Headlines News :
Home » » ਕਿਵੇਂ ਭੁੱਲ ਜਾਵਾਂ - ਹਰਪ੍ਰੀਤ ਕੌਰ

ਕਿਵੇਂ ਭੁੱਲ ਜਾਵਾਂ - ਹਰਪ੍ਰੀਤ ਕੌਰ

Written By Unknown on Thursday 5 June 2014 | 03:52

ਕਿਵੇਂ ਭੁੱਲ ਜਾਵਾਂ
ਓਸ ਚੌਰਾਸੀ ਨੂੰ...

ਜਿੱਥੇਂ .....

ਕਿਸੇ ਮਾਸੂਮ ਦਾ ਤਰਲਾ
ਲਹੂ ਦੀ ਧਾਰ ਬਣ
ਅੱਖਾਂ ਅੱਗੇ ਡੁੱਲਿਆ ਏ ...

ਮਾਂ ਦੀਆਂ ਅੱਖਾਂ ਅੱਗੇ
ਜਵਾਨ ਪੁੱਤ ਜਦ ਲਾਸ਼ ਬਣ
ਮਿੱਟੀ ਦੇ ਵਿੱਚ ਰੁਲਿਆ ਏ..

ਸ਼ਰੇਆਮ ਧੀਆਂ ਦੀ ਪੱਤ ਰੋਲੀ
ਇੱਕ ਬੰਦ ਬੂਹਾ ਵੀ
ਮਦਦ ਲਈ ਨਾ ਖੁੱਲਿਆ ਏ...

ਸ਼ਗਨਾਂ ਦੇ ਰੰਗਾਂ ਜਿਹੇ
ਸਾਡੇ ਹਾਸਿਆ ਤੇ ਜ਼ਾਲਮ
ਕੱਫਣ ਬਣ ਝੁੱਲਿਆ ਏ...

ਗੱਦਾਰੀ ਦੀ ਇਸ ਤੱਕੜੀ 'ਚ
ਖੌਰੇ ਕੌਣ-ਕੌਣ ਕੁਰਸੀ ਤੇ ਚੰਦ
ਸਿੱਕਿਆ ਖਾਤਿਰ ਤੁੱਲਿਆ ਏ...

ਕਿੰਝ ਪਾਕ ਹੋਵੇ ਹਵਾ ਪੰਜਾਬ ਦੀ
ਖੂਨ ਜਿਸਦੇ ਸਾਹੀਂ
ਨਿਰਦੋਸ਼ਾਂ ਦਾ ਘੁਲਿਆ ਏ...

ਨਾ ਸਿੱਖ ਛੱਡਣੇ ਨਾ ਸਿੱਖੀ ਛੱਡਣੀ
ਤੁਸਾਂ ਤੋਂ ਪਹਿਲਾਂ ਵੀ
ਕਈਆਂ ,ਇਹ ਕਹਿ ਭੁੱਲਿਆ ਏ...

ਦੇਖ ਹੌਸਲੇਂ ਬੁੰਲਦ ਸਿੰਘਾਂ ਦੇ
ਸਾਹ ਸਮੇਂ ਦੀਆਂ
ਸਰਕਾਰਾਂ ਦਾ ਫਿਰ ਫੁੱਲਿਆ ਏ...

ਹਰਪ੍ਰੀਤ ਕੌਰ
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template