Headlines News :
Home » » ਲਿੰਗ-ਨਿਰਧਾਰਨ ਟੈਸਟ - ਮੁਨੀਸ਼ ਸਰਗਮ

ਲਿੰਗ-ਨਿਰਧਾਰਨ ਟੈਸਟ - ਮੁਨੀਸ਼ ਸਰਗਮ

Written By Unknown on Saturday 17 May 2014 | 04:21

ਲਿੰਗ-ਨਿਰਧਾਰਨ ਟੈਸਟ
ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ
ਇਥੇ ਤਾਂ ਸਿਰਫ਼
ਇਹ ਦੱਸਿਆ ਜਾਂਦਾ ਹੈ ਕਿ
ਪੇਟ ’ਚ ਪਲ਼ ਰਿਹਾ ਭਰੂਣ
ਵੱਡਾ ਹੋ ਕੇ ਕਿਹੋ ਜਿਹਾ ਦਿਖੇਗਾ
ਇਸਦੇ ਦਾੜ੍ਹੀ-ਮੁੱਛਾਂ ਆਉਣਗੀਆਂ
ਜਾਂ ਇਹ ਹੱਥਾਂ ’ਤੇ ਮਹਿੰਦੀ ਰਚਾਏਗਾ।

ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ
ਇਥੇ ਤਾਂ ਸਿਰਫ਼
ਇਹ ਦੱਸਿਆ ਜਾਂਦਾ ਹੈ ਕਿ
ਪੇਟ ’ਚ ਪਲ਼ ਰਿਹਾ ਭਰੂਣ
ਵੱਡਾ ਹੋ ਕੇ ਕੀ ਕਰੇਗਾ
ਇਹ ਕਿਸੇ ਨੂੰ ਵਿਆਹ ਕੇ ਘਰ ਲਿਆਏਗਾ
ਜਾਂ ਫਿਰ ਖ਼ੁਦ ਵਿਆਹ ਕੇ ਕਿਸੇ ਦੇ ਘਰ ਜਾਵੇਗਾ।

ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ
ਇਥੇ ਤਾਂ ਸਿਰਫ਼
ਇਹ ਦੱਸਿਆ ਜਾਂਦਾ ਹੈ ਕਿ
ਪੇਟ ’ਚ ਪਲ਼ ਰਿਹਾ ਭਰੂਣ
ਕਿਸਦਾ ਯੋਗ ਹੋਵੇਗਾ, ਕਿੰਨਾ-ਕੁ ਕਾਬਿਲ
ਇਹ ਵੱਡਾ ਹੋ ਕੇ ਖ਼ੁਦ ਪੇਟ ’ਚ ਭਰੂਣ ਪਾਲ਼ੇਗਾ
ਜਾਂ ਫਿਰ ਸਿਰਫ ਕਿਸੇ ਨੂੰ ਇਸ ਕਾਬਿਲ ਬਣਾਏਗਾ।
ਇਥੇ ਲਿੰਗ-ਨਿਰਧਾਰਨ ਟੈਸਟ
ਨਹੀਂ ਕੀਤਾ ਜਾਂਦਾ।

ਮੁਨੀਸ਼ ਸਰਗਮ
ਪਿੰਡ ਅਤੇ ਡਾ: ਸਿਧਵਾਂ ਬੇਟ (ਲੁਧਿਆਣਾ) 
ਫੋਨ: 81465-41700 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template