Headlines News :
Home » » ਜਿੰਮੀ ਡਾਇਰ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ ਰਣਵੰਤ - ਬਲਜੀਤ ਕੋਰ

ਜਿੰਮੀ ਡਾਇਰ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ ਰਣਵੰਤ - ਬਲਜੀਤ ਕੋਰ

Written By Unknown on Friday 2 May 2014 | 00:58

ਹਾਕੀ ਬਣੀ ਸਹਾਰਾ, ਬੇਸਹਾਰੇ ਰਣਵੰਤ ਦੀ . . . . . . .
          ਰਣਵੰਤ ਸਿੰਘ ਸੰਘਾਂ 
ਕਾਮ ਕਰੋ ਐਸਾ ਕਿ ਪਹਿਚਾਣ ਬਣ ਜਾਏ ਹਰ ਕਦਮ ਚਲੋ ਐਸਾ ਕਿ ਨਿਸ਼ਾਨ ਬਣ ਜਾਏ ਜਹਾਂ ਜਿੰਦਗੀ ਤਂੋ ਸਭੀ ਕਾਟ ਲੇਤੇ ਹੈ, ਜਿੰਦਗੀ ਜੀੳ ਐਸੇ ਕਿ ਮਿਸਾਲ ਬਣ ਜਾਏ, ਜੀ ਹਾਂ  ਅਜਿਹੀ ਹੀ ਹਾਕੀ ਜਗਤ ਦੀ ਮਿਸਾਲ ਬਨਣ ਦਾ ਚਾਹਵਾਨ ਹੈ, ਹਾਕੀ ਖਿਡਾਰੀ ਰਣਵੰਤ ਸਿੰਘ ਸੰਘਾਂ ਜਿਸ ਦਾ ਜਨਮ 1995 ਵਿੱਚ ਪਿਤਾ  ਸ ਅੰਗਰੇਜ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਪਿੰਡ ਡਰੋਲੀ ਭਾਈ ਜਿਲਾ ਮੋਗਾ ਵਿਖੇ ਹੋਇਆ। ਰਣਵੰਤ ਦੇ ਮੂੰਹ ਵਿਚੋ ਅਕਸਰ ਸਹਿਜ ਸੁਭਾਏ ਹੀ ਇੱਕ ਫਿਕਰਾ ਨਿਕਲਦਾ ਹੈ, ਕਿ ਨਾਂ ਕਿਸੇ ਨੇ ਲੋਰੀ ਗਾ ਕੇ ਸੁਲਾਇਆ ਤੇ ਨਾ ਹੀ ਅੱਜ ਤੱਕ ਕਿਸੇ ਨੇ ਮੱਥਾ ਚੁੰਮ ਕੇ ਜਗਾਇਆ।  ਪ੍ਰਤੂੰ ਰਣਵੰਤ ਦੇ ਅੰਦਰੋ ਨਿਕਲੀ ਦਿਲ ਨੂੰ ਛੂਹ ਜਾਣ ਵਾਲੀ ਦਰਦ ਭਰੀ ਆਵਾਜ ਪਿਛੇ ਵੀ ਇਕ ਬਹੁਤ ਹੀ ਦੁੱਖਭਰੀ ਦਾਸਤਾਨ ਹੈ।  ਰਣਵੰਤ ਸਿਰਫ ਦੋ ਸਾਲ ਦਾ ਸੀ, ਜਦੋ ਇਸ ਦੇ ਮਾਂ ਬਾਪ ਇੱਕ ਹਾਦਸੇ ਵਿਚ ਮਾਰੇ ਜਾਣ ਪਿਛੋ ਰਣਵੰਤ ਨੂੰ ਹਮੇਸ਼ਾ ਲਈ ਇਸ ਦੁਨੀਆ ਵਿੱਚ ਇਕੱਲਾ ਛੱਡ ਗਏ। ਜਿੰਦਗੀ ਨੂੰ ਚੰਗੇ ਅਤੇ ਮਾੜੇ ਵਕਤ  ਵਿੱਚ ਜਿਊਣ ਨੂੰ  ਪਾਰਟ ਆਫ ਲਾਇਫ ਕਿਹਾ ਜਾਦਾ ਹੈ, ਪ੍ਰਤੂੰ ਹਰ ਹਾਲਾਤ ਵਿੱਚ ਹੱਸ ਕੇ ਜਿਉਣ ਨੂੰ ਆਰਟ ਆਫ ਲਾਈਫ ਨਾਲ ਜਾਂਣਿਆ ਜਾਂਦਾ ਹੈ । ਕਹਿੰਦੇ ਹਨ ਕਿ ਵਿਅਕਤੀ  ਸਾਰੀ ਜਿੰਦਗੀ  ਦੋ ਮੁਖੜੇ ਕਦੇ ਨਹੀ ਭੁਲਦਾ ਇੱਕ ਉਹ ਜਿਸ ਨੇ ਮੁਸੀਬਤ ਸਮੇ ਹੱਥ ਫੜਿਆ ਹੋਵੇ ਤੇ ਦੂਸਰਾ ਉਹ ਜੋ ਮੁਸੀਬਤ ਵੇਲੇ ਉਸ ਨੂੰ ਇਕੱਲਾ ਛੱਡ ਜਾਵ,ੇ ਰਣਵੰਤ ਵੀ ਅਪਣੇ ਭੂਆ ਤੇ ਫੁੱਫੜ ਜੀ ਦਾ ਅਹਿਸਾਨ ਮੰਨਦਾ ਹੈ, ਜਿਨ੍ਹਾਂ ਨੇ ਦੁਰਘਟਨਾ ਪਿਛੋ ਦੋ ਸਾਲ ਦੇ ਰਣਵੰਤ ਨੂੰ ਚੁੱਕ ਕੇ ਆਪਣੀ ਝੋਲੀ ਵਿੱਚ ਪਾਇਆ ਅਤੇ ਅਪਣੇ ਕੋਲ ਪਿੰਡ ਸੰਧਵਾ ਜਿਲ੍ਹਾਂ  ਫਰੀਦਕੋਟ ਲਿਆ ਕੇ ਪਾਲਣ ਪੋਸਣ ਕੀਤਾ। ਰਣਵੰਤ ਦੇ ਹਾਕੀ ਖੇਡਣ ਦੇ ਹੁਨਰ ਨੂੰ ਦੇਖ ਕੇ ਲਗਦਾ ਹੈ ਕਿ ਪ੍ਰਮਾਤਮਾ ਜੇਕਰ ਕਿਸੇ ਨੂੰ ਕੋਈ ਚੀਜ ਘੱਟ ਦਿੰਦਾ ਹੈ ਤਾਂ ਬਦਲੇ ਵਿੱਚ ਬੇਸ਼ੁਮਾਰ ਪ੍ਰਤਿਭਾ ਦੇ ਦਿੰਦਾ ਹੈ।  ਜਿਕਰਯੋਗ ਗੱਲ ਹੈ, ਕਿ ਮਾਂ ਬਾਪ ਦੇ ਪਿਆਰ ਦੀ ਕਮੀ, ਉਦਾਸੀ, ਇਕੱਲਾਪਨ ਤੇ ਕਿਸੇ ਖਾਸ ਸਹਾਰੇ ਦੀ ਤਲਾਸ਼ ਹੀ ਇਕ ਦਿਨ ਰਣਵੰਤ ਨੂੰ ਹਾਕੀ ਮੈਦਾਨ ਵਿੱਚ ਖਿੱਚਕੇ  ਲਿਆਈ। ਰਣਵੰਤ ਨੇ  2004 ਪਹਿਲੀ ਵਾਰ ਹਾਕੀ ਦੇ ਮੈਦਾਨ ਵਿੱਚ ਪੈਰ ਪਾਇਆ ਤੇ ਮੁੜ ਹਾਕੀ ਨੂੰ ਹੀ ਅਪਣੇ ਇਕੱਲੇਪਨ ਦਾ ਸਹਾਰਾ ਬਣਾ ਲਿਆ।  ਹਾਕੀ ਖੇਡ ਦੀ ਮੁਢਲੀ  ਸ਼ੁਰੂਆਤ ਫਰੀਦਕੋਟ ਵਿਖੇ ਕੋਚ ਬਲਜਿੰਦਰ ਸਿੰਘ ਤੋ ਕੀਤੀ, ਰਣਵੰਤ ਨੂੰ ਹਾਕੀ ਖੇਡਣ ਦਾ ਸ਼ੌਕ ਅਪਣੇ ਚਚੇਰੇ ਭਰਾ ਗੁਰਪਿਆਰ ਸਿੰਘ ਤਂੋ ਪਿਆ, ਜੋ ਕਿ ਪੰਜਾਬ ਐਡ ਸਿੰਧ ਬੈਂਕ ਦਾ ਖਿਡਾਰੀ ਸੀ, ਤੇ ਇੰਡੀਆ ਕੈਂਪਾਂ ਦਾ ਤਜਰਬਾ ਰੱਖਦਾ ਸੀ ਤੇ ਅੱਜ ਕੱਲ ਕੈਨੇਡਾ ਵਿੱਚ ਹਾਕੀ ਕਲੱਬ ਵਲੋ ਖੇਡਦਾ ਹੈ। ਇਕ ਸਾਲ ਇਥੇ ਹਾਕੀ ਦੀ ਮੁੱਢਲੀ ਸਿਖਲਾਈ ਲੈਣ ਤੋ ਬਾਦ 2005 ਵਿਚ ਰਣਵੰਤ ਦੀ ਚੋਣ ਸਾਈ ਹਾਕੀ ਸੈਂਟਰ ਪਟਿਆਲਾ ‘ਚ ਹੋ ਗਈ। ਚਾਰ ਸਾਲ ਤਜਰਬੇਕਾਰ ਹਾਕੀ ਕੋਚਾਂ ਤੋ ਐਡਵਾਂਸ ਹਾਕੀ ਦੇ ਗੁਰ ਸਿੱਖਣ ਤੋ ਬਾਦ ਰਣਵੰਤ ਨੇ 2009 ਵਿੱਚ ਹਾਕੀ ਅਕੈਡਮੀ ਚੰਡੀਗੜ ਲਈ ਰੁੱਖ ਕੀਤਾ, ਜਿਥੇ ਉਸ ਨੇ ਅਪਣੇ ਸਕੂਲ ਦੀ ਰਹਿੰਦੀ ਪੜਾਈ ਪੂਰੀ ਕੀਤੀ। ਇਸ ਤਰਾਂ ਰਣਵੰਤ ਨੇ ਅਪਣੀ 12 ਵੀ ਤੱਕ ਦੀ ਪੜਾਈ ਚੰਡੀਗੜ ਤੋ ਕੀਤੀ ਅਤੇ ਕਾਲਜ ਦੀ ਪੜਾਈ  ਡੀ.ਏ. ਵੀ ਕਾਲਜ ਚੰਡੀਗੜ ਤੋ ਪੂਰੀ ਕੀਤੀ। ਸਕੂਲ ਅਤੇ ਕਾਲਜ ਦੀ ਪੜਾਈ ਦੌਰਾਨ ਰਣਵੰਤ ਨੇ ਕਈ ਹਾਕੀ ਦੇ ਮੁੱਖ ਟੂਰਨਾਮੈਟਾਂ ‘ਚ ਹਿੱਸਾ ਲੈ ਕੇ ਅਪਣੇ ਹੁਨਰ ਦੇ ਜਲਵੇ ਦਿਖਾ ਕੇ ਵਾਹ ਵਾਹ ਖੱਟੀ, ਅਨੇਕਾ ਤਮਗੇ ਜਿੱਤ ਕੇ ਅਪਣੀ ਖੇਡ ਕਲਾ ਦਾ ਲੋਹਾ ਮੰਨਵਾਇਆ। ਇਸ ਨੇ 2007 ਵਿੱਚ ਸਬ ਜੂਨੀਅਰ ਨੈਸ਼ਨਲ ਆਂਧਰਾ ਪ੍ਰਦੇਸ਼ ਵਿਖੇ ਭਾਗ ਲਿਆ ਤੇ  2008  ਵਿੱਚ ਚੰਡੀਗੜ ਵਿਖੇ ਅੰਡਰ 17 ਸਾਲ ਸਕੁੂਲ ਨੈਸ਼ਨਲ ਵਿੱਚ ਭਾਗ ਲੈ ਕੇ ਚਾਂਦੀ ਦਾ ਤਮਗਾ ਹਾਸਿਲ ਕੀਤਾ। ਫਿਰ 2009 ਵਿੱਚ ਮੱਧ ਪ੍ਰਦੇਸ਼ ਵਿਖੇ ਅੰਡਰ 19 ਸਾਲ ਵਰਗ ਦੀ ਸਕੂਲ ਨੈਸ਼ਨਲ ਵਿੱਚ ਚੰਡੀਗੜ੍ਹ ਟੀਮ ਵਲੋਂ ਭਾਗ ਲੈ ਕੇ ਸੋਨੇ ਦਾ ਤਮਗਾ ਜਿੱਤਿਆ। ਇਥੇ ਹੀ ਬਸ ਨਹੀ ਇਸ ਨੈਸ਼ਨਲ ਵਿਚ ਰਣਵੰਤ ਨੇ ਸਭ ਤੋ ਵਧੀਆ ਖਿਡਾਰੀ ਦਾ ਖਿਤਾਬ ਵੀ ਅਪਣੇ ਨਾਮ ਕੀਤਾ। ਪੂਨੇ ਵਿਖੇ ਹਾਕੀ ਇੰਡੀਆ ਵਲੋ ਕਰਵਾਈ ਗਈ ਪਹਿਲੀ ਜੂਨੀਅਰ ਨੈਸ਼ਨਲ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਕੀ ਇੰਡੀਆ ਵਲੋਂ ਲਖਨਊ ਵਿਖੇ ਕਰਵਾਈ ਗਈ ਚੌਥੀ ਸੀਨੀਅਰ ਨੈਸ਼ਨਲ ਵਿੱਚ ਇੰਡੀਅਨ ਯੂਨੀਵਰਸਿਟੀ ਦੀ ਟੀਮ ਵਲੋ ਹਿੱਸਾ ਲੈ ਕੇ ਵਧੀਆ ਖੇਡ ਵਿਖਾਈ।  ਰਣਵੰਤ ਨੇ 2012 ਵਿੱਚ ਹੈਦਰਾਬਾਦ ਵਿਖੇ ਹੋਈ ਜੂਨੀਅਰ ਨੈਸ਼ਨਲ ਵਿੱਚ ਭਾਗ ਲੈ ਕੇ ਕਾਂਸੀ ਦੀ ਤਮਗਾ ਹਾਸਿਲ ਕੀਤਾ। ਇਸੇ ਤਰ੍ਹਾਂ 2012-13 ਵਿੱਚ ਅਮ੍ਰਿਤਸਰ ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਅਤੇ 2013-14 ਵਿੱਚ  ਅਲੀਗੜ੍ਹ ਵਿਖੇ ਆਲ ਇੰਡੀਆ ਇੰਟਰ ਯੂਨੀਵਗਸਿਟੀ ਵਿਚ ਬਹੁਤ ਹੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਰਾਣਾਵੰਤ ਨੇ ਅਨੇਕਾਂ ਘਰੇਲੂ ਹਾਕੀ ਟੂਰਨਾਮੈਂਟ ਵਿਚ ਭਾਗ ਲਿਆ ਅਤੇ ਸਰਵੋਤਮ ਖਿਡਾਰੀ ਦਾ ਐਵਾਰਡ ਅਤੇ ਪ੍ਰਾਈਜ ਮਨੀ ਟੂਰਨਾਮੈਂਟ ‘ ਆਪਣੀ ਧਾਂਕ ਜਮਾਈ।  ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਜਲੰਧਰ, ਜਵਾਹਰ ਲਾਲ ਨਹਿਰੂ ਗੋਲਡ ਕੱਪ ਦਿੱਲੀ, ਅਬਦੁੱਲਾ ਗੋਲਡ ਕੱਪ ਭੋਪਾਲ, ਲਾਲ ਬਹਾਦਰ ਸ਼ਾਸ਼ਤਰੀ ਹਾਕੀ ਕੱਪ ਦਿੱਲੀ, ਸਾਹਿਬਜਾਦਾ ਅਜੀਤ ਸਿੰਘ ਚੈਪੀਂਅਨ ਟਰਾਫੀ ਲੁਧਿਆਣਾ ਵਿਖੇ ਵੀ ਹਾਕੀ ਦੇ ਜਲਬੇ ਵਿਖਾਏ। ਇਥੇ ਹੀ ਬਸ ਨਹੀ ਰਣਵੰਤ ਨੇ ਹਾਂਗਕਾਗ ਵਿੱਚ ਭਾਰਤੀ ਹਾਕੀ ਖਿਡਾਰੀ ਵਜੋ ਪ੍ਰੀਮੀਅਰ ਹਾਕੀ ਲੀਗ ਵਿੱਚ ਵੀ ਸ਼ਾਨਦਾਰ ਖੇਡ ਵਿਖਾਈ। ਰਣਵੰਂਤ ਫਾਰਵਰਡ ( ਆਊਟ ਸਾਈਡ ਲੈਫਟ) ਪੋਜੀਸ਼ਨ ਤੇ ਖੇਡਦਾ ਤੇ ਜਿੰਮੀ ਡਾਇਰ ਨੂੰ ਅਪਣਾ ਰੋਲ ਮਾਡਲ ਮੰਨਦਾ ਅਤੇ ਭਾਰਤੀ ਖਿਡਾਰੀ ਗੁਰਬਾਜ ਸਿੰਘ ਅਤੇ ਰਾਜਪਾਲ ਸਿੰਘ ਦੀ ਖੇਡ ਤੋ ਪ੍ਰਭਾਵਿਤ ਹੋਇਆ ਹੈ। ਰਣਵੰਂਤ ਦਾ ਮੰਨਣਾ ਹੈ, ਕਿ ਹੁਣ ਹਾਕੀ ਖੇਡ ਪਹਿਲਾ ਨਾਲੋ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਸਪੀਡੀ ਖਿਡਾਰੀ ਅੱਜ ਦੀ ਤੇਜ-ਤਰਾਰ  ਮਾਡਰਨ ਹਾਕੀ ਦੀ ਮੁੱਖ ਮੰਗ ਹੈ। ਅੱਜ ਕੱਲ ਰਣਵੰਤ ਪੰਜਾਬ ਪੁਲਿਸ ਦੀ ਟੀਮ ਵਲੋ ਮਹਿਮਾਨ ਖਿਡਾਰੀ ਵਜੋ ਖੇਡਦਾ ਹੈ। ਅਤੇ ਪੰਜਾਬ ਪੁਲਿਸ ਵਿੱਚ ਹੀ ਖਿਡਾਰੀ ਵਜੋ ਨੋਕਰੀ ਲੈ ਕੇ ਭਾਰਤੀ ਟੀਮ ਦਾ ਹਿੱਸਾ ਬਣ ਕੇ ਭਾਰਤ ਲਈ ਤਮਗਾਂ ਲਿਆ ਕੇ ਸ਼ੋਹਰਤ ਕਮਾਉਣ ਦਾ ਇਛੁੱਕ ਹੈ। ਦੇਖਣਾ ਇਹ ਹੈ ਕਿ, ਬਿਨਾਂ ਕਿਸੇ ਦੇ ਸਹਾਰੇ ਤੇ ਬਿਨਾਂ ਸਿਫਾਰਿਸ਼ ਦੇ ਸ਼ੋਹਰਤ ਦੀ ਉਚੀ ਦੀਵਾਰ ਸਿਰਫ ਪ੍ਰਤਿਭਾ ਦੇ ਸਹਾਰੇ ਰਣਵੰਤ ਕਦੋ ਟੱਪ ਸਕੇਗਾ,  ਉਸ ਦਾ ਕਹਿਣਾ ਹੈ, ਕਿ ਪੰਜਾਬ ਸਰਕਾਰ ਨੂੰ ਪੰਜਾਬੀ ਖਿਡਾਰੀਆ ਨੂੰ ਪੰਜਾਬ ਵਿੱਚ ਨੋਕਰੀਆ ਦੇ ਕੇ ਦੂਜੇ ਰਾਜਾਂ ਵਿੱਚ ਜਾਣ ਤੋ ਰੋਕਣਾ ਚਾਹੀਦਾ ਅਤੇ ਪੰਜਾਬੀ ਪ੍ਰਤਿਭਾ ਨੂੰ ਪੰਜਾਬ ਵਿੱਚ ਸੰਭਾਲ ਕੇ ਖੇਡਾਂ ਵਿੱਚ ਪੰਜਾਬ ਡਿਗਦੇ ਗਰਾਫ ਨੂੰ ਮੁੜ ਉਪਰ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ। ਸਾਡੀਆ ਸ਼ੁਭ ਇੱਛਾਵਾਂ ਇਸ ਖਿਡਾਰੀ ਦੇ ਨਾਲ ਹਨ, ਜਲਦੀ ਹੀ ਪੰਜਾਬ ਸਰਕਾਰ ਇਸ ਮਹਿਮਾਨ ਖਿਡਾਰੀ ਨੂੰ ਪੰਜਾਬ ਪੁਲਿਸ ਦੀ ਟੀਮ ਦਾ ਪੱਕੇ ਤੌਰ ਤੇ ਹਿੱਸਾ ਬਣਾਏ ਅਤੇ ਰਣਵੰਂਤ ਭਾਰਤੀ ਟੀਮ ਹਾਕੀ ਟੀਮ ਦਾ ਮੈਂਬਰ ਬਣਕੇ ਦੇਸ਼ ਲਈ ਤਮਗਾ ਲੈ ਕੇ ਆਏ।  




ਬਲਜੀਤ ਕੋਰ ਸਾਈ ਹਾਕੀ ਕੋਚ 
ਸਪੋਰਟਸ ਵਿਲ੍ਹਾ, 353, ਕਾਲੀਆ ਕਲੋਨੀ ਜਲੰਧਰ।
ਮੋਬਾਇਲ-98146911223

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template