Headlines News :
Home » » ਕਦੇ ਕਦੇ ਮੈਂ - ਹਰਪ੍ਰੀਤ ਕੌਰ

ਕਦੇ ਕਦੇ ਮੈਂ - ਹਰਪ੍ਰੀਤ ਕੌਰ

Written By Unknown on Thursday 8 May 2014 | 00:31

ਕਦੇ ਕਦੇ ਮੈਂ ਜਾਣ ਬੁੱਝ ਕੇ
ਤੇਰੇ ਲਫਜ਼ਾਂ 'ਚ
ਗੁਆਚ ਜਾਨੀਂ ਆ...
ਇਹ ਜਾਨਣ ਲਈ...

ਤੂੰ ਕਿਵੇਂ ਭਾਲੇਗਾਂ ਮੈਨੂੰ ????

ਤੂੰ ਮੁਸਕਰਾ ਕੇ ਕਿਹਾ...

ਸੰਦਲੀ ਮਹਿਕਾਂ ਦੇ ਸਿਰਨਾਵੇਂ
ਕਦੇ ਲੱਭਣੇ ਨੀ ਪੈਦੇਂ....

ਤੂੰ , ਮੈਨੂੰ ਭਾਲਣ ਲਈ
ਅੱਖਰਾਂ 'ਚ ਖਿਆਲ
ਬਣ ਫੈਲ ਗਿਆ ...

ਤੇ ਮੈਂ....ਤੇਰੀ ਛੋਹ ਪਾ ...
ਕਵਿਤਾ ਬਣ ...
ਇਨਾਂ ਅੱਖਰਾਂ 'ਚ
ਸਿਮਟ ਆਈ...

ਹੁਣ ਤੂੰ ਤੇ ਮੈਂ
ਆਹਮੋ ਸਾਹਮਣੇ ਹਾਂ...

ਹਰਪ੍ਰੀਤ ਕੌਰ
ਜਲੰਧਰ
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template