Headlines News :
Home » » ਉੱਪਰਲੀ ਕਮਾਈ - ਮਨਜੀਤ ਕੌਰ ਢੀਂਡਸਾ

ਉੱਪਰਲੀ ਕਮਾਈ - ਮਨਜੀਤ ਕੌਰ ਢੀਂਡਸਾ

Written By Unknown on Friday 2 May 2014 | 00:49

ਬੀਰੋ ਕਈ ਘਰਾਂ ਦੇ ਝਾੜੂ ਪੋਚੇ ਦਾ ਕੰਮ ਕਰਦੀ ਸੀ। ਉਸ ਦੇ ਘਰ ਵਾਲਾ ਦਿਹਾੜੀ ਤੇ ਜਾਂਦਾ ਸੀ। ਦੋਵੇਂ ਜੀ ਬਹੁਤ ਮਿਹਨਤੀ ਸਨ। ਉਨ੍ਹਾਂ ਦੇ ਦੋ ਬੱਚੇ ਸਨ। ਉਨ੍ਹਾ ਦੇ ਆਪਣੇ ਦੋਵੇਂ ਬੱਚੇ ਚੰਗੇ ਸਕੂਲ ’ਚ ਪਾਏ ਹੋਏ ਸਨ।
ਵੋਟਾਂ ਦੇ ਦਿਨ ਨੇੜੇ ਆ ਰਹੇ ਸਨ। ਮਾਹੌਲ ਬਹੁਤ ਖਰਾਬ ਸੀ ਕਿਉਂਕਿ ਹਰ ਇੱਕ ਪਾਰਟੀ ਆਪਣੀ ਜਿੱਤ ਲਈ ਚੰਗਾ ਮਾੜਾ ਹਰ ਇੱਕ ਤਰੀਕਾ ਵਰਤ ਰਹੀ ਸੀ ਕਿਉਂਕਿ ਹਰ ਇੱਕ ਪਾਰਟੀ ਜਨਤਾ ਨੂੰ ਆਪਣੇ ਵੱਲ ਖਿੱਚਣ ਲਈ ਪੈਸਾ ਨਸ਼ਾ ਤੇ ਤਾਕਤ ਵਰਤ ਰਹੀ ਸੀ। 
ਇਨੀ ਦਿਨੀ ਬੀਰੋ ਦੇ ਘਰ ਵਾਲਾ ਜਦੋਂ ਰਾਤ ਨੂੰ ਦਿਹਾੜੀ ਤੋਂ ਘਰ ਪਰਤਦਾ ਤਾਂ ਉਹ ਬੜਾ ਖੁਸ਼ ਹੁੰਦੀ ਸੀ ਉਹ ਬੱਚਿਆਂ ਲਈ ਖਿਲੋਣੇ ਤੇ ਖਾਣ ਪੀਣ ਲਈ ਜਰੂਰਤ ਤੋਂ ਵੱਧ ਖਰਚ ਕਰਦਾ ਸੀ। ਬੀਰੋ ਉਸ ਨਾਲ ਲੜਦੀ ਕਿ ਉਹ ਇਨਾਂ ਖਰਚ ਕਿੱਥੋਂ ਕਰਦਾ ਹੈ ਅੱਗੋਂ ਉਹ ਕਹਿੰਦਾ ਕਿ ਤੂੰ ਅੰਬ ਖਾ ਗੁਠਲੀਆਂ ਤੋਂ ਕੀ ਲੈਣਾ। ਇਹ ਸੁਣ ਕੇ ਬੀਰੋ ਸੋਚਾਂ ’ਚ ਪੈ ਗਈ। ਉਹ ਸੋਚਣ ਲੱਗੀ ਕਿ ਉਸ ਦੇ ਘਰ ਵਾਲਾ ਗਲਤ ਸੰਗਤ ’ਚ ਨਾ ਪੈ ਗਿਆ ਕਿਤੇ ਜੂਆ ਬਗੈਰਾ ਨਾ ਖੇਡਣ ਲੱਗ ਗਿਆ ਹੋਵੇ। 
ਅੱਜ ਤਾਂ ਉਸ ਦਿਨ ਹੋ ਗਈ ਜਦੋਂ ਬੀਰੋ ਦੇ ਘਰ ਵਾਲਾ ਦਾਰੂ ਪੀ ਕੇ ਘਰ ਆ ਗਿਆ। ਬੀਰੋ ਉਸ ਨਾਲ ਲੜਨ ਲੱਗੀ ਕਹਿਣ ਲੱਗੀ ਕਿ ਉਹ ਬਚਿਆਂ ਬਾਰੇ ਕਿਉਂ ਨੀ ਸੋਚਦਾ ਤਾਂ ਅੱਗੋ ਬੀਰੋ ਦੇ ਘਰ ਵਾਲਾ ਕਹਿਣ ਲੱਗਾ ਕਿ ਉਸ ਨੇ ਇਹ ਆਪਣੀ ਕਮਾਈ ਦੀ ਨਹੀਂ ਪੀਤੀ ਸਗੋਂ ਇਹ ਉਸ ਦੀ ਉਪਰਲੀ ਕਮਾਈ ਹੈ। ਜਦੋਂ ਬੀਰੋ ਨੇ ਪੁੱਛਿਆ ਕਿ ਦਿਹਾੜੀਦਾਰ ਦੀ ਉਪੱਰਲੀ ਕਮਾਈ ਕਿੱਥੋਂ? ਤਾਂ ਅੱਗੋ ਉਹ ਕਹਿਣ ਲੱਗਾ ਕਿ ਵੋਟਾਂ ਵਾਲੇ ਉਸ ਨੂੰ ਰੈਲੀ ਲਈ ਦਿਹਾੜੀ ਜਿੰਨੇ ਪੈਸੇ ਦੇ ਕੇ ਲੈ ਕੇ ਗਏ ਸਨ ਤੇ ਉਪਰੋਂ ਸ਼ਰਾਬ ਮੁਫਤ ਦੀ।
ਬੀਰੋ ਸੋਚਾਂ ’ਚ ਪੈ ਗਈ ਕਿ ਇਹ ਉਪਰਲੀ ਕਮਾਈ (ਮੁਫਤ ਦੀ ਸ਼ਰਾਬ) ਹੈ ਜਾਂ ਉਸ ਦੀ ਮਿਹਨਤ ਦੀ ਕਮਾਈ ਰੁੜ ਜਾਣ ਦਾ ਜਰੀਆ ਬਣ ਰਿਹਾ ਹੈ।

ਮਨਜੀਤ ਕੌਰ ਢੀਂਡਸਾ
ਪਾਤੜਾਂ (ਪਟਿਆਲਾ)।

Share this article :

1 comment:

  1. ਵਾਹ ਮਨਜੀਤ ਜੀ ਵਾਹ ! ਕਮਾਲ ਦੀ ਸੋਚ ਹੈ ।ਬਹੁਤ ਵਧੀਆਂ ਕਹਾਣੀ ਹੈ

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template