Headlines News :
Home » » ਸੱਚ-ਮੁੱਚ ਬਦਲ ਗਿਆ - ਹਰਮਿੰਦਰ ਸਿੰਘ “ਭੱਟ”

ਸੱਚ-ਮੁੱਚ ਬਦਲ ਗਿਆ - ਹਰਮਿੰਦਰ ਸਿੰਘ “ਭੱਟ”

Written By Unknown on Sunday 22 June 2014 | 00:46

ਦਿਨ ਬੀਤੇ,ਗਏ ਬੀਤ ਮਹੀਨੇ
ਸਾਲ ਕਦ ਗੁਜਰ ਗਏ
ਉਮਰ ਦਾ ਇੱਕ ਰੰਗ ਚੜਦਾ ਤੇ ਇੱਕ ਉਤਰਦਾ ਰਿਹਾ
ਪਤਾ ਹੀ ਨਹੀਂ ਲੱਗਾ ਕਦੋਂ ਲੰਘ ਗਏ ਬਚਪਨ ਤੇ ਜਵਾਨੀ
ਤੇ ਹੁਣ ਵਾਰੀ ਹੈ ਬੁਢਾਪੇ ਦੀ
ਇਹ ਉਹੀ ਰਾਵਾਂ ਨੇ ਪਰ ਹਮਸ਼ਫਰ ਬਦਲ ਗਿਆ
ਬਚਪਨ ਵਿੱਚ ਮਾਂ ਬਾਪ
ਜਵਾਨੀ ਵਿੱਚ ਕੋਈ ਅੱਲੜ ਮੁਟਿਆਰ
ਤੇ ਬੁਢਾਪੇ ਵਿੱਚ ਇੱਕ ਲਾਠੀ
ਬਦਲ ਗਿਆ ਏ ਸਾਰਾ ਵਾਤਾਵਰਣ
ਜਿੱਥੇ ਹੁੰਦੇ ਸਨ ਰੁੱਖ
ਰੁੱਖ ਦੀ ਥਾਂ ਅੱਜ ਨੇ ਮਹਿਲ
ਸੜਕਾਂ ਤਾਂ ਉਹੀ ਨੇ ਪਰ ਕਾਂਰਵਾਂ ਬਦਲ ਗਿਆ
ਤੇ ਫਿਰ
ਚਲਿਆ ਗਿਆ ਸਭ ਛੱਡ ਕੇ
ਨਵੇਂ ਰਿਸਤੇ ਵੀ ਤੋੜ ਕੇ
ਬਚਪਨ,ਜਵਾਨੀ ਤੇ ਬੁਢਾਪਾ ਦੇ ਰਿਸ਼ਤੇ ਤੋੜ ਕੇ
"ਭੱਟ" ਪੈ ਗਿਆ ਸਿਵਿਆਂ ਦੇ ਰਾਹ
ਤੇ ਹੁਣ ਸਭ ਕੁਝ ਹੀ ਸੱਚ-ਮੁੱਚ ਬਦਲ ਗਿਆ।

ਹਰਮਿੰਦਰ ਸਿੰਘ “ਭੱਟ”
9914062205

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template