Headlines News :
Home » » ਪੰਜਾਬ - ਰਮੇਸ਼ ਬੱਗਾ ਚੋਹਲਾ

ਪੰਜਾਬ - ਰਮੇਸ਼ ਬੱਗਾ ਚੋਹਲਾ

Written By Unknown on Saturday 21 June 2014 | 01:26

 ਚਾਚਾ ਪੂਰਨ ਸਿੰਹਾਂ!                                                                          
  ਜਦੋਂ ਮੈਂ ਆਪਣੇ ਪੰਜਾਬੀ ਦੇ ਪਾਠ ਕ੍ਰਮ ਵਿਚ ਤੇਰੀ ਲਿਖੀ ਹੋਈ ਕਵਿਤਾ,                             
  ਜਿਸ ਵਿਚ ਤੂੰ ਪੰਜਾਬ ਅਤੇ ਪੰਜਾਬੀਆਂ ਦੀ ਦਰਿਆਦਿਲੀ ਦੀ ਬਾਤ ਪਾਇਆ ਕਰਦਾ ਸੀ,
  ਤੇ ਉਸ ਵੇਲੇ ਤੇਰੀ ਬਾਤ ਦਾ ਹੁੰਗਾਰਾ ਮੈਂ ਸਿਰਫ਼ ਕੁੱਝ ਅੰਕ ਦੀ ਪ੍ਰਾਪਤੀ ਤੱਕ ਹੀ ਭਰਿਆ ਕਰਦਾ ਸੀ,   
  ਮੇਰਾ ਕਵਿਤਾ ਪਾਠ ਅਕਸਰ ਸਿਮਟ ਜਾਇਆ ਕਰਦਾ ਸੀ ਕਿਸੇ ਡਿਗਰੀ ਡਿਪਲੋਮੇ ਦੀ ਪਹੁੰਚ ਤੱਕ,                        
  ਚਾਚਾ ਪੂਰਨ ਸਿੰਹਾਂ! ਸੱਚ ਜਾਣੀ ਉਸ ਵਕਤ ਤੇਰੀਆਂ ਖੁੱਲੀਆਂ ਡੁੱਲੀਆਂ ਗੱਲਾਂ,                   
   ਰੀ ਸਮਝ ਦੀ ਸਤਰ ਤੋਂ ਪਰ੍ਹਾਂ ਹੋਇਆ ਕਰਦੀਆਂ ਸਨ।  
                                         
    ਚਾਚਾ! ਅੱਜ ਜਦੋਂ ਮੈਂ ਜੋਬਨ ਰੁੱਤ ਦੀ ਗਰਮੀ ਵਿਚ ਘਰ ਤੋਂ ਬਾਹਰ ਨਿਕਲਿਆ ਤਾਂ,                  
    ਥਾਂ ਥਾਂ ਲੱਗੀਆਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਨੇ ਮੇਰੇ ਤਪਦੇ ਹਿਰਦੇ ਨੂੰ ਸ਼ਾਂਤ ਕਰ ਦਿੱਤਾ,            
    ਤੇ ਚਾਚਾ! ਉਸ ਵੇਲੇ ਤੇਰੇ ਲਿਖੇ ਉਹ ਹਰਫ਼ ਮੈਨੂੰ ਜਿਉਂਦੇ ਜਾਗਦੇ ਪ੍ਰਤੀਕ ਹੋਣ ਲੱਗੇ,        
    ਜਿਨ੍ਹਾਂ ਰਾਹੀਂ ਤੂੰ ‘ਪੰਜਾਬ ਵੱਸਦਾ ਗੁਰਾਂ ਦੇ ਨਾਂ’ ਦੀ ਮੋਹਰ ਲਗਾਈ ਸੀ।    
                
    ਚਾਚਾ ਤੇਰੀ ਲਗਾਈ ਇਸ ਮੋਹਰ ਸਦਕਾ,                                                     
   ਆਪਣੇ ਪੰਜਾਬ ਉਪਰ ਹਮੇਸ਼ਾ ਹੀ ਗੁਰੂ ਦੀ ਕਿਰਪਾ ਬਣੀ ਰਹਿੰਦੀ ਹੈ,                          
   ਤੇ ਇਸ ਕਿਰਪਾ ਦੀ ਝਲਕ ਉਸ ਵਕਤ ਤਾਂ ਹੋਰ ਵੀ ਸਾਫ ਦਿਖਾਈ ਦਿੰਦੀ ਹੈ,                 
   ਜਦੋਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਲਈ ਜਾਂਦੀਆਂ ਸੰਗਤਾਂ ਨੂੰ,                      
   ਸੜਕਾਂ ਕਿਨਾਰੇ ਲੱਗੇ ਲੰਗਰਾਂ ਵਿਚੋਂ ਬੜੇ ਪਿਆਰ ਅਤੇ ਸਤਿਕਾਰ ਨਾਲ ਪ੍ਰਸ਼ਾਦਾ ਛਕਾਇਆ ਜਾਂਦਾ ਹੈ।   

  ਤੇ ਉਸ ਵਕਤ ਪੰਜਾਬੀਆਂ ਦੇ ਸੇਵਾ ਭਾਵਨਾ ਵਾਲੇ ਇਸ ਵਰਤਾਰੇ  ਨੂੰ ਦੇਖ ਕੇ,                 
  ਇੱਕ ਵਾਰ ਫਿਰ ਮੇਰੇ ਕੰਨਾਂ ਵਿਚ ਗੂੰਜਣ ਲੱਗਦੇ ਹਨ ਤੇਰੇ ਉਹ ਬੇਸ਼ਕੀਮਤੀ ਬੋਲ,                    
  ਕਿ ਪੰਜਾਬ ਸੱਚਮੁੱਚ ਹੀ ਵੱਸਦਾ ਹੈ ਗੁਰੂਆਂ,ਪੀਰਾਂ,ਫ਼ਕੀਰਾਂ ਅਤੇ ਸੂਰਬੀਰਾਂ ਦੇ ਨਾਮ।                        

                                    
ਰਮੇਸ਼ ਬੱਗਾ ਚੋਹਲਾ 
  # 1348/17/1 
ਗਲੀ ਨੰ:8 
ਰਿਸ਼ੀ ਨਗਰ ਐਕਸਟੈਨਸ਼ਨ
(ਲੁਧਿਆਣਾ)
  ਮੋਬ: 9463132719
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template