Headlines News :
Home » » ਮੈਂ ਲੰਬੀ ਕਹਾਣੀ ਹਾਂ ਮੁੱਕੀ ਨਹੀਂ ਹਾਂ - ਪਰਮਜੀਤ ਕੌਰ ਸਰਹਿੰਦ

ਮੈਂ ਲੰਬੀ ਕਹਾਣੀ ਹਾਂ ਮੁੱਕੀ ਨਹੀਂ ਹਾਂ - ਪਰਮਜੀਤ ਕੌਰ ਸਰਹਿੰਦ

Written By Unknown on Saturday 31 May 2014 | 03:35

ਜਦੋਂ ਘੁੱਟ ਮੂੰਹ ਨੂੰ ਤੂੰ ਲਾਈ ਹੁੰਦੀ ਏ ਫਿਰ ਮੇਰੀ ਸ਼ਾਮਤ ਆਈ ਹੁੰਦੀ ਏ।
ਤੇਰੇ ਅੰਦਰੋਂ ਹੰਕਾਰਿਆ ਮਰਦ ਫੁੰਕਾਰੇ ਮਾਰ ਉੱਠਦਾ ਹੈ ਤੇ
ਤੂੰ ਮੈਨੂੰ ਕਹਿਨਾ ਏਂ ‘‘ ਕੀ ਹੋਇਆ ਇਲਮ ’ਚ ਮੈਥੋਂ ਉੱਚੀ ਏ ਤੂੰ’’
ਪਰ ਮੈਂ ਮਰਦ ਹਾਂ ਤੂੰ ਔਰਤ ਇਸ ਲਈ ਮੇਰੇ ਪੈਰ ਦੀ ਜੁੱਤੀ ਏਂ ਤੂੰ’’
ਮੈਂ ਕਹਿੰਦੀ ਹਾਂ ---‘‘ਸੁਣ, ਮੈਂ ਲੰਮੀ ਕਹਾਣੀ ਹਾਂ ਮੁੱਕੀ ਨਹੀਂ ਹਾਂ
ਪਰ ਤੇਰੇ ਪੈਰ ਦੀ ਜੁੱਤੀ ਨਹੀਂ ਹਾਂ।’’

ਚਲੋ ਮੰਨ ਲੈਂਦੇ ਹਾਂ ਪਲ ਦੇ ਪਲ ਤੇਰੀ ਖੁਸ਼ਫਹਿਮੀ ਲਈ,
ਪਰ ਕੀ ਤੂੰ ਕਦੇ ਸੋਚਿਐ ? ਤਪਦੀ ਦੁਪਹਿਰ ’ਚ
ਪੋਹ ਮਾਘ ਦੇ ਸੀਤ ਕਹਿਰ ’ਚ
ਜੇ ਤੇਰੇ ਪੈਰਾਂ ਨੂੰ ਜੁੱਤੀ ਨਾ ਜੁੜੇ ਤਾਂ ਤੇਰਾ ਕੀ ਹਾਲ ਹੋਵੇ?
ਇਨ੍ਹਾਂ ਰਾਹਾਂ ਤੇ ਜਿਹੜੀ ਤੈਨੂੰ ਲਈ ਫਿਰੇ ਜੁੱਤੀ ਦੀ ਹੀ ਮਜ਼ਾਲ ਹੋਵੇ----।

ਕੀ ਤੂੰ ਕਦੇ ਸੋਚਿਐ? ਪੈਰੀਂ ਪਾਈ ਜੁੱਤੀ ਜੇ ਲੱਗਦੀ ਹੋਵੇ
ਛਾਲੇ-ਛਾਲੇ ਪੈਰ ਕਰ ਦੇਵੇ ਵੱਢਦੀ ਹੋਵੇ,
ਮਜਬੂਰੀ ਵਸ ਉਹ ਪਾ ਕੇ ਤੈਨੂੰ ਤੁਰਨਾ ਪਵੇ
ਮੰਜ਼ਿਲ ਤੇ ਤੂੰ ਕਦੇ ਨਾ ਪਹੁੰਚੇਂ ਅੱਧਵਾਟਿਓਂ ਹੀ ਤੈਨੂੰ ਮੁੜਨਾ ਪਵੇ--------।

ਕੀ ਤੂੰ ਕਦੇ ਸੋਚਿਐ? ਪੈਰੀ ਪਾਈ ਜੁੱਤੀ ਜੇ ਖੁੱਲ੍ਹੀ ਹੋਵੇ ਭਾਵੇਂ ਬਹੁਤ ਵੱਡਮੁੱਲੀ ਹੋਵੇ,
ਤੇਰੇ ਪੈਰੋਂ ਹਰ ਕਦਮ ਤੇ ਨਿਕਲ਼-ਨਿਕਲ਼ ਜਾਵੇਗੀ ਉਹ
ਰਾਹ ਗਲ਼ੀ ਤੁਰਦੀ ਬਹੁਤ ਖੇਹ ਉਡਾਵੇਗੀ ਉਹ-------।

ਕੀ ਤੂੰ ਕਦੇ ਸੋਚਿਐ? ਜੁੱਤੀ ਕਦੇ ਜੇ ਰੋਹ ਵਿੱਚ ਆਵੇ, ਫਿਰ ਉਹ ਚੰਡੀ ਵੀ ਬਣ ਜਾਵੇ,
ਜੁੱਤੀ ਦੀ ਵੀ ਆਪਣੀ ਔਕਾਤ ਹੈ ਹੁੰਦੀ, ਜੁੱਤੀ ਵੀ ਇੱਕ ਸੌਗਾਤ ਹੈ ਹੁੰਦੀ।
ਸੋ ਭਲਿਆ ਮਾਣਸਾ! ਅਕਲ ਕਰ! ਨਾ ਮਾੜੀ ਸਮਝ ਜੁੱਤੀ-ਜੁੱਤੀ ਕਿਹਾ ਕਰ
ਬਰਾਬਰ ਤੁਰਿਆਂ ਸੌਖੀ ਹੈ ਵਾਟ ਨਿਬੜਦੀ ਨਾ ਨੀਵੀਂ ਜਾ ਉੱਚੀ ਕਿਹਾ ਕਰ---।

                                             

  ਪਰਮਜੀਤ ਕੌਰ ਸਰਹਿੰਦ
                                           # 209, ਪ੍ਰੀਤ ਨਗਰ, ਬਸੀ ਰੋਡ, ਸਰਹਿੰਦ
                                              ਮੋਬ: 98728-98599

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template