Headlines News :
Home » » ਉਹ ਇਸ਼ਕ਼ - ਕਵਿਤਾ ਸ਼ਰਮਾ

ਉਹ ਇਸ਼ਕ਼ - ਕਵਿਤਾ ਸ਼ਰਮਾ

Written By Unknown on Wednesday 11 June 2014 | 07:50

ਉਹ ਇਸ਼ਕ਼ ਜੋ ਰੁੱਸਿਆ ਫਿਰੇ
ਉਹਨੂੰ ਦੁਆ ਵੀ ਹੈ ਸਲਾਮ ਵੀ

ਕੋਈ ਟੁੱਟ ਕੇ ਖਿੰਡਿਆ ਫਿਰੇ
ਇਲਤਜ਼ਾਹ ਵੀ ਹੈ ਇਲਜ਼ਾਮ ਵੀ

ਅੱਖ ਨਮ ਵੀ ਤੇਰੀ ਹੈ ਲਾਲ ਵੀ
ਰੰਜਿਸ਼ ਵੀ ਤੈਨੂੰ ਹੱਥ ਜਾਮ ਵੀ

ਦੂਰੀਆਂ ਦੀ ਤੇਰੀ ਜ਼ਿਦ ਵੀ ਹੈ
ਮੇਰਾ ਇਸ਼ਕ਼ ਤੇਰਾ ਮੁਕਾਮ ਵੀ

ਨੈਣਾ ਦੇ ਦੀਵੇ ਰੋਜ਼ ਬਾਲ ਕੇ
ਕੀਤੇ ਰਸਤੇ ਖਾਸ ਮੈਂ ਆਮ ਵੀ

ਕਵਿਤਾ ਸ਼ਰਮਾ
ਚੰਡੀਗੜ੍ਹ
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template