Headlines News :
Home » » ਸਾਹਾਂ ਦੀ ਡੋਰ - ਬਲਰਾਜ ਪੰਨੀਵਾਲਾ ਫੱਤਾ

ਸਾਹਾਂ ਦੀ ਡੋਰ - ਬਲਰਾਜ ਪੰਨੀਵਾਲਾ ਫੱਤਾ

Written By Unknown on Saturday 21 June 2014 | 01:54

ਸਾਹਾਂ ਦੀ ਡੋਰ ਕੱਚੀ ਹੁੰਦੀ ਏ,
ਕੀ ਪਤਾ ਕਦੋਂ ਟੁੱਟ ਜਾਵੇ,
ਕਿਸਮਤ ਦੀਆਂ ਸਭ ਖੇਡਾਂ ਨੇ,
ਕੀ ਪਤਾ ਕਦ ਕਿਸੇ ਦੀ ਤਕਦੀਰ ਰੁੱਸ ਜਾਵੇ,

ਪੈਸੇ ਦੀ ਚਮਕ ਏਨੀ,
ਪੈਸੇ ਦੀ ਤਾਕਤ ਏਨੀ,
ਕੀ ਪਤਾ ? ਕਦ ਕਿਸੇ ਦਾ ਇਮਾਨ ਵਿਕ ਜਾਵੇ,
ਕੀ ਪਤਾ .......

ਖੂਬਸੂਰਤ ਚਿਹਰਿਆਂ ਦੀ ਚਮਕ ਏਨੀ ਹੁੰਦੀ ਐ
ਕੀ ਪਤਾ ਕਦੋਂ ਕਿਸੇ ਦੀ ਨਜ਼ਰ ਕਿਸੇ ਤੇ ਟਿਕ ਜਾਵੇ,
ਚੰਗੇ ਕੰਮਾਂ ਨਾਲ ਤਾਂ ਇੱਜਤ ਬਣੀ ਰਹਿੰਦੀ ਐ,
ਕੀ ਪਤਾ ਮਾੜਿਆਂ ਨਾਲ ਕਦ ਮਿੱਟੀ ’ਚ ਮਿਲ ਜਾਵੇ,
ਕੀ ਪਤਾ ....

ਉਂਝ ਤਾਂ ਉਦਾਸੀ ਹਰ ਕੋਲ ਹੁੰਦੀ ਐ,
ਪਰ ਕੀ ਪਤਾ ਕਦੋਂ ਕਿਸੇ ਦੇ ਆਉਣ ਨਾਲ
ਦਿਲ ਦੀ ਕੋਈ ਬੰਦ ਕਲੀ ਖਿੜ ਜਾਵੇ,
ਬੰਦੇ ਨੂੰ ਮਾਣ ਤਾਂ ਰਤਾ ਵੀ ਨਹੀਂ ਕਰਨਾ ਚਾਹੀਦਾ
ਕਿਉਂ ਕਿ ਸਾਹਾਂ ਦੀ ਡੋਰ ਕੱਚੀ ਹੁੰਦੀ ਐ ਕੀ ਪਤਾ ਕਦ ਟੁੱਟ ਜਾਵੇ।

ਬਲਰਾਜ ਪੰਨੀਵਾਲਾ ਫੱਤਾ, 
ਸ੍ਰੀ ਮੁਕਤਸਰ ਸਾਹਿਬ 
98769-21685



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template