ਕਵਿਤਾ ਸ਼ਰਮਾ
ਚੰਡੀਗੜ੍ਹ |
ਇਦਾਂ ਨਹੀਉਂ ਪੁੱਗਦੀਆਂ ਯਾਰੀਆਂ
ਦਿਲਾਂ ਵਿਚ ਮੈਲ ਹੋਵੇ
ਜੀਭ ਤੇ ਕਸੈਲ ਹੋਵੇ
ਗੱਲਾਂ ਲਗਦੀਆਂ ਤਿੱਖੀਆਂ ਕਟਾਰੀਆਂ
ਇਦਾਂ ਨਹੀਉਂ ਪੁੱਗਦੀਆਂ ਯਾਰੀਆਂ
ਯਾਰ ਨਾ ਮਨਾਉਣ ਹੋਵੇ
ਯਾਰ ਨਾ ਬੁਲਾਉਣ ਹੋਵੇ
ਅੱਖਾਂ ਫੇਰ ਲੈਣ ਸੂਰਤਾਂ ਪਿਆਰੀਆਂ
ਇਦਾਂ ਨਹੀਉਂ ਪੁੱਗਦੀਆਂ ਯਾਰੀਆਂ
ਰਾਹਾਂ ਵਿੱਚ ਰੁਲਦੇ ਨੂੰ
ਹੰਝੂ ਕਿਸੇ ਡੁਲਦੇ ਨੂੰ
ਮਿਲਣ ਜਦੋਂ ਯਾਰ ਤੋਂ ਖੁਆਰੀਆਂ
ਇਦਾਂ ਨਹੀਉਂ ਪੁੱਗਦੀਆਂ ਯਾਰੀਆਂ
ਰੱਖ ਇਦਾਂ ਦਾ ਵਿਹਾਰ
ਕਦੇ ਹੁੰਦਾ ਨਹੀਉਂ ਪਿਆਰ
ਯਾਰਾ ਇਦਾਂ ਨਹੀਉਂ ਸਜਦੀਆਂ ਯਾਰੀਆਂ
ਇਦਾਂ ਨਹੀਉਂ ਪੁੱਗਦੀਆਂ ਯਾਰੀਆਂ
ਯਾਰ ਜਦੋਂ ਦੂਰ ਹੋਏ
ਜਿੰਦ ਮਜਬੂਰ ਹੋਏ
ਰੋ ਰੋ ਹੰਝੂਆਂ ‘ਚ ਲਗਦੀਆਂ ਤਾਰੀਆਂ
ਤੇਰੇ ਵਾਂਗੂ ਨਹੀਂ ਪੁੱਗਦੀਆ ਦੀਆਂ ਯਾਰੀਆਂ
ਯਾਰ ਬਸ ਕੋਲ ਹੋਵੇ
ਦਿਸਦਾ ਨਾ ਹੋਰ ਹੋਵੇ
ਇਦਾਂ ਹੁੰਦੀਆਂ ਨੇ ਯਾਰਾਂ ਦੀਆਂ ਯਾਰੀਆਂ
ਤੇਰੇ ਵਾਂਗੂ ਨਹੀਂ ਪੁੱਗਦੀਆ ਦੀਆਂ ਯਾਰੀਆਂ
ਦਿਲ ਵਿੱਚ ਯਾਰ ਹੋਵੇ
ਚੜਿਆ ਖੁਮਾਰ ਹੋਵੇ
ਸੱਚੇ ਇਸ਼ਕ ਦੀਆਂ ਐਸੀਆਂ ਖੁਮਾਰੀਆਂ
ਤੇਰੇ ਵਾਂਗੂ ਨਹੀਂ ਪੁੱਗਦੀਆ ਦੀਆਂ ਯਾਰੀਆਂ
0 comments:
Speak up your mind
Tell us what you're thinking... !