ਰੋਜ਼ ਦੀ ਤਰ੍ਹਾਂ ਉਹ ਖੁੰਢਾਂ ਉੱਤੇ ਬੈਠੇ ਸਨ ।
ਭਾਂਤ- ਭਾਂਤਦੀਆਂ ਗੱਲਾਂ ਚੱਲ ਰਹੀਆਂ ਸਨ । ਪਿੰਡ ਦੀਆਂ, ਫਸਲਾਂ ਦੀਆਂ, ਠਰਕਦੀਆਂ, ਦੇਸ਼ਦੀਆਂ, ਵਿਦੇਸ਼ ਦੀਆਂ, ਅਤੇ ਹੋਰ ਵੀ ਬਹੁਤ ਰੰਗ- ਬਿਰੰਗੀਆਂ ਗੱਲਾਂ ।
ਮਾਸਟਰ ਗੱਲ ਸੁਣਾਉਣ ਲੱਗਿਆ, “ ਤੀਲਾ- ਤੀਲਾ ਮਿਲਕੇ ਬਣਦੈ ਝਾੜੂ, ਇਹ ਇੱਕ ਏਕੇ ਦਾ ਚਿੰਨ੍ਹਐ । ਇਹਦੇ ਨਾਲ ਘਰ ਦੀ, ਮੁਹੱਲੇ ਦੀ, ਇਥੋਂ ਤੱਕ ਕਿ ਸਾਰੇ ਦੇਸ਼ ਦੀ ਸਫਾਈ ਕੀਤੀ ਜਾ ਸਕਦੀ ਐ ।”
“ਮੈਂਨ੍ਹੀਂ ਮੰਨਦਾ …।” ਭਗਤੂ ਬੋਲਿਆ ।
“ਤੈਂ ਕਾਹਨੂੰ ਮੰਨਣੈ… । ਪੁੱਠੇ ਬੰਦੇ ਪੁੱਠੀ ਈ ਗੱਲ ਕਰਦੇ ਹੁੰਦੇ ਨੇ ।” ਮਾਸਟਰ ਤੱਤਾ ਹੋ ਕੇ ਭਗਤੂ ਦੀ ਗੱਲ ਕੱਟਦਾ ਬੋਲਿਆ ।
ਭਗਤੂ ਬੋਲਦਾ ਰਿਹਾ, “ਜੇ ਝਾੜੂ ਖੜ੍ਹਾ ਹੋ ਜੇ ਤਾਂ ਕਲ਼ੇਸ਼ ਦਾ ਤੇ ਦਲਿੱਦਰ ਦਾ ਕਾਰਨ ਬਣਦੈ ।”
“ਉਏ, ਇਹ ਦਾ ਕੀ ਸਬੂਤ ਐ ?” ਮਾਸਟਰ ਦੀ ਭਗਤੂ ਨਾਲ ਘੱਟ ਹੀ ਬਣਦੀ ਸੀ ।
“ਮੈਂ ਪੱਕਾ ਸਬੂਤ ਦੇ ਸਕਦਾਂ…।” ਭਗਤੂ ਨੇ ਸੱਜੇ ਹੱਥ ਦੀ ਪਹਿਲੀ ਉਂਗਲ਼ ਡਾਂਗ ਵਾਂਗੂੰ ਖੜ੍ਹੀ ਕੀਤੀ ।
ਭਾਨਾਂ ਰੋਜ਼ ਦੀ ਤਰ੍ਹਾਂ ਖੇਤੋਂ ਆ ਰਿਹਾ ਸੀ, ਉਹ ਵੀ ਬਹਿ ਗਿਆ ।
ਬਹਿਸ ਚੱਲਦੀ ਹੀ ਗਈ, ਲੰਬੀ ਹੁੰਦੀ ਗਈ… ।
ਭਾਨਾਂ ਘਰ ਨੂੰ ਜਾਣ ਵਾਸਤੇ ਖੜ੍ਹਾ ਹੋ ਗਿਆ ਅਤੇ ਬੋਲਿਆ, “ਝਾੜੂ ਨਾਲ ਘਰਾਂਦੇ ਵਿਹੜਿਆਂ ਦੀ, ਪਿੰਡ ਦੀਆਂ ਗਲੀਆਂ ਦੀ, ਸ਼ਹਿਰਾਂ ਦੀਆਂ ਸੜਕਾਂ ਦੀ, ਤੇ ਦੇਸ਼ ਹਰ ਕੋਨੇ ਦੀ ਤਾਂ ਸਫਾਈ ਕੀਤੀ ਜਾ ਸਕਦੀ ਐ ਪਰ ਭਾਰਤੀ ਲੋਕਾਂ ਦੇ ਦਿਮਾਗਾਂ ਦੀ ਸਫਾਈ ਕਦੇ ਵੀ ਨ੍ਹੀਂ ਕੀਤੀ ਸਕਦੀ।” ਕਹਿਕੇ ਉਹ ਤੁਰ ਗਿਆ ।
ਗੁਰਮੇਲ ਬੀਰੋਕੇ
ਫੋਨ: 001-604-825-8053
ਈਮੇਲ: gurmailbiroke@gmail.com
0 comments:
Speak up your mind
Tell us what you're thinking... !