Headlines News :
Home » » ਜਿੰਦਗੀ ਹੀ ਸਾਡੀ - ਗੁਰਮੀਤ ਰਾਣਾ

ਜਿੰਦਗੀ ਹੀ ਸਾਡੀ - ਗੁਰਮੀਤ ਰਾਣਾ

Written By Unknown on Sunday 22 June 2014 | 00:24

ਖੂਹ,ਨਦੀ,ਨਲਕੇ ਤੇ ਸਾਗਰ ਵੀ ਸੁੱਕ ਚੱਲੇ,
ਬਰਫਾਂ ਦੇ ਨਾਲ ਲੱਦੇ ਪਰਬਤ ਵੀ ਮੁੱਕ ਚੱਲੇ,
ਰਾਸ਼ਟਰ ਨੂੰ ਰਾਤ-ਦਿਨ ਚਿੰਤਾ ਇਹ ਖਾ ਰਹੀ।
ਜਿੰਦਗੀ ਹੀ ਸਾਥੋ ਸਾਡੀ ਦੁਰ ਹੁੰਦੀ ਜਾ ਰਹੀ।
ਕੁਦਰਤੀ ਸੋਮੇ ਨਾਲ ਦੋਲਤਾਂ ਨ੍ਹੀ ਮਿਲਣੇ।
ਤੋਪਾਂ-ਬੰਬਾਂ ਅਤੇ ਨਾਲ ਤਾਕਤਾਂ ਨ੍ਹੀ ਮਿਲਣੇ,
ਚਾਣਨੀ ਇਹ ਚਾਰ ਦਿਨ ਸਭ ਨੂੰ ਲੁਭਾ ਰਹੀ।
ਜਿੰਦਗੀ ਹੀ ਸਾਥੋ ਸਾਡੀ ਦੁਰ ਹੁੰਦੀ ਜਾ ਰਹੀ।
ਜਿੰਦਗੀ ਮੱਨੁਖ ਦੀ ਜਿੰਦਾ ਲਾਸ਼ ਬਣ ਜੂੰ,
ਲੱਗਦੀ ਨਾ ਹੁਣ ਇਹ ਗੱਲ ਖਾਸ ਬਣਜੂੰ,
ਸਾਡੀ ਵਿਗਿਆਨ ਲੋਕੋ ਰੋਜ ਸਮਝਾ ਰਹੀ।
ਜਿੰਦਗੀ ਹੀ ਸਾਥੋ ਸਾਡੀ ਦੂਰ ਹੁੰਦੀ ਜਾ ਰਹੀ।
ਰੁੱਖਾਂ ਦੀ ਕਟਾਈ ਵੱਲ ਕੀਤਾ ਨਾ ਧਿਆਨ ਜੇ,
ਮੋਤ ਨਜਦੀਕ ਯਾਰੋ ਹੈ ਅਨੁਮਾਨ ਜੇ,
ਵੱਡਿਆਂ ਦੀ ਗੱਲ ਅੱਜ ਵਾਸਤੇ ਹੈ ਪਾ ਰਹੀ।
ਜਿੰਦਗੀ ਹੀ ਸਾਥੋ ਸਾਡੀ ਦੂਰ ਹੁੰਦੀ ਜਾ ਰਹੀ।
ਆ “ਗੁਰਮੀਤ” ਰੱਲ ਪਾਣੀ ਨੂੰ ਬਚਾਈਏ,
ਜਿਥੋ ਮਿਲੇ ਜਿੰਦਗੀ ਉਹ ਕਦਮ ਉਠਾਈਏ,
ਝੁੱਠੀ ਸਾਨੌ-ਸ਼ੋਕਤ ਹੈ ਸਾਨੂੰ ਭਰਮਾ ਰਹੀ।
ਜਿਦਗੀ ਹੀ ਸਾਥੌ ਸਾਡੀ ਦੂਰ ਹੁੰਦੀ ਜਾ ਰਹੀ


 ਗੁਰਮੀਤ ਰਾਣਾ
ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ
(ਮਾਨਸਾ) 151502
ਮੋਬਾ. ਨੰ. +919876752255

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template