Headlines News :
Home » » ਕਵਿਤਾ - ਤਸਵਿੰਦਰ ਸਿੰਘ ਬੜੈਚ

ਕਵਿਤਾ - ਤਸਵਿੰਦਰ ਸਿੰਘ ਬੜੈਚ

Written By Unknown on Thursday 22 May 2014 | 00:55

        ਪੰਜ-ਪੰਜ ਪੁ੍‍ਤਰਾਂ ਨੂੰ ਪਾਲ ਦਿੰਦੀ ਇਕ ਮਾਂ,
ਪਰ ਇਕ ਮਾਂ ਨੂੰ ਪਾਲਦਾ ਹੈ ਕੋਈ-ਕੋਈ ।

ਦੌਲਤਾਂ ਤੇ ਸ਼ੁਹਰਤਾਂ ਲਈ ਬੰਦਾ ਦਿਨ ਰਾਤ ਇਕ ਕਰੇ,
ਬੰਦਗੀ ਦੇ ਲਈ ਘਾਲਣਾ ਘਾਲਦਾ ਹੈ ਕੋਈ-ਕੋਈ ।

ਆਪਣਿਆਂ ਲਈ ਤਾਂ ਹਰ ਕੋਈ ਜਿੰਦਗੀ ਗਾਲ ਦੇਵੇ,
ਕਿਸੇ ਲਈ ਜਿੰਦਗੀ ਗਾਲਦਾ ਹੈ ਕੋਈ-ਕੋਈ ।

ਕੰਧਾਂ-ਕੌਲਿਆ ’ਤੇ ਦੀਵੇ ਹਰ ਕੋਈ ਬਾਲਦਾ,
ਮਨ ਆਪਣੇ ’ਚ ਦੀਵੇ ਬਾਲਦਾ ਹੈ ਕੋਈ-ਕੋਈ ।

ਲੋਕੀ ਪੁਤਲੇ ਰਾਵਣ ਦੇ ਫੂਕਦੇ ਨੇ ਹਰ ਸਾਲ,
ਆਪਣੇ ਅੰਦਰਲੇ ਰਾਵਣ ਨੂੰ ਜਾਲਦਾ ਹੈ ਕੋਈ-ਕੋਈ ।

ਦੁਨੀਆਂ ਦੇ ਰੰਗ ਵਿਚ ਲੋਕੀ ਰੰਗੇ ਜਾਂਦੇ ਨੇ,
ਰ੍‍ਬੀ ਰੰਗ ਵਿਚ ਆਪ ਨੂੰ ਢਾਲਦਾ ਹੈ ਕੋਈ-ਕੋਈ ।

ਮੰਨਦੇ ਨੀ ਗ੍‍ਲ ਬਹੁਤੇ ਘਰ ਦੇ ਬਜੁਰਗਾਂ ਦੀ,
ਕਹੀ ਗ੍‍ਲ ਸਾਧਾਂ ਦੀ ਟਾਲਦਾ ਹੈ ਕੋਈ-ਕੋਈ ।

ਅ੍‍ਜ-ਕ੍‍ਲ੍ਹ ਆਪਣੇ ਲਈ ਸੁ੍‍ਖ ਭਾਲੇ ਹਰ ਕੋਈ,
‘ਬੜੈਚ’ ਦੂਜਿਆ ਲਈ ਸੁ੍‍ਖ ਭਾਲਦਾ ਹੈ ਕੋਈ-ਕੋਈ ।

        ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ,ਤਹਿਸੀਲ ਸਮਰਾਲਾ,
ਜਿਲਾ ਲੁਧਿਆਣਾ 
ਮੋਬਾ-98763 22677

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template