Headlines News :
Home » » ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤੱਤੁ - ਸਰਬਜੀਤ ਸਿੰਘ ‘ਜੀਤ’

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤੱਤੁ - ਸਰਬਜੀਤ ਸਿੰਘ ‘ਜੀਤ’

Written By Unknown on Friday 27 June 2014 | 23:30

ਮਿਠਾ ਖਾਣਾ,ਮਿਠਾ ਸੁਣਨਾ ਹਰ ਇਕ ਇਨਸਾਨ ਨੂੰ ਚੰਗਾ ਲੱਗਦਾ ਹੈ। ਮਿਠੇ ਪਦਾਰਥ ਜਦ ਵੀ ਅੱਖਾ ਦੇ ਸਾਹਮਣੇ ਆਉਂਦੇ ਹਨ ਤਾ ਮਨ ਵਿਚ ਉਸ ਨੂੰ ਖਾਣ ਦੇ ਲਾਲਸਾ ਵੱਧ ਜਾਂਦੀ ਹੈ ਅਤੇ ਖਾਣ ਤੋਂ ਬਾਅਦ ਮਨ ਤਨ ਦੋਵੇ ਖੁਸ਼ ਹੋ ਜਾਂਦੇ ਹਨ। ਇਸੇ ਤਰ੍ਹਾਂ ਮਿਠਾ ਸੁਣਨ ਨਾਲ ਵੀ ਹੁੰਦਾ ਹੈ। ਮਿਠੇ ਸ਼ਬਦ ਕੰਨ ਵਿੱਚ ਪੈਂਦੇ ਹੀ ਮਨ ਤਨ ਖਿਲ- ਖਿਲ ਉਠ ਜਾਂਦਾ ਹੈੇ। ਕੰਨ ਵਿਚ ਸੁਣਨ ਵਾਲੇ ਮਿੱਠੇ ਸ਼ਬਦ ਨਾਲ ਮਨ ਵਿੱਚ ਨਵਾਂ ਰਸ ਪੈਦਾ ਹੋ ਜਾਂਦਾ ਹੈ।। ਅਸੀ ਹਮੇਸ਼ਾ ਹੀ ਮਿਠਾ ਸੁਣਨਾ ਅਤੇ ਖਾਣਾ ਬਹੁੱਤ ਪਸੰਦ ਕਰਦੇ ਹਾ ਜਦ ਮਿੱਠਾ ਸਾਡੀ ਮਤਲੱਬ ਦਾ ਹੋਵੇ। ਅਸੀ ਹਮੇਸ਼ਾ ਮਿੱਠਾ ਤਾ ਸੁਣਨਾ ਤਾ ਚਾਹੁੰਦੇ ਹਾ ਪਰ ਬੋਲਣਾ ਨਹੀ। ਕਿਉਂ ਅਸੀਂ ਫ਼ਿਕਾ ਬੋਲਦੇ ਹਾ ਕਿਉਂ ਅਸੀ ਫ਼ਿਕੇ ਸ਼ੁਬਦਾ ਨਾਲ ਤਾਰੀਫ਼ ਕਰਦੇ ਹਾ। ਫਿਕੇ ਤੇ ਕੌੜੇ ਸ਼ਬਦ ਕੱਦੀ ਵੀ ਕਿਸੇ ਲਈ ਪ੍ਰੇਰਣਾ ਨਹੀ ਬਣਦੇ। ਫਿਕੇ ਸ਼ਬਦ ਬੋਲਿਆਂ ਹਮੇਸ਼ਾ ਤਨ ਤੇ ਮਨ ਵਿਚ ਭਾਂਬੜ ਮਚਾ ਦਿੰਦੇ ਹਨ। ਫਿਕੇ ਸ਼ਬਦ ਹਮੇਸ਼ਾ ਕਿਸੇ ਲਈ ਨਵੇਂ ਕਿਰਤੀਮਾਨ ਸਥਾਪਤ ਕਰਨ ਚ’ ਸਹਾਈ ਨਹੀ ਹੁੰਦੇ ਹਨ।  ਫਿੱਕੇ ਸ਼ਬਦ ਜਿਥੇ ਮਨ ਤਨ ਨੁੂੰ ਸਾੜ ਦਿੰਦੇ ਹਨ ਉਥੇ ਮਨ ਨੁੰ ਨਿਰਾਸ਼ ਤੇ ਦੁੱਖੀ ਕਰਦੇ ਹਨ। ਇਕ ਵਾਰ ਗੁਰੂ ਨਾਨਕ ਸਾਹਬ ਬਾਲਾ ਅਤੇ ਮਰਦਾਨਾ ਨਾਲ ਯਾਤਰਾ ਕਰ ਰਹੇ ਸੀ ਤੇ ਇਕ ਪਿੰਡ ਵਿੱਚ ਜਦ ਲੰਗਦੇ ਹੋਏ ਰੁੱਕੇ ਤਾ ਉਥੋਂ ਦੇ ਲੋਕਾ ਨੇ ਗੁਰੂ ਜੀ ਦਾ ਆਦਰ ਮਾਨ ਨਹੀ ਕਿੱਤਾ ਮੰਦਾ ਚੰਗਾ ਕਿਹਾ ਪਰ ਗੁਰੂ ਜੀ ਨੇ ਉਥੋ ਦੇ ਲੋਕਾ ਨੂੰ ਵਸੱਦੇ ਰਹੋ ਕਹਿ ਕੇ ਉਸ ਪਿੰਡ ਤੋਂ ਚਾਲੇ ਪਾ ਦਿੱਤੇ ਪਰ ਅਗਲੇ ਪਿੰਡ ਗੁਰੂ ਜੀ ਦਾ ਮਾਨ ਸਤਿਕਾਰ ’ਚ ਕੋਈ ਕਸਰ ਨਹੀ ਛੱਡੀ ਪਰ ਜਾਣ ਵਕਤ ਗੁਰੂ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਵਿੱਚ ਉਜੜੇ ਜਾਓ ਕੇਹ ਕੇ ਚਾਲੇ ਪਾ ਦਿੱਤੇ। ਇਹ ਦੇਖ ਬਾਲਾ ਮਰਦਾਨਾ ਦੋਵੇ ਹੈਰਾਨ ਗੁਰੂ ਜੀ ਨੇ ਇਹ ਕਿ ਅਸੀਸ ਦਿੱਤੀ ਹੈ। ਬਾਲੇ ਮਰਦਾਨੇ ਦੇ ਪੁਛਣ ਤੇ ਗੁਰੂ ਜੀ ਨੇ ਜਵਾਬ ਦਿੱਤਾ ਕਿ ਮਿੱਠੇ ਬੋਲਣ ਵਾਲੇ ਲੋਕ ਜਿੱਥੇ ਵੀ ਚੱਲੇ ਜਾਣ ਗੇ ਆਪਣੀ ਆਦਤ ਨਹੀ ਛੱਡਣ ਗੇ ਅਤੇ ਹੋਰ ਲੋਕਾ ਨੂੰ ਵੀ ਆਪਣੇ ਵਰਗਾ ਬਣਾਉਣ ਗੇ ਪਰ ਫਿਕਾ ਬੋਲਣ ਵਾਲੇ ਜੇ ਉਜੜ ਕੇ ਕਿੱਤੇ ਚੱਲੇਗੇ ਤਾ ਆਪਣੇ ਵਰਗੇ ਕਰ ਦੇਣ ਗੇ ਤਾ ਮੈ ਇਹਨਾ ਨੂੰ ਉਜੱੜਣ ਲਈ ਕਿਹਾ ਕਿ ਜਿਥੇ ਵੀ ਇਹ ਜਾ ਕੇ ਵਸਨਗੇ ਉਥੇ ਆਪਣੀ ਮਿੱਠੇ ਤੇ ਚੰਗੇ ਆਚਰਨ ਨਾਲ ਦੂਸਰੇ ਲੋਕਾ ਨੂੰ ਵੀ ਮਤ ਦਿੰਦੇ ਰਹਿਣ ਗੇ। ਕਿੳਂ ਕਿ ਫਿਕਾ ਬੋਲਣ ਵਾਲਾ ਕਿਸੇ ਨੂੰ ਵੀ ਪਸੰਦ ਨਹੀ ਆਉਂਦਾ। ਫਿਕਾ ਬੋਲ ਕੇ ਜਿਥੇ ਸਾਹਮਣੇ ਵਾਲਾ ਦਾ ਤਨ ਮਨ ਵੀ ਬੁਝ ਜਾਂਦਾ ਹੈ ਉਥੇ ਫ਼ਿਕੇ ਬੋਲਣ ਵਾਲੇ ਦਾ ਵੀ ਮਨ ਜ਼ਿਆਦਾ ਖੁਸ਼ ਨਹੀ ਰਹਿੰਦਾ। ਫਿਕੇ ਅਤੇ ਕੌੜੇ ਸ਼ਬਦ ਨਾ ਨਵੀ ਇਬਾਰਤ ਲਿਖਦੇ ਹਨ ਅਤੇ ਨਾ ਹੀ ਨਵਾ ਇਤਹਾਸ ਲਿਖਦੇ ਹਨ। ਫੁੱਲ ਚਾਹੇ ਕਿਨੰਾ ਵੀ ਸੋਹਣਾ ਖਿਲੀਆਂ ਹੋਵੇ ਪਰ ਜੇ ਫੁੱਲ ਵਿਚ ਮਿੱਠੀ ਖੁਸ਼ਬੂ ਨਾ ਹੋਵੇ ਤਾ ਉਹ ਫੁੱਲ ਕਿੱਸੇ ਦੀ ਮੱੜ੍ਹੀ ਤੇ ਵੀ ਕੰਮ ਨਹੀ ਆਉਂਦੇ ਹਨ। ਇਸੇ ਤਰ੍ਹਾ ਜੇ ਸਾਡੇ ਬੋਲ- ਚਾਲ ਸਾਡੀ ਜ਼ੁਬਾਨ ਮਿਠੀ ਨਹੀ ਤਾ ਇਸ ਜ਼ਬਾਨ ਦਾ ਕੋਈ ਮੁੱਲ ਨਹੀ ਫੇਰ ਇਹ ਜੁਬਾਨ ਸਿਰਫ਼ ਚੁਗਲੀ,ਚਾਪਲੂਸੀ ਤੇ ਮੰਦਾ ਬੋਲਣ ਚ ਕੰਮ ਆਉਂਦੀ ਹੈ। ਪਰ ਜੇਕਰ ਜੇ ਆਪਣੀ ਜੁਬਾਨ ਚ ਮਿੱਠੇ ਸ਼ਬਦ ਬੋਲੇ ਜਾਣ ਤਾ ਤੁਹਾਡੀ ਜਿਬ ਚ ਨਿਕਲੇ ਸ਼ਬਦ ਕਿੱਸੇ ਲਈ ਜਿੰਦਗੀ ਜਿਓਨ ਲਈ ਨਵੇਂ ਰਾਹ ਖੋਲ ਦਿੰਦੀ ਹੈ। ਆਸਾ ਦੀ ਵਾਰ ਵਿੱਚ ਇਕ ਵਾਕ ਆਉਂਦਾ ਹੈ। 
ਨਾਨਕ ਫਿਕੈ ਬੋਲਿਐ ਤਨ ਮਨ ਫਿਕਾ ਹੋਇ
ਸਾਡੇ ਗੁਰਬਾਣੀ ਵੀ ਇਹ ਕਹਿੰਦੀ ਹੈ। ਫਿੱਕਾ ਬੋਲਣ ਨਾਲ ਸਿਰਫ਼ ਤਨ ਮਨ ਹੀ ਫਿੱਕਾ ਨਹੀ ਸਗੋਂ ਮਨ ਚ ੳਦਾਸੀ ਵੀ ਪੈਦਾ ਹੁੰਦੀ ਹੈ। ਕੋਈ ਵੀ ਧਰਮ ਫਿਕਾ ਜਾਂ ਕੋੜਾ ਬੋਲਣਾ ਨਹੀ ਵੱਲ ਨਹੀ ਦਸਦਾ ਪਰ ਅਸੀਂ ਫੇਰ ਵੀ ਅਸੀ ਫਿਕਾ ਬੋਲਦੇ ਹਾ,ਫਿਕਾ ਬੋਲਆਿ ਅਸੀ ਆਪਣੇ ਪਰਮਾਤਮਾ ਨਾਲ ਵੀ ਫਿਕਾ ਬੋਲਦੇ ਹਾ ਜਿਸ ਨਾਲ ਸਾਡਾ ਰੱਬ ਵੀ ਖੁਸ਼ ਨਹੀ ਹੁੰਦਾ। ਫਿਕਾ ਬੋਲਣ ਨਾਲ ਕ੍ਰੌਧ ਵੱਧ ਜਾਂਦਾ ਹੈ ਅਤੇ ਮੈਂ ਜ਼ਿਆਦਾ ਹਾਵੀ ਹੋ ਜਾਂਦੀ। ਫਿਕਾ ਬੋਲਣ ਵਾਲਾ ਇਨਸਾਨ ਰੱਬ ਦੀ ਕਚਿਹਰੀ ਵਿਚ ਵੀ ਮੁਨਕਰ ਹੋ ਜਾਂਦਾ ਹੈ। ਫਿਕਾ ਬੋਲਣ ਵਾਲੇ ਨੁੂੰ ਉਸ ਦਾ ਪਰਮਾਤਮਾ ਵੀ ਪਸੰਦ ਨਹੀ ਕਰਦਾ ਫੇਰ ਲੋਕ ਕਿਦਾ ਕਰ ਲੈਣ। ਮਗਰ ਫੇਰ ਵੀ ਅਸੀਂ ਫਿੱਕੇ ਸ਼ਬਦ ਬੋਲਦੇ ਹਾ ਇਹੀ ਕਾਰਨ ਹੈ ਕਿ ਅੱਜ ਅਸੀ ਜ਼ਿਆਦਾ ਘਬਰਾਹਟ ਤੇ ਬੁਖਲਹਾਟ ਚ ਜਿੰਦਗੀ ਬਤੀਤ ਕਰ ਰਹੇ ਹਾ ਹਮੇਸ਼ਾ ਗੁੱਸੇ ਵਿੱਚ ਰਹਿੰਦੇ ਹਾ, ਹਮੇਸ਼ਾ ਮੈਂ ਦਾ ਸ਼ਿਕਾਰ ਹੀ ਰਹਿੰਦੇ ਹਾ। ਹਮੇਸ਼ਾ ਚਾਪਲੂਸੀ ਚ ਰਹਿੰਦੇ ਹਾ ਕਿਉਂ ਕਦੀ ਇਸ ਦਾ ਅਸੀ ਹੱਲ ਨਹੀ ਕੱਢ ਸਕੇ ਹਰ ਇਨਸਾਨ ਖੁਸ਼ ਰਹਿਣਾ ਚਾਹੁੰਦਾ ਹਾ ਪਰ ਰਹਿ ਨਹੀ ਪਾਉਂਦਾ। ਜਿਸ ਦਾ ਕਾਰਨ ਹੁੰਦਾ ਹੈ ਸਾਡੀ ਜੁਬਾਨ ਤੋਂ ਨਿੱਕਲੇ ਸ਼ਬਦ ਜੋ ਸਾਡੀ ਨਿੱਜ਼ੀ ਜਿੰਦਗੀ ਵਿੱਚ ਅਸਰ ਰੱਖਦੇ ਹਨ। ਥੱਪੜ ਮਾਰ ਕੇ ਭੁੱਲ ਜਾਣਾ ਜਿਆਦਾ ਜਲਦੀ ਹੁੰਦਾ ਹੈ ਪਰ ਕੌੜਾ ਤੇ ਫਿੱਕਾ ਬੋਲੀਆਂ ਕਿਸੇ ਨੂੰ ਵੀ ਨਹੀ ਭੁੱਲ ਦਾ ਪੂਰੀ ਜਿੰਦਗੀ ਯਾਦ ਰਹਿੰਦੇ ਹਨ। ਖੈਰ ਮਿੱਠਾ ਬੋਲਣਾ ਸੁਰੂ ਕਰ ਕੇ ਦੇਖੋ ਕਦੀ ਵੀ ਕਿਸੇ ਵੀ ਤਰੀਕੇ ਦੀ ਸ਼ੁਗੂਰ ਜਾਂ ਬਿਮਾਰੀ ਨਹੀ ਹੋਵੇਗੀ ਮਿੱਠੇ ਸ਼ਬਦ ਬੋਲਣ ਵਾਲੇ ਦਾ ਤਨ ਮਨ ਦੋਵੇ ਖੁਸ਼ ਰਹਿਣ ਗੇ। ਜਿਸ ਨਾਲ ਸਾਡਾ ਬਲੱਡ ਪ੍ਰੈਸ਼ਰ ਵੀ ਕਾਬੂ ’ਚ ਰਹੇਗਾ। ਅਤੇ ਚੰਗੇ ਚੰਗੇ ਖਿਆਲ ਵੀ ਆਉਣੇ ਸ਼ੁਰੂ ਹੋਣਗੇ। ਮਿਠਾ ਬੋਲਣਾ ਬਹੁੱਤ ਗੁਣਕਾਰੀ ਹੈ ਨਾ ਪੈਸਾ ਲੱਗਦਾ ਨਾ ਟਾਇਮ ਖਰਾਬ  ਹੋਣ ਦਾ ਡਰ ਫੈਸਲਾ ਸਿਰਫ਼ ਸਾਡੇ ਹੱਥ ਵਿੱਚ ਹੈ ਕਿ ਅਸੀ ਆਪਣੀ ਜਿੰਦਗੀ ਨੂੰ ਕਿਵੇਂ ਜਿਉਣਾ ਹੈ। 

ਇੰਜ਼: ਸਰਬਜੀਤ ਸਿੰਘ ‘ਜੀਤ’
1654, ਕਟੜਾ ਦਾਲ ਸਿੰਘ,ਅੰਮ੍ਰਿਤਸਰ 
ਮੋਬ: 09463757042


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template