Headlines News :
Home » » ਠੱਗ ਬਾਬੇ ਘੁੰਮਦੇ ਗੱਡੀਆਂ ’ਤੇ - ਪਰਸ਼ੋਤਮ ਲਾਲ ਸਰੋਏ

ਠੱਗ ਬਾਬੇ ਘੁੰਮਦੇ ਗੱਡੀਆਂ ’ਤੇ - ਪਰਸ਼ੋਤਮ ਲਾਲ ਸਰੋਏ

Written By Unknown on Friday 20 June 2014 | 23:41

ਠੱਗ ਬਾਬੇ ਘੁੰਮਦੇ ਗੱਡੀਆਂ ’ਤੇ,
ਭਗਤ ਜੀ ਹੀ ਪੈਦਲ ਚੱਲਦੇ ਨੇ।
ਮੇਹਰ ਕਰ ਦਿੰਦੇ ਉਨ੍ਹਾਂ ਭਗਤਾਂ ਉੱਤੇ,
ਜਿਹੜੇ ਦੱਕਸ਼ਣਾਂ, ਪੂਰੀ ਪੂਰੀ ਘੱਲਦੇ ਨੇ।
ਠੱਗ ਬਾਬੇ ਘੁੰਮਦੇ ਗੱਡੀਆਂ ’ਤੇ ------।

ਔਹ ਲੱਖ ਨਿਰੰਜਣ ਕਹਿ ਕੇ ਇਹ ਬਾਬੇ,
ਘਰਾਂ ਵਿਚ ਵੀ ਫੇਰਾ ਪਾਉਂਦੇ,
ਆਟਾ ਦਾਣਾ ਇੱਕਠਾ ਕਰ ਕੇ,
ਸਿਨਮੇ ਦੀ ਟਿਕਟ ’ਤੇ ਲਾਉਂਦੇ,
ਘਰ ਚਾਹੇ ਕੋਈ ਫਲੇ ਨਾ ਫਲੇ,
ਪਰ ਇਹ ਬਾਬੇ ਤਾਂ ਫਲਦੇ ਨੇ।
ਠੱਗ ਬਾਬੇ ਘੁØੰਮਦੇ ਗੱਡੀਆਂ ’ਤੇ ------।

ਕਈ ਦੱਸ ਦਿੰਦੇ ਠਿਕਾਣਾ ਬੀਬੀ ਨੂੰ,
ਆ ਜਾਈਂ, ਬਾਬਾ ਚਤਰ ਸ਼ਾਹ ਦੇ, ਚਲ ਕੇ ਡੇਰੇ,
ਕੀਤਾ ਕਰਾਇਆ ਬੀਬੀ!  ਦੂਰ ਕਰਾਂਗੇ,
ਕੋਈ ਚੀਜ਼ ਨਾ ਭਟਕੂ ਨੇੜੇ,
ਭਗਤ-ਭਗਤਣੀ, ਮੀਆਂ-ਬੀਬੀ, ਸੰਗ ਬੱਚੇ,
ਜਾ ਠਿਕਾਣਾ ਬਾਬੇ ਦਾ ਮੱਲਦੇ ਨੇ।
ਠੱਗ ਬਾਬੇ ਘੁੰਮਦੇ ਗੱਡੀਆਂ ’ਤੇ ------।

ਬਾਬਾ ਜੀ ਦੇ ਹੋਣ ਦਾ, ਜਦ ਸ਼ੋਰ ਹੈ ਪੈਂਦਾ,
ਦਰਸ਼ਣਾਂ ਵਾਲਿਆਂ ਦਾ, ਬੜਾ ਜ਼ੋਰ ਹੈ ਰਹਿੰਦਾ,
ਮਨੋ ਕਾਮਨਾ ਪੂਰੀ ਹੋ ਜਾਂਦੀ,
ਜਿਹੜੀ ਸੰਗਤ, ਵੀ ਦਰਸ਼ਣ ਨੂੰ ਜਾਂਦੀ।
ਆਪੇ ਤਾਂ ਜਾਂਦੇ ਨੇ ਸਾਰੇ ਇਕੱਠੇ ਹੋ ਕੇ,
ਸਕੇ ਸਬੰਧੀ ਵੀ ਆਪਣੇ ਘੱਲਦੇ ਨੇ।
ਠੱਗ ਬਾਬੇ ਘੁੰਮਦੇ ਗੱਡੀਆਂ ’ਤੇ ------।

ਪਰਸ਼ੋਤਮ ਕੁਦਰਤ ਦਾ ਖੇਲ ਨਿਰਾਲਾ,
ਅੱਜ ਦਾ ਠੱਗ ਬਾਬਾ ਬਣਿਆ,
ਜਿਹੜਾ ਕੱਲ੍ਹ ਤੱਕ ਸੀ ਨਿਹਾਲਾ,
ਚੇਲੇ-ਚੇਲੀਆਂ ਵੀ ਕਈ ਸਿਹਤ ਬਣਾਉਂਦੇ,
ਜਿਹੜੇ ਜਾਹ ਦਰ ਮੱਲਦੇ ਨੇ।
ਠੱਗ ਬਾਬੇ ਘੁੰਮਦੇ ਗੱਡੀਆਂ ’ਤੇ ------।

 ਪਰਸ਼ੋਤਮ ਲਾਲ ਸਰੋਏ, 
ਮੋਬਾਈਲ - 92175-44348

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template