Headlines News :
Home » » ਦੁਪੱਟਾ ਸਾਡੀ ਇੱਜਤ ਜਾਂ ਫਿਰ………..? - ਗੁਰਪ੍ਰੀਤ ਸਿੰਘ

ਦੁਪੱਟਾ ਸਾਡੀ ਇੱਜਤ ਜਾਂ ਫਿਰ………..? - ਗੁਰਪ੍ਰੀਤ ਸਿੰਘ

Written By Unknown on Saturday 17 May 2014 | 00:49

 ਪਿਛਲੇ ਸਮੇਂ ਦੇ ਹਲਾਤਾਂ ਤੇ ਜੇਕਰ ਝਾਤ ਮਾਰੀਏ ਤਾਂ ਸਾਨੂੰ ਪਤਾ ਚਲੇਗਾ ਕਿ ਲੋਕ ਕਿਸ ਨੂੰ ਇੱਜਤ ਕਹਿੰਦੇ ਸਨ ਤੇ ਕਿਸ ਨੂੰ ਬੇਇੱਜਤੀ ਕਹਿੰਦੇ ਸਨ।ਅਸੀਂ ਅੱਜ ਕਲ ਟੈਲੀਵਿਯਨ ਤੇ ਸੀਰੀਅਲਾਂ ਵਿੱਚ ਵੇਖਦੇ ਹਾਂ ਕਿ ਜਦੋਂ ਕੋਈ ਆਦਮੀ ਕਿਸੇ ਲੜਕੀ ਦੇ ਦੁੱਪਟੇ ਨੂੰ ਹੱਥ ਪਾਉਦਾ ਹੈ ਤਾਂ ਉਹ ਲੜਕੀ ਦਾ ਕਹਿਣਾ ਹੁੰਦਾ ਹੈ ਕਿ ਇਸ ਆਦਮੀ ਨੇ ਮੇਰੀ ਇੱਜਤ ਨੂੰ ਹੱਥ ਪਾਇਆ ਹੈ, ਪਰ ਜਦੋਂ ਅਸੀ ਅੱਜ ਦੇ ਜਮਾਨੇ ਵਿੱਚ ਦੇਖਦੇ ਹਾਂ ਤਾਂ ਪਤਾ ਚਲਦਾ ਹੈ ਕਿ ਉਹ ਦੁਪੱਟਾ ਜਿਸ ਨੂੰ ਕਦੇ ਲੜਕੀਆਂ ਆਪਣੀ ਇੱਜਤ ਸਮਝਦੀਆਂ ਸਨ, ੳਹੀ ਦੁਪੱਟਾ ਹੁਣ ਕਿਸੇ ਲੜਕੀ ਦੇ ਸਿਰ ਤੇ ਨਹੀ ਦਿਸਦਾ, ਜੇਕਰ ਹੈ ਤਾਂ ਉਹ ਵੀ ਜਾਲੀਦਾਰ ਦੁਪੱਟਾ।
ਸਕੂਲਾਂ ਵਿੱਚ ਵੀ ਜੋ ਵਰਦੀ ਨਾਲ ਦੁਪੱਟਾ ਲੜਕੀਆਂ ਪਹਿਨਦੀਆਂ ਹਨ, ਉਹ ਵੀ ਤਿੰਨ-ਚਾਰ ਤਹਿਆਂ ਲਗਾ ਕੇ ਗਲ ਵਿੱਚ ਪਾ ਲਿਆ ਜਾਦਾਂ ਹੈ।ਜਦੋਂ ਸਵੇਰੇ ਸਕੂਲ ਵਿੱਚ ਪ੍ਰਾਰਥਨਾ ਹੁੰਦੀ ਹੈ ਇਹ ਦੁਪੱਟਾ ਉਦੋਂ ਹੀ ਸਿਰ ਤੇ ਲਿਆ ਜਾਦਾ ਹੈ।
              ਸਕੂਲਾਂ ਤੋਂ ਜੇਕਰ ਬਾਹਰ ਦੀ ਗੱਲ ਕਰੀਏ ਤਾਂ ਸਾਡੇ ਕਾਲਜਾਂ ਦੀਆਂ ਵਿਦਿਆਰਥਣਾਂ ਵਿਚੋਂ ਘੱਟ ਹੀ ਵਿਦਿਆਰਥਣਾਂ ਐਸੀਆਂ ਹੁੰਦੀਆਂ ਹਨ, ਜੋ ਪੰਜਾਬੀ ਸੂਟ ਪਹਿਨਦੀਆਂ ਹਨ। ਬਹੁਤ ਸਾਰੀਆਂ ਵਿਦਿਆਰਥਣਾਂ ਟੌਪ-ਜੀਨਸ ਪਹਿਨਦੀਆਂ ਹਨ।ਉਨ੍ਹਾਂ ਨੇ ਸ਼ਾਇਦ ਕਦੇ ਦੁਪੱਟਾ ਵੇਖਿਆ ਹੀ ਨਹੀਂ।
  ਲੋਕ ਕਹਿੰਦੇ ਹਨ ਕਿ ਇਹ ਫੈਸ਼ਨ ਸਭ ਕੁਝ ਟੈਲੀਵਿਯਨ ਦੀ ਦੇਣ ਹਨ, ਪੱਛਮੀ ਸੱਭਿਆਚਾਰ ਦੀ ਦੇਣ ਹਨ।ਜੇਕਰ ਇਹ ਗੱਲ ਹੈ ਤਾਂ ਅਸੀ ਦੁਪੱਟੇ ਨੂੰ ਇੱਜਤ ਸਮਝਣ ਵਾਲੀ ਗੱਲ ਵੀ ਤਾਂ ਟੈਲੀਵਿਯਨ ਤੇ ਹੀ ਵੇਖੀ ਹੈ। ਫਿਰ ਅਸੀਂ ਦੁਪੱਟੇ ਨੂੰ ਆਪਣੀ ਇੱਜਤ ਕਿਉਂ ਨਹੀ ਮੰਨਦੇ? ਕਿਥੇ ਹੈ ਸਾਡੀ ਇੱਜਤ? ਗਲ ਵਿੱਚ ਪਈ ਹੋਈ ਜਾਲੀਦਾਰ ਚੁੰਨੀ ਜਾਂ ਫਿਰ ਸਾਡੀ ਇੱਜਤ ਹੈ ਹੀ ਨਹੀ?
                                 ਕਿਉਂ ਕਿ ਕਈ ਲੜਕੀਆਂ ਦੁਪੱਟਾ ਹੀ ਨਹੀਂ ਲੈਦੀਆਂ ਬਸ ਫੈਸ਼ਨ ਪੂਰਾ ਕਰਨ ਲਈ ਟੌਪ-ਜੀਨਸ ਹੀ ਪਹਿਨਦੀਆਂ ਹਨ।ਹੁਣ ਗਲ ਕਰੀਏ ਪੰਜਾਬੀ ਸੂਟ ਦੀ ਤਾਂ ਉਹ ਸਿਰਫ ਸਾਡੇ ਸਕੂਲਾਂ ਕਾਲਜਾਂ ਵਿੱਚ ਕਰਵਾਏ ਜਾ ਰਹੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹੀ ਪਹਿਨੇ ਜਾਦੇ ਹਨ।ਸਫਰ ਕਰਦੇ ਸਮੇਂ ਕਈ ਲੜਕੀਆਂ ਦੁਪੱਟਾ ਉਦੋਂ ਹੀ ਸਿਰ ਤੇ ਲੈਦੀਆਂ ਹਨ ਜਦੋਂ ਕੋਈ ਧਾਰਮਿਕ ਅਸਥਾਨ ਦੇ ਨੇੜੋਂ ਬਸ/ਗੱਡੀ ਲੰਘ ਰਹੀ ਹੋਵੇ ਤੇ ਇਸ ਅਸਥਾਨ ਲੰਘਦਿਆਂ ਹੀ ਇਹ ਦੁਪੱਟਾ ਸਿਰ ਤੋਂ ਗਲ ਵਿਚ ਪੈ ਜਾਂਦਾ ਹੈ।
ਮੇਰੀ ਭੈਣੋ, ਸਾਦਗੀ ਵਰਤੋ। ਸਾਦਗੀ ਔਰਤ ਦਾ ਸਭ ਤੋਂ ਵੱਡਾ ਗਹਿਣਾ ਹੁੰਦਾ ਹੈ।




ਗੁਰਪ੍ਰੀਤ ਸਿੰਘ
8727066300

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template