Headlines News :
Home » » ਤੁਸੀਂ ਜਾਗਦੀਆਂ ਕਿਉਂ ਨਹੀਂ ? - ਸੁਖਵਿੰਦਰ ਕੌਰ

ਤੁਸੀਂ ਜਾਗਦੀਆਂ ਕਿਉਂ ਨਹੀਂ ? - ਸੁਖਵਿੰਦਰ ਕੌਰ

Written By Unknown on Monday 12 May 2014 | 07:45

ਜਦੋਂ ਸਵੇਰੇ ਕਿਸੇ ਨੂੰ ਗੂੜ੍ਹੀ ਨੀਂਦ ‘ਚੋਂ ਉਠਾਉਣਾ ਹੋਵੇ ਤਾਂ ਉਸਨੂੰ ਜ਼ੋਰਦਾਰ ਹਲੂਣਾ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ “ਵੇ ਉੱਠ ਖੜ੍ਹ ਹੁਣ ਸੂਰਜ ਸਿਰ ਤੇ ਆ ਗਿਐ । ਸੁੱਤਾ ਹੀ ਰਹੇਂਗਾ ਹੁਣ।” ਰੋਅਬਦਾਰ ਅਵਾਜ਼ ਸੁਣਕੇ ਸੌਣ ਵਾਲਾ ਇੱਕਦਮ ਜਾਗ ਜਾਂਦਾ ਹੈ।
ਮੇਰਾ ਇਹ ਛੋਟਾ ਜਿਹਾ ਲੇਖ ਔਰਤ ਜ਼ਾਤ ਲਈ ਹਲੂਣਾ ਹੀ ਹੈ,ਜੇਕਰ ਸੌ ਵਿੱਚੋਂ ਇੱਕ ਹੀ ਜਾਗ ਜਾਵੇ।ਕਿਉਂਕਿ ਸੱਭਿਅਤਾ ਦਾ ਸੂਰਜ ਆਪਣੇ ਪੂਰੇ ਜਲੌਅ ਵਿੱਚ ਹੈ। ਕੰਪਿਊਟਰ ਯੁੱਗ ਚੱਲ ਰਿਹਾ ਹੈ।ਕੋਈ ਸੱਭਿਅਤਾ ਉਦੋਂ ਤੱਕ ਆਪਣੇ ਸਿਖਰ ਤੇ ਨਹੀਂ ਪਹੁੰਚਦੀ ਜਦੋਂ ਤੱਕ ਔਰਤ ਤੇ ਮਰਦ ਇਕੱਠੇ ਹੋ ਕੇ ਹੰਭਲਾ ਨਹੀਂ ਮਾਰਦੇ। ਜੇ ਅਸੀ ਇਸ ਕੰਪਿਊਟਰਾਈਜ਼ਡ ਯੁੱਗ ਨੂੰ ਵਿਕਸਿਤ ਕੀਤਾ ਹੈ ਤਾਂ ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਔਰਤ ਨੇ ਇਸ ਦੇ ਵਿੱਚ ਬਰਾਬਰ ਦਾ ਯੋਗਦਾਨ ਪਾਇਆ ਹੈ। ਪਰ ਫਿਰ ਵੀ ਔਰਤਾਂ ਇਸ ਯੁੱਗ ਵਿੱਚ ਕਮਜ਼ੋਰ ਕਿਉਂ ਹਨ?ਕਿਉਂ ਔਰਤ ਨੇ ਸਮਾਜ ਦੀਆਂ ਬੰਦਿਸ਼ਾਂ ਨੂੰ ਆਪਣੇ ਹੱਥਾਂ ਪੈਰਾਂ ਦੀਆਂ ਬੇੜੀਆਂ ਬਣਾ ਲਿਆ? ਕਿਉਂ ਸਮਾਜ ਦੇ ਅੱਧੇ ਹਿੱਸੇ ਤੇ ਸੱਭਿਆਚਾਰ ਭਾਰੂ ਹੋ ਗਿਆ? ੀੲਹ ਕਿਵੇਂ ਹੋ ਸਕਦੈ ਕਿ ਕਿ ਜਿਹੜੀਆਂ ਖੁਲ੍ਹਾਂ ਮਰਦ ਸਮਾਜ ਮਾਣਦਾ ਹੈ ਉਹ ਔਰਤਾਂ ਲਈ ਸੱਭਿਆਚਾਰ ਦੇ ਨਾਂ ਤੇ ਭਾਰੂ ਹੋ ਜਾਂਦੀਆਂ ਹਨ?ਮੁੰਡੇ ਦੇ ਜੰਮਣ ਤੇ ਖਾਨਦਾਨ ਦਾ ਨਾਂ ਰੌਸ਼ਨ ਹੋ ਜਾਂਦਾ ਹੈ ਤੇ ਕੁੜੀ ਹੋਣ ਤੇ “ਚੱਲ ਕੋਈ ਨਾਂ” ਕਹਿ ਕੇ ਬੋਲਤੀ ਬੰਦ ਹੋ ਜਾਂਦੀ ਹੈ।ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਘਰ ਵਿੱਚ ਕੁੜੀ ਜੰਮੇ ਹੀ ਨਾ।ਕੌਯ ਜ਼ਿੰਮੇਵਾਰ ਹੈ ਕੁੜੀ ਨੂੰ ਜਨਮ ਤੋਂ ਪਹਿਲਾਂ ਮਾਰ ਮੁਕਾਉਣ ਲਈ? ਸ਼ਮਾਜਿਕ ਕਾਰਨ;ਮਰਦਊਪੁਣਾ ਤੇ ਜਾਂ ਫਿਰ ਔਰਤ ਦੀ ਆਪਣੀ ਹੀ ਦਕਿਆਨੂਸੀ ਸੋਚ ਤੇ ਕਮਜ਼ੋਰੀ?ਮੇਰੇ ਖਿਆਲ ਵਿੱਚ ਸਭ ਤੋਂ ਵੱਡਾ ਕਾਰਨ ਹੈ ਔਰਤ ਦਾ ਸਰੀਰਕ ਤੌਰ ਤੇ ਕਮਜ਼ੋਰ ਹੋਣਾ ਤੇ ਉਸਦੀ ਸੋਚ ਦਾ ਤਿੱਖਾ ਤੇ ਤਰਕਪੂਰਨ ਨਾ ਹੋਣਾ ।
ਮੇਰੇ ਵੱਲੋਂ ਕੁਝ ਸਵਾਲ ਨੇ ਔਰਤ ਲਈ। ਕੀ ਕੁਦਰਤ ਨੇ ਸੱਚਮੁੱਚ ਹੀ ਔਰਤ ਨੂੰ ਮਰਦ ਨਾਲੋਂ ਕਮਜ਼ੋਰ ਬਣਾਇਆ ਹੈ?ਕੀ ਕੁਦਰਤੀ ਜੀਵਨ ਵਿੱਚ ਬਾਕੀ ਮਾਦਾਵਾਂ ਵੀ ਆਪਣੀ ਜਾਤੀ ਦੇ ਮਰਦਾਂ ਨਾਲੋਂ ਕਮਜ਼ੋਰ ਹੁੰਦੀਆਂ ਹਨ/ਕੀ ਬਾਂਦਰੀ ਬਾਂਦਰ ਤੋਂ ਕਮਜ਼ੋਰ ਹੁੰਦੀ ਹੈ?ਉਹ ਆਪਣੇ ਭੋਜਨ ਲਈ ਬਾਂਦਰ ਤੇ ਨਿਰਭਰ ਕਰਦੀ ਹੈ?ਕੀ ਉਹ ਬਾਂਦਰ ਜਿੰਨੀਆਂ ਛਾਲਾਂ ਨਹੀਂ ਮਾਰਦੀ?ਕੀ ਸ਼ੇਰਨੀ ਆਪਣਾ ਸ਼ਿਕਾਰ ਆਪ ਨਹੀਂ ਕਰਦੀ? ਕੀ ਚਿੜੀ ਚਿੜੇ ਤੋਂ ਛੋਟੀ ਉਡਾਰੀ ਭਰਦੀ ਹੈ?
ਇਹਨਾਂ ਸਵਾਲਾਂ ਦਾ ਜਵਾਬ ਨਹੀਂ ਵਿਤਚ ਹੀ ਹੋਵੇਗਾ। ਫਿਰ ਔਰਤ ਹੀ ਕਿਉਂ ਹਰ ਗੱਲ ਲਈ ਮਰਦ ਤੇ ਨਿਰਭਰ ਕਿਉਂ ਕਰਦੀ ਹੈ?ਬਹੁਤ ਸਾਰੇ ਕਾਰਨ ਹਨ ਜਿਹੜੇ ਔਰਤ ਨੂੰ ਹੀ ਕੰਨਿਆ ਭਰੂਣ ਹੱਤਿਆ ਲਈ ਉਕਸਾਂਉਦੇ ਹਨ ਤੇ ੋਰਤ ਹੀ ਇਸ ਬੁਰਾਈ ਨੂੰ ਵੱਡੇ ਹੰਭਲੇ ਨਾਲ਼ ਠੱਲ੍ਹ ਪਾ ਸਕਦੀ ਹੈ।ਆਪਣੇ ਆਪਨੂੰ ਸਰੀਰਕ ਤੌਰ ਤੇ ਤੰਦਰੁਸਤ ਬਣਾਕੇ ਤੇ ਆਪਣੀ ਸੋਚ ਨੂੰ ਤੰਦਰੁਸਤ ਤੇ ਤਰਕਪੂਰਨ ਬਣਾ ਕੇ।
ਇਹ ਰੀਤ ਤਾਂ ਸਦੀਆਂ ਤੋਂ ਹੀ ਚਲੀ ਆ ਰਹੀ ਹੈ ਕਿ ਤਕੜੇ ਨੇ ਕਮਜ਼ੋਰ ਨੂੰ ਦਬਾਇਆ ਹੈ ਤੇ ਆਪਣਾ ਗੁਲਾਮ ਬਣਾ ਕੇ ਰੱਖਿਆ ਹੈ। ਜੇ ਔਰਤ ਨੇ ਇਸ ਗੁਲਾਮੀ ਤੋਂ ਛੁਟਕਾਰਾ ਪਾਉਣਾ ਹੈ ਤਾਂ ਚਾਲ ਵਿੱਚ ਮੜ੍ਹਕ ਤੇ ਬੋਲ ਵਿੱਚ ਬੜ੍ਹਕ ਨੂ ਸ਼ਾਮਲ ਕਰਨਾ ਹੀ ਪਵੇਗਾ।ਔਰਤ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੁਆਲੇ ਜ਼ਿਆਦਾ ਸੱਭਿਆਚਾਰਕ ਕੰਧਾਂ ਦੀ ਉਸਾਰੀ ਨਾ ਕਰੇ। ਕਦੇ ਇਹ ਸੋਚ ਕੇ ਦੇਖੇ ਕਿ ਜਿਸ ਮਰਦ ਲਈ ਉਹ ਵਰਤ ਰੱਖਦੀ ਹੈ ਉਸਨੇ ਕਦੇ ਰੱਖਿਆ ਹੈ ਵਰਤ? ੰਰਦ ਘਰ ‘ਚ ਪੰਜ ਛੇ ਕਪੜੇ ਨਹੀਂ ਧੋਂਦਾ, ਉਹ ਪੰਜ ਛੇ ਸੌ ਬੰਦਿਆਂ ਦੇ ਹੀ ਕਪੜੇ ਧੋਂਦਾ ਹੈ। ਮਰਦ ਘਰ ‘ਚ ਪੰਜ ਛੇ ਬੰਦਿਆਂ ਦੀ ਰੋਟੀ ਨਹੀਂ ਬਣਾਉਂਦਾ ਉਹ ਹੋਟਲਾਂ ‘ਚ ਪੰਜ ਛੇ ਸੌ ਬੰਦਿਆਂ ਦੀ ਰੋਟੀ ਬਣਾਏਗਾ। ਕਿਉਂ? ਕਿਉਂਕਿ ਉਹ ਮਿਹਨਤਾਨੇ ਤੋਂ ਬਗੈਰ ਕੰਮ ਨਹੀਂ ਕਰਦਾ।ਘਰ ‘ਚ ਕੀਤੇ ਕੰਮ ਦਾ ਮਿਹਨਤਾਨਾ ਨਹੀਂ ਮਿਲਦਾ।ਜਿਹੜ੍ਹੀ ਥਾਂ ਤੇ ਮੁਫਤ ਵਿੱਚ ਕੰਮ ਕਰਨਾ ਪਵੇ ਉਹ ਥਾਂ ਮਰਦ ਨੇ ਔਰਤ ਲਈ ਹੀ ਬਣਾਈ ਹੈ ਜਿਹਨੂੰ ਘਰ ਦੀ ਚਾਰਦਿਵਾਰੀ ਕਹਿੰਦੇ ਹਨ। ਜੇ ਘਰ ਦੀ ਚਾਰਦਿਵਾਰੀ ਤੋਂ ਬਾਹਰ ਪੈਰ ਕੱਢ ਕੇ ਔਰਤ ਆਪਣੇ ਹੱਕਾਂ ਦੀ ਰਾਖੀ ਲਈ ਅਵਾਜ਼ ਉਠਾਉਂਦੀ ਹੈ ਤਾਂ ਉਸਨੂੰ ਪਤਾ ਨਹੀਂ ਮਰਦ ਕੀ ਕੀ ਨਾਂ ਦਿੰਦਾ ਹੈ।ਔਰਤ ਨੂੰ ਆਪ ਹੀ ਸੋਚਣਾ ਚਾਹੀਦਾ ਜੈ ਕਿ ਜਿਹੜ੍ਹੀ ਗੱਲ ਔਰਤ ਲਈ ਅਸੱਭਿਅਕ ਜਾਂ ਅਸ਼ਲੀਲ ਹੁੰਦੀ ਹੈ ਉਹੀ ਗੱਲ ਮਰਦ ਦੀ ਸ਼ਾਨ ਬਣ ਜਾਂਦੀ ਹੈ।ਜੇ ਸ਼ਰਾਬ ਪੀਣਾ ਸਦੀਆਂ ਤੋਂ ਮਰਦ ਲਈ ਸ਼ਾਨ ਦੀ ਗੱਲ ਰਿਹਾ ਹੈ ਤਾਂ ਔਰਤ ਨੂੰ ਮੀਟ ਤੇ ਸ਼ਰਾਬ ਤੋਂ ਦੂਰ ਰੱਖਿਆ ਗਿਆ ਹੈ ਤਾਂ ਕਿ ਉਹ ਸਰੀਰਕ ਮਜ਼ਬੂਤੀ ਪ੍ਰਾਪਤ ਨਾ ਕਰ ਸਕੇ।ਔਰਤ ਦੀ ਸਥਿਤੀ ਬਾਰੇ ਹਰ ਵਿਅਕਤੀ ਦੇ ਆਪਣੇ ਆਪਣੇ ਵਿਚਾਰ ਹੋਣਗੇ ਤੇ ਇਸ ਸਥਿਤੀ ਨੂੰ ਸੁਧਾਰਨ ਲਈ ਵੀ ਵਿਚਾਰ ਅਲੱਗ ਅਲੱਗ ਹੋਣਗੇ।ਇੱਕ ਇਤਿਹਾਸਕਾਰ ਦੇ ਵਿਚਾਰ ਸਾਹਿਤਕਾਰ ਤੋ ਵੱਖਰੇ ਹੋਣਗੇ ਤੇ ਇੱਕ ਮਨੋਵਿਗਿਆਨੀ ਇਸਦੇ ਪਹਿਲੂਆਂ ਤੇ ਆਪਣੇ ਢੰਗ ਨਾਲ਼ ਵਿਚਾਰ ਕਰੇਗਾ।ਇੱਕ ਅਧਿਆਪਕ ਹੋਣ ਦੇ ਨਾਤੇ ਮੇਰੇ ਆਪਣੇ ਵਿਚਾਰ ਹਨ।ਪਹਿਲੀ ਗੱਲ ਇਹ ਕਿ ਔਰਤ ਦੀ ਸਥਿਤੀ ਓਦੋਂ ਤੱਕ ਨਹੀਂ ਸੁਧਰ ਸਕਦੀ ਜਦੋਂ ਤੱਕ ਉਹ ਆਪਣੇ ਆਪ ਨੂੰ ਸਰੀਰਕ ਅਤੇ ਜਜ਼ਬਾਤੀ ਤੌਰ ਤੇ ਮਜ਼ਬੂਤ ਨਹੀਂ ਬਣਾ ਲੈਂਦੀ ।ਔਰਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਰਦ ਉਸਦੀ ਜ਼ਰੂਰਤ ਹੈ ਪਰ ਮਜਬੂਰੀ ਨਹੀਂ।ਜਦੋਂ ਔਰਤ ਮਰਦ ਨੂੰ ਮਜਬੂਰੀ ਬਣਾ ਲੈਂਦੀ ਹੈ ਤਾਂ ਉਹ ਹਰ ਪੱਖੋਂ ਕਮਜ਼ੋਰ ਹੁੰਦੀ ਚਲੀ ਜਾਂਦੀ ਹੈ।ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦੀ ਹੈ ਤੇ ਹੌਲੀ ਹੌਲੀ ਮਰਦ ਨੂੰ ਝੱਲਣਾ ਉਸਦੀ ਆਦਤ ਬਣ ਜਾਂਦੀ ਹੈ।ਦੂਜੀ ਗੱਲ ਅਧਿਆਪਕ ਹੋਣ ਦੇ ਨਾਤੇ ਕਹਿ ਰਹੀ ਹਾਂ ਕਿ ਜਦੋਂ ਕੋਈ ਕੁੜੀ ਸਕੂਲ ਵਿੱਚ ਸਿੱਖਿਆ ਲੈਣ ਲਈ ਦਾਖਲ ਹੁੰਦੀ ਹੈ ਤਾਂ ਉਦੋਂ ਤੋਂ ਹੀ ਅਧਿਆਪਕ ਦੀ ਕੋਸ਼ਿਸ਼ ਹੋਣੀ ਚਾਹੀ ਦੀ ਹੈ ਕਿ ਸਕੂਲੀ ਪੱਧਰ ਤੇ ਹੀ ਕੁੜੀਆਂ ਦੇ ਮਨਾਂ ਵਿੱਚ ਕੁੜੀਆਂ ਨਾ ਹੋਣ ਦਾ ਤੇ ਮੁੰਡਿਆਂ ਤੋਂ ਕਮਜ਼ੋਰ ਨਾ ਹੋਣ ਦਾ ਅਹਿਸਾਸ ਕਰਾਵੇ।ਜਮਾਤ ਵਿੱਚ ਅਧਿਆਪਕ ਇੱਕ ਅਧਿਆਪਕ ਦੇ ਤੌਰ ਤੇ ਹੀ ਪੜ੍ਹਾਵੇ ਨਾ ਕਿ ਇੱਕ ਔਰਤ ਅਧਿਆਪਕਾ ਜਾਂ ਮਰਦ ਅਧਿਆਪਕ ਵੱਜੋਂ।
ਅਖੀਰ ਵਿੱਚ ਇੱਕ ਹੋਰ ਗੱਲ ਪੜ੍ਹੀ ਲਿਖੀ ਸਿਉਂਕ ਨੁੰ ਕਹਿਣਾ ਚਾਹੂੰਗੀ ਕਿ ਸਿਉਂਕ ਸਿਰਫ ਲੱਕੜ ਨੂੰ ਖਾਂਦੀ ਏ ਪਰ ਧਰਤੀ ਤੇ ਕੋਈ ਪ੍ਰਜਾਤੀ ਅਜਿਹੀ ਨਹੀਂ ਜਿਹੜੀ ਆਪਣੀ ਹੀ ਨਸਲ ਨੂੰ ਖਾਵੇ। ਇਸ ਸਿਉਂਕ ਦਾ ਨਾਂ ਹੈ ਲੇਡੀ ਡਾਕਟਰ…ਮਰਦ ਡਾਕਟਰ ਦਾ ਤਾਂ ਮੰਨਿਆ ਕਿ ਉਹ ਭਰੂਣ ਹੱਤਿਆ ਕਰ ਰਿਹਾ ਹੈ ਪਰ ਲੇਡੀ ਡਾਕਟਰ ਕਿਸ ਨੂੰ ਖਤਮ ਕਰ ਰਹੀ ਹੈ…ਆਪਣੀ ਹੀ ਨਸਲ ਨੂੰ।ਇਹ ਇੱਕ ਸੱਚ ਹੈ ਕਿ ਸਿਰਫ ਡਾਕਟਰੀ ਦੇ ਵਿਸ਼ੇਸ਼ ਕਿੱਤੇ ਨੂੰ ਛੱਡ ਕੇ ਕੋਈ ਵੀ ਔਰਤ ਜਾਂ ਮਰਦ ਕਿੰਨਾ ਵੀ ਪੜ੍ਹਿਆ ਲਿਖਿਆ ਹੋਵੇ ਉਹ ਅਲਟਰਾਸਾਊਂਡ ਮਸ਼ੀਨ ਰਾਹੀਂ ਲਿੰਗ ਨਿਰਧਾਰਨ ਟੈਸਟ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਇੰਨੀਆਂ ਮਹਿੰਗੀਆਂ ਮਸ਼ੀਨਾ ਖਰੀਦ ਕੇ ਇਹ ਟੈਸਟ ਘਰ ਵਿੱਚ ਕਰ ਸਕਦਾ ਹੈ।ਲਿੰਗ ਨਿਰਧਾਰਨ ਟੈਸਟ ਕਰਵਾਉਣਾ ਕਿਸੇ ਪਰਿਵਾਰ ਦੀ ਮਜਬੂਰੀ ਹੋ ਸਕਦੀ ਹੈ ਪਰ ਕਿਸੇ ਡਾਕਟਰ ਦੀ ਨਹੀਂ।ਡਾਕਟਰੀ ਪੇਸ਼ੇ ਨਾਲ਼ ਸੰਬੰਧਤ ਔਰਤਾਂ ਹੀ ਸਮਝ ਜਾਣ ਤਾਂ ਭਰੂਣ ਹੱਤਿਆ ਕਾਫੀ ਘਟ ਸਕਦੀ ਹੈ।ਲੋੜ ਹੈ ਔਰਤਾਂ ਨੂੰ ਜਾਗਣ ਦੀ …ਆਪਣਾ ਹੱਕ ਮੰਗਣ ਦੀ।ਧਰਤੀ ਦਾ ਅੱਧ ਮੰਗਣ ਦੀ….ਇਸ ਸ੍ਰਿਸ਼ਟੀ ਦੀ ਮਾਲਕਣ ਬਣਨ ਦੀ।ਹੁਣ ਜਾਗ ਜਾਣਾ ਚਾਹੀਦਾ ਹੈ ਕਿਉਂਕਿ ਸੱਭਿਅਤਾ ਦਾ ਸੂਰਜ ਪੂਰੇ ਜਲੌਅ ਤੇ ਹੈ।
                     


ਸੁਖਵਿੰਦਰ ਕੌਰ
                                                            ਬਸੀ ਪਠਾਣਾਂ
ਸ.ਸ ਮਿਸਟ੍ਰੈਸ
                                                         ਸ.ਸ.ਸ.ਸ ਮੁਸਤਫਾਬਾਦ
ਫਤਹਿਗੜ੍ਹ ਸਾਹਿਬ







Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template