Headlines News :
Home » » ਜੂਨ ਚੁਰਾਸੀ - ਐੱਸ ਸੁਰਿੰਦਰ

ਜੂਨ ਚੁਰਾਸੀ - ਐੱਸ ਸੁਰਿੰਦਰ

Written By Unknown on Sunday 22 June 2014 | 00:20

ਸੀਨਿਆਂ ਅੰਦਰ ਵੱਸਦਾ ਹੈ ਜੂਨ ਚੁਰਾਸੀ ।
ਫ਼ਨੀਅਰ ਬਣਕੇ ਡੱਸਦਾ ਹੈ ਜੂਨ ਚੁਰਾਸੀ । ।

ਜਦ ਚੇਤੇ ਆਉਂਦਾ , ਬੜਾ ਅੱਖ ਰੁਆਏ ,
ਭਾਂਬੜ ਬਣ ਕੇ ਮੱਚਦਾ ਹੈ ਜੂਨ ਚੁਰਾਸੀ । ।

ਬੜੀ ਕੋਸਿ਼ਸ਼ ਕੀਤੀ , ਐਨੂੰ ਮਨੋਂ ਭੁਲਾਵਾਂ ,
ਨਿੱਤ ਸੀਨਾ ਮੇਰਾ ਡੱਸਦਾ ਹੈ ਜੂਨ ਚੁਰਾਸੀ । ।

ਮੇਰੇ ਆਪਣਿਆ ਨੇ ਡਾਹਡੇ ਜੁਲਮ ਕਮਾਏ ,
ਕਰ ਚੇਤੇ ਅੱਥਰੂ ਵੱਸਦਾ ਹੈ ਜੂਨ ਚੁਰਾਸੀ । ।

ਹਰ ਸਾਲ ਜਦ ਵੀ ਜੂਨ ਮਹੀਨਾ ਆਉਂਦਾ ,
ਉਦੋਂ ਸੀਨੇ ਨੇਜ਼ਾ ਗੱਡਦਾ ਹੈ ਜੂਨ ਚੁਰਾਸੀ । ।

ਐੱਸ ਸੁਰਿੰਦਰ


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template