Headlines News :
Home » » ਬੇਵਫ਼ਾ - ਹਰਜਿੰਦਰ ਜੱਜ ’ਅੰਮ੍ਰਿਤਸਰ’

ਬੇਵਫ਼ਾ - ਹਰਜਿੰਦਰ ਜੱਜ ’ਅੰਮ੍ਰਿਤਸਰ’

Written By Unknown on Saturday 17 May 2014 | 03:44

ਕਿਸ ਬੇਵਫ਼ਾ ਦੇ ਹੱਥ ਡੋਰ ਸੀ ਕਿ ਇਹ ਜ਼ਿੰਦਗੀ
ਗੁੰਝਲਦਾਰ ਜਿਹੀ ਹੋ ਗਈ

ਉਸ ਚੰਦਰੀ ਨਾਲ ਨਿਉਂ ਲਾ ਕੇ ਤਾਂ ਜਿਵੇਂ
ਜ਼ਮੀਰ ਗੁਨਾਹਗਾਰ ਜਿਹੀ ਹੋ ਗਈ

ਸੁਹੇ ਫੁੱਲਾਂ ਜਿਹੀ, ਭੱਠ  ਵਿਚ ਤਪਦਾ ਵੇਖਣ ਲਈ ਮੈਨੂੰ
ਅੱਜ ਅੰਗਿਆਰ ਜਿਹੀ ਹੋ ਗਈ

ਡਾਵਾਂ ਡੋਲ ਜਿਹਾ ਬੁੱਤ ਲਈ ਫਿਰਾਂ ਹੁਣ ਏਥੇ
ਰੂਹ ਮੇਰੀ ਕਿਤੇ ਉਡਾਰ ਜਿਹੀ ਹੋ ਗਈ

ਕੁਦਰਤ ਵੀ ਤਰਸ ਨਾ ਕਰ ਸਕੀ ਮੇਰੇ ’ਤੇ
ਫਿਰ ਕਿਸਮਤ ਵੀ ਖ਼ੁਦਮੁਖਤਿਆਰ ਜਿਹੀ ਹੋ ਗਈ

ਰਕੀਬਾਂ ਦੀ ਬੁੱਕਲ ’ਚ ਜਾ ਵੜੀ ਉਹ ਇਸ ਤਰਾਂ
ਕਿ ਮੁਹੱਬਤ ਵੀ ਸ਼ਰਮਸਾਰ ਜਿਹੀ ਹੋ ਗਈ

                          ਹਰਜਿੰਦਰ ਜੱਜ ’ਅੰਮ੍ਰਿਤਸਰ’
                     ਮੋਬਾ: 9855853715

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template