Headlines News :
Home » » ਰੱਬ - ਪ੍ਰਿੰਸ ਅਰੋੜਾ

ਰੱਬ - ਪ੍ਰਿੰਸ ਅਰੋੜਾ

Written By Unknown on Saturday 21 June 2014 | 01:18

ਯਾਰ ਮਿਲਿਆ ਤੂੰ ਐਸਾ ਲੱਗਿਆ ਮੈਨੂੰ ਰੱਬ ਮਿਲਿਆ,
ਗਵਾਚ ਗਿਆ ਸੀ ਕਦੇ ਜੋ ਅੱਜ ਮੈਨੂੰ ਮੇਰਾ ਸਭ ਮਿਲਿਆ,

ਕਿਵੇ ਅਹਿਸਾਨ ਚੁਕਾਵਾਂ ਤੇਰੀ ਲਾਈ ਯਾਰੀ ਦਾ,
ਸਾਥ ਮੇਰਾ ਤੂੰ ਦਿੱਤਾ ਛੱਡ ਪੱਲਾ ਝੂਠੀ ਦੁਨਿਆਦਾਰੀ ਦਾ,

ਤੂੰ ਮੇਰੇ ਲਈ ਵਾਂਗ ਰੱਬ ਦੇ ਮੇਰੇ ਦਿਲ ਤੋ ਆ ਕੇ ਪੁੱਛ,
ਜ਼ਿੰਦਗੀ ਹੁਣ ਖ਼ੁਸ਼ੀਆ ਨਾਲ ਭਰ ਗਈ ਪਹਿਲਾਂ ਪੱਲੇ ਨਹੀ ਸੀ ਕੁਛ,

ਤੇਰੀ ਯਾਰੀ ਤੇ ਹਾਂ ਮਾਣ ਕਰਦੇ ਕਦੇ ਭੁੱਲ ਕੇ ਵੀ ਨਾ ਜਾਵੀ ਰੁੱਸ,
ਤੇਰੀ ਭੋਲੀ ਭਾਲੀ ਸੂਰਤ ਹੈ ਤੂੰ ਪਵਿੱਤਰਤਾ ਦੀ ਇਕ ਮੂਰਤ ਹੈ,

ਜ਼ਿੰਦਗੀ ਦੀ ਹਰ ਕਮੀ ਪੂਰੀ ਹੋਣੀ ਤੂੰ ਓੁਹੀ ਇਕ ਜਰੂਰਤ ਹੈ,
ਆਖਿਰ ਵਿੱਚ ਏਹੀ  ਕਹਿਣਾ ਚਾਹੁੰਦਾ ਹਾਂ, ਤੇਰੇ ਨਾਲ ਕੁਝ ਪਲ ਬਿਤਾਉਣਾ ਚਾਹੁੰਦਾ ਹਾਂ,

 ਦਿਲ ਦੇ ਵਿੱਚ ਜੋ ਦਰਦ ਨੇ ਮੇਰੇ ਅੱਜ ਤੈਨੂੰ  ਸੁਣਾਉਣਾ ਚਾਹੁੰਦਾ ਹਾਂ,
ਲੱਖ ਵਾਰ ਕਰਾਂ ਸੁਕਰਾਨਾਂ ਉਸ ਰੱਬ ਦਾ,

ਜਿਸ ਨੇ ਤੈਨੂੰ ਭੇਜਿਆ ਮੇਰੇ ਲਈ,
ਪ੍ਰਿੰਸ ਹਰ ਪਲ ਕਰੇ ਦੁਆਵਾਂ ਖ਼ੁਸ਼ਿਆਂ ਮੰਗਾ ਤੇਰੇ ਲਈ,


ਦੁਨਿਆਂ ਦੀ ਹਰ ਦੌਲਤ ਛੋਟੀ ਤੇਰੇ,
ਅੱਗੇ ਤੂੰ ਹੀ ਤਾਂ ਹੈ ਸਭ ਤੋ ਵੱਡੀ ਦੌਲਤ ਮੇਰੇ ਲਈ.........

ਪ੍ਰਿੰਸ ਅਰੋੜਾ
                                                                                                   99883-16521
ਪਿੰਡ ਜੱਜਲ ,  
 ਤਹਿਸੀਲ- ਤਲਵੰਡੀ ਸਾਬੋ ,
 ਜ਼ਿਲਾ ਬਠਿੰਡਾ
Share this article :

2 comments:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template