Headlines News :
Home » » ਵਿਆਹੁਤਾ ਜੀਵਨ ਵਿੱਚ ਸਕਾਰਤਾਮਕ ਨਜ਼ਰੀਆ - ਹਰਜੀਤ ਕੌਰ ਪੂਜਾ

ਵਿਆਹੁਤਾ ਜੀਵਨ ਵਿੱਚ ਸਕਾਰਤਾਮਕ ਨਜ਼ਰੀਆ - ਹਰਜੀਤ ਕੌਰ ਪੂਜਾ

Written By Unknown on Monday 12 May 2014 | 08:06

ਵਿਆਹ ਸਾਡੇ ਸਮਾਜ ਦਾ ਇੱਕ ਅਹਿਮ ਅੰਗ ਹੈ। ਹਰ ਜਵਾਨ ਕੁੜੀ ਤੇ ਮੁੰਡੇ ਲਈ ਇਹ ਰਸਮ ਹਰ ਧਰਮ, ਜਾਤ, ਕਬੀਲੇ ਵਿੱਚ ਜ਼ਰੂਰੀ ਪਾਈ ਜਾਂਦੀ ਹੈ। ਕਿਸੇ ਦਾ ਵਿਆਹ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ , ਕਿਸੇ ਦਾ ਬਾਅਦ ਵਿੱਚ ਅਤੇ ਕਿਸੇ ਦਾ ਸਹੀ ਸਮੇਂ ਤੇ।  ਮਾਂ ਬਾਪ ਨੂੰ ਆਪਣੀ ਜਵਾਨ ਹੁੰਦੀ ਧੀ ਵੇਖ ਕੇ ਚੰਗਾ ਮੁੰਡਾ ਲੱਭਣ ਦੀ ਚਿੰਤਾ ਹਮੇਸ਼ਾ ਹੀ ਲੱਗੀ ਰਹਿੰਦੀ ਹੈ। ਪਹਿਲੇ ਸਮਿਆਂ ਵਿੱਚ ਮਾਂ ਬਾਪ ਦੀ ਇਸ ਚਿੰਤਾ ਦਾ ਹੱਲ ਮਰਾਸੀ ਜਾਂ ਵਿਚੋਲੇ ਕਰ ਦਿੰਦੇ ਸਨ। ਆਮ ਤੌਰ ‘ਤੇ ਮਰਾਸੀ ਜਾਂ ਘਰ ਦਾ ਕੋਈ ਵੱਡਾ ਆਪ ਹੀ ਕੁੜੀ ਮੁੰਡਾ ਦੇਖ ਕੇ ਰਿਸ਼ਤਾ ਪੱਕਾ ਕਰ ਦਿੰਦੇ ਸਨ। ਮੁੰਡਾ ਕੁੜੀ ਨੂੰ ਅੱਜ ਵਾਂਗ ਇਕ ਦੂਜੇ ਨੂੰ ਵਿਖਾਇਆ ਨਹੀਂ ਜਾਂਦਾ ਸੀ। ਵਿਆਹ ਤੌਂ ਬਾਅਦ ਹੀ ਮੁੰਡਾ ਕੁੜੀ ਇਕ ਦੂਜੇ ਨੂੰ ਦੇਖਦੇ ਸਨ । ਇਸ ਤਰ੍ਹਾਂ ਦੇ ਕੀਤੇ ਰਿਸ਼ਤੇ ਨਿਭਦੇ ਵੀ ਉਮਰਾਂ ਦੇ ਨਾਲ ਸਨ। ਅੱਜ ਵਾਂਗ ਤਲਾਕ ਵਰਗੀ ਭੈੜੀ ਅਲਾਮਤ ਦਾ ਨਾਂਅ ਨਿਸ਼ਾਨ ਵੀ ਨਹੀਂ ਸੀ।  ਅੱਜ ਸਮਾਂ ਬਦਲ ਚੁੱਕਾ ਹੈ। ਸਮੇਂ ਦੇ ਨਾਲ ਨਾਲ ਸਾਡੇ ਸਮਾਜ ਨੇ ਤਰੱਕੀ ਕੀਤੀ ਹੈ  , ਲੋਕਾਂ ਦੀ ਸੋਚ ਵਿੱਚ ਵੀ ਫ਼ਰਕ ਪਿਆ ਹੈ। ਅੱਜ ਕੱਲ੍ਹ ਮਾਪੇ ਵਿਆਹ ਵੇਲੇ ਆਪਣੇ ਧੀ -ਪੁੱਤ ਦੀ ਪਸੰਦ, ਨਾਪਸੰਦ , ਵਿੱਦਿਅਕ ਯੋਗਤਾ, ਕਿੱਤੇ ਅਤੇ ਸਰੀਰਿਕ ਬਣਤਰ ਆਦਿ ਦਾ ਕਾਫ਼ੀ ਧਿਆਨ ਰੱਖਦੇ ਹਨ। ਮਾਂ ਬਾਪ ਵੱਲੋਂ ਬਹੁਤ ਹੀ ਸੰਜ਼ੀਦਗੀ ਨਾਲ ਇਹ ਫਰਜ਼ ਨਿਭਾਇਆ ਜਾਂਦਾ ਹੈ। ਪ੍ਰਤੂੰ ਕਈ ਵਾਰ ਕੁਝ ਗੱਲਾਂ ਵਿਚੋਂ ਫਿਰ ਵੀ ਰਹਿ ਜਾਂਦੀਆਂ ਹਨ। ਵਿਆਹ ਤੋਂ ਬਾਅਦ ਕਈ ਵਾਰ ਮੁੰਡਾ ਜਾਂ ਕੁੜੀ ਨੂੰ ਇੱਕ ਦੂਜੇ ਅਨੁਸਾਰ ਬਦਲਣਾ ਪੈਂਦਾ ਹੈ। ਕਈਆਂ ਨੂੰ ਆਪਣਾ ਸੁਭਾਅ ਬਦਲਣਾ ਪੈਂਦਾ ਹੈ ਅਤੇ ਕਈਆਂ ਨੂੰ ਕਿੱਤਾ ਆਦਿ। ਪ੍ਰਤੂੰ ਦੋਨੋਂ ਹੀ ਕੰਮ ਮੁਸ਼ਕਿਲ ਹਨ। ਨਾ ਹੀ ਇਨਸਾਨ ਦਾ ਜਲਦੀ ਸੁਭਾਅ ਬਦਲਿਆ ਜਾ ਸਕਦਾ ਹੈ ਅਤੇ ਨਾ ਹੀ ਕਿੱਤਾ। ਵਿਆਹ ਤੋਂ ਬਾਅਦ ਅਕਸਰ ਲੜਕੀ ਨੂੰ ਹੀ ਆਪਣਾ ਕੰਮ ਕਾਰ ਬਦਲਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਪਰ ਕੀ ਇਹ ਸਹੀ ਹੈ?
ਜ਼ਰੂਰੀ ਨਹੀਂ ਕਿ ਜਿਸ ਕੰਮ ਵਿੱਚ ਲੜਕੇ ਜਾਂ ਪਰਿਵਾਰ ਦੀ ਦਿਲਚਸਪੀ ਹੋਵੇ ਉਹੀ ਕੰਮ ਅਪਣਾਇਆ ਜਾਵੇ। ਕਿਉਂ ਕਿ ਹਰ ਕੋਈ ਹਰ ਖ਼ੇਤਰ ਵਿੱਚ ਮਾਹਿਰ ਨਹੀਂ ਹੁੰਦਾ । ਸਭ ਵਿਚ ਆਪਣਾ ਆਪਣਾ ਕੰਮ ਕਰਨ ਦੀ ਵੱਖੋਂ ਵੱਖ ਯੋਗਤਾ ਹੁੰਦੀ ਹੈ। ਹੋ ਸਕਦਾ ਹੈ ਕਿ ਲੜਕੇ ਦੇ ਕਿੱਤੇ ਨੂੰ ਲੜਕੀ ਉਸ ਤਰ੍ਹਾਂ ਬਾਖੂਬੀ ਨਾਲ ਨਾ  ਕਰ ਸਕਦੀ ਹੋਵੇ ਜਿੰਨੀ ਬਾਖੂਬੀ ਨਾਲ ਉਹ ਆਪਣੇ ਖ਼ੇਤਰ ਦਾ ਕੰਮ ਕਰ ਸਕਦੀ ਹੈ। ਇੱਥੇ ਆ ਕੇ ਜਿੰਦਗੀ ਦੀ ਤਾਣੀ ਉਲਝਦੀ ਨਜ਼ਰ ਆਉਾਂਦੀ । ਕਈ ਵਾਰ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਆਪਸ ਵਿੱਚ ਮਨ ਮੁਟਾਅ ਵੀ ਪੈਦਾ ਹੋ ਜਾਂਦਾ ਹੈ। ਇੱਥੇ ਬਹੁਤ ਹੀ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਆਪਣੇ ਜੀਵਨਸਾਥੀ ਨੂੰ ਮੌਕਾ ਦਿਓ ਕਿ ਜਿਸ ਵਿੱਚ ਉਸਦੀ ਦਿਲਚਸਪੀ ਹੈ ਜਾਂ ਉਹ ਜਿਸ ਕਿੱਤੇ ਨਾਲ ਜੁੜਿਆ ਹੋਇਆ ਹੈ ਉਸੇ ਵਿਚ ਹੀ ਮਿਹਨਤ ਕਰੇ। ਆਪਣੇ ਸਾਥੀ ਦੀ ਪਸੰਦ ਨਾ ਪਸੰਦ ਦਾ ਖ਼ਾਸ ਧਿਆਨ ਰੱਖੋ । ਛੋਟੀਆਂ ਛੋਟੀਆਂ ਗੱਲਾਂ ਨੂੰ ਦੁਹਰਾਓ ਨਾ ਕਿਉਂਕਿ ਬਾਅਦ ਵਿੱਚ ਇਹ ਹੀ ਵੱਡੀਆਂ ਲੜਾਈਆਂ ਦਾ ਰੂਪ ਧਾਰਨ ਕਰ ਲੈਦੀਆਂ ਹਨ।  ਵੱਡੀਆਂ ਖੁਸ਼ੀਆਂ ਦੀ ਉਡੀਕ ਨਾ ਕਰੋ । ਛੋਟੀਆਂ ਛੋਟੀਆਂ ਗੱਲਾਂ ਵਿਚੋਂ ਖੁਸ਼ੀ ਲੱਭੋ ,ਵੱਡੀਆਂ  ਖ਼ੁਸ਼ੀਆਂ ਖ਼ੁਦ ਬ ਖ਼ੁਦ ਤੁਹਾਡੇ ਕੋਲ ਆ ਜਾਣਗੀਆਂ। ਹਮੇਸ਼ਾ ਆਪਣਾ ਨਜ਼ਰੀਆਂ ਸਕਾਰਤਾਮਕ ਰੱਖੋ। ਚੰਗੀ ਸੋਚ ਨਾਲ ਹੀ ਆਪਣੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। 


                ਹਰਜੀਤ ਕੌਰ ਪੂਜਾ,
               ਐਚ.ਐਲ 640, ਫੇਜ਼ 9,
                ਮੁਹਾਲੀ, 9988632258

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template