Headlines News :
Home » » ਪੰਜਾਬ ਨੇ ਰੱਖੀ “ਆਪ“ ਦੀ ਲਾਜ - ਦਮਨਜੀਤ ਕੌਰ

ਪੰਜਾਬ ਨੇ ਰੱਖੀ “ਆਪ“ ਦੀ ਲਾਜ - ਦਮਨਜੀਤ ਕੌਰ

Written By Unknown on Saturday 17 May 2014 | 09:37


ਲੋਕ ਸਭਾ ਚੌਣਾਂ ਦਾ ਨਤੀਜਾ ਨਿਕਲਦੇ ਸਾਰ ਹੀ ਪਤਾ ਲੱਗ ਗਿਆ ਕਿ ਕਿਸਨੇ ਲੋਕਾਂ ਦਾ ਦਿਲ ਜਿੱਤਿਆ ਹੈ ਤੇ ਕਿਸਨੂੰ ਲੋਕਾਂ ਨੇ ਠੁਕਰਾਇਆ ਹੈ। ਇੰਨ੍ਹਾਂ ਚੌਣਾਂ ਵਿੱਚ ਬਹੁਤ ਕੁਝ ਨਵਾਂ ਦੇਖਣ ਨੂੰ ਮਿਲਿਆ, ਸਭ ਤੋਂ ਪਹਿਲਾਂ ਵੋਟਿੰਗ ਮਸ਼ੀਨਾਂ ਇਸ ਵਾਰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਤੋਂ ਜ਼ਿਆਦਾ ਸ਼ਹਿਰਾਂ ਤੇ ਖਾਸਕਰਕੇ ਪਿੰਡਾਂ ਵਿੱਚ ਪਹੁੰਚ ਸਕੀਆਂ। ਉਸ ਤੋਂ ਇਸ ਵਾਰ ਚੌਣਾਂ ਵਿੱਚ ਸੋਸ਼ਲ ਨੈਟਵਰਕਿੰਗ ਸਾਈਟਾਂ ਦੀ ਮੰਤਰੀਆਂ ਵਲੋਂ ਬਹੁਤ ਵਰਤੋਂ ਕੀਤੀ ਗਈ ਜਿਸ ਕਰਕੇ ਉਹ ਲੋਕਾਂ ਨੂੰ ਆਪਣੇ ਵੋਲ ਖਿੱਚਣ ਵਿੱਚ ਕਾਮਯਾਬ ਰਹੇ। ਇਸ ਦੇ ਨਾਲ ਹੀ ਇਸ ਵਾਰ ਸਾਨੂੰ ਨਵੀਂ ਰਾਜਨੀਤਿਕ ਪਾਰਟੀ ਵੀ ਮਿਲੀ। ਡੇਢ ਸਾਲ ਪਹਿਲਾਂ ਰਾਜਨੀਤੀ ਸਫ਼ਰ ਵਿੱਚ ਆਪਣਾ ਕਦਮ ਰੱਖਣ ਵਾਲੀ ਆਮ ਆਦਮੀ ਪਾਰਟੀ “ਆਪ“ ਜਿਸਦਾ ਮੁੱਖ ਨਾਅਰਾ ਆਮ ਲੋਕਾਂ ਦੀ ਪਾਰਟੀ ਸੀ। ਅਰਵਿੰਦ ਕੇਜਰੀਵਾਲ ਨੇ ਜਿੰਨ੍ਹੀ ਜਲਦੀ ਰਾਜਨੀਤੀ ਲਹਿਰ ਵਿੱਚ ਬਦਲਾਅ ਲਿਆਾਂਦਾ ਕਿ ਜਿਸਦੀ ਕਲਪਨਾ ਲੋਕਾਂ ਨੇ ਤਾਂ ਕੀ ਵੱਡੇ ਵੱਡੇ ਦਿੱਗਜਾਂ ਨੇ ਵੀ ਨਹੀਂ ਕੀਤੀ ਹੋਣੀ ਸੀ। ਦਿੱਲੀ ਵਿੱਚ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਦਿੱਲੀ ਦੇ ਮੁੱਖ ਮੰਤਰੀ ਚੁਣੇ ਗਏ ਜਿਸ ਵਿੱਚ ਲੋਕਾਂ ਨੇ ਉਨ੍ਹਾਂ ਦੇ ਸਾਥ ਵੀ ਦਿੱਤਾ ਤੇ ਉਹ ਆਪਣੇ ਪੱਦ ਤੇ 48 ਦਿਨ ਪ੍ਰਧਾਨ ਮੰਤਰੀ ਦੇ ਤੌਰ ਤੇ ਰਹੇ। ਜਿੱਥੇ ਦਿੱਲੀ ਦੇ ਲੋਕਾਂ ਨੇ ਸ਼ੁਰੂਆਤ ਵਿੱਚ ਕੇਜਰੀਵਾਲ ਦਾ ਸਾਥ ਦਿੱਤਾ ਉੱਥੇ ਹੀ ਉਹ ਆਖਰੀ ਸਮੇਂ ਕੇਜਰੀਵਾਲ ਨੂੰ ਹੁੰਗਾਰਾ ਨਹੀਂ ਮਿਲਿਆ। 
ਪੰਜਾਬ ਤੋਂ ਇਲਾਵਾ ਹੋਰ ਜਗ੍ਹਾ ਤੋਂ ਸੀਟ ਨਾ ਮਿਲਣ ਦਾ ਜਿੱਥੇ ਕੇਜਰੀਵਾਲ ਨੂੰ ਧੱਕਾ ਲੱਗਾ ਉੱਥੇ ਹੀ ਇੱਕ ਗੱਲ ਦਾ ਹੌਂਸਲਾ ਹੈ ਕਿ ਪੰਜਾਬ ਵਿੱਚ “ਆਪ“ ਪਾਰਟੀ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਤੇ ਪੰਜਾਬ ਵਿੱਚ ਦੂਜੀ ਵੱਡੀ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਈ। ਜਿੱਥੇ ਅਕਾਲੀ+ਭਾਜਪਾ ਨੂੰ 6 ਸੀਟਾਂ ਮਿਲੀਆਂ ਉੱਥੇ ਕਗਰਸ ਨੂੰ ਸਿਰਫ਼ 3 ਸੀਟਾਂ ਪ੍ਰਾਪਤ ਹੋਈਆਂ ਜਦਕਿ ਆਪ ਨੇ 4 ਸੀਟਾਂ ਤੇ ਆਪਣਾਂ ਹੱਕ ਜਮਾਇਆ ਤੇ ਦੂਜੀ ਵੱਡੀ ਪਾਰਟੀ ਗਿਣੀ ਗਈ। ਪਰ ਦੁੱਖ ਦੀ ਗੱਲ ਇਹ ਰਹੀ ਕਿ ਅਰਵਿੰਦ ਕੇਜਰੀਵਾਲ ਖੁਦ ਨੂੰ ਵਾਰਾਨਸੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਵਿੱਚ ਵਧੀਆ ਪ੍ਰਦਰਸ਼ਨ ਕਰਨ ਕਰਕੇ ਪੰਜਾਬ ਨੇ ਇਹ ਸਾਬਤ ਕਰ ਦਿੱਤਾ ਕਿ ਬਦਲਾਅ ਹਮੇਸ਼ਾ ਪੰਜਾਬ ਤੋਂ ਹੀ ਸ਼ੁਰੂ ਹੋਇਆ ਹੈ ਤੇ ਇਸ ਵਾਰ ਵੀ ਸ਼ੁਰੂਆਤ ਪੰਜਾਬ ਤੋਂ ਹੀ ਹੋਏਗੀ। ਇਸ ਵਿੱਚ ਸਭ ਤੋਂ ਸ਼ਾਨਦਾਰ ਜਿੱਤ ਸੰਗਰੂਰ ਤੋਂ ਭਗਵੰਤ ਮਾਨ ਦੇ ਹਿੱਸੇ ਆਈ ਜਿੰਨ੍ਹਾਂ ਨੇ 2ਲੱਖ ਦੇ ਵੋਟਾਂ ਦੇ ਅੰਤਰ ਨਾਲ ਅਕਾਲੀ ਦਲ ਦੇ ਦਿੱਗਜ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ, ਸੰਗਰੂਰ ਨੂੰ ਕਈ ਲੋਕ ਪੱਛੜਿਆ ਇਲਾਕਾ ਵੀ ਕਹਿੰਦੇ ਹਨ ਪਰ ਉੱਥੋਂ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਉਹ ਬਦਲਾਅ ਵਿੱਚ ਵਿਸ਼ਵਾਸ ਰੱਖਦੇ ਹਨ, ਫਰੀਦਕੋਟ ਤੋਂ ਪ੍ਰੋ. ਸਾਧੂ ਸਿੰਘ ਨੇ 1 ਲੱਖ ਵੋਟਾਂ ਦੇ ਅੰਤਰ ਨਾਲ ਅਕਾਲੀ ਦਲ ਦੀ ਪਰਮਜੀਤ ਕੌਰ ਗੁਲਸ਼ਨ ਨੂੰ ਹਰਾਇਆ। ਫ਼ਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਨੇ 54ਹਜ਼ਾਰ ਵੋਟਾਂ ਦੇ ਅੰਤਰ ਨਾਲ ਸਾਧੂ ਸਿੰਘ ਧਰਮਸੋਤ ਨੂੰ ਹਰਾਇਆ। ਅਖੀਰ ਵਿੱਚ ਪਟਿਆਲਾ ਸ਼ਹਿਰ ਜਿਸਨੂੰ ਸ਼ਾਹੀ ਸ਼ਹਿਰ ਵੀ ਕਿਹਾ ਜਾਂਦਾ ਹੈ ਵਿੱਚ ਵੀ ਮੁਕਾਬਲਾ ਬਹੁਤ ਸਖ਼ਤ ਸੀ ਲੋਕਾਂ ਦੇ ਮਨਾਂ ਵਿੱਚ ਇਹੀ ਸੀ ਕਿ ਮਹਾਰਾਣੀ ਪ੍ਰਨੀਤ ਕੌਰ ਦੀ ਜਿੱਤ ਤੈਅ ਹੈ ਪਰ ਜਦੋਂ ਨਤੀਜਾ ਆਇਆ ਤਾਂ ਲੋਕਾਂ ਨੇ ਇਹੀ ਕਿਹਾ ਕਿ ਇਹ ਕੀ ਹੋ ਗਿਆ? ਕਿਉਂਕਿ ਮਹਾਰਾਣੀ ਨੂੰ ਹਰਾਉਣ ਵਾਲੇ ਆਪ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਸੀ, 20 ਹਜ਼ਾਰ ਦੇ ਵੋਟਾਂ ਦੇ ਅੰਤਰ ਨਾਲ ਪ੍ਰਨੀਤ ਕੌਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਆਪ ਦਾ ਪ੍ਰਦਰਸ਼ਨ ਬੁਰਾ ਰਿਹਾ ਸਗੋਂ ਇਹ ਤਾਂ ਹਜੇ ਸ਼ੁਰੂਆਤ ਹੈ ਤੇ ਆਪ ਨੇ 4 ਸੀਟਾਂ ਨਾਲ ਆਪਣਾ ਸਫ਼ਰ ਸ਼ੁਰੂ ਕਰ ਲਿਆ ਹੈ। ਹੁਣ ਦੇਖਣਾ ਇਹ ਹੈ ਕਿ ਕੌਣ ਕਿੰਨ੍ਹਾਂ ਆਪਣੇ ਵਾਦਿਆਂ ਨੂੰ ਨਿਭਾਉਂਦਾ ਹੈ? 



ਦਮਨਜੀਤ ਕੌਰ
ਐਮ.ਜੇ.ਐਮ.ਸੀ 1
ਪੰਜਾਬੀ ਯੂਨੀਵਰਸਿਟੀ, ਪਟਿਆਲਾ
8872230357

Share this article :

1 comment:

  1. ਬਹੁਤ ਵਧੀਆਂ ਪਰ ਕੇਜਰੀਵਾਲ ਦਿੱਲੀ ਦਾ ਪ੍ਰਧਾਨ ਮੰਤਰੀ ਨਹੀਂ ,ਮੁੱਖ ਮੰਤਰੀ ਬਣਇਆ ਸੀ

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template