Headlines News :
Home » » ਵਿਅੰਗ ਖੋਜ਼ ਜਾਰੀ ਹੈ - ਪਰਸ਼ੋਤਮ ਲਾਲ ਸਰੋਏ

ਵਿਅੰਗ ਖੋਜ਼ ਜਾਰੀ ਹੈ - ਪਰਸ਼ੋਤਮ ਲਾਲ ਸਰੋਏ

Written By Unknown on Saturday 17 May 2014 | 10:38

ਮੇਰੇ ਪਿਆਰੇ ਪਾਠਕੋ ਭਾਈ ਅਸੀਂ ਅੱਜ ਇਕ ਨਵਾਂ ਟਾਪਿਕ ਦਾ ਹਲਵਾ ਲੈ ਕੇ ਗੱਲ ਕਰਨ ਜਾ ਰਹੇ ਹਾਂ। ਹਿੰਦੀ ਦਾ ਇਕ ਵਾਕ ਹੈ ‘ਅਗਰ ਕਿਸੀ ਵਿਅਕਤੀ ਕੋ ਕਿਸੀ ਕੁੱਤੇ ਨੇ ਕਾਟ ਲਿਆ ਹੋ ਤੋ ਉਸਕੋ ਕਿਸ ਤਰਹ ਕੀ ਪ੍ਰਾਥਮਿਕ ਸਹਾਇਤਾ ਦੇਣੀ ਚਾਹੀਏ।’’ ਹੁਣ ਭਾਈ ਇਸੇ ਵਾਕ ਨੂੰ ਜੇਕਰ ਅਸੀਂ ਪੰਜਾਬੀ ਭਾਸ਼ਾਂ ਵਿੱਚ ਵਰਤ ਕੇ ਦੇਖੀਏ ਤਾਂ ਇਹ ਬਣਦਾ ਹੈ- ‘ਜੇਕਰ ਕਿਸੇ ਵਿਅਕਤੀ ਨੂੰ ਕਿਸੇ ਕੁੱਤੇ ਨੇ ਕੱਟ ਲਿਆ ਹੋਵੇ ਤਾਂ ਉਸ ਨੂੰ ਮੁੱਢਲੀ ਸਹਾਇਤਾ ਕਿਹੋ ਜਿਹੀ ਦਿੱਤੀ ਜਾਵੇ।’’
ਭਾਈ ਅੱਜ ਦੇ ਸਮਾਜ ਵਿੱਚ ਇਹ ਵਾਕ ਬੜੇ ਈ ਗੁੰਝਲਦਾਰ ਸੁਆਲ ਖੜ੍ਹੇ ਕਰਦਾ ਨਜ਼ਰ ਆਉਂਦਾ ਹੈ। ਕਿ ਕਿਸੇ ਵਿਅਕਤੀ ਨੂੰ ਕਿਸੇ ਕੁੱਤੇ ਨੇ ਕੱਟ ਲਿਆ ਹੋਵੇ ਤਾਂ ਮੁੱਢਲੀ ਸਹਾਇਤਾ ਕੀ ਦਿੱਤੀ ਜਾਵੇ। ਹੁਣ ਜੇਕਰ ਅਸੀਂ ਕੁੱਤਿਆਂ ਦੀਆਂ ਕਿਸਮਾਂ ਦੇ ਪੱਖ ਤੋਂ ਗੱਲ ਕਰਦੇ ਹਾਂ ਤਾਂ ਇਹ ਹੀ ਨਤੀਜਾ ਨਿਕਲਦਾ ਹੋਇਆ ਨਜ਼ਰੀਂ ਪੈਂਦਾ ਹੈ ਕਿ ਕੁੱਤਾ ਕਿਹੋ ਜਿਹੀ ਕਿਸਮ ਦਾ । 
ਕੁੱਤੇ ਵੀ ਦੋ ਤਰ੍ਹਾਂ ਦੇ ਹੁੰਦੇ ਹਨ। ਇਕ ਤਾਂ ਸਾਉੂ ਤੇ ਵਫ਼ਦਾਰੀ ਨਿਭਾਉਣ ਵਾਲੇ  ਦੂਜੀ ਕਿਸਮ ਦੇ ਕੁੱਤੇ ਉਹ ਹੁੰਦੇ ਹਨ ਜਿਹੜੇ ਮਾਲਕ ਦੀ ਦੇਣ ਨੂੰ, ਉਸ ਦੀ ਕਰਨੀ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਤੇ ਕੁਰਾਹੇ ਪੈ ਕੇ ਆਪਣੇ ਮਾਲਕ ਦਾ ਹੀ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੇ ਹਨ। ਹੁਣ ਜੇਕਰ ਭਾਰਤ ਵਿੱਚ ਵਿਚਲੇ ਕੁੱਤਿਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵਫ਼ਾਦਾਰੀ ਨਿਭਾਉਣਾ ਕਿਸੇ ਖਾਲਾ ਜੀ ਦਾ ਵਾੜਾ ਨਹੀਂ ਰਹਿ ਜਾਂਦਾ। ਭਾਈ ਜੇਕਰ ਵਫ਼ਾਦਾਰੀ ਨਿਭਾਉਣੀ ਸੁਰੂ ਹੋ ਜਾਵੇ ਤਾਂ ਕਹਿੰਦੇ ਨੇ ਕਿ ਉਹ ਕੁੱਤਾ ਫਿਰ ਕੁੱਤਾ ਨਹੀਂ ਰਹਿ ਜਾਂਦਾ। ਉਹ ਫਿਰ ਬੰਦਿਆਂ ਵਿੱਚ ਗਿਣਿਆਂ ਜਾਣ ਲੱਗੇਗਾ। 
ਫਿਰ ਭਾਰਤੀ ਵਿਵਸਥਾ ਵਿੱਚ ਇਹ ਨਿਘਾਰ ਅਸੀਂ ਕਿਸ ਤਰ੍ਹਾ ਆਉਣ ਦੇ ਸਕਦੇ ਹਾਂ ਕਿ ਇੱਕ ਦੂਸਰੀ ਨਸਲ ਨੂੰ ਅਸੀਂ ਆਪਣੇ ਵਿੱਚ ਸਥਾਨ ਦੇ ਸਕੀਏ। ਭਿੰਨਤਾ ਕਾਇਮ ਰੱਖਣ ਦੀ ਰੀਤ ਤਾਂ ਯੁੱਗਾਂ-ਯੁਗਾਂਤਰਾਂ ਤੋਂ ਚਲੀ ਆ ਰਹੀ ਹੈ ਫਿਰ ਅਸੀਂ ਮਾਮੇ ਥੋੜਾ ਨਾ ਲੱਗਦੇ ਹਾਂ ਕਿ ਇਸ ਰੀਤ ਨੂੰ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਰਾਸਤੇ ਵਿੱਚ ਕੋਈ ਰੋੜਾ ਬਣ ਸਕੀਏ। 
ਫਿਰ ਏਥੇ ਅਜਿਹੇ ਭਾਰਤੀ ਜ਼ਾਨਵਰ ਵਿੱਚ ਇਹ ਵੀ ਵਿਰਤੀ ਦੇਖਣ ਨੂੰ ਮਿਲਦੀ ਹੈ - ਹਾਏ ਹਾਏ- ਮੈਂ ਤੋ ਤੋਹੇ ਦਿਲ ਸੇ ਕਾਟੂੰ ਹਾਂ3----ਅ। ਵੈਸੇ ਭਾਰਤੀ ਸਮਾਜ ਵਿੱਚ ਜੇਕਰ ਕਿਸੇ ਦੀ ਲੱਤ ਫੜ੍ਹਨੀ ਹੋਵੇ ਜਾਂ ਕਿਸੇ ਦਾ ਪਾਉਂਚਾ ਫੜ੍ਹਣਾ ਹੋਵੇ ਤਾਂ ਦਿਲ ਤੋਂ ।  ਏਥੇ ਕੱਲ੍ਹੇ-ਕੱਲ੍ਹੇ ਨੂੰ ਕੱਟੋ--- ਵਾਲੀ ਵਿਰਤੀ ਦਾ ਬੋਲਬਾਲਾ ਪ੍ਰਧਾਨ ਹੈ। ਕੁੱਤੇ ਜ਼ਿਆਦਾ ਕਿਸ ਨੂੰ ਕੱਟਦੇ ਹਨ? ਹਾਂ ਇਹ ਪ੍ਰਸ਼ਨਾਂ ਜਦੋਂ ਆਪ ਮੁਹਾਰੇ ਮਨ ’ਚ ਉੱਠਦਾ ਹੈ ਤਾਂ ਇੱਕ ਹੀ ਜੁਆਬ ਮਿਲਦਾ ਹੋਇਆ ਦਿਖਾਈ ਦਿੰਦਾ ਹੈ ਕਿ ਕੁੱਤੇ ਸਿਰਫ਼ ਉਸ ਦੀ ਲੱਤ ਚੁੱਪ ਚੁਪੀਤੇ ਆ ਕੇ ਫੜ੍ਹ ਲੈਂਦੇ ਹਨ ਜਿਹੜਾ ਬੇਧਿਆਨਾ ਹੋ ਕੇ ਆਪਣੇ ਕੰਮਾਂ ਕਾਰਾਂ ਵਿੱਚ ਉਲਝਿਆ ਹੋਇਆ ਨਾ ਸਿਰਫ਼ ਆਪਣੇ ਬਾਰੇ ਹੀ ਬਲਕਿ ਦੂਜਿਆਂ ਦੇ  ਹਿੱਤਾਂ ਬਾਰੇ ਵੀ ਸੋਚਦਾ ਹੈ।
ਸਾਡੀ ਜ਼ਾਨਵਰ ਜਾਤ ਨੂੰ ਇਹੀ ਹੁੰਦਾ ਹੈ ਕਿ ਬਸ ਮੇਰੇ ਮੂੰਹ ਵਿੱਚ ਹੀ ਬੁਰਕੀਆਂ ਪਾਈ ਜਾਓ ਬਾਕੀ ਚਾਹੇ ਭੁੱਖੇ ਮਰੀ ਜਾਣ। ਦੂਜੇ ਜੇਕਰ ਮਿਹਨਤ ਕਰਨ ਸਿਰਫ਼ ਤੇ ਸਿਰਫ਼ ਸਾਡੇ ਲਈ ਕਰਨ। ਫਿਰ ਦੂਸਰੇ ਦੀ ਮਿਹਨਤ ਤੇ ਆਪਣਾ ਅਧਿਕਾਰ ਜਤਾਉਣਾ ਨੂੰ ਵੀ ਕੱਟਣਾ ਹੀ ਕਿਹਾ ਜਾਂਦਾ ਹੈ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਅਜਿਹੀ ਸਥਿਤੀ ਵਿੱਚ ਕਿਸੇ ਵਿਅਕਤੀ ਨੂੰ ਕੁੱਤੇ ਨੇ ਕੱਟ ਲਿਆ ਹੋਵੇ। ਉਸ ਨੂੰ ਪ੍ਰਾਥਮਿਕ ਸਹਾਇਤਾ ਕੀ ਦਿੱਤੀ ਜਾਣੀ ਚਾਹੁੰਦੀ ਹੈ।
ਭਾਈ ਕੁੱਤੇ ਦੇ ਕੱਟਣ ਤੋਂ ਬਾਅਦ ਕੁੱਤੇ ਦੇ ਸ਼ਿਕਾਰ ਹੋਏ ਇਨਸਾਨ ਨੂੰ ਪ੍ਰਾਥਮਿਕ ਸਹਾਇਤਾ ਕਿਹੜੀ ਦਿੱਤੀ ਜਾਣੀ ਚਾਹੀਦੀ ਹੈ। ਇਸ ਬਾਰੇ ਜੱਭ-ਟੋਮਾ ਵਿਗਿਆਨਕ ਮੰਡਲੀ ਵਿੱਚ ਕਈ ਵਾਰੀ ਚਰਚਾ ਜੋਰਾਂ ’ਤੇ ਛਿੜੀ ਹੈ। ਇਸ ਵਿਸ਼ੇ ’ਤੇ ਚਰਚਾ ਦਾ ਵਿਸ਼ਾ ਹਮੇਸ਼ਾਂ ਗਰਮ ਰਹਿੰਦਾ ਹੈ। ਪਰ ਜਦ ਕਦੇ ਵੀ ਇਸ ਬਾਰੇ ਚਰਚਾ ਹੁੰਦੀ ਹੈ ਇਸ ਮੰਡਲੀ ਦੇ ਪ੍ਰਧਾਨ ਜੱਭਲ ਮੱਲ ਭਗੋੜਾ ਜੀ ਚੁੱਪ ਚੁਪੀਤੇ ਕਲਾਸ ’ਚੋ ਇੰਜ਼ ਖਿਸਕਦੇ ਹੋੲ ਨਜ਼ਰ ਪੈਂਦੇ ਜਿਵੇ ਕਿਸੇ ਕਾਲਜ ਵਿੱਚ ਕੋਈ ਟੀਚਰ ਲੈਕਚਰ ਦੇ ਰਿਹਾ ਹੋਵੇ ਤੇ ਬੰਕ ਬਾਜ ਜੇਕਰ ਭੁੱਲ ਭੁਲੇਖੇ ਕਲਾਸ ਅਟੈੱਡ ਕਰਨ ਆ ਵੀ ਜਾਣ ਤਾਂ ਟੀਚਰ ਦਾ ਧਿਆਨ ਬੋਰਡ ਵੱਲ ਕੁਝ ਸਮਝਾਉਣ ਲਈ ਜਾਣ ਚੁੱਪ-ਚੁਪੀਤੇ ਕਲਾਸ ’ਚੋਂ ਖਿਸਕ ਲੈਂਦੇ ਹਨ।
ਕੁੱਤਿਆਂ ਨੂੰ ਆਮ ਇਨਸਾਨ ਜਿਹੜੇ ਕਿ ਚੁੱਪ ਚੁਪੀਤੇ ਅਪਨੇ ਰਾਸਤੇ ਵੱਲ ਜਾ ਰਹੇ ਹਨ ਤੇ ਕੁੱਝ ਸ਼ਰਾਰਤੀ ਕੁੱਤੇ ਮੱਲੋ-ਮੱਲੀ ਉਹਦੀ ਲੱਤ ਫੜ੍ਹ ਲੈਂਦੇ ਤੇ ਉਹਦਾ ਨੁਕਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਭਾਈ ਅੱਜ ਦੇ ਕਲਯੁਗ ਦੇ ਜ਼ਮਾਨੇ ਵਿੱਚ ਵੈਸੇ ਆਮ ਇਨਸਾਨ ਬਣ ਇਸ ਸਮਾਜ ’ਚੋਂ ਵਿਚਰਨਾ ਕਿਤੇ ਖਾਲਾ ਜੀ ਦਾ ਬਾੜਾ ਥੋੜਾ ਹੈ ਨਾ। ਫਿਰ ਜਿੱਥੇ ਇਸ ਤਰ੍ਹਾਂ ਦੀ ਮੱਝ ਚਟਾਲੇ ਵਿੱਚ ਵੜਦੀ ਹੋਈ ਦਿਖਾਈ ਦੇਵੇ ਤਾਂ ਉਸ ਮੱਝ ਨੂੰ ਚਟਾਲੇ ’ਚੋਂ ਵੜਨ ਤੋਂ ਭਲਾ ਕੌਣ ਰੋਕ ਸਕਦਾ ਹੈ?
ਚਲੋ ਮੇਰੇ ਪਿਆਰੇ ਪਾਠਕੋ ਜੇਕਰ ਭੁਸਰੀ ਹੋਈ ਮੱਝ ਚਟਾਲੇ ’ਚ ਵੜ੍ਹ ਜਾਵੇ ਤਾਂ ਉਸ ਨੂੰ ਉਸ ਚਟਾਲੇ ’ਚੋਂ ਕੋਈ ਬਾਹਰ ਨਹੀਂ ਕੱਢਦਾ ਕਿ ਕਿਤੇ ਸਿੰਗ ਹੀ ਨਾ ਮਾਰ ਦੇਵੇ। ਏਸੇ ਕਰ ਕੇ ਚਟਾਲੇ ਦਾ ਮਾਲਕ ਵੀ ਦੂਰੋਂ ਹੀ ਰੌਲਾ ਰੱਪਾ ਪਾ ਕੇ ਚੁੱਪ ਜਾਂਦਾ ਹੈ ਤੇ ਮੱਝ ਚੁੱਪ ਚੁਪੀਤੀ ਹਰੇ ਚਟਾਲੇ ਦਾ ਸੱਤਿਆ ਨਾਸ ਕਰਦੀ ਰਹਿੰਦੀ ਹੈ। ਏਸੇ ਤਰ੍ਹਾਂ ਜੇਕਰ ਕੋਈ ਕੁੱਤਾ ਕਿਸੇ ਰਸਤੇ ਵੱਲ ਚਲਦੇ ਜਾ ਰਹੇ ਕਿਸੇ ਇਨਸਾਨ ਦੀ ਮੱਲੀ ਮੱਲੀ ਲੱਤ ਫੜ੍ਹ ਲਵੇ ਤਾਂ ਦੂਜਾ ਹੋਰ ਕੋਈ ਦੇਖਣ ਵਾਲਾ ਕੁੱਤਾ ਕਿਤੇ ਮੇਰੀ ਪੈਂਟ ਦਾ ਪਹੁੰਚਾ ਨਾ ਪਾੜ ਦੇਵੇ ਸੋਚ ਕੇ ਪਿਛੇ ਹਟ ਜਾਂਦਾ ਹੈ ਤੇ ਕੁੱਤਾ ਆਪਣਾ ਕੰਮ ਕਰ ਜਾਦਾ ਹੈ ਤੇ ਭੋਲਾ ਭਾਲਾ ਇਨਸਾਨ ਨੁਕਸਾਨਿਆ ਜਾਂਦਾ ਹੈ।
ਹੁਣ ਚਲੋ ਮੇਰੇ ਪਿਆਰੇ ਤੇ ਸੂਝਵਾਨ ਪਾਠਕੋ ਜਿੱਥੇ ਇਸ ਤਰ੍ਹਾਂ ਦੀ ਵਿਰਤੀ ਹੋਵੇ ਫਿਰ ਉੱਥੇ ਕੁੱਤੇ ਦੇ ਕੱਟਣ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਆਮ ਿੲਨਸਾਨ ਨੂੰ ਕੁੱਤੇ ਦੇ ਕੱਟਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ਅਸੀਂ ਅਜੇ ਤੱਕ ਤਾਂ ਇਸ ਨਤੀਜੇ ’ਤੇ ਨਹੀਂ ਪਹੁੰਚ ਸਕੇ ਤੇ ਇੰਜ਼ ਲਗਦਾ ਹੈ ਕਿ ਪਹੁੰਚ ਵੀ ਨਹੀਂ ਪਾਵਾਂਗੇ। ਫਿਰ ਵੀ ਭਾਈ ਇਨਸਾਨ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਇਸ ਦਾ ਹੱਲ ਜ਼ਲਦੀ ਤੋਂ ਜ਼ਲਦੀ ਕੀਤਾ ਜਾਵੇ। ਚਲੋ ਕਰ ਵੀ ਕੀ ਸਕਦੇ ਹਾਂ ਸਿਵਾਇ ਕੋਸ਼ਿਸ਼ ਦੇ। ਇਹ ਖੋਜ ਜਾਰੀ ਹੈ ਕਿ ਇਸ ਦਾ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾ ਸਕੇ।
ਧੰਨਵਾਦ ਸਹਿਤ।




ਪਰਸ਼ੋਤਮ ਲਾਲ ਸਰੋਏ, 
ਮੋਬਾਈਲ- 92175-44348


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template