Headlines News :
Home » » ਹਾਣੀ - ਜਸਵਿੰਦਰ ਕੌਰ ਨੀਲੂ

ਹਾਣੀ - ਜਸਵਿੰਦਰ ਕੌਰ ਨੀਲੂ

Written By Unknown on Saturday 17 May 2014 | 09:24

ਜਸਵਿੰਦਰ ਕੌਰ ਨੀਲੂ
ਤੂੰ ਅਕਸਰ ਮੈਨੂੰ ਕਹਿੰਦਾ ਏਂ
 ਕਿ ਆਪਾਂ ਦੋਵੇਂ ਹਾਣੋਂ ਹਾਣੀਂ
 ਪਰ ਕਿਵੇਂ ?????
 ਸਮਝ ਨਾ ਪਾਵਾਂ ਏ ਕਹਾਣੀ
ਕਿਵੇਂ ਹੋਏ ਅਸੀਂ ਹਾਣੋਂ ਹਾਣੀ

ਸਾਹਾਂ ਦੇ ਹਾਣੀ ???
ਕਮਲਿਆ!ਸਾਹਾਂ ਦਾ
ਕੀ ਭਰੋਸਾ
ਕਦੋਂ ਕਿਥੇ ਕਿਹਡ਼ੀ ਤੰਦ
ਤਿੜਕ ਕੇ ਦੋ ਪਾੜ ਹੋਜੇ

ਜਨਮਾਂ ਦੇ ਹਾਣੀ ???
ਜਨਮਾਂ ਦੀ ਖੇਡ
ਕੀਹਨੇਂ ਜਾਣੀ ਆ
ਝੱਲਿਆ!!!!

ਉਮਰਾਂ ਦੇ ਹਾਣੀ ???
ਚਲ ਝੂਠਾ !!!
ਤੈਂਨੂ ਤਾਂ ਮੇਰੇ ਤੋਂ  ਤਿੰਨ
ਵਰੇ ਪਹਿਲਾਂ ਈ ਜੱਗ ਮੇਲਾ
ਵੇਖਣ ਦੀ ਕਾਹਲ ਸੀ


ਫਿਰ .............
 ਖਿਆਲਾਂ ਦੇ ਹਾਣੀ ?????
 ਹਾਂ ਅਸੀਂ ਖਿਆਲਾਂ ਦੇ ਹਾਣੀ
 ਕਿਉਂ ਜੋ ਇੱਕ ਤੂੰ ਹੀ ਸੀ
 ਜਿਹਨੇਂ ਹੋਰਾਂ ਦੇ ਮੱਥੇ ਦੀ
 ਤਿਊੜੀ ਬਣੇ ਮੇਰੇ ਖਿਆਲਾਂ ਨੂੰ
 ਆਪਣੇ ਦਿਲ ਦੀ ਦਹਿਲੀਜ
 ਤੋਂ ਤੇਲ ਚੋਅ ਕੇ ਅੰਦਰ
 ਲੰਘਾਇਆ.............


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template