫ਼ਤਹਿਪੁਰੀ

ਸਤਿਗੁਰ ਸਿਰ ਕਿਓਂ ਮੰਗਦੇ? - ਗਿਆਨੀ ਅਜੀਤ ਸਿੰਘ ਫ਼ਤਹਿਪੁਰੀ

Written By Unknown on Sunday 6 April 2014 | 06:40

ਪੁਰਬ ਵਿਸਾਖੀ ਵਾਲਾ, ਲੱਗਿਆ ਗੁਰ ਦਰਬਾਰ ਸੀ, ਹੱਥ ਵਿੱਚ ਚੰਡੀ ਲੈ ਕੇ, ਸਤਿਗੁਰ ਬਚਨ ਉਚਾਰੇ।
ਡੌਲੇ ਫ਼ਰਕਣ, ਚਿਹਰ੍ਹੇ ਉੱਤੇ ਚੜ੍ਹੀਆਂ ਲਾਲੀਆਂ, ਅੱਖਾਂ ਚਮਕਣ ਏਦਾਂ, ਜਿਓਂ ਭਖ਼ਦੇ ਅੰਗਿਆਰੇ।
ਕਹਿੰਦੇ ਲੋੜ ਹੈ ਪੈ ਗਈ, ਇੱਕ ਸੇਵਕ ਦੇ ਸੀਸ ਦੀ, ਸੀਸ ਦੀ ਭੇਟਾ ਦੇ ਕੋਈ, ਆਪਣਾ ਜਨਮ ਸੰਵਾਰੇ।
ਮੇਰੀ ਤੇਗ ਪਿਆਸੀ, ਲੱਗਿਆ ਜ਼ੰਗ ਗੁਲਾਮੀ ਦਾ, ਉੱਠੇ ਕੋਈ ਸੂਰਮਾਂ, ਜੋ ਇਹਦ੍ਹਾ ਜੰਗ ਉਡਾਰੇ।
ਸੁਣਕੇ ਬਚਨ ਗੁਰਾਂ ਦੇ, ਸੰਗਤ ਹੋਈ ਖ਼ਾਮੋਸ਼ ਸੀ, ਸਤਿਗੁਰ ਸਿਰ ਕਿਓਂ ਮੰਗਦੇ? ਸੋਚੀਂ ਪੈ ਗਏ ਸਾਰੇ।
ਹੌਲੀ-ਹੌਲੀ ਖਿਸਕਣ ਲੱਗ ਪਏ ਗੁਰ-ਦਰਬਾਰ ਚੋਂ, ਬੁਜ਼ਦਿਲ ਦੌੜਨ ਲੱਗ ਪਏ, ਸਤਿਗੁਰ ਤੱਕਣ ਨਜ਼ਾਰੇ।
ਨੱਸ ਗਏ ਕੱਚੇ-ਪਿਲੇ, ਸਿਦਕੀ-ਸੂਰੇ ਰਹਿ ਗਏ ਸੀ, ਗਲ਼ ਵਿੱਚ ਪੱਲਾ ਪਾ ਕੇ, ਇੱਕ ਸਿੱਖ ਅਰਜ਼ ਗੁਜਾਰੇ।
ਸਿਰ ਰੈਹਾਜ਼ਰ, ਇਹਨੂੰ ਲੇਖੇ ਲਾ ਲਓ ਸਤਿਗੁਰ ਜੀ, ਦਯਾ ਚੰਦ, ਧਰਮ ਦਾਸ ਨੇ, ਏਦਾਂ ਤਰਲੇ ਮਾਰੇ।
ਦੋਹਾਂ ਨੂੰ ਵਾਰੀ-ਵਾਰੀ, ਤਬੂੰ ਦੇ ਵਿੱਚ ਲੈ ਗਏ ਸੀ, ਤੇਗ ਪਿਆਸੀ ਸਿਰ ਧੜ, ਉਨ੍ਹਾਂ ਦੇ ਝਟਕਾਏ।
ਲਿਬੜੀ ਨਾਲ ਖੁਨ ਦੇ, ਲਥ-ਪਥ ਹੋਈ ਤੇਗ ਨੂੰ, ਤੀਜੀ ਵਾਰੀ ਲੈ ਕੇ, ਉੱਤੇ ਸਟੇਜ ਦੇ ਛਾਏ।
ਬੈਠੀ ਸੰਗਤ ਦੇ ਵਿੱਚ ਫੇਰ ਸਨਾਟਾ ਛਾ ਗਿਆ, ਗਲ਼ ਵਿੱਚ ਪੱਲਾ ਦੌੜਕੇ, ਹਿੰਮਤ ਰਾਇ ਜੀ ਆਏ।
ਉਹਨੂੰ ਵੀ ਬਾਹੋਂ ਫੜਕੇ ਤਬੂੰ ਦੇ ਵਿੱਚ ਲੈ ਗਏ ਸੀ, ਪਹਿਲੇ, ਦੂਜੇ ਵਾਗੂੰ, ਪੇਸ਼ ਓਸਦੇ ਆਏ।
ਲਲਕਾਰ ਸੁਣ ਗੁਰੂ ਦੀ ਚੌਥੀ ਮੋਹਕਮ ਚੰਦ ਨੇ, ਗੁਰੂ ਦੇ ਸਾਹਵੇਂ ਆ ਕੇ ਆਪਣਾ ਸੀਸ ਨਿਵਾਇਆ।
ਉਹਨੂੰ ਵੀ ਬਾਹੋਂ ਫੜਕੇ ਤੰਬੂ ਦੇ ਵਿੱਚ ਲੈ ਗਏ, ਸਾਰੀ ਸੰਗਤ ਸੁਣਿਆ ਜੋ ਅਵਾਜਾ ਆਇਆ।
ਪੰਜਵੀਂ ਵਾਰੀ ਸਤਿਗੁਰ ਉੱਤੇ ਸਟੇਜ ਦੇ ਆਇਕੈ, ਤੇਗ ਲਹਿਰਾ ਕੇ ਮੁੜ ਤੋਂ ਸਿਰ ਦੀ ਮੰਗ ਦੁਹਰਾਇਆ।
ਗਲ਼ ਵਿੱਚ ਪੱਲਾ ਪਾ ਕੇ ਸਾਹਿਬ ਚੰਦ ਹਾਜ਼ਰ ਹੋ ਗਿਆ, ਸੁਣ ਲਲਕਾਰ ਗੁਰਾਂ ਦੀ ਝਟ ਦੌੜਦਾ ਆਇਆ।
ਸਿਰ-ਧੱੜ ਵੱਖੋ ਵੱਖਰੇ ਕਰ, ਗੁਰੂ ਦਸਮੇਸ਼ ਨੇ, ਫੇਰ ਤੋਂ ਜੋੜ ਉਨ੍ਹਾਂ ਨੂੰ ਬਖ਼ਸ਼ ਦਿੱਤੀ ਜ਼ਿੰਦਗਾਨੀ।
ਪੰਜ-ਕਕਾਰੀ ਵਰਦੀ ਨੀਲੇ ਬਾਣੇ ਪਹਿਨਾ ਕੇ, ‘ਫ਼ਤਹਿਪੁਰੀ’ ਗੁਰੂ ਨੇ ਸਾਜਿਆ ਪੰਥ-ਲਾਸਾਨੀ।


ਗਿਆਨੀ ਅਜੀਤ ਸਿੰਘ ਫ਼ਤਹਿਪੁਰੀ
 8146633646

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template