Headlines News :
Home » » ਸਮਾਜ ਸੇਵਾ ਨੂੰ ਸਮਰਪਿਤ ਚਮਕੌਰ ਸਿੰਘ ਚਹਿਲ - ਜਸਵੰਤ ਕੌਰ ‘ਮਣੀ’

ਸਮਾਜ ਸੇਵਾ ਨੂੰ ਸਮਰਪਿਤ ਚਮਕੌਰ ਸਿੰਘ ਚਹਿਲ - ਜਸਵੰਤ ਕੌਰ ‘ਮਣੀ’

Written By Unknown on Friday 27 June 2014 | 23:35

ਦੁਨੀਆਂ ਵਿੱਚ ਕੁੱਝ ਗਿਣਤੀ ਦੇ ਲੋਕ ਹੀ ਅਜਿਹੇ ਹੁੰਦੇ ਹਨ ਜੋ ਆਪਣੇ ਨੁਕਸਾਨ ਦੀ ਪ੍ਰਵਾਹ ਨਾ ਕਰਦੇ ਹੋਏ ਵੀ ਹਮੇਸ਼ਾ ਦੂਜਿਆਂ ਦੀ ਭਲਾਈ ਲਈ ਤਿਆਰ ਬਰ ਤਿਆਰ ਹੀ ਰਹਿੰਦੇ ਹਨ। ਅੱਜ ਦੇ ਜ਼ਮਾਨੇ ਵਿਚ ਹਰ ਕਿਸੇ ਨੂੰ ਇਹੀ ਸ਼ਿਕਾਇਤ ਹੈ ਕਿ ਮੈਂ ਕਿਸੇ ਦੇ ਕੰਮ ਨੂੰ ਕੀ ਕਰਾਂ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੈ। ਪ੍ਰੰਤੂ ਕਈ ਵਿਅਕਤੀ ਹੁੰਦੇ ਹੀ ਅਜਿਹੇ ਹਨ। ਜਿਨ੍ਹਾਂ ਨੂੰ ਸਕੂਨ ਹੀ ਸਮਾਜ ਸੇਵਾ ਕਰਕੇ ਮਿਲਦਾ ਹੈ। ਅਜਿਹਾ ਹੀ ਇੱਕ ਵਿਅਕਤੀ ਹੈ- ਚਮਕੌਰ ਸਿੰਘ ਚਹਿਲ
ਚਮਕੌਰ ਸਿੰਘ ਦਾ ਜਨਮ ਪਿੰਡ ਸੰਗਤ ਕਲਾਂ ਜਿਲ੍ਹਾਂ ਬਠਿੰਡਾ ਵਿਖੇ ਪਿਤਾ ਸ: ਗੁਰਦੀਪ ਸਿੰਘ ਦੇ ਘਰ ਮਾਤਾ ਬਲਜੀਤ ਕੌਰ ਦੀ ਕੁੱਖੋਂ ਹੋਇਆ। ਚਮਕੌਰ ਨੇ ਪਹਿਲੀ ਤੋਂ ਮੈਟ੍ਰਿਕ ਤੱਕ ਦੀ ਪੜ੍ਹਾਈ ਆਪਣੇ ਨਾਨਕੇ ਪਿੰਡ ਲਹਿਰਾ ਬੇਗਾ ਤੋਂ ਗ੍ਰਹਿਣ ਕੀਤੀ। ਬਾਰਵੀਂ ਜਮਾਤ ਭੁੱਚੋਂ ਮੰਡੀ ਕਸ਼ਬੇ ਤੋਂ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਕੀਤੀ। ਫਿਰ ਗ੍ਰੈਜੂਏਸ਼ਨ ਤਲਵੰਡੀ ਸਾਬੋ ਦੇ ਗੁਰੂ ਕਾਂਸੀ ਕਾਲਜ ਤੋਂ ਕਰਨ ਉਪਰੰਤ ਐਮ.ਏ.ਰਾਜਨੀਤੀ ਪੰਜਾਬੀ ਯੂਨੀਵਰਸਿਟੀ ਤੋਂ ਪਾਸ ਕੀਤੀ। ਚਮਕੌਰ ਨੂੰ ਸਮਾਜ ਸੇਵਾ ਦੀ ਚੇਟਕ ਅਸਲ ਵਿਚ ਕਾਲਜ ਪੜਦਿਆਂ ਹੀ ਲੱਗੀ। ਜਿਸ ਕਰਕੇ ਉਸ ਨੇ ਕਾਲਜ ਦੇ ਐਨ.ਐਸ.ਐਸ. ਕੈਂਪ ਵਿੱਚ ਵਧੀਆਂ ਵਲੰਟੀਅਰ ਹੋਣ ਦਾ ਮਾਣ ਹਾਸ਼ਲ ਕੀਤਾ। ਕਾਲਜ ਸਮੇਂ ਦੌਰਾਨ ਹੀ ਉਸ ਨੇ ਕਬੱਡੀ ਖੇਡ ਵਿਚ ਪੰਜਾਬ ਵਿਚੋਂ ਚੰਗੀ ਪੁਜੀਸ਼ਨ ਹੋਣ ਕਰਕੇ ਪੰਜਾਬ ਦੇ ਸਾਬਕਾ ਰਾਜਪਾਲ ਬੀ.ਐਨ. ਛਿੱਬਰ ਜੀ ਤੋਂ ਵੀ ਸਨਮਾਨ ਪ੍ਰਾਪਤ ਕੀਤਾ। ਚਮਕੌਰ ਸਿੰਘ ਚਹਿਲ ਦੁੱਖੀ ਤੇ ਲੋੜਵੰਦ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ। ਖੁਦ ਕਈ ਵਾਰ ਖੂਨਦਾਨ ਕਰਕੇ ਕਈ ਕੀਮਤੀ ਜਾਨਾਂ ਵੀ ਬਚਾ ਚੁੱਕਾ ਹੈ ਕਈ ਗਰੀਬ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਵੀ ਚਮਕੌਰ ਕਿਤਾਬਾਂ ਤੇ ਰੁਪੈ ਦੇ ਕੇ ਸਮੇਂ ਸਮੇਂ ਤੇ ਮਦਦ ਕਰਦਾ ਰਹਿੰਦਾ ਹੈ। ਕਈ ਗਰੀਬ ਕੁੜੀਆਂ ਦੇ ਵਿਆਹ ਮੌਕੇ ਵੀ ਇਸ ਸਖ਼ਸ ਨੇ ਕਈ ਪਰਿਵਾਰਾਂ ਦੀ ਕਾਫ਼ੀ ਵਿੱਤੀ ਮਦਦ ਕੀਤੀ ਹੈ । ਰਸਤੇ ਚੋਂ ਰੋੜੇ ਚੁੱਕਣਾ ਮਿੱਠਾ ਬੋਲਣਾ ਆਦਿ ਉਸ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਹਨ। ਜੇਕਰ ਉਸ ਨੂੰ ਕੋਈ ਆਵਾਰਾਂ ਪੂਸ ਫੱਟੜ ਦਿਸ ਜਾਵੇ ਤਾਂ ਉਹ ਆਪਣੇ ਬੱਚਿਆਂ ਵਾਂਗ ਉਸ ਦੇ ਮਲਬ ਪੱਟੀ ਕਰਵਾਕੇ ਸਾਂਭ ਸੰਭਾਲ ਕਰਦਾ ਹੈ। ਚਮਕੌਰ ਸਿੰਘ ਚਹਿਲ ਦੱਸਦਾ ਹੈ ਕਿ ਅਸਲ ਵਿਚ ਉਸ ਨੂੰ ਆਂਤਮਿਕ ਸ਼ਾਂਤੀ ਹੀ ਲੋਕਾਂ ਦੀ ਸੇਵਾ ਕਰਕੇ ਪ੍ਰਾਪਤ ਹੁੰਦੀ ਹੈ। ਅੱਜ ਕੱਲ੍ਹ ਚਮਕੌਰ ਮਾਨਸਾ ਵਿਖੇ ਨਿਆਂ ਪਾਲਿਕਾਂ ਵਿਚ ਆਪਣੀ ਸੇਵਾ ਬਾਖੂਬੀ ਨਿਭਾਊਂਦੇ ਹੋਏ ਆਪਣੀ ਧਰਮਪਤਨੀ ਪਰਮਜੀਤ ਕੌਰ ਤੇ ਪੁੱਤਰ ਜਸ਼ਨਪ੍ਰੀਤ ਸਿੰਘ ਨਾਲ ਮਾਨਸਾ ਵਿਖੇ ਹੀ ਸਾਦਗੀ ਭਰਪੂਰ ਜਿੰਦਗੀ ਜੀਣ ਦੇ ਨਾਲ ਨਾਲ ਲੋਕ ਭਲਾਈ ਨੂੰ ਸਮਰਪਿਤ ਹੋ ਕੇ ਰਹਿ ਰਹੇ ਹਨ। ਪ੍ਰਮਾਤਮਾ ਕਰੇ ਉਨ੍ਹਾਂ ਦੀ ਸਮਾਜ ਸੇਵਾ ਪ੍ਰਤੀ ਮੋਹ ਇਸੇ ਤਰ੍ਹਾਂ ਬਰਕਰਾਰ ਰਹੇ । 




ਜਸਵੰਤ ਕੌਰ ‘ਮਣੀ’ 
ਪਿੰਡ+ਡਾਕ-ਕੋਟਗੁਰੁੂ
 ਬਠਿੰਡਾ ।
ਮੋ: 98888-70822

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template