Headlines News :
Home » » ਪੰਜਾਬੀ ਮਾਂ-ਬੋਲੀ ਦਾ ਜਿੰਮੇਵਾਰ ਪੁੱਤ ਗੁਰਦਾਸ ਸਿੰਘ ਨਿਰਮਾਣ - ਮਨਿੰਦਰ ਪਾਲ ਸਿੰਘ

ਪੰਜਾਬੀ ਮਾਂ-ਬੋਲੀ ਦਾ ਜਿੰਮੇਵਾਰ ਪੁੱਤ ਗੁਰਦਾਸ ਸਿੰਘ ਨਿਰਮਾਣ - ਮਨਿੰਦਰ ਪਾਲ ਸਿੰਘ

Written By Unknown on Saturday 17 May 2014 | 04:01

ਗੁਰਦਾਸ ਸਿੰਘ ਨਿਰਮਾਣ
ਸਾਹਿਤ, ਕੌਮ ਅਤੇ ਵਿਰਾਸਤ ਦੀ ਪਹਿਚਾਣ ਕਰਾਉਂਦਾ ਹੈ। ਪਰਿਵਾਰਕ ਰਿਸਤਿਆਂ ਦੇ ਉਲਝ ਰਹੇ ਤਾਣੇ-ਬਾਣੇ ਦਾ ਕਾਰਨ ਵੀ ਪੰਜਾਬੀਆਂ ਦਾ ਪੰਜਾਬੀ ਸਾਹਿਤ ਤੋਂ ਦੂਰ  ਹੋਣਾ ਹੀ ਹੈ। ਇਹ ਕਹਿਣਾ ਹੈ 21 ਅਪ੍ਰੈਲ 1941 ਨੂੰ ਨਰਾਇਣ ਕੌਰ ਅਤੇ ਸ. ਬਸੰਤ ਸਿੰਘ ਦੇ ਘਰ ਜਨਮੇ ਲੇਖਕ ਗੁਰਦਾਸ ਸਿੰਘ ਨਿਰਮਾਣ ਦਾ। ਪਿੰਡ ਦਿਆਲਪੁਰਾ ਸੋਢੀਆਂ ਵਿਖੇ ਰਹਿੰਦੇ ਲੇਖਕ ਦੀ ਜੀਵਨ ਸੈਲੀ ਅਤੇ ਸਖਸੀਅਤ ਬਾਰੇ ਜਾਨਣ ਲਈ ਉਹਨਾਂ ਨਾਲ ਕੀਤੀ ਮੁਲਾਕਾਤ ਦੇ ਅੰਸ ਹੇਠ ਹਨ- 

ਆਪਣੇ ਪਿਛੋਕੜ ਬਾਰੇ ਸੰਖੇਪ ਚੱ ਦੱਸੋ ?
ਮੇਰਾ ਪਿਛਲਾ ਪਿੰਡ ਕੁਰਾਲੀ ਨੇੜੇ ਕਾਲੇਵਾਲ ਹੈ ਪਰ ਮੇਰੇ ਮਾਪੇ ਕਪੜੇ ਦੇ ਕਾਰੋਬਾਰ ਸਬੰਧੀ ਲਗਪਗ ਪੱਚੀ ਸਾਲ 1916 ਤੋਂ 1940 ਤੱਕ ਕਲਕੱਤਾ ਰਹਿੰਦੇ ਰਹੇ ਹਨ। ਮੇਰੇ ਬੇਬੇ ਅੱਨਪੜ੍ਹ ਤੇ ਬਾਪੂ ਜੀ ਪ੍ਰਾਇਮਰੀ ਤੱਕ ਉਰਦੂ ਪੰਜਾਬੀ ਪੜ੍ਹੇ ਸਨ। ਕਲਕੱਤੇ ਰਹਿਣ ਕਰਕੇ ਉਹ ਊੜੀਆ, ਬੰਗਾਲੀ ਵੀ ਥੋੜੀ ਬਹੁਤ ਬੋਲ ਲੈˆਦੇ ਸਨ। ਉਹਨਾਂ ਨੂੰ ਕਿੱਸੇ ਪੜ੍ਹਨ ਦਾ ਸੌਂਕ ਸੀ।

ਤੁਹਾਨੂੰ ਲਿਖਣ ਦਾ ਸੌਕ ਕਿਵੇਂ ਤੇ ਕਦੋਂ ਪਿਆ ?
ਕਿਤਾਬਾਂ ਪੜ੍ਹਨ ਦਾ ਸੌਕ ਤਾਂ ਬਚਪਨ ਤੋਂ ਹੀ ਸੀ ਪਰ ਲਿੱਖਣ ਦਾ ਸੌਕ ਮੈਨੂੰ ਸਵਰਗੀ ਗੁਰਬਖਸ ਸਿੰਘ ਪ੍ਰੀਤਲੜੀ ਜੀ ਦੀ ਪੁਸਤਕ - ਜਿੰਦਗੀ ਦੀ ਰਾਸ ਤੋਂ ਪਿਆ। ਇਹ ਪੁਸਤਕ ਪਹਿਲੀ ਵਾਰ ਮੈˆ 1964 ਵਿੱਚ ਪੜ੍ਹੀ ਜਿਹੜੀ ਉਦੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗਿਆਨੀ ਦੇ ਸਿਲੇਬਸ ਵਿੱਚ ਲੱਗੀ ਸੀ। ਇਹੋ ਕਿਤਾਬ ਮੁੜ, 1976 ਵਿੱਚ ਪੰਜਾਬ ਯੂਨੀਵਰਸਿਟੀ ਦੇ ਐਮ. ਏ ਪਾਰਟ ਫਸਟ (ਪੰਜਾਬੀ) ਦੇ ਸਿਲੇਬਸ ਵਿੱਚ ਵੀ ਪੜ੍ਹੀ। ਇਸ ਪੁਸਤਕ ਨੇ ਮੇਰੀ ਜਿੰਦਗੀ ਦੀ ਦਿਸਾ ਤੇ ਦਸਾ ਹੀ ਬਦਲ ਦਿੱਤੀ ਤੇ ਮੈਨੂੰ ਸਵੈ ਪਛਾਣ ਕਰਾਈ। ਪਟਿਆਲਾ ਨੌਕਰੀ ਦੌਰਾਣ 1964 ਤੋਂ 1967 ਤੱਕ ਮੈˆ ਰਣਜੀਤ ਅਖਬਾਰ ਨਾਲ ਵੀ ਜੁੜਿਆ ਰਿਹਾ ਤੇ ਇੱਥੋਂ ਹੀ ਲਿਖਣ ਦਾ ਸਿਲ- ਸਿਲਾ ਸੁਰੂ ਹੋਇਆ।

ਆਪਣੀ ਵਿਦਿਅਕ ਯੋਗਤਾ ਅਤੇ ਕਿੱਤੇ ਬਾਰੇ ਦੱਸੋ ?
ਮੈˆ ਹੈਲਥ, ਜੰਗਲਾਤ ਮਹਿਕਮਿਆਂ ਤੋਂ ਬਾਅਦ ਪੋਸਟਲ ਸਹਿਕਮੇ ਵਿੱਚ ਕੰਮ ਕਰਦਿਆਂ ਚੰਡੀਗੜ੍ਹ ਜੀ. ਪੀ. ਓ ਤੋਂ ਸੇਵਾ - ਮੁਕਤ ਹੋਇਆ ਤੇ ਪੈਨਸਨ ਲਈ। ਇੱਥੇ ਨੌਕਰੀ ਦੌਰਾਨ ਪੜ੍ਹਦਾ ਵੀ ਰਿਹਾ।

ਹੋਰ ਕੀ-ਕੀ ਸੌਕ ਹਨ ?
ਉੱਚ ਕੋਟੀ ਦੇ ਸਾਹਿਤਕਾਰਾਂ, ਵਿਦਵਾਨਾਂ ਦੀ ਪੁਸਤਕਾਂ ਪੜ੍ਹਨ ਦਾ ਸੌਕ ਤੇ ਗਿਆਨ ਦੇ ਪ੍ਰਕਾਸ ਨਾਲ ਭਰਪੂਰ ਹੋਣ ਦੀ ਲਗਨ ਰਹੀ ਹੈ। ਮਨ ਨੂੰ ਬਹਿਲਾਉਣ ਲਈ ਕਦੇ-ਕਦੇ ਇਕਾਂਤ ਤੇ ਸਾਫ ਫਿਜਾ ਵਿੱਚ ਹੀਰ ਵਾਰਸ ਤੇ ਮਿਰਜਾ ਗਾ ਲੈˆਦਾ ਰਿਹਾ ਪਰ ਪਬਲਿਕ ਸਟੇਜ ਉੱਤੇ ਕਦੇ ਨਹੀਂ ਗਾਇਆ। ਸੰਗੀਤ ਨਾਲ ਵੀ ਪ੍ਰੇਮ ਰਿਹਾ ਹੈ, ਸੁਭਾ-ਸਵੇਰੇ ਸੁਧ-ਸੁਵੱਛ ਹਵਾ ਵਿੱਚ ਸੈਰ ਕਰਨਾ।

ਪੰਜਾਬੀ ਸਾਹਿਤ ਦੀ ਝੋਲੀ ਚੱ ਕਿੰਨੀਆਂ ਕਿਤਾਬਾਂ ਪਾ ਚੁੱਕੇ ਹੋ ?
ਪੰਜਾਬੀ ਸਾਹਿਤ ਦੇ ਭੰਡਾਰ ਵਿੱਚ ਅਜੇ ਤੱਕ ਤਿੰਨ ਪੁਸਤਕਾਂ - ਸੱਚੇ ਮਾਰਗ ਚਲਦਿਆਂ (ਸਫਰਨਾਮਾਂ), ਸਫਲ ਜੀਵਨ ਦਾ ਰਾਜ ਤੇ ਪੁਆਧੀ ਸੱਭਿਅਤਾ ਦੀ ਪੇਂਡੂ ਵਿਰਾਸਤ ਦਾ ਯੋਗਦਾਨ ਪਾਇਆ ਹੈ। ਤਿੰਨ ਪੁਸਤਕਾਂ - ਮਨੁੱਖੀ ਜਿੰਦਗੀ ਦਾ ਰਾਗ, ਸਵੈਸੰਪੂਰਨਤਾ ਦਾ ਮਾਰਗ-ਦਰਸਨ ਤੇ ਇਨਕਲਾਬੀ ਸੂਰਜ ਦੇ ਖਰੜੇ ਛਪਣ ਲਈ ਤਿਆਰ ਹਨ।

ਪੰਜਾਬੀ ਬੋਲੀ ਦਾ ਪੰਜਾਬ ਵਿੱਚ ਜਾਂ ਭਾਰਤ ਵਿੱਚ ਕੀ ਭਵਿੱਖ ਹੈ ?
ਪੰਜਾਬੀ-ਬੋਲੀ ਪੰਜਾਬੀਆਂ ਦੀ ਮਾਂ ਬੋਲੀ ਹੈ ਜਿਸਨੂੰ ਗੁਰੂਆਂ, ਪੀਰਾਂ, ਸੰਤਾਂ-ਭਗਤਾਂ ਨੇ ਵੀ ਮਾਨਤਾ, ਮਹਾਨਤਾ ਬਖਸੀ ਹੈ ਤੇ ਇਸ ਨੂੰ ਅਪਣੀ ਸਬਦ ਬਾਣੀ ਨਾਲ ਅਮੀਰ ਬਣਾਇਆ ਹੈ। ਇਹ ਬੜੀ ਹੀ ਸਰਲ, ਸੁਖਾਵੀਂ, ਮਿੱਠੀ ਤੇ ਅਮੀਰ ਬੋਲੀ ਹੈ ਇਹਦਾ ਭਵਿੱਖ ਪੰਜਾਬ ਤੇ ਭਾਰਤ ਵਿੱਚ ਹੀ ਨਹੀਂ ਕੌਮਾਂਤਰੀ ਪੱਧਰ ਉੱਤੇ ਉੱਜਲ ਤੇ ਉਸਾਰੂ ਹੋਵੇਗਾ।

ਤੁਹਾਡੇ ਪਰਿਵਾਰ, ਜੀਵਨ ਸਾਥਣ ਨੇ ਤੁਹਾਡੇ ਲਿਖਣ ਦੇ ਸੌਕ ਨੂੰ ਕਿੰਨਾ ਸਮਝਿਆ 1ਾਂ ਤੁਹਾਡੀ ਲਗਨ ਨੂੰ ਮਹਿਸੂਸ ਕੀਤਾ ਹੈ ?
ਮੇਰੀ ਜੀਵਨ-ਸਾਥਣ ਨੇ ਮੇਰੇ ਲਿੱਖਣ ਦੇ ਸੌਂਕ ਨੂੰ ਚੰਗੀ ਤਰ੍ਹਾਂ ਸਮਝਿਆ ਤੇ ਪੂਰਾ ਸਹਿਯੋਗ ਵੀ ਦਿੱਤਾ ਤੇ ਅਗਾਂਹ ਪੋਤਰੇ-ਪੋਤਰੀਆਂ ਵਿੱਚ ਵੀ ਲਿੱਖਣ ਦਾ ਸੌਂਕ ਤੇ ਲਗਨ ਪੈਦਾ ਹੋ ਗਈ ਹੈ ਤੇ ਪੜ੍ਹਾਈ ਦੌਰਾਨ ਇਸ ਸੌਂਕ ਤੇ ਲਗਨ ਨੂੰ ਅਖਬਾਰਾਂ ਵਿੱਚ ਪ੍ਰਗੱਟ ਤੇ ਪ੍ਰਤੱਖ ਕਰਦੇ ਹਨ।

ਜਿੰਦਗੀ ਵਿੱਚ ਕਿਸੇ ਗੱਲ ਦਾ ਸਿਕਵਾ ?
ਪੰਜਾਬੀ-ਬੋਲੀ ਸਾਡੀ ਮਾਂ ਬੋਲੀ ਹੈ ਪਰ ਸਾਨੂੰ ਆਪਣੀ ਮਾਂ-ਬੋਲੀ ਦੀ ਮਹਤੱਤਾ ਤੇ ਮਹਾਨਤਾ ਦਾ ਅਹਿਸਾਸ ਨਹੀਂ।ਭਾਸਾ ਕੋਈ ਵੀ ਮਾੜੀ ਤੇ ਘਟੀਆ ਨਹੀਂ ਹੁੰਦੀ ਜਿਵੇਂ ਬਹੁਤ ਸਾਰੇ, ਜਿਹੜੇ ਬੱਚਿਆਂ ਨੂੰ ਅੰਗਰੇਜ ਬਨਾਉਣ ਦੀ ਅੰਨ੍ਹੀ ਦੌੜ ਵਿੱਚ ਲੱਗੇ ਹੋਏ, ਆਪਣੀ ਮਾਂ-ਬੋਲੀ ਨੂੰ ਘਟੀਆ ਸਮਝਕੇ ਵਿਸਾਰ ਰਹੇ ਹਨ। ਰਾਜਨੀਤੀਦਾਨਾਂ, ਸਿਆਸਤਦਾਨਾਂ ਦਾ ਰੁੱਖ ਤੇ ਵਤੀਰਾ ਵੀ ਸਹਾਇਕ ਤੇ ਉਸਾਰੂ ਨਹੀਂ ਹੈ।

ਭਵਿੱਖ ਦੇ ਕਾਰਜਾਂ (ਸਾਹਿਤ) ਬਾਰੇ ਦੱਸੋਂ ਕੁਝ ?
ਜੇ ਹਾਲਾਤ ਸੁਖਾਵੇਂ ਤੇ ਸਿਹਤ ਸਹੀ, ਸਲਾਮਤ ਰਹੀ ਤਾਂ ਜੀਵਨ-ਚਰਿੱਤਰ ਦਾ ਨਿਰਮਾਣ ਤੇ ਸਫਰਨਾਮਾ-ਕੁਦਰਤ ਦੀ ਗੋਦ ਵਿੱਚੋਂ ਦੋ ਪੁਸਤਕਾਂ ਨੂੰ ਪੂਰਾ ਕਰਨ ਉੱਤੇ ਆਪਣੇ ਆਪ ਨੂੰ ਇਕਾਗਰ ਕਰਾਂਗਾ।

ਸਾਹਿਤ ਕਿਸੇ ਸਮਾਜ, ਸੱਭਿਆਚਾਰ ਨੂੰ ਕਿਵੇ ਪ੍ਰਭਾਵਿਤ ਕਰਦਾ ਹੈ
 ਸਾਹਿਤ ਮਨੁਖੀ ਸਮਾਜ ਤੇ ਸੱਭਿਆਚਾਰ ਦਾ ਦਰਪਨ ਹੁੰਦਾ ਹੈ। ਸਾਹਿਤਕਾਰ (ਲੇਖਕ) ਸਮਾਜ ਵਿੱਚ ਵਾਪਰਦੀ ਘਟਨਾਵਾਂ ਜਾਂ ਸਮਾਜਿਕ ਜਿੰਦਗੀ ਨੂੰ ਵੇਖਦਾ, ਵਾਚਦਾ, ਜਾਚਦਾ ਹੈ ਉਹ ਉਹਦੀ ਲੇਖਣੀ ( ਸਾਹਿਤ) ਦਾ ਭਾਗ ਬਣ ਜਾਂਦਾ ਹੈ। ਸਾਹਿਤ ਬੀਤੀ ਜਿੰਦਗੀ ਦੀ ਘਟਨਾਵਾਂ ਨੂੰ ਸਾਡੇ ਸਾਹਮਣੇ ਲਿਆ ਧਰਦਾ ਹੈ। ਵਰਤਮਾਨ ਵਿੱਚ ਚੰਗੇਰਾ ਜੀਵਨ ਜੀਣ ਦੀਆਂ ਨਵੀਆਂ ਸੇਧਾਂ ਦੇਂਦਾ ਹੈ, ਭਵਿੱਖ ਦੀ ਨਵੀਂ ਸੰਭਾਵਨਾਵਾਂ, ਹੋਣੀਆਂ  ਪ੍ਰਤੀ ਜਾਗਰੂਕ ਕਰਕੇ ਪ੍ਰਤੱਖ ਰੂਪ ਦੇਣ ਲਈ ਪ੍ਰੇਰਤ ਤੇ ਉਤਸਾਹਤ ਕਰਦਾ ਹੈ। ਸਾਹਿਤਕਾਰ ਦਾ ਕਰਤੱਵ ਸੱਭ ਤੋਂ ਵੱਡਾ ਹੁੰਦਾ ਹੈ। ਉਹ ਮੱਨੁਖੀ-ਮਨ ਦੀ ਰੀਝਾਂ, ਅਰਮਾਨਾਂ ਨੂੰ ਪੂਰਿਆਂ ਕਰਨ ਲਈ ਮਨੁੱਖ ਅੰਦਰ ਕਲਪਨਾਵਾਂ, ਕਾਮਨਾਵਾਂ, ਆਸਾਂ, ਉਮੰਗਾ ਦੀ ਜੋਤ ਜਗਾਉਂਦਾ ਹੈ।

ਤੁਹਾਡੀਆਂ ਪੁਸਤਕਾਂ ਦਾ ਦ੍ਰਿਸਟੀਕੋਣ ਜਾਂ ਕੇਂਦਰੀ-ਭਾਵ ਕੀ ਹੁੰਦਾ ਹੈ।
ਸਾਹਿਤਕਾਰ ਦਾ ਦ੍ਰਿਸਟੀਕੋਣ ਜਾਂ ਉਦੇਸ ਸਮਾਜ ਵਿੱਚ ਪ੍ਰਚੱਲਤ ਮੰਦੀ ਤੇ ਮਾਰੂ ਕਦਰਾਂ-ਕੀਮਤਾਂ ਤੋਂ ਸਮਾਜ ਨੂੰ ਜਾਣੂ ਕਰਾਕੇ ਇਹਨਾਂ ਦੀ ਸੋਚਾਂ ਲੋਚਾਂ ਵਿੱਚ ਸਮੇਂ ਦੀ ਲੋੜ ਅਨੁਸਾਰ ਉਤਮਤਾ ਤੇ ਜਾਗਰੂਕਤਾ ਪੈਦਾ ਕਰਨਾਂ ਤੇ ਮਨੁੱਖੀ- ਜੀਵਨ ਨੂੰ ਅਸਫਲ ਤੇ ਵਿਅਰਥ ਅੰਧਵਿਸਵਾਸਾਂ, ਰੀਤੀ-ਰਿਵਾਜਾਂ ਪ੍ਰਤੀ ਜਾਗਰੂਕ ਕਰਕੇ ਅਗਾਂਹ ਵਧੂ ਵਿਚਾਰਾਂ ਵਾਲੀ ਜੀਵਨ-ਜਾਂਚ ਦੀ ਅਪਣੱਤ ਲਈ ਪ੍ਰੇਰਤ ਤੇ ਉਤਸਾਹਤ ਕਰਨਾ ਹੈ। ਪੁਸਤਕ ਸਫਲ ਜੀਵਨ ਦਾ ਰਾਜ ਵਿੱਚ  ਅਜੇਹਾ ਦੀ ਦ੍ਰਿਸਟੀਕੋਣ ਵਿਅਕਤ ਕੀਤਾ ਹੈ। ਪੁਆਧੀ-ਸੱਭਿਅਤਾ ਦੀ ਪੇਂਡੂ ਵਿਰਾਸਤ ਵਿੱਚ ਪੇਂਡੂ ਜੀਵਨ ਨੂੰ ਚਿਤਰਿਆ ਹੈ। ਮਨੁੱਖੀ-ਜਿੰਦਗੀ ਦਾ ਰਾਗ ਵਿੱਚ ਨੌਕਰਸਾਹੀ ਚਰਿਤਰ ਤੇ ਕੋਮ-ਸੱਭਿਆਚਾਰ ਬਾਰੇ ਅਪਣੇ ਦ੍ਰਿਸਟੀਕੁਣ ਨੂੰ ਪ੍ਰਗਟਾਇਆ ਹੈ।

ਨੌਜਵਾਨ ਲੇਖਕਾਂ ਲਈ ਕੋਈ ਸੁਝਾਅ ਜਾਂ ਸੁਨੇਹਾ ?
ਨਵੇਂ ਉਭਰ ਰਹੇ ਨੌਜਵਾਨ ਲੇਖਕ ਅਜੇਹੀ ਸਾਹਿਤਕ ਰਚਨਾਵਾਂ ਦਾ ਸਾਹਿਤਕ-ਭੰਡਾਰ ਵਿੱਚ ਵਾਧਾ ਕਰਨ ਜਿਹੜੀ ਮਾਨਵ ਜੀਵਨ ਦੀ ਸਹੀ ਤਰਜਮਾਨੀ ਕਰਦੀਆਂ ਹੋਣ ਤੇ ਮਨੁੱਖੀ- ਜੀਵਨ, ਮਨੁੱਖੀ-ਸਮਾਜ ਨੂੰ ਸਹੀ ਤੇ ਉਸਾਰੂ ਸੇਧ ਦੇ ਸਕਦੀਆਂ ਹੋਂਣ।



ਮਨਿੰਦਰ ਪਾਲ ਸਿੰਘ 
(ਸਟੇਟ ਅਵਾਰਡੀ, ਪੰਜਾਬ ਸਰਕਾਰ)
ਪਿੰਡ ਤੇ ਡਾਕ-ਦਿਆਲਪੁਰਾ ਸੋਢੀਆਂ
ਵਾਇਆ-ਜੀਰਕਪੁਰ, ਤਹਿ-ਡੇਰਾਬਸੀ
ਜਿਲ੍ਹਾ-ਅਜੀਤਗੜ੍ਹ, ਪੰਜਾਬ।
ਫੋਨ ਨੰ : 09988229909

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template