Headlines News :
Home » » ਕਿਵੇਂ ਖਤਮ ਹੋ ਸਕਦਾ ਹੈ ਲੋਕਤੰਤਰ ਵਿੱਚੋ ਲੋਕਅੰਤਰ? - ਮਾਸਟਰ ਹਰੇਸ਼ ਕੁਮਾਰ ਸੈਣੀ

ਕਿਵੇਂ ਖਤਮ ਹੋ ਸਕਦਾ ਹੈ ਲੋਕਤੰਤਰ ਵਿੱਚੋ ਲੋਕਅੰਤਰ? - ਮਾਸਟਰ ਹਰੇਸ਼ ਕੁਮਾਰ ਸੈਣੀ

Written By Unknown on Saturday 17 May 2014 | 04:27

ਅੱਜ ਵੀ ਭਾਰਤ ਵਿੱਚ ਬਹੁਤ ਥਾਂ ਅੱਤ ਦੀ ਗਰੀਬੀ ਅਤੇ ਅੱਤ ਦੀ ਅਮੀਰੀ ਹੈ।ਇਹ ਪਾੜ੍ਹਾ ਖਤਮ ਹੋਣ ਦਾ ਨਾਂ ਹੀ ਨਹੀ ਲੈ ਰਿਹਾ ਹੈ।ਬਹੁਤ ਸਾਰੇ ਇਲਾਕੇਆਂ ਵਿੱਚ ਸਿੱਖਿਆ,ਸੇਹਤ ਸਹੂਲਤਾ,ਬਿਜਲੀ.ਪਾਣੀ,ਪੁਲ,ਸੜ੍ਹਕਾ ਅੱਜ ਵੀ ਨਹੀ ਹਨ।ਲੋਕਾਂ ਲਈ ਰੋਜਗਾਰ ਦੀ ਕਮੀ ਹੈ। ਜਵਾਨ ਲੜ੍ਹਕੀ ਮਜਦੂਰ,ਇਸਤਰੀ ਮਜਦੂਰ ਅਤੇ ਬਾਲ ਮਜਦੂਰ ਦੀ ਦੇਸ਼ ਵਿੱਚ ਭਰਮਾਰ ਹੈ।ਝੂਗੀਆਂ ਅਤੇ ਟਪਰੀਵਾਸਾ ਦੇ ਬੱਚੇ ਅੱਜ ਵੀ ਸਿੱਖਿਆ ਤੋਂ ਦੂਰ ਹਨ।ਸ਼ਹਿਰਾ ਵਿੱਚ ਅਤੇ ਰੇਲਵੇ ਸਟੇਸ਼ਨਾ ਦੇ ਆਸਪਾਸ ਭਿਖਾਰੀ ਅਤੇ ਮਾਨਸੀਕ ਰੋਗੀ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ।ਅਪਰਾਧ ਸਮਾਜ ਵਿੱਚ ਲਗਾਤਾਰ ਵਧ ਰਹੇ ਹਨ।ਵੋਟਰ ਕਾਰਡ ਅਤੇ ਵੋਟਰ ਲਿਸਟਾ ਬਣਾਉਣ ਲਈ ਸਰਕਾਰ ਦੇ ਨੁਮਾਇੰਦੇਂ ਘਰ-ਘਰ ਆਉਂਦੇ ਹੀ ਰਹਿੰਦੇ ਹਨ ਪਰ ਲੋਕਾਂ ਦੀਆਂ ਮੁਸਕਿਲਾਂ ਜਾਨਣ ਵਾਲਾ ਨੌਜਵਾਨਾ ਨੂੰ ਰੋਜਗਾਰ ਮੁੱਹਇਆ ਕਰਵਾਉਣ ਦੇ ਮਕਸਦ ਨਾਲ ਕੋਈ ਵੀ ਨੁਮਾਇੰਦਾ ਘਰ-ਘਰ ਨਹੀ ਜਾਂਦਾ ਹੈ ਜੋ ਲੋਕਤੰਤਰ ਵਿੱਚ ਲੋਕਅੰਤਰ ਪੈਦਾ ਕਰਦਾ ਹੈ। 
ਲੋਕਤੰਤਰ ਪ੍ਰਤੀ ਲੋਕਾਂ ਦੀ ਹਮਦਰਦੀ ਭਰੀ ਧਾਰਨਾ ਬਣਾ ਦੇਣਾ ਹੀ ਵਿਕਾਸ ਜਾਂ ਚੰਗੀ ਗੱਲ ਨਹੀ ਹੈ।ਲੋਕਤੰਤਰ ਵਿੱਚ ਅੱਜ ਵੀ  ਵੱਡਾ ਲੋਕਅੰਤਰ ਹੈ।ਇੱਕ ਪਾਸੇ ਅੱਤ ਦੀ ਅਮੀਰੀ ਅਤੇ ਦੂਜੇ ਪਾਸੇ ਅੱਤ ਦੀ ਗਰੀਬੀ ਲੋਕਤੰਤਰ ਨੂੰ ਕੁਝ ਪ੍ਰਸ਼ਨ ਪੁੱਛ ਰਹੀ ਹੈ।ਲੋਕਤੰਤਰ ਵਿੱਚ ਸਰਕਾਰ ਲੋਕਾਂ ਲਈ ਹੁੰਦੀ ਹੈ।ਸਰਕਾਰ ਲੋਕਾਂ ਦੁਆਰਾ ਬਣਾਈ ਜਾਂਦੀ ਹੈ।ਇਹ ਸਰਕਾਰ ਲੋਕਾਂ ਲਈ ਕੰਮ ਕਰਦੀ ਹੈ।ਪਰ ਫਿਰ ਵੀ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਲੋਕਤੰਤਰ ਵਿੱਚ ਵੱਡਾ ਲੋਕਅੰਤਰ ਕਿਉਂ ਹੈ।ਲੋਕਾਂ ਦੀ ਸਰਕਾਰ ਬਣਾਉਣ ਲੱਗੇ ਵੀ ਉਹੀ ਹਾਲਤ ਹੁੰਦੀ ਹੈ।ਸਰਕਾਰ ਬਣ ਜਾਣ ਤੇ ਵੀ ਉਹੀ ਹਾਲਤ ਹੁੰਦੀ ਹੈ ਅਤੇ ਕਈ ਵਾਰ ਉਸ ਤੋਂ ਵੀ ਮਾੜ੍ਹੀ ਹੋ ਜਾਂਦੀ ਹੈ।ਜਿਸ ਵਿਅਕਤੀ ਨੂੰ ਲੋਕ ਚੁਣ ਕਿ ਆਪਣੇ ਹਿੱਤਾ ਦੀ ਰਾਖੀ ਲਈ ਉੱਪਰ ਭੇਜਦੇ ਹਨ ਉਹ ਸਰਕਾਰੀ ਸਹੂਲਤਾਂ  ਨੂੰ ਦਿਲ ਭਰ ਕਿ ਮਾਨਦਾ ਹੈ।ਉਸ ਨੂੰ ਹਰ ਥਾਂ ਹਰ ਸਹੂਲਤ ਮਿਲਦੀ ਹੈ।ਬੱਸ ਪੰਜ ਸਾਲ ਦਾ ਸਮਾਂ ਪੂਰ ਕਰਨ ਤੇ ਪੈਂਨਸ਼ਨ ਵੀ ਮਿਲ ਜਾਂਦੀ ਹੈ ਪਰ ਉਸ ਨੂੰ ਚੁਣ ਕਿ ਭੇਜਣ ਵਾਲੇ ਦੀ ਹਾਲਤ ਉਹੀ ਹੀ ਰਹਿੰਦੀ ਹੈ ਜਾਂ ਉਸ ਤੋਂ ਵੀ ਮਾੜ੍ਹੀ ਹੋ ਜਾਂਦੀ ਹੈ।ਭਾਰਤੀ ਸੰਸਦ ਅੰਦਰ ਦੀ ਕੈਨਟਿਨ ਅੰਦਰ ਉਸ ਨੂੰ ਹਰ ਵਸਤੂ ਬਹੁਤ ਹੀ ਸਸਤੀ ਮਿਲਦੀ ਹੈ ਪਰ ਆਮ ਨਾਗਰਿਕ ਤੋਂ ਹਰ ਵਸਤੂ ਦਾ ਮੁੱਲ ਮਨਮਰਜੀ ਨਾਲ ਵਸੂਲ ਕੀਤਾ ਜਾਂਦਾ ਹੈ।ਲੋਕਾਂ ਨੂੰ ਰਹਿਣ ਲਈ ਘਰ ਖਾਣ ਲਈ ਰੋਟੀ ਅਤੇ ਰੋਜਗਾਰ ਲੋਕਤੰਤਰ ਵਿੱਚ ਵੀ ਨਹੀ ਮਿਲਦਾ ਹੈ।ਲੋਕਤੰਤਰ ਵਿੱਚ ਭਾਰੀ ਲੋਕਅੰਤਰ ਵੇਖਣ ਨੂੰ ਮਿਲਦਾ ਹੈ।ਲੋਕਤੰਤਰ ਵਿੱਚ ਦੋ ਤਰਾਂ ਦੀ ਸਿੱਖਿਆ ਲੋਕਾਂ ਵਿੱਚ ਅੰਤਰ ਪੈਦਾ ਕਰਦੀ ਹੈ।ਇੱਕ ਪਾਸੇ ਵੱਡੀਆਂ ਫੀਸ਼ਾਂ ਵਸੂਲਣ ਵਾਲੇ ਮਹਿੰਗੇ ਸਕੂਲ ਹਨ ਜੋ ਸਿਰਫ ਅਮੀਰ ਲੋਕਾਂ ਦੀ ਪਹੁੰਚ ਤੱਕ ਹੀ ਹਨ।ਇਸੇ ਤਰਾਂ ਮੁਫਤ ਅਤੇ ਘੱਟ ਫੀਸ਼ ਲੈਣ ਵਾਲੇ ਸਰਕਾਰੀ ਸਕੂਲ ਵੀ ਹਨ।ਲੋਕਤੰਤਰ ਅੰਦਰ ਹੀ ਪੈਸਾਂ ਲੈ ਕਿ ਦਾਖਲਾ ਦੇਣ ਵਾਲੇ  ਡਾਕਟਰ ਬਨਣ ਦੀਆਂ ਡਿਗਰੀਆਂ ਦੇਣ ਵਾਲੇ ਕਾਲਜ ਵੀ ਹਨ।ਇਸੇ ਤਰਾਂ ਹੀ ਵੱਧ ਪੈਸਾ ਲੈ ਕਿ ਉੱਤਮ ਇਲਾਜ ਮੁੱਹਈਆਂ ਕਰਵਾਉਣ ਵਾਲੇ ਪ੍ਰਾਇਵੇਟ ਹਸਤਪਤਾਲ ਵੀ ਹਨ ਅਤੇ ਸਰਕਾਰੀ ਹਸਤਪਤਾਲ ਵੀ ਹਨ ਜੋ ਕਈ ਕਮੀਆਂ ਨਾਲ ਭਰੇ ਪਏ ਹਨ।ਲੋਕਤੰਤਰ ਅੰਦਰ ਹੀ ਲੋਕ ਮਹਿੰਗਾਈ ਦੀ ਵੱਡੀ ਮਾਰ ਸਹਿ ਰਹੇ ਹਨ ਜਿਸ ਤੇ ਕੰਟਰੋਲ ਕਰਨ ਵਾਲਾ ਕੋਈ ਨਹੀ ਹੈ।ਇੱਕ ਖਾਸ ਵਰਗ ਵੀ ਹੈ ਜਿਸ ਤੇ ਮਹਿਗਾਈ ਦਾ ਕੋਈ ਅਸਰ ਨਹੀ ਹੈ।ਲੋਕਾਂ ਨੂੰ ਰੋਜਗਾਰ ਵੀ ਪੂਰੀ ਤਰਾਂ ਨਹੀ ਮਿਲਦਾ ਹੈ।ਬੇਰੋਜਗਾਰੀ ਅੱਤ ਦੀ ਲੋਕਤੰਤਰ ਵਿੱਚ ਵੇਖਣ ਨੂੰ ਮਿਲਦੀ ਹੈ।ਕਿਸੇ ਪਰੀਵਰ ਦੇ ਸਾਰੇ ਹੀ ਮੈਂਬਰ ਰੋਜਗਾਰ ਤੇ ਲੱਗੇ ਹਨ ਪਰ ਕਿਸੇ ਪਰੀਵਾਰ ਦਾ ਕੋਈ ਵੀ ਮੈਂਬਰ ਰੋਜਗਾਰ ਤੇ ਨਹੀ ਹੈ।ਇਸ ਤਰਾਂ ਦਾ ਲੋਕਅੰਤਰ ਲੋਕਤੰਤਰ ਵਿੱਚ ਅੱਜ ਵੀ ਵੇਖਣ ਨੂੰ ਮਿਲਦਾ ਹੈ।ਪੜ੍ਹ ਲਿਖ ਕਿ ਵੀ ਨੌਜਵਾਨ ਵਰਗ ਧੱਕੇ ਖਾਣ ਕਈ ਮਜਬੂਰ ਹੁੰਦਾ ਹੈ।ਹਰ ਥਾਂ ਭਰਿਸਟਾਚਾਰ ਦਾ ਬੋਲਬਾਲਾ ਹੈ।ਨੌਕਰੀਆਂ ਵਿਕਦੀਆਂ ਹਨ।ਆਏ ਦਿਨ ਨੌਕਰੀ ਦੇਣ ਅਤੇ ਲੈਣ ਦੇ ਨਾਂ ਤੇ ਆਮ ਜਨਤਾਂ ਠੱਗੀ ਦਾ ਸਿਕਾਰ ਹੁੰਦੀ ਹੈ।ਨੌਕਰੀ ਨਾਲ ਸਬੰਧਤ ਪੇਪਰ ਅਕਸਰ ਲੀਕ ਹੋ ਜਾਂਦੇ ਹਨ।ਰਿਸਵਤ ਅਤੇ ਸਿਫਾਰਸ ਹਰ ਥਾਂ ਭਾਰੀ ਰਹਿੰਦੀ ਹੈ।ਹਰ ਵਾਰ ਚੋਣ ਅੰਜਡਾ ਕਾਗਜ ਤੇ ਲਿਖੇ ਸ਼ਬਦ ਬਣ ਕਿ ਰਹਿ ਜਾਂਦੇ ਹਨ।ਪੜ੍ਹਨ ਤੋਂ ਬਾਦ ਵੀ ਨੌਜਵਾਨ ਓਵਰਏਜ ਹੋ ਕਿ ਰਹਿ ਜਾਂਦੇ ਹਨ ਅਤੇ ਆਤਮਹੱਤਿਆ ਤੱਕ ਨੋਬਤ ਵੀ ਆ ਜਾਂਦੀ ਹੈ।ਮੁੱਢਲੀਆਂ ਸਹੁਲਤਾਂ ਆਮ ਜਨਤਾਂ ਤੱਕ ਪੁਹੰਚਣ ਦੀ ਬਜਾਏ ਦਲਾਲਾ ਦੇ ਘਰ ਭਰਦੀਆਂ ਹਨ।ਹਕੂਮਤ ਵੱਲੋਂ ਦਿੱਤੀਆਂ ਸਹੂਲਤਾਂ ਵੀ ਆਮ ਜਨਤਾਂ ਤੱਕ ਸਹੀ ਢੰਗ ਨਾਲ ਨਹੀ ਪਹੁੰਚਦੀਆਂ ਹਨ ਅਤੇ ਏਜੰਟਾਂ ਦੇ ਹੱਥ ਚੜ੍ਹ ਜਾਂਦੀਆਂ ਹਨ।ਆਏ ਦਿਨ ਵੱਡੇ-ਵੱਡੇ ਘੁਟਾਲੇ ਸਰਕਾਰੀ ਪੈਸ਼ੇ ਨੂੰ ਲੈ ਕਿ ਇਸ ਲੋਕਤੰਤਰ ਵਿੱਚ ਵੇਖਣ ਨੂੰ ਮਿਲਦੇ ਹਨ।ਦਲਾਲੀ,ਏਜੰਟੀ ਕਮੀਸਨਖੋਰੀ ਅਤੇ ਰਿਸਵਤ ਦੀ ਭੇਟ ਸਰਕਾਰੀ ਪੈਸ਼ਾ ਚੜ੍ਹਦਾ ਹੈ।ਪੈਸੇ ਦਾ ਦੁਰਉਪਯੋਗ ਵੱਧ ਅਤੇ ਉਪਯੋਗ ਘੱਟ ਹੁੰਦਾ ਹੈ।ਲੋਕਾਂ ਆਪਣੀ ਮੇਹਨਤ ਦੀ ਕਮਾਈ ਵਿੱਚੋ ਆਮਦਨ ਟੈਕਸ ਅਤੇ ਹੋਰ ਟੈਕਸ ਦੇਦੇਂ ਹਨ।ਆਮ ਜਨਤਾਂ ਤੋਂ ਟੈਕਸ ਉੱਤੇ ਟੈਕਸ ਲਿਆ ਜਾਂਦਾ ਹੈ।ਲੋਕਾਂ ਤੋਂ ਟੈਕਸ ਜਾਂ ਹੋਰ ਰੂਪ ਵਿੱਚ ਇੱਕਠਾ ਕੀਤਾ ਪੈਸ਼ਾ ਸਰਕਾਰੀ ਖਜਾਨੇ ਵਿੱਚ ਜਮਾਂ ਹੁੰਦਾ ਹੈ।ਇਹੀ ਪੈਸ਼ਾ ਬਾਦ ਵਿੱਚ ਕੰਮ,ਵਿਕਾਸ ਦੇ ਨਾਂ ਤੇ ਘੋਟਾਲੇਆਂ ਦੀ ਬਲੀ ਚੜ੍ਹਦਾ ਹੈ।ਇੱਕ ਪਾਸੇ ਵੱਡੇ-ਵੱਡੇ ਘੋਟਾਲੇ ਹੁੰਦੇ ਹਨ।ਦੂਜੇ ਪਾਸੇ ਵੱਡੀਆਂ ਵੱਡੀਆਂ ਏਜੰਸੀਆਂ ਉਸ ਘੋਟਾਲਾ ਹੋਏ ਪੈਸ਼ੇ ਦੀ ਜਾਂਚ ਕਰਦੀਆਂ ਹਨ।ਜਾਂਚ ਤੋਂ ਬਾਦ ਵੀ ਪੈਸ਼ਾ ਫੜ੍ਹਿਆਂ ਨਹੀ ਜਾਂਦਾ ਹੈ।ਸਬੰਧਤ ਵਿਅਕਤੀ ਵੀ ਨਹੀ ਫੜ੍ਹੇ ਜਾਂਦੇ ਹਨ ਅਤੇ ਬਾਦ ਵਿੱਚ ਸਬੰਧਤ ਕੇਸ ਵੀ ਸ਼ਾਂਤ ਪੈ ਜਾਂਦਾ ਹੈ।ਉਲਟਾਂ ਜਾਂਚ ਏਜੰਸੀਆਂ ਦੇ ਨਾਂ ਤੇ ਹੋਰ ਕਈ ਕਰੋੜ੍ਹ ਪੈਸ਼ਾ ਖਜਾਨੇ ਤੋਂ ਖਰਚ ਹੋ ਜਾਂਦਾ ਹੈ।ਗਰੀਬੀ,ਬੇਰੋਜਗਾਰੀ ਅੱਜ ਵੀ ਦੇਸ਼ ਅੰਦਰ ਸਿਖਰਾ ਤੇ ਹੈ।ਬਾਲ ਮਜਦੂਰ ਥਾਂ ਥਾਂ ਮਿਲ ਹੀ ਜਾਂਦੇ ਹਨ।ਇਸਤਰੀ ਮਜਦੂਰ,ਲੜ੍ਹਕੀ ਮਜਦੂਰ ਆਮ ਹੀ ਹਨ।ਬੁੱਢੇ ਮਜਦੂਰਾਂ ਦੀ ਭਰਮਾਰ ਹੈ।ਛੋਟੇ ਬੱਚੇ ਭੀਖ ਮੰਗਦੇ,ਕੂੜੇ ਵਿੱਚੋ ਚੀਜਾਂ ਤਲਾਸਦੇ ਆਮ ਹੀ ਮਿਲ ਜਾਂਦੇ ਹਨ।ਬਾਲ ਮਜਦੂਰ ਹਰ ਥਾਂ ਕੰਮ ਕਰਦੇ ਵੇਖੇ ਜਾ ਸਕਦੇ ਹਨ।ਝੂਗੀਆਂ ਝੋਪੜ੍ਹੀਆਂ ਅਤੇ ਹੋਰ ਥਾਂਵਾਂ ਤੇ ਤੰਬੂ ਲਗਾ ਕਿ ਰਹਿਣ ਵਾਲੇ ਟੱਪਰੀਵਾਸ਼ਾ ਦੇ ਬੱਚੇ ਅੱਜ ਵੀ ਸਿੱਖਿਆ ਤੋਂ ਦੂਰ ਹਨ।ਸਹਿਰਾ ਵਿੱਚ ਬੱਸ ਸਟੈਡ ਅਤੇ ਰੇਲਵੇ ਸਟੇਸ਼ਨਾ ਉੱਤੇ ਭੀਖ ਮੰਗਣ ਵਾਲੇਆਂ,ਅਪਰਾਧ ਕਰਨ ਵਾਲੇਆਂ,ਨਸ਼ੇੜੀਆਂ ਅਤੇ ਮਨਸੀਕ ਰੋਗੀ ਲੋਕਾਂ ਦੀ ਗਿਣਤੀ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ।ਬਾਲ ਅਪਰਾਧੀ ਅਤੇ ਆਮ ਅਪਰਾਧੀਆਂ ਦੀ ਗਿਣਤੀ ਵਿੱਚ ਵੀ ਵਾਧਾ ਦਰਜ ਹੋ ਰਿਹਾ ਹੈ।ਭੈੜ੍ਹੇ ਸਿਸਟਮ ਦੀ ਉਪਜ ਨਾਲ ਬਲਤਕਾਰ,ਲੁੱਟ ਘਸੁੱਟ,ਚੋਰੀ ਅਤੇ ਹੋਰ ਗੈਰ ਸਮਾਜਿਕ ਗੱਲਾਂ ਜੋਰ ਫੜ੍ਹ ਰਹੀਆਂ ਹਨ।ਭਾਰਤ ਅੰਦਰ ਅੱਜ ਵੀ ਬਹੁਤ ਗਰੀਬੀ ਹੈ।ਕਈ ਰਾਜਾਂ ਦੇ ਪਿੰਡਾਂ ਵਿੱਚ ਅੱਜ ਵੀ ਬਿਜਲੀ,ਪਾਣੀ ਨਹੀ ਹੈ।ਚੰਗੀਆਂ ਸੜ੍ਹਕਾਂ ਨਹੀ ਹਨ।ਹਰ ਤਰਾਂ ਦੀਆਂ ਕਮੀਆਂ ਦੀ ਕਤਾਰ ਹਰ ਪਾਸੇ ਲੱਗੀ ਹੋਈ ਹੈ।ਲੋਕਤੰਤਰ ਨੂੰ ਚੋਣ ਪ੍ਰਕਿਰੀਆਂ ਤੱਕ ਹੀ ਸੀਮੀਤ ਬਣਾ ਦੇਣਾ ਸੱਭ ਤੋਂ ਖਤਰਨਾਕ ਹੈ।ਸਾਨੂੰ ਲੋਕਤੰਤਰ ਵਿੱਚ ਅਜਿਹੇ ਬਦਲਾਵ ਕਰਨੇ ਪੈਣਗੇ ਜੋ ਲੋਕਾਂ ਨੂੰ ਹਰ ਤਰਾਂ ਦੇ ਲਾਭ ਦੇ ਸਕਣ।ਸਾਨੂੰ ਲੋਕਤੰਤਰ ਵਿੱਚੋ ਲੋਕਅੰਤਰ ਬਹੁਤ ਜਲਦੀ ਖਤਮ ਕਰਨ ਲਈ ਰਣਨੀਤੀ ਬਣਾਉਣੀ ਚਹੀਦੀ ਹੈ।ਇਸ ਤਰਾਂ ਨਾਲ ਲੋਕਾਂ ਨੂੰ ਲਾਭ ਮਿਲੇਗਾ ਦੇਸ਼ ਦਾ ਵਿਕਾਸ ਹੋਵੇਗਾ।ਅਜਿਹਾ ਲੋਕਤੰਤਰ ਜਿਆਦਾ ਦੇਰ ਤੱਕ ਨਹੀ ਚਲਦਾ ਜਿਸ ਵਿੱਚ ਕੁਝ ਖਾਸ ਲੋਕ ਹੀ ਹਰ ਪੰਜ ਸਾਲ ਬਾਦ ਆਰਥੀਕ ਤੌਰ ਤੇ ਖੁਸਹਾਲ ਹੁੰਦੇ ਹਨ।ਲੋਕਤੰਤਰ ਹਰ ਵਿਅਕਤੀ ਦੇ ਵਿਕਾਸ ਦੀ ਗੱਲ ਕਰਦਾ ਹੈ।ਲੋਕਤੰਤਰ ਨੂੰ ਹੋਰ ਮਜਬੂਤ ਬਣਾਉਣ ਲਈ ਅਤੇ ਲੰਮਾ ਸਮਾਂ ਇਸ ਨੂੰ ਮਾਨਣ ਲਈ ਲੋਕਤੰਤਰ ਵਿੱਚ ਵੱਧ ਰਿਹਾ ਲੋਕਅੰਤਰ ਖਤਮ ਕਰਨ ਦੀ ਲੋੜ੍ਹ ਹੈ।ਜੇਕਰ ਇਹ ਲੋਕਅੰਤਰ ਦਿਨ-ਬਦਿਨ ਵਧਦਾ ਗਿਆ ਤਾਂ ਇਹ ਲੋਕਤੰਤਰ ਜਿਆਦਾ ਸਮਾਂ ਨਹੀ ਚਲੇਗਾ।ਲੋਕਤੰਤਰ ਅਤੇ ਲੋਕਅੰਤਰ ਦੋਵੇਂ ਇੱਕਠੇ ਜਿਆਦਾ ਸਮਾਂ ਨਹੀ ਰਹਿ ਸਕਦੇ ਅਤੇ ਬਗਾਵਤ ਦਾ ਰੂਪ ਲੈ ਲੈਦੇਂ ਹਨ।ਇਤਿਹਾਸ ਇਸ ਗੱਲ ਦਾ ਗਵਾਹ ਹੈ।
ਇਹ ਮੇਰੀ ਖੋਜ ਹੈ ਅਤੇ ਅਣਛਪੀ ਹੈ।ਇਹ ਖੋਜ ਵਿਕਾਸ ਕਰਨ ਦੇ ਮਕਸਦ ਨੂੰ ਲੈ ਕੇ ਕੀਤੀ ਗਈ ਹੈ।ਇਸ ਰਾਹੀ ਵਿਰੋਧ ਨਹੀ ਕੀਤਾ ਗਿਆ ਹੈ।ਇਹ ਖੋਜ ਛਾਪੀ ਜਾਵੇ ਜੀ।ਧੰਨਵਾਦ ਜੀ।

 ਮਾਸਟਰ ਹਰੇਸ਼ ਕੁਮਾਰ ਸੈਣੀ,
172,ਸੈਣੀ ਮੁੱਹਲਾ,
ਬੱਜਰੀ ਕੰਪਨੀ,ਪਠਾਨਕੋਟ,
ਪੰਜਾਬ,
ਫੌਨ- 9478597326,

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template