Headlines News :
Home » » ਸ਼ਾਜਿਸ਼ - ਮਾਸਟਰ ਹਰੇਸ਼ ਕੁਮਾਰ

ਸ਼ਾਜਿਸ਼ - ਮਾਸਟਰ ਹਰੇਸ਼ ਕੁਮਾਰ

Written By Unknown on Sunday 6 April 2014 | 06:46

ਮੈਂ ਇੱਕ ਸਕੂਲ ਵਿਖੇ ਸਮਾਜਿਕ ਸਿੱਖਿਆ ਅਧਿਆਪਕ ਵੱਜੋ ਕੰਮ ਕਰਦਾ ਹਾਂ ਮੈਂ ਨੌਕਰੀ ਵਿੱਚ ਆਉਣ ਤੋਂ ਪਹਿਲਾ ਹੀ ਐਮ.ਏ,ਇਤਿਹਾਸ,ਅਤੇ ਪੋਲੀਟਿਕਲ ਸਾਇੰਸ,ਬੀ.ਐਡ ਪਾਸ ਹਾਂ।ਮੈਂ ਡਿਪਲੋਮਾ ਹਿੰਦੀ ਵੀ ਕੀਤਾ ਹੋਇਆ ਹੈ।ਮੈਂ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਆਰੀਆ ਕਾਲਜ ਵਿੱਚ ਪੜ੍ਹਾਉਣ ਦਾ ਤਜਰਬਾ ਵੀ ਰੱਖਦਾ ਹਾਂ।ਮੈਂ ਭਾਰਤੀ ਫੌਜ ਵਿੱਚ ਐਜੂਕੇਸ਼ਨ ਇੰਨਸਟਰਕਟਰ ਤੌਰ ਤੇ ਨੌਕਰੀ ਵੀ ਕੀਤੀ ਹੈ।ਮੈਂ ਸਿੱਖਿਆ ਵਿਭਾਗ ਵਿੱਚ ਨੌਕਰੀ ਮਾਨਯੋਗ ਹਾਈ ਕੋਰਟ ਦੇ ਆਦੇਸ਼ ਤੇ ਪ੍ਰਾਪਤ ਕੀਤੀ ਹੋਈ ਹੈ।ਕਿਉਕਿ ਸਿੱਖਿਆ ਵਿਭਾਗ ਵਿੱਚ ਨਿੱਯੁਕਤੀਆ ਨੂੰ ਲੈ ਕੇ ਧਾਂਦਲੀਆਂ ਹੋਈਆਂ ਸਨ।ਮੇਰੀ ਸਿਕਾਇਤ ਦੇ ਅਧਾਰ ਤੇ ਪੰਜਾਬ ਵਿਜਿਲੈਸ਼ ਬਿਉਰੋ ਦੇ ਡਾਈਰੈਕਟਰ ਨੇ ਜਾਚ ਕਰਕੇ ਸਿੱਖਿਆ ਵਿਭਾਗ ਦੇ ਕਈ ਭਰਿਸ਼ਟ ਅਧਿਕਾਰੀ ਤੇ ਮੁਲਾਜਮ ਗਿਰਫਤਾਰ ਵੀ ਕੀਤੇ ਸਨ।ਸਿੱਖਿਆ ਵਿਭਾਗ ਵਿੱਚ ਮੈਂ ਸਖਤ ਮੇਹਨਤ ਕੀਤੀ ਅਤੇ ਪ੍ਰਸ਼ੰਸਾ ਪੱਤਰ ਵੀ ਹਾਸਲ ਕੀਤੇ ਹਨ।ਮੇਰਾ ਰਿਕਾਰਡ ਵੀ ਵਿਭਾਗ ਵਿੱਚ ਬਹੁਤ ਚੰਗਾ ਹੈ।ਮੇਰੇ ਲੇਖ ਪੰਜਾਬ ਦੇ ਪ੍ਰਸਿੱਧ ਰਸਾਲੇਆਂ,ਅਖਬਾਰਾਂ ਵਿੱਚ ਵੀ ਛਪਦੇ ਹਨ।ਮੇਰੇ ਲੇਖ ਭਾਸਾ ਵਿਭਾਗ ਪੰਜਾਬ,ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਪ੍ਰਕਾਸਿਤ ਪੁਸਤਕਾ ਵਿੱਚ ਵੀ ਛਪਦੇ ਹਨ।ਪਰ ਇਸ ਸਕੂਲ ਵਿੱਚ ਕੁਝ ਭਰਿਸ਼ਟ ਅਤੇ ਮੌਕਾਪ੍ਰਸਤ ਲੋਕਾਂ ਨੇ ਮੈਨੂੰ ਸ਼ਾਜਿਸ਼ ਦਾ ਸ਼ਿਕਾਰ ਬਣਾਉਣ ਦੀ ਸੋਚ ਸੋਚੀ ਜੋ ਹੁਣ ਵੀ ਚੱਲ ਰਹੀ ਹੈ।ਅਸਲ ਵਿੱਚ ਭਰਿਸ਼ਟ ਲੋਕ ਮਹੀਨੇ ਵਿੱਚ ਕਈ ਕਈ ਦਿਨ ਸਕੂਲ ਆ ਕੇ ਸਵੇਰੇ ਹੀ ਡਿਉਟੀ ਪਾ ਕਿ ਸਕੂਲ ਤੋਂ ਚਲੇ ਜਾਂਦੇ ਹਨ।ਫਰਲੋ ਛੁੱਟੀ ਲੈਂਦੇ ਸਨ।ਇੱਕ ਹੀ ਅਧਿਆਪਕਾ ਕਈ ਅਧਿਆਪਕਾਂਵਾਂ ਦੀ ਹਾਜਰੀ ਸਵੇਰੇ ਸ਼ਾਮ ਲਗਾਂਉਦੀ ਸੀ ਅਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ।ਅਕਸਰ ਪੀੋਰੀਅਡ ਖਾਲੀ ਰਹਿੰਦੇ ਸਨ ਤੇ ਪੀਰੀਅਡ ਭਰਿਸ਼ਟ ਲੋਕ ਨਹੀ ਲਗਾਉਂਦੇ ਹਨ।ਟਾਇਮ ਟੇਵਲ ਵਿੱਚ ਭਾਰੀ ਤਰੁੱਟੀਆਂ ਹੁੰਦੀਆ ਹਨ।ਪੀਰੀਅਡ ਅਡਜਸਟਮੈਂਟ ਦੀ ਸੱਮਸਿਆ ਆ ਜਾਂਦੀ ਹੈ।ਲਗਾਤਾਰ ਸਕੂਲ ਤੋਂ ਆਨ ਡਿਉਟੀ ਪਾ ਕੇ ਭੱਜਣ ਵਾਲੇਆ ਦੇ ਹਰ ਰੋਜ ਪੀਰੀਅਡ ਕੋਈ ਵੀ ਅਡਜਸਟਮੈਂਟ ਵੱਜੋਂ ਲਗਾ ਕਿ ਰਾਜੀ ਨਹੀ ਹੈ।ਕਈ ਅਧਿਆਪਕਾਂ ਆਪਣੀ ਸਲਾਨਾ ਰਿਪੋਰਟ ਵੀ ਖੁਦ ਹੀ ਕੱਟ ਵੱਡ ਕੇ ਆਪ ਹੀ ਲਿਖੀ ਹੋਈ ਹੈ।ਸਕੂਲ ਵਿੱਚ ਹੋਰ ਵੀ ਬੇਨਿਯਮੀਆਂ ਹੁੰਦੀਆਂ ਹਨ।ਸਕੂਲ ਵਿੱਚ ਜਾਣਬੁਝ ਕੇ ਜਮਾਤ ਗਿਆਰਵੀਂ ਅਤੇ ਬਾਹਰਵੀਂ ਨੂੰ ਹਰ ਸਾਲ ਇਤਿਹਾਸ ਪੜ੍ਹਾਉਣ ਦੇ ਪੀਰੀਅਡ ਉਹਨਾਂ ਅਧਿਆਪਕਾਂ ਨੂੰ ਦਿੱਤੇ ਜਾਂਦੇ ਹਨ ਜਿਹਨਾਂ ਨੇ ਕਦੇ ਐਮ.ਏ.ਇਤਿਹਾਸ ਪਾਸ ਕੀਤੀ ਹੀ ਨਹੀ ਹੈ।ਮੈਂ ਇਤਿਹਾਸ ਦੀ ਐਮ.ਏ,ਪਾਸ ਸਾਂ ਇਸ ਲਈ ਇਹਨਾਂ ਜਮਾਤਾ ਦੇ ਪੀਰੀਅਡ ਮੈਂ ਮੰਗਦਾ ਸਾਂ।ਹੋਰ ਕਈ ਨਜਾਇਜ ਕੰਮ ਹੋਣ ਤੇ ਮੈਂ ਅਵਾਜ ਬੁੰਲਦ ਕਰਦਾ ਸਾਂ।ਮੇਰੀ ਇਸ ਅਵਾਜ ਨੂੰ ਦਬਾਉਣ ਲਈ ਕੁਝ ਅਧਿਆਪਕ ਅਤੇ ਅਧਿਆਪਕਾਂ ਨੇ ਮੇਰੀ ਝੂਠੀ ਸਿਕਾਇਤ ਮਜੂਦਾ ਵਿਧਾਇਕ ਜੀ ਨੂੰ ਕਰ ਦਿੱਤੀ।ਮੇਰੇ ਤੇ ਕਈ ਤਰਾਂ ਦਾ ਗੰਦਾ ਚਿੱਕੜ੍ਹ ਛੁੱਟਣ ਦੀ ਕੋਸੀਸ਼ ਕੀਤੀ ਗਈ।ਸਕੂਲ ਵਿੱਚ ਵਿਦਿਆਰਥੀ ਘੱਟ ਹੋਣ ਕਰਕੇ ਮੇਰੇ ਹੀ ਵਿਸ਼ੇ ਦੇ ਕੁਝ ਅਧਿਆਪਕਾਂ ਦੀ ਰੈਸਨਲਾਇਜੇਸ਼ਨ ਤਹਿਤ ਸਕੂਲ ਤੋਂ ਬਦਲੀ ਹੋਣ ਦੇ ਚਾਨਸ ਵੀ ਸਨ।ਇਸ ਸੱਭ ਨੂੰ ਦੇਖਦੇ ਹੋਏ ਮੇਰੀ ਸਿਆਸਤ ਚਲਾ ਦਿੱਤੀ ਗਈ।ਭਰਿਸ਼ਟ ਲੋਕਾਂ ਮੇਰੇ ਤੇ ਕਈ ਕਿਸਮ ਦੇ ਇਲਜਾਮ ਲਗਾ ਦਿੱਤੇ ਅਤੇ ਕੁਝ ਅਧਿਆਪਕਾਂਵਾਂ ਵੀ ਔਰਤ ਹੋਣ ਦਾ ਲਾਭ ਲੈਣ ਦੇ ਚੱਕਰ ਵਿੱਚ ਮੇਰੇ ਤੇ ਕਈ ਇਲਜਾਮ ਬਣਾ ਲਏ।ਮੇਰੀ ਮਾਂ ਦੀ ਉਮਰ ਦੀਆਂ ਔਰਤਾਂ ਵੀ ਇਸ ਦੌੜ੍ਹ ਵਿੱਚ ਸੱਭ ਤੌਂ ਅੱਗੇ ਸਨ।ਵਿਧਾਇਕ ਨੇ ਮੇਰੀ ਝੂਠੀ ਕੀਤੀ ਸਿਕਾਇਤ ਜਿਲਾਂ ਸਿੱਖਿਆ ਅਫਸਰ ਨੂੰ ਭੇਜ ਦਿੱਤੀ।ਜਿਲ੍ਹਾਂ ਸਿੱਖਿਅ ਅਫਸਰ ਨੇ ਹਲਫੀਆਂ ਬਿਆਨ ਲਏ ਬਿਨਾਂ ਹੀ ਜਾਂਚ ਸੂਰੂ ਕਰ ਦਿੱਤੀ।ਜਦੋਂ ਮੈਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਮੈਂ ਸਵੇਰੇ ਸਵੇਰੇ ਸਿੱਧਾ ਵਿਧਾਇਕ ਜੀ ਦੇ ਘਰ ਚਲਾ ਗਿਆ ਅਤੇ ਭਰਿਸ਼ਟ ਲੋਕ ਜੋ ਮੇਰੇ ਤੇ ਇਲਜਾਮ ਲਾ ਰਹੇ ਸਨ ਉਹਨਾਂ ਦਾ ਜਾਲੀ ਰਿਕਾਰਡ ਅਤੇ ਜਾਲੀ ਕਾਰਨਾਮੇ ਲਿਖਤੀ ਮੈਂ ਉਹਨਾਂ ਨੂੰ ਦੇ ਕਿ ਕਿਹਾ ਕਿ ਸਾਰਾ ਰਿਕਾਰਡ ਵੇਖ ਕਿ ਜਾਂਚ ਕੀਤੀ ਜਾਂਵੇ।ਖੈਰ ਦਬਾਬ ਬਨਣ ਤੇ ਰਾਜੀਨਾਮਾ ਹੋ ਗਿਆ।ਮੈਂ ਵਿਧਾਇਕ ਜੀ ਦੇ ਇਨਸਾਫ ਨਾਲ ਸੰਤੁਸਟ ਸਾਂ।ਪਰ ਮੈਂ ਫਿਰ ਵੀ ਭਰਿਸ਼ਟ ਲੋਕਾਂ ਦੀਆਂ ਨਜਰਾਂ ਵਿੱਚ ਰੜਕਦਾ ਰਿਹਾ।ਗਾਹੇ ਬਗਾਹੇ ਮੇਰੀ ਕਿਸੇ ਨਾ ਕਿਸੇ ਤਰਾਂ ਸ਼ਾਜਿਸ਼ ਚੱਲਦੀ ਹੀ ਰਹੀ।ਇੱਥੇ ਸਕੂਲ ਤੋਂ ਘੱਟ ਵਿਦਿਆਰਥੀ ਹੋਣ ਕਾਰਣ ਸਰਪਲਸ ਹੋਣ ਵਾਲੀਆਂ ਔਰਤਾਂ ਵੀ ਵੱਡਾ ਰੌਲ ਅਦਾ ਕਰ ਰਹੀਆਂ ਸਨ।ਆਪਣੀ ਆਪਣੀ ਚੌਰੀ ਨੂੰ ਛੁਪਾਉਣ ਲਈ ਹਰ ਕੋਈ ਮੈਨੂੰ ਫਸਾਉਣ ਦੇ ਚੱਕਰ ਵਿੱਚ ਸੀ।ਤਰਕਸੰਗਤ ਨੀਤੀ ਅਨੁਸਾਰ ਸੀਨੀਅਰ ਅਧਿਆਪਕਾਂ ਦੀ ਸਕੂਲ ਵਿੱਚੋ ਬਦਲੀ ਤਹਿ ਸੀ।ਇਹ ਬਦਲੀ ਸਕੂਲ ਵਿੱਚ ਵਿਦਿਆਰਥੀਆਂ ਦੇ ਘਟਣ ਕਾਰਣ ਤਹਿ ਹੁੰਦੀ ਹੈ।ਮੈਂ ਸੱਭ ਤੋਂ ਜੂਨੀਅਰ ਸੀ।ਇਸ ਲਈ ਸੀਨੀਅਰ ਆਪਣੀ ਬਦਲੀ ਹੋਣ ਤੋਂ ਪਹਿਲਾ ਹੀ ਮੈਨੂੰ ਬਦਨਾਮ ਕਰਕੇ ਇਲਜਾਮ ਲਗਾ ਕਿ ਰਾਜਨੀਤੀ ਦੀ ਵਰਤੋਂ ਕਰਕੇ ਮੇਰੀ ਬਦਲੀ ਕਰਵਾ ਦੇਣਾ ਚਾਹੁੰਦੇ ਸਨ ਤਾਂ ਜੋ ਉਹਨਾਂ ਦੀ ਪੋਸਟ ਬਚੀ ਰਹਿ ਸਕੇ।ਮੇਰੀ ਬਦਲੀ ਕਰਵਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸਨ ਤੇ ਘਟੀਆ ਤੋਂ ਘਟੀਆ ਹਰਕਤ ਕਰਨ ਨੂੰ ਤਿਆਰ ਸਨ।ਉਹ ਵਿਦਿਆਰਥੀਆਂ ਨੂੰ ਵੀ ਕਈ ਤਰਾਂ ਦੇ ਲਾਲਚ ਦੇ ਕੇ ਉਹਨਾਂ ਨੂੰ ਮੇਰੇ ਖਿਲਾਫ ਭੜਕਾਉਂਦੇ ਸਨ।ਉਹਨਾਂ ਸਲਾਹ ਕੀਤੀ ਸੀ ਕਿ ਵਿਦਿਆਰਥੀ ਲੋੜ ਪੈਣ ਤੇ ਮੇਰੇ ਖਿਲਾਫ ਖੜ੍ਹੇ ਕਰਕੇ ਝੁਟ ਨੂੰ ਸੱਚ ਸਿੱਧ ਕੀਤਾ ਜਾ ਸਕੇ।ਮੈਂ ਇਸ ਹੱਕ ਵਿੱਚ ਹਾਂ ਕਿ ਬਾਹਰ ਦਾ ਕੋਈ ਵੀ ਵਿਅਕਤੀ ਸਕੂਲ ਵਿਦਿਆਰਥੀਆਂ ਦੀ ਵੋਟਿੰਗ ਕਰਵਾ ਲਵੇ ਕੋਣ ਚੰਗਾ ਕੰਣ ਮੰਦਾ ਤਾਂ ਮੇਰੇ ਵੋਟ ਸਾਇਦ ਸੱਭ ਤੋਂ ਵੱਧ ਹੋਣਗੇ।ਉਹ ਨਹੀ ਚਾਹੁੰਦੇ ਸਨ ਕਿ ਮੈਂ ਉਹਨਾਂ ਦੇ ਗਲਤ ਕੰਮ ਦੇਖਾ।ਮੈਂ ਸਮੇਂ ਤੇ ਸਕੂਲ ਆਉਦਾ ਤੇ ਜਾਂਦਾ ਸਾਂ।ਉਹ ਇਹ ਗੱਲ ਵੀ ਚੰਗੀ ਨਹੀ ਸਮਝਦੇ ਸਨ ਕਿ ਮੈਂ ਸਵੇਰੇ ਸਕੂਲ ਸਮੇਂ ਤੋਂ ਪਹਿਲਾਂ ਸਕੂਲ ਆਵਾਂ ਕਿਉਂਕਿ ਉਹਨਾਂ ਨੂੰ ਵੀ ਆਉਣਾ ਪੈਦਾਂ ਸੀ।ਉਹ ਮੇਰੀ ਹਾਜਰੀ ਨਾਲ ਵੀ ਛੇੜ੍ਹਛਾੜ੍ਹ ਕਰਦੇ ਸਨ ਕਈ ਵਾਰ ਮੇਰੀ ਹਾਜਰੀ ਨੂੰ ਕੱਟ ਵੱਡ ਵੀ ਦੇਦੇਂ ਸਨ।ਪਰ ਉਹਨਾਂ ਦੀ ਕੋਈ ਪੇਸ਼ ਨਹੀ ਚਲਦੀ ਸੀ।ਇਸ ਕੰਮ ਵਿੱਚ ਸਕੂਲ ਪਿੰ੍ਰਸੀਪਲ ਵੀ ਉਹਨਾਂ ਦੇ ਵੱਲ ਸੀ ਤੇ ਉਹਨਾਂ ਦੀ ਕਈ ਵਾਰ ਹਮਾਇਤ ਕਰਦਾ ਸੀ।ਮੈਂ ਚੰਗੀ ਤਰਾਂ ਸਮਝਦਾ ਸੀ ਕਿ ਮੈਂ ਕਿਸੇ ਵੀ ਸਮੇਂ ਸਾਜਸ ਦਾ ਸਿਕਾਰ ਹੋ ਸਕਦਾ ਹਾਂ।ਮੈਂ ਰਾਜਨੀਤੀ ਦਾ ਸਿਕਾਰ ਹੋ ਸਕਦਾ ਹਾਂ।ਮੇਂ ਹਮੇਸਾ ਹਰਰੋਜ ਸਕੂਲ ਦੀਆਂ ਘਟਨਾਵਾਂ ਇੱਕ ਡਾਈਰੀ ਵਿੱਚ ਲਿਖ ਦੇਦਾ ਹਾਂ।ਮੈਂ ਇਸ ਸਬੰਧੀ ਪਿੰ੍ਰਸੀਪਲ ਨੂੰ ਲਿਖਤੀ ਵੀ ਸੂਚਨਾ ਦੇ ਚੁੱਕਾ ਹੈ।ਹਰ ਕੋਈ ਮੇਰੀ ਸਵੀ ਖਰਾਬ ਕਰਨ ਲਈ ਕੋਈ ਨਾ ਕੋਈ ਗੱਲ ਘੜ੍ਹ ਲੈਦਾ ਹੈ।ਮੈਂ ਅੱਜ ਵੀ ਚੌਕਸ ਹਾਂ। ਮੈਨੂੰ ਡਰ ਹੈ ਕਿ ਮੇਰੇ ਤੇ ਇਹ ਕਿਸੇ ਵੀ ਕਿਸਮ ਦਾ ਇਲਜਾਮ ਲਗਾ ਸਕਦੇ ਹਨ।ਇਹ ਮੈਨੂੰ ਸਾਜਸ ਤਹਿਤ ਕਿਸੇ ਵੀ ਚੱਕਰ ਵਿੱਚ ਫਸ਼ਾ ਸਕਦੇ ਹਨ।ਕੁਝ ਘਟੀਆ ਕਿਸਮ ਦੇ ਲੋਕ ਜਾਣਬੁਝ ਕੇ ਮੇਰੇ ਨਾਲ ਲੜ੍ਹਾਈ ਲੈਣ ਦੀ ਸਕੀਮ ਘੜ੍ਹਦੇ ਹਨ ਤਾਂ ਜੋ ਮੈਨੂੰ ਉਲਝਾਂ ਦਿੱਤਾ ਜਾਵੇ ਤੇ ਉਹਨਾਂ ਦੀ ਬਦਲੀ ਇਸ ਸਕੂਲ ਤੋਂ ਹੋਣਾ ਬਚ ਜਾਵੇ।ਉਹ ਨਹੀ ਚਾਹੁੰਦੇ ਕਿ ਮੈਂ ਉਸ ਸਕੂਲ ਵਿੱਚ ਰਹਿ ਕਿ ਉਹਨਾਂ ਦੀਆਂ ਗਲਤੀਆਂ ਉਹਨਾਂ ਦੇ ਜਾਲੀ ਕੰਮ ਨੋਟ ਕਰ ਸਕਾ।ਸਕੂਲ ਦੀਆਂ ਸਾਰੀਆਂ ਘਟਨਾਂਵਾਂ ਹਰ ਰੋਜ ਮੈਂ ਆਪਣੀ ਪਤਨੀ ਨਾਲ ਘਰ ਜਾਂ ਕਿ ਸਾਂਝੀਆਂ ਕਰਾ ਹਾਂ।ਮੈਨੂੰ ਆਸ ਹੈ ਕਿ ਜਦ ਵੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਜਾਂ ਪੰਜਾਬ ਵਿਜਿਲੈਸ਼ ਬਿਉਰੋ ਜਾਂ ਹੋਰ ਏਜੰਸੀ ਇਸ ਸਾਜਸ ਦੀ ਗਹਣ ਜਾਂਚ ਲੋੜ੍ਹ ਪੈਣ ਤੇ ਕਰੇਗੀ ਮੈਨੂੰ ਜਰੂਰ ਇਨਸਾਫ ਮਿਲੇਗਾ।ਝੂਠੇ ਭਰਿਸਟ ਦੁਸਮਨਾਂ ਦੇ ਦੰਦ ਖੱਟੇ ਹੋਣਗੇ। ਸੱਚ ਦੀ ਸਦਾ ਜਿੱਤ ਹੋਵੇਗੀ…………।
 


ਮਾਸਟਰ ਹਰੇਸ਼ ਕੁਮਾਰ, 
172,ਸੈਣੀ ਮੁੱਹਲਾਂ,ਬੱਜਰੀ ਕੰਪਨੀ,
ਪਠਾਨਕੋਟ,ਪੰਜਾਬ, ਫੌਨ-9478597326,
                              

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template