Headlines News :
Home » » ਹੱਕ - ਨਾਇਬ ਸਿੰਘ ਬੁੱਕਣਵਾਲ

ਹੱਕ - ਨਾਇਬ ਸਿੰਘ ਬੁੱਕਣਵਾਲ

Written By Unknown on Saturday 17 May 2014 | 03:19

ਡਾਕੀਆ ਗੁਰਮੀਤ ਦਾ ਪਾਸਪੋਰਟ ਲੈ ਕੇ ਆਇਆ। ਗੁਰਮੀਤ ਘਰ ਨਾ ਹੋਣ ਕਰਕੇ ਉਸ ਨੇ ਪਾਸ ਪੋਰਟ ਦੀ ਗੱਲ ਉਸ  ਦੀ ਪਤਨੀ ਨੂੰ ਦੱਸੀ। ਕੋਈ ਜਰੂਰੀ ਦਸ਼ਤਾਵੇਜ ਹੋਣ ਕਰਕੇ ਉਹਨਾਂ ਨੇ ਨਾਲ ਦੇ ਘਰ ਤੋਂ ਪੜ੍ਹੇ ਲਿਖੇ ਨੌਜਵਾਨ ਨੂੰ ਬੁਲਾ ਲਿਆ ਜੋ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਦਾਂ ਸੀ।
                  ਚਾਹ ਪਾਣੀ ਪੀ ਕੇ ਡਾਕੀਏ ਨੇ ਕਿਹਾ, “ ਇਹ ਤਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪ ਜੀ ਦੇ ਪਤੀ ਦਾ ਪਾਸਪੋਰਟ ਬਣ ਕੇ ਆਇਆ ਹੈ।ਇਸ ਲਈ ਇਸ ਦੀ ਕੁੱਝ ਫੀਸ ਲਗਦੀ ਹੈ। ਉਹ ਮੈਂਨੂੰ ਦੇ ਦੇਵੋ ਅਤੇ ਦਸਤਖਤ ਕਰਕੇ ਇਹ ਪਾਸਪੋਰਟ ਲੈ ਲਵੋ”।
ਗੁਰਮੀਤ ਦੀ ਪਤਨੀ ਨੇ ਪੁੱਛਿਆ, “ ਭਾਈ ਕਿੰਨੀ ਫੀਸ”।
ਡਾਕੀਆ, “ ਜੀ ਸਿਰਫ ਸੌ ਰੁਪਏ ਫੀਸ ਹੁੰਦੀ ਹੈ”।
              ਕੋਲ ਬੈਠੇ ਗੁਆਢੀ ਨੌਜਵਾਨ ਨੇ ਡਾਕੀਏ ਨੂੰ ਕਿਹਾ, “ ਜੀ, ਤੁਸੀਂ ਇਸ ਦੀ ਕੋਈ ਰਸੀਦ ਕੱਟ ਕੇ ਦੇਵੋਗੇ”।
              ਕੋੜ੍ਹੀ ਨਿਗਾਹ ਨਾਲ ਨੌਜਵਾਨ ਵੱਲ ਝਾਕਦੇ ਹੋਏ ਡਾਕੀਏ ਨੇ ਕਿਹਾ, “ ਇਸ ਦੀ ਕੋਈ ਰਸੀਦ ਨਹੀਂ ਹੁੰਦੀ”।
               “ਫੇਰ ਤੁਸੀਂ ਇਸ ਨੂੰ ਫੀਸ ਕਿਉਂ ਕਹਿ ਰਹੇ ਹੋ ਇਹ ਕਹੋ ਕਿ ਮੈਂਨੂੰ 100 ਰੁਪਏ ਦੀ ਰਿਸ਼ਵਤ ਦਿਉ। ਫੇਰ ਮੈਂ ਤੁਹਾਨੂੰ ਪਾਸਪੋਰਟ ਦੇਵਾਂਗਾ।ਇਹ ਕੋਈ ਤੁਹਾਡਾ ਹੱਕ ਥੋੜ੍ਹਾ ਹੈ। ਤੁਸੀਂ ਆਪਣੀ ਡਿਊਟੀ ਕਰ ਰਹੇ ਹੋ। ਲੋਕਾਂ ਤੱਕ ਚਿੱਠੀਆਂ ਪਹਚਾਉਣ ਦੀ ਸਰਕਾਰ ਤੁਹਾਨੂੰ ਤਨਖਾਹ ਦਿੰਦੀ ਹੈ  ਕੀ ਤੁਹਾਨੂੰ ਰਿਸ਼ਵਤ ਮੰਗਦੇ ਹੋਏ ਸ਼ਰਮ ਨਹੀਂ ਆਉਂਦੀ?”।ਨੌਜਵਾਨ ਨੇ ਆਪਣੇ ਸ਼ਬਦਾਂ ਦੇ ਬਾਣ ਤਿੱਖੇ ਕਰਦੇ ਹੋਏ ਕਿਹਾ॥
                  “ ਚੰਗਾ ਜੀ ਜਿਸ ਦੇ ਨਾਂ ਦਾ ਪਾਸਪੋਰਟ ਹੈ। ਉਸ ਨੂੰ ਬੁਲਾਉ, ਮੈਂ ਤਾਂ ਉਸੇ ਦੇ ਦਸਤਖਤ ਕਰਵਾ ਕੇ ਉਸੇ ਨੂੰ ਹੀ ਪਾਸਪੋਰਟ ਦੇਵਾਂਗਾ”। ਡਾਕੀਏ ਨੇ ਸਥਿਤੀ ਭਾਂਪ ਲਈ ਸੀ।
                “ ਅੰਦਰ ਬੈਠੀ ਗੁਰਮੀਤ ਦੀ ਬੀਬੀ ਜੋ ਸਾਰੀ ਗੱਲ ਕਾਫੀ ਸਮੇਂ ਤੋਂ ਸੁਣ ਰਹੀ ਸੀ। 100 ਦਾ ਕੜਕਦਾ ਹੋਇਆ ਨੋਟ ਹੱਥ ‘ਚ ਫੜੀ ਬਾਹਰ ਆਈ ਅਤੇ ਕਹਿਣ ਲੱਗੀ, “ ਵੇ, ਭਾਈ ਮੁੰਡਿਆਂ ਕਿਉਂ ਸੌ ਰੁਪਏ ਪਿੱਛੇ ਝੱਜੂ ਪਾਇਆ, ਇਹ ਤਾਂ ਇਹਨਾਂ ਦਾ ਹੱਕ ਹੁੰਦਾ ਨਾਲੇ ਹੋਰ ਵੀ ਅੱਗੇ ਤੋਂ ਇਸ ਨੇ ਆਪਣਾ ਚਿੱਠੀ ਪੱਤਰ ਲੈ ਕੇ ਆਉਣਾ। ਛੱਡ ਪਰੇ, ਆਹ ਫੜ੍ਹ ਭਾਈ ਸੌ ਦਾ ਨੋਟ ਮੁੰਡਾ ਕਿੱਥੇ ਦਿਹਾੜੀ ਛੱਡ ਕੇ ਆਊ”।
                ਡਾਕੀਆ ਸੌ ਦਾ ਨੋਟ ਫੜ੍ਹ ਅਤੇ ਗੁਰਮੀਤ ਦੀ ਪਤਨੀ ਤੋਂ ਦਸਤਖਤ ਕਰਵਾ ਕਿ ਨੌਜਵਾਨ ਦੇ ਹੱਥ ਵਿੱਚ ਪਾਸਪੋਰਟ ਫੜ੍ਹਾ ਕੇ ਮੁਸ਼ਕਰਾਉਂਦਾ ਹੋਇਆ ਬਾਹਰ ਨਿਕਲ ਗਿਆ।


ਨਾਇਬ ਸਿੰਘ ਬੁੱਕਣਵਾਲ
ਪਿੰਡ : ਬੁੱਕਣਵਾਲ
ਤਹਿ-ਡਾਕਘਰ : ਮਾਲੇਰਕੋਟਲਾ
ਜ਼ਿਲ੍ਹਾ : ਸੰਗਰੂਰ
ਮੋਬਾਇਲ ਨੰ: 9417661708

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template