Headlines News :
Home » » ਹਾਕੀ ਦੇ ਜੱਗ ਜੇਤੂਆਂ ਦਾ ਸਹੀ ਮੁੱਲ ਅਜੇ ਤੱਕ ਨਹੀ ਪਿਆ - ਬਲਜੀਤ ਕੋਰ ਸਾਈ ਹਾਕੀ ਕੋਚ

ਹਾਕੀ ਦੇ ਜੱਗ ਜੇਤੂਆਂ ਦਾ ਸਹੀ ਮੁੱਲ ਅਜੇ ਤੱਕ ਨਹੀ ਪਿਆ - ਬਲਜੀਤ ਕੋਰ ਸਾਈ ਹਾਕੀ ਕੋਚ

Written By Unknown on Tuesday 13 May 2014 | 01:01

 ਹਾਕੀ ਇੰਡੀਆਂ ਨੇ ਨਹੀ ਬਣਾਇਆ ਖੇਡ ਕੈਲੰਡਰ ਦਾ ਹਿੱਸਾ........
ਤਜਰਬੇਕਾਰ ਲੋਕਾ ਦਾ ਕਹਿੰਣਾ ਹੈ, ਕਿ ਇਤਿਹਾਸ ਤੋਂ ਸਬਕ ਲਵੋ, ਵਰਤਮਾਨ ਵਿੱਚ ਉਸ ਤੇ ਅਮਲ ਕਰੋ, ਤਾਂ ਹੀ ਭਵਿੱਖ ਦੀ ਗੱਲ ਬਣ ਸਕਦੀ ਹੈ। ਪਰ ਜੇਕਰ ਇਤਿਹਾਸ ਆਂਉਣ ਵਾਲੀ ਪੀੜੀ ਨੂੰ ਵਿਖਾਇਆ ਜਾਵੇਗਾ ਫਿਰ ਹੀ ਉਸ ਤੇ ਅਮਲ ਕਰੇਗੀ ਤਾਂ ਕਿਹਾ ਜਾਂਦਾ ਹੈ, ਕਿ ਇਤਿਹਾਸ ਬਣਾਉਣਾਂ ਬਹੁਤ ਮੁਸ਼ਕਿਲ ਕੰਮ ਹੈ। ਪਰ ਉਸ ਤਂੋ ਵੀ ਮੁਸ਼ਕਿਲ ਅਤੇ ਜਰੂਰੀ  ਕੰਮ ਹੈ, ਉਸ ਨੂੰ ਸੰਭਾਲ ਕੇ ਅਤੇ ਜਿੰਦਾਂ ਰੱਖਣਾ। ਠੀਕ 38 ਸਾਲ ਪਹਿਲਾ 15 ਮਾਰਚ 1975 ਵਿੱਚ ਪਾਕਿਸਤਾਨ ਨੂੰ ਹਰਾ ਕੇ ਭਾਰਤ ਨੂੰ ਇੱਕ ਮਾਤਰ  ਹਾਕੀ ਵਿਸ਼ਵ ਕੱਪ ਜਿੱਤ ਕੇ ਭਾਰਤ ਲਈ ਇਤਿਹਾਸ ਬਣਾਉਣ ਵਾਲੇ ਹਾਕੀ ਖਿਡਾਰੀਆਂ ਨੂੰ ਸਰਕਾਰ ਨੇ ਹਮੇਸ਼ਾ ਲਈ ਭੁੱਲਾ ਦਿੱਤਾ। ਉਨ੍ਹਾਂ ਨੂੰ ਸਰਕਾਰ ਤੇ ਰੋਸ ਹੈ, ਕਿ ਉਹਨ੍ਹਾਂ ਦੀਆਂ ਪ੍ਰਾਪਤੀਆਂ ਦਾ ਸਰਕਾਰ ਨੇ ਕੋਈ ਖਾਸ ਮੁੱਲ ਨਹੀ ਪਾਇਆ, ਤਾਂ ਜੋ ਨਵੇਂ ਖਿਡਾਰੀਆਂ  ਉਹਨ੍ਹਾਂ ਤੋ ਉਤਸ਼ਾਹ ਲੈ ਸਕਦੇ। ਇੱਕ ਪਾਸੇ ਤਾਂ ਕ੍ਰਿਕਟ ਜਿਸ ਦੇ ਵਿੱਚ  ਮਹਿੰਦਰ ਸਿੰਘ ਧੋਨੀ ਦੀ ਅਗਵਾਈ ਹੇਠ ਭਾਰਤੀ ਕ੍ਰਿਕੇਟ ਟੀਮ ਨੇ 2011 ਵਿੱਚ ਜਦਂੋ ਵਿਸ਼ਵ ਕੱਪ ਜਿਤਿਆ ਸੀ, ਤਾ ਉਸ ਨੂੰ ਇਨਾਮਾਂ ਅਤੇ ਸਨਮਾਨਾਂ ਦੀਆਂ ਝੜੀਆਂ ਲਗਾ ਦਿਤੀਆ ਗਈਆਂ ਸਨ। ਇਸੇ ਤਰ੍ਹਾਂ 1983 ਵਿੱਚ ਪਹਿਲਾ  ਕ੍ਰਿਕਟ ਦਾ ਵਿਸ਼ਵ ਕੱਪ ਜਿੱਤਣ ਵਾਲੀ ਕਪਤਾਨ ਕਪਿਲ ਦੇਵ ਦੀ ਟੀਮ ਨੂੰ ਵੀ ਕਈ ਤਰ੍ਹਾਂ ਦੇ ਇਨਾਮ ਅਤੇ ਸਨਮਾਨ ਮਿਲੇ ਸਨ। ਪਰ ਹਾਕੀ ਦੇ ਵਿਸ਼ਵ ਕੱਪ ਜੇਤੂਆ ਦੀ ਅੱਜ ਤੱਕ ਕਦੇ ਕਿਸੇ ਨੇ ਸਾਰ ਨਹੀ ਲਈ, ਅਤੇ ਇਹਨ੍ਹਾਂ ਦੀ ਕਹਾਣੀ ਸਭ ਤਂੋ ਵੱਖਰੀ ਹੈ। ਅੱਠ ਵਾਰ ਉਲੰਪਿਕ ਚੈਪੀਅਨ ਭਾਰਤ ਨੇ 15 ਮਾਰਚ 1975 ਨੂੰ ਖੇਡੇ ਗਏ ਫਾਈਨਲ ਮੈਂਚ ਭਾਰਤ ਨੇ ਅਪਣੇ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰ੍ਹਾਂ ਕੇ ਇੱਕ ਮਾਤਰ ਵਿਸ਼ਵ ਕੱਪ ਜਿੱਤਿਆ ਸੀ। ਫਾਇਨਲ ਵਿੱਚ ਜੇਤੂ ਗੋਲ ਕਰਨ ਵਾਲੇ ਉਲੰਪੀਅਨ ਅਸ਼ੋਕ ਕੁਮਾਰ ਦਾ ਕਹਿਣਾ ਹੈ, ਕਿ ਉਸ ਟੀਮ ਨੂੰ ਅਜੇ ਤੱਕ ਉਹ ਦਰਜਾ ਨਹੀ ਮਿਲ ਸਕਿਆ, ਜਿਸ ਦੇ ਉਹ ਅਸਲੀ ਹੱਕਦਾਰ ਹਨ। ਉਸ ਟੀਮ ਦੇ ਖਿਡਾਰੀ ਉਲੰਪੀਅਨ  ਹਰਚਰਨ ਸਿੰਘ ਅਤੇ ਉਲੰਪੀਅਨ ਵਰਿੰਦਰ ਸਿੰਘ ਦਾ ਕਹਿਣਾ ਹੈ, ਕਿ ਸਾਨੂੰ ਕ੍ਰਿਕੇਟ ਖਿਡਾਰੀਆਂ ਤੋਂ ਕੋਈ ਸ਼ਿਕਾਇਤ ਨਹੀ ਹੈ। ਪਰ ਸਰਕਾਰ ਤਂੋ ਸ਼ਿਕਾਇਤ ਹੈ, ਜੋ ਖਿਡਾਰੀਆਂ ਨਾਲ ਮਤਰੇਈ ਮਾਂ ਜਿਹਾ ਸਲੂਕ ਕਰਦੀ ਹੈ। ਸਾਰੀਆਂ ਖੇਡਾਂ ਦੇ ਖਿਡਾਰੀ ਦੇਸ਼ ਦੀ ਅਮਾਨਤ ਹਨ, ਇਕੋ ਜਿਹੀਆਂ ਪ੍ਰਪਾਤੀਆਂ ਨੂੰ ਵੱਖ- ਵੱਖ ਨਜਰ ਨਾਲ ਦੇਖਣਾ ਕਿਸੇ ਖੇਡ ਅਤੇ ਖਿਡਾਰੀ ਨਾਲ ਬੇਇਨਸਾਫੀ ਹੈ।  ਭਾਰਤੀ  ਹਾਕੀ ਦੀ ਵਾਂਗਡੋਰ ਸੰਭਾਲਣ ਵਾਲਿਆ ਦਾ ਵੀ ਫਰਜ ਹੈ, ਕਿ ਵਿਸ਼ਵ ਕੱਪ ਜੇਤੂਆਂ ਦੀ ਸਾਰ ਲੈਣ।  ਇਹ ਪੁੱਛਣ ਤੇ ਕਿ ਵਿਸ਼ਵ ਕੱਪ ਜਿੱਤਣ ਤੇ ਉਹਨ੍ਹਾਂ ਨੂੰ ਇਨਾਮ ਦੇ ਤੌਰ ਤੇ ਕਿ ਮਿਲਿਆ ਸੀ। ਉਨ੍ਹਾਂ ਦਾ ਕਹਿਣਾ ਹੈ, ਕਿ ਏਅਰ ਲਾਇਨਜ ਨੇ 50-50 ਰੁਪਏ ਦੀਆਂ ਤਨਖਾਹ ਵਿੱਚ ਦੋ ਤਰੱਕੀਆਂ ਅਤੇ ਵੱਖ-ਵੱਖ ਸਟੇਟਾ ਦੀਆ ਸਰਕਾਰਾਂ ਵਲੋਂ ਮਿਲਾ ਕੇ ਇਨਾਮ ਦੇ ਤੌਰ ਤੇ ਕੁੱਲ 50 ਹਜਾਰ  ਰੁਪਏ  ਹੀ ਮਿਲੇ ਸਨ। ਸੈਮੀਫਾਈਨਲ ਮੈਂਚ ਵਿੱਚ ਮਲੇਸ਼ੀਆ ਦੇ ਖਿਲਾਫ ਬਰਾਬਰੀ ਦਾ ਗੋਲ ਕਰਨ ਵਾਲੇ ਉਲੰਪੀਅਨ ਅਸਲਮ ਸ਼ੇਰ ਖਾਨ ਨੂੰ ਤੇ  ਭਾਰਤ ਸਰਕਾਰ ਨੇ ਅਰਜਨਾ ਐਵਾਰਡ ਦੇ ਕਾਬਿਲ ਵੀ ਨਹੀ ਸਮਝਿਆ, ਇਸੇ ਤਰ੍ਹਾਂ ਉਸ ਟੀਮ ਦਾ ਹੀ ਬੇਹਤਰੀਨ ਪੰਜਾਬੀ  
ਖਿਡਾਰੀ ਉਲੰਪੀਅਨ ਵਰਿੰਦਰ ਸਿੰਘ, ਜਿਸ ਨੇ ਕਈ ਅਹਿਮ ਟੂਰਨਾਮੈਂਟ ਪੰਜਾਬ ਵਲੋ ਖੇਡੇ ਉਸ ਨੂੰ ਅਪਣੀ ਰਾਜ ਦੀ ਸਰਕਾਰ ਨਾਲ ਇਹ ਨਰਾਜਗੀ ਹੈ,  ਕਿ ਜਿਸ ਨੂੰ ਸਰਕਾਰ ਨੇ ਅੱਜ ਤੱਕ ਉਸ ਨੂੰ ਮਹਾਰਾਜਾ ਰਾਜਾ ਰਣਜੀਤ ਸਿੰਘ ਐਵਾਰਡ ਤਂੋ ਵੀ ਵਾਝੇਂ ਰੱਖਿਆ ਹੈ। ਬੜੇ ਹੀ ਅਫਸੋਸ ਦੀ ਗੱਲ ਇਹ ਹੈ, ਕਿ ਇਸ ਟੀਮ ਦੇ ਕਈ ਖਿਡਾਰੀ ਜਿਵੇ ਉਲੰਪੀਅਨ ਸੁਰਜੀਤ ਸਿੰਘ, ਉਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਅਤੇ ਸ਼ਿਵਾਜੀਤ ਪਵਾਰ ਅੱਲਾ ਨੂੰ ਵੀ ਪਿਆਰੇ ਹੋ ਚੁੱਕੇ ਹਨ, ਤੇ ਰਹਿੰਦੇ 13 ਖਿਡਾਰੀ ਅੱਜ ਵੀ ਸਰਕਾਰ ਵਲੋ 1975 ਦੇ ਜੇਤੂ ਹਾਕੀ ਵਿਸ਼ਵ ਕੱਪ ਦਾ ਕੋਈ ਖਾਸ ਜਸ਼ਨ ਮਨਾਉਣ ਦੀ ਆਸ  ਵਿੱਚ  ਹਨ। ਉਸ ਸੁਨਿਹਰੀ ਸਮੇਂ ਨੂੰ ਯਾਦ ਕਰਦਿਆਂ ਅੱਜ ਵੀ ਇਹ ਖਿਡਾਰੀ ਭਾਵੁਕ ਹੋ ਉਠਦੇ ਹਨ, ਜਿਵੇ ਮੈਚਾਂ ਦੀ ਇੱਕ ਇੱਕ ਗੱਲ ਅੱਜ ਵੀ ਉਨ੍ਹਾਂ ਦੀਆ ਅੱਖਾਂ ਦੇ ਸਾਹਮਣੇ ਤਾਜਾ ਹੋਵੇ। ਧੰਨੋਵਾਲੀਏ ਉਲੰਪੀਅਨ ਵਰਿੰਦਰ ਸਿੰਘ ਨੇ ਦੱਸਿਆ ਮੇਜਬਾਨ ਕੋਲਾਲੰਮਪੁਰ (ਮਲੇਸ਼ੀਆ) ਦੇ ਖਿਲਾਫ ਖੇਡਿਆ ਮੈਚ ਬਹੁਤ ਹੀ ਤਨਾਉ-ਪੂਰਣ ਸੀ। ਉਥੋ ਦੇ ਸਾਸ਼ਕ ਮੈਚ ਵੇਖਣ ਪਹੁੰਚੇ ਸਨ। ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ । ਉਥੇ ਰਹਿੰਦੇ ਭਾਰਤੀਆ ਨੂੰ ਵੀ ਤਾਕੀਦ ਸੀ, ਕਿ ਉਹ ਹੋਸਟ ਦੇ ਹੀ ਝੰਡੇ ਲੈ ਕੇ ਆਉਣ। ਮੈਚ ਵਿੱਚ ਮਲੇਸ਼ੀਆ 2-1 ਨਾਲ ਅੱਗੇ ਚੱਲ ਰਿਹਾ ਸੀ। ਪਰ ਹੂਟਰ ਵੱਜਣ ਤੋਂ ਠੀਕ ਅੱਠ ਮਿੰਟ ਪਹਿਲਾਂ ਮਾਈਕਲ ਕਿੰਡੋ ਦੀ ਜਗ੍ਹਾਂ ਆਏ ਅਸਲਮ ਸ਼ੇਰ ਖਾਂ ਨੇ ਬਰਾਬਰੀ ਦਾ ਗੋਲ ਕੀਤਾ, ਤੇ ਰਹਿੰਦੇ ਸਮੇਂ ਵਿੱਚ ਹਰਚਰਨ ਸਿੰਘ ਵਲਂੋ ਕੀਤੇ ਗੋਲ ਨੇ ਭਾਰਤ ਨੂੰ 3-2 ਨਾਲ ਜਿੱਤਾ ਦਿੱਤਾ। ਮੈਂਚ ਤੋ ਬਾਦ ਭਾਰਤੀ ਫੈਨ ਦੀ ਭੀੜ ਟੀਮ ਦੇ ਡਰੈਸਿੰਗ ਰੂਮ ਦੇ ਬਾਹਿਰ ਖਿਡਾਰੀਆਂ ਨੂੰ ਮਿਲਣ ਇਕੱਠੇ ਹੋ ਗਏ। ਪੁਲਿਸ ਨੇ ਉਨ੍ਹਾਂ ਤੇ ਲਾਠੀਚਾਰਜ ਵੀ ਕੀਤਾ, ਪਰ ਉਹ ਖੜੇ ਰਹੇ। ਭਾਰਤ ਆ ਕੇ ਇਸ ਟੀਮ ਨੇ ਵੱਖ ਵੱਖ ਤਕਰੀਬਨ 13 ਸ਼ਹਿਰਾ ਵਿੱਚ ਨੁਮਾਇਸ਼ੀ ਮੈਚ ਖੇਡੇ।  ਹਾਕੀ ਖੇਡ ਪ੍ਰੇਮੀਆਂ ਨੂੰ ਇਹ ਦੱਸਣਾ ਵੀ ਜਰੂਰੀ ਹੈ, ਕਿ ਭਾਂਵੇ ਕ੍ਰਿਕੇਟ ਖਿਡਾਰੀ ਅੱਜ ਵਾਲੀਵੁੱਡ ਦਾ ਇੱਕ ਅਹਿਮ ਅੰਗ ਬਣ ਚੁੱਕੇ ਹਨ। ਪ੍ਰਤੂੰ ਅਜਿਹੀਆਂ ਆਫਰਾਂ ਭਾਰਤੀ ਹਾਕੀ ਖਿਡਾਰੀ ਬਹੁਤ ਪਹਿਲਾ ਹੀ ਠੁਕਰਾ ਚੁੱਕੇ ਹਨ ਕਿਉਂਕਿ ਉਹ ਅਪਣੀ ਖੇਡ ਹਾਕੀ ਤੇ ਜਿਆਦਾ ਫੋਕਸ ਕਰਕੇ ਦੂਸਰੇ ਦੇਸ਼ਾ ਵਿੱਚ ਅਪਣਾ ਝੰਡਾ ਲਹਿਰਾਉਣਾ ਚਾਹੁੰਦੇ ਸਨ। ਇਸ ਟੀਮ ਨੇ ਮੁਬੰਈ ਵਿੱਚ ਵਾਲੀਵੁਡ ਕਲਾਕਾਰਾਂ ਦੇ ਖਿਲਾਫ ਵਾਨਖੇੜੇ ਸਟੇਡੀਅਮ ਵਿੱਚ ਮੈਚ ਖੇਡਿਆ। ਮੈਚ ਪਿਛੋ ਰਾਜਕਪੂਰ ਨੇ ਅਸਲਮ ਸ਼ੇਰ ਖਾਨ ਨੂੰ ਅਪਣੀ ਫਿਲਮ ‘ਹੀਨਾ’ ਲਈ ਹੀਰੋ ਦਾ ਰੋਲ ਆਫਰ ਕੀਤਾ ਸੀ। ਉਸ ਵੇਲੇ ਦੇਸ਼ ਵਾਸੀਆ ਦੇ ਪਿਆਰ ਨੂੰ ਇਹ ਖਿਡਾਰੀ ਵੱਡਾ ਤੋਹਫਾ ਸਮਝਦੇ ਸਨ। ਚਰਚਾ ਦਾ ਵਿਸ਼ਾ ਇਹ ਹੈ, ਕਿ ਹਾਕੀ ਇੰਡੀਆ ਨੇ ਵੀ 15 ਮਾਰਚ ਇਤਿਹਾਸਿਕ ਦਿਨ ਨੂੰ ਅਪਣੇ  ਖੇਡ ਕੈਲੰਡਰ ਦਾ ਹਿੱਸਾ ਅਜੇ ਤੱਕ ਨਹੀ ਬਣਾਇਆ। ਇਸੇ ਕਾਰਨ ਇਸ ਜਿੱਤ ਨੂੰ ਅੱਜ ਦੇ ਖਿਡਾਰੀਆਂ ਸਾਹਮਣੇ ਜਿੰਦਾ ਰੱਖਣ ਲਈ ਇਸ ਟੀਮ ਦੇ ਖਿਡਾਰੀਆਂ ਨੇ ਬੈਤੂਲ ਵਿੱਚ ਅਪਣੇ ਤੌਰ ਤੇ ਇੱਕ ਸਮਾਰੋਹ ਕਰਵਾਇਆ। ਇਨ੍ਹਾਂ ਨੂੰ 1975 ਹਾਕੀ ਵਿਸ਼ਵ ਕੱਪ ਦੇ ਫਾਈਨਲ ਮੈਚ ਦੀ ਪੂਰੀ ਫਿਲਮ ਮਿਲ ਗਈ ਸੀ। ਜੋ ਉਥੇ ਇਨ੍ਹਾਂ ਨੇ ਇੱਕ ਪੂਰਾ ਸਿਨੇਮਾ ਹਾਲ ਬੁੱਕ ਕਰਕੇ ਦੇਖੀ ਅਤੇ ਸਮਾਗਮ ਵਿੱਚ ਪੁਰਾਣੀਆ ਯਾਂਦਾ ਤਾਜਾ ਕੀਤੀਆਂ। ਉਸ ਵੇਲੇ ਇਲੈਕਟ੍ਰੋਨਿਕ ਮੀਡੀਆ ਨਾ ਹੋਣ ਕਾਰਣ ਅਸੀ ਹਾਕੀ ਦੇ ਮਹਾਨ ਖਿਡਾਰੀਆ ਦੇ ਕੀਤੇ ਯਾਦਗਾਰੀ ਕੰਮਾਂ ਨੂੰ ਭੁੱਲਾ ਨਹੀ ਸਕਦੇ, ਪਰ ਬਦਨਸੀਬੀ ਇਹ ਹੈ, ਕਿ ਬਹੁਤ ਘੱਟ ਲੋਕ ਜਾਂਣਦੇ ਹੋਣਗੇ ਕਿ 15 ਮਾਰਚ ਨੂੰ ਅਸੀ  ਹਾਕੀ ਦਾ ਵਿਸ਼ਵ ਕੱਪ ਜਿੱਤਿਆ ਸੀ। ਪਰ ਕ੍ਰਿਕੇਟ ਦੀ ਹਰ ਜਿੱਤ ਦੀ ਕਹਾਣੀ ਸਭ  ਛੋਟੇ ਵੱਡੇ ਨੂੰ ਪਤਾ ਹੈ। ਅਸੀ ਹਾਕੀ ਦੀ ਉਸ ਮਹਾਨ ਜਿੱਤ ਨੂੰ ਭੁੱਲ ਗਏ ਹਾਂ ਇਹੀ ਕਾਰਨ ਹੈ, ਕਿ ਸਾਨੂੰ ਅੱਜ ਤੱਕ ਦੂਸਰਾ ਵਿਸ਼ਵ ਕੱਪ ਨਹੀ ਮਿਲ ਸਕਿਆ। ਉਸ ਵੇਲੇ ਭਾਂਵੇ ਇਲੈਕਟ੍ਰੋਨਿਕ ਮੀਡੀਆ ਨਹੀ ਸੀ, ਪ੍ਰੰਤੂ ਅੱਜ ਤਾਂ ਹੈ। ਜੇਕਰ ਮੀਡੀਆਂ ਅਤੇ ਸਰਕਾਰ ਹਾਕੀ ਖੇਡ ਪ੍ਰਤੀ ਅਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਏ ਤਾਂ ਆਉਣ ਵਾਲੇ 5-6 ਵਰਿਆ ਵਿੱਚ ਅਸੀ ਮੁੜ ਹਾਕੀ ਦੇ ਸਰਦਾਰ ਬਣ ਸਕਦੇ ਹਾਂ।
                                         


 ਬਲਜੀਤ ਕੋਰ 
ਸਾਈ ਹਾਕੀ ਕੋਚ, 
353, ਸਪੋਰਟਸ ਵਿਲ੍ਹਾਂ, 
                                           ਕਾਲੀਆ ਕਲੋਨੀ ਜਲੰਧਰ।
ਮੋਬਾਇਲ- 98146-91122

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template