Headlines News :
Home » » ਮੈ ਤਾਂ ਲਿਖਦਾਂ - ਜਸਵੰਤ ਗੋਗੀਆ

ਮੈ ਤਾਂ ਲਿਖਦਾਂ - ਜਸਵੰਤ ਗੋਗੀਆ

Written By Unknown on Wednesday 21 May 2014 | 02:32

ਸੌਂਕ ਲਿਖਣ ਦਾ ਨਹੀ ਸੀ ਕਦੇ ਮੈਨੂ,
ਕੀਤਾ ਦਿਲ ਨੇ ਮਜ਼ਬੂਰ ਮੈ ਤਾਂ ਲਿਖਦਾਂ।
ਜਿਹਨੂੰ ਜਿੰਦਗੀ ਦਾ ਸਾਥੀ ਜਾਣਿਆ ਸੀ,
ਬੈਠਾ ਸੱਜਣ ਉਹ ਦੂਰ,ਮੈ ਤਾਂ ਲਿਖਦਾਂ।
ਮੈਨੂੰ ਮਿਲਣ ਲਈ ਉਹ ਪਲ ਪਲ ਤੜਫੇ,
ਹੌਵਾਂ ਏਨਾ ਮਸ਼ਹੂਰ,ਮੈ ਤਾਂ ਲਿਖਦਾਂ। -
ਉਹ ਜਿਥੇ ਵੀ ਰਹੇ ਮੈ ਦਿਸਾਂ ਉਸਨੂੰ,
ਬਣਾ ਏਸਾ ਇਕ ਨੂਰ,ਮੈ ਤਾਂ ਲਿਖਦਾਂ।
ਮੇਰੀ ਕਲਮ ਦੇ ਲਿਖੇ ਹੋਏ ਸ਼ਬਦ ਪੜਕੇ,
ਟੁਟੇ ਉਸਦਾ ਗਰੂਰ,ਮੈ ਤਾਂ ਲਿਖਦਾਂ।
ਇਹ ਸ਼ਬਦ ਨਹੀ ਬਰਸਾਤ ਹੈ ਨੈਨਾ ਦੀ ਮੈਰੇ,
ਪਵੇ ਦਿਲ ਤੇ ਉਹਦੇ ਇਹ ਭੂਰ,ਮੈ ਤਾਂ ਲਿਖਦਾਂ।
ਮਹਿਲ ਪਿਆਰ ਦਾ ਜ਼ੋ ਅਸਾਂ ਉਸਾਰਿਆ ਸੀ,
ਕੀਤਾ ਉਸਨੇ ਹੈ ਚੂਰ,ਮੈ ਤਾਂ ਲਿਖਦਾਂ।
ਗਮ ਦਿਲ ਦਾ ਲੁਕਾਇਆਂ ਨਹੀ ਲੁਕਦਾ,
ਹੋਇਆ ਏਨਾ ਭਰਪੂਰ,ਮੈ ਤਾਂ ਲਿਖਦਾਂ।
ਇਕ ਦਿਨ ਨੈਨਾਂ ਚੌਂ ਪੀਤਾ ਸੀ ਜਾਮ ਉਸਦੇ,
ਭੁਲਦਾ ਨਹੀ ਉਹ ਸਰੂਰ,ਮੈ ਤਾਂ ਲਿਖਦਾਂ।
ਕਿਤੇ ਲਿਖਿਆ ਜਸਵੰਤ ਦਾ ਨਾਮ ਪੜਕੇ,
ਇਕ ਦਿਨ ਮਿਲੇਗਾ ਜਰੂਰ,ਮੈ ਤਾਂ ਲਿਖਦਾਂ।।
                   
ਜਸਵੰਤ ਗੋਗੀਆ,
                     ਪਿੰਡ ਵਾਰਸ ਵਾਲਾ ਜੱਟਾਂ,
                 ਤਹਿਸੀਲ ਜ਼ੀਰਾ ਜਿਲ੍ਹਾ ਫਿਰੋਜਪੁਰ
 ਮੋਬਾਇਲ ਨੰਬਰ 99142-19469
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template