Headlines News :
Home » » ਦਿਲ ਕਰਦਾ ਬਣ ਜਾਂਵਾਂ ਬਾਬਾ - ਪਰਸ਼ੋਤਮ ਲਾਲ ਸਰੋਏ

ਦਿਲ ਕਰਦਾ ਬਣ ਜਾਂਵਾਂ ਬਾਬਾ - ਪਰਸ਼ੋਤਮ ਲਾਲ ਸਰੋਏ

Written By Unknown on Saturday 21 June 2014 | 00:58

ਦਿਲ ਕਰਦਾ ਬਣ ਜਾਂਵਾਂ ਬਾਬਾ
ਦਿਲ ਕਰਦਾ  ਬਣ ਜਾਂਵਾਂ ਬਾਬਾ,
ਬੈਠ ਜਾਵਾਂ ਕਿਸੇ ਜਾ ਕੇ ਡੇਰੇ,
ਲੋਕ ਅੱਗੇ ਪਿੱਛੇ ਘੁੰਮਣ-ਫਿਰਨਗੇ,
ਚੇਲੇ-ਚੇਲੀਆਂ ਵੀ ਘੁੰਮਣਗੇ ਚਾਰ-ਚਫ਼ੇਰੇ।
ਦਿਲ ਕਰਦਾ ----------------।
ਕੋਠੀ ਬੰਗਲਾ ਕਾਰ ਮਿਲ ਜਾਣੀ,
ਸੰਗਤ ਵੀ ਬੇਸ਼ੁਮਾਰ ਮਿਲ ਜਾਣੀ,
ਰਾਜਨੇਤਾ ਵੀ ਮਾਰਨ ਲੱਗਣਗੇ,
ਮੇਰੇ ਅੱਗੇ ਪਿੱਛੇ ਗੇੜੇ ।
ਦਿਲ ਕਰਦਾ ----------------।
ਕੰਮ ਸਾਰਾ ਈਜ਼ੀ ਹੋ ਜਾਣਾ,
ਪੂਰਾ ਦਿਨ ਬੀਜ਼ੀ ਹੋ ਜਾਣਾ,
ਸੰਗਤ ਨੇ ਆਪੇ ਦਰਸ਼ਨ ਦੇਣੇ,
ਆ ਆ ਕੇ ਮੂੰਹ ਹਨ੍ਹੇਰੇ।
ਦਿਲ ਕਰਦਾ ----------------।
ਪੀ.ਐਲ. ਮੁੱਕ ਜਾਣੇ ਸਭ ਝੇੜੇ,
ਸੰਗਤ ਚੜ੍ਹਾਵਾ ਲੈ ਕੇ ਆਊ ਨੇੜੇ,
ਬਾਬਾ ਜੀ ਰੇਖ ’ਚ ਮੇਖ ਮਾਰ ਕੇ,
ਕਰ ਦਿਓ ਪੂਰੇ ਜੋ ਕਾਜ਼ ਸਹੇੜੇ,
ਬੇ-ਸ਼ਮਾਰ ਧੰਨ-ਦੌਲਤ ਨੇ ਵੀ,
ਢੁਕਣਾ ਹੈ ਆ ਕੇ ਨੇੜੇ।
ਦਿਲ ਕਰਦਾ ----------------।

ਪਰਸ਼ੋਤਮ ਲਾਲ ਸਰੋਏ, 
91-92175-44348

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template