Headlines News :
Home » » ਸਮਾਜ ਸੇਵੀ ਕੰਮਾਂ ਵਿੱਚ ਵਧ ਖੜ੍ਹ ਕੇ ਹਿੱਸਾ ਲੈਣ ਵਾਲੀ ਸ਼ਖਸ਼ੀਅਤ ਡਾ: ਗੁਰਦੀਪ ਸਿੰਘ ਘੁੱਦਾ - ਜਸਵੰਤ ਕੌਰ ‘ਮਣੀ’

ਸਮਾਜ ਸੇਵੀ ਕੰਮਾਂ ਵਿੱਚ ਵਧ ਖੜ੍ਹ ਕੇ ਹਿੱਸਾ ਲੈਣ ਵਾਲੀ ਸ਼ਖਸ਼ੀਅਤ ਡਾ: ਗੁਰਦੀਪ ਸਿੰਘ ਘੁੱਦਾ - ਜਸਵੰਤ ਕੌਰ ‘ਮਣੀ’

Written By Unknown on Friday 27 June 2014 | 23:41

ਅੱਜ ਦੇ ਤੇਜ ਤਰਾਰ ਤੇ ਆਪੋਂ ਧਾਪੀ ਭਰੇ ਮਾਹੌਲ ਵਿਚ ਜਿੱਥੇ ਹਰ ਕਿਸੇ ਨੂੰ ਆਪੋ-ਆਪਣਾ ਸਵਾਰਥ ਸਿੱਧ ਕਰਨ ਦੀ ਹੋੜ ਲੱਗੀ ਹੋਈ ਹੈ, ਉੱਥੇ ਸਮਾਜ ਅੰਦਰ ਕਈ ਅਜਿਹੇ ਸ਼ਖਸ਼ ਵੀ ਮੌਜੂਦ ਹੁੰਦੇ ਹਨ, ਜੋ ਕਾਦਰ ਦੀ ਕੁਦਰਤ ਦਾ ਹਰ ਹੁਕਮ ਪ੍ਰਵਾਨ ਕਰਦੇ ਹੋਏ ਹਮੇਸ਼ਾਂ ਦੂਜਿਆਂ ਦੀ ਭਲਾਈ ਵਾਸਤੇ ਆਪਣੇ ਐੋਸ਼ੋ ਆਰਾਮ ਨੂੰ ਤਿਆਗ ਕੇ ਝੱਟ ਤੁਰਨ ਲਈ ਹਮੇਸ਼ਾ ਉਤਾਵਲੇ ਰਹਿੰਦੇ ਹਨ। ਅਜਿਹੀ ਹੀ ਇੱਕ ਮਾਣਮੱਤੀ ਸ਼ਖਸ਼ੀਅਤ ਦਾ ਨਾਮ ਹੈ-ਡਾ: ਗੁਰਦੀਪ ਸਿੰਘ ਘੁੱਦਾ। ਖੁਦ ਡਾਕਟਰੀ ਦੇ ਪੇਸ਼ੇ ਨਾਲ ਸੰਬੰਧਤ ਹੋਣ ਕਰਕੇ ਗੁਰਦੀਪ ਸਿੰਘ ਆਮ ਲੋਕਾਂ ਦੇ ਦੁੱਖ ਦਰਦ ਚੰਗੀ ਤਰ੍ਹਾਂ ਸਮਝਦੇ ਹਨ। ਡਾ: ਗੁਰਦੀਪ ਸਿੰਘ ਨੇ ਆਪਣੇ ਪੇਸ਼ੇ ਨੂੰ ਜ਼ਿਆਦਾਤਰ ਸਮਾਜ ਸੇਵੀ ਕਾਰਜਾਂ ਨੂੰ ਹੀ ਸਮਰਪਿਤ ਕੀਤਾ ਹੋਇਆ ਹੈ। ਮਿੱਠ-ਬੇਲੜੇ ਤੇ ਮਿਲਾਪੜੇ ਸੁਭਾਅ ਦੇ ਮਾਲਕ ਡਾ: ਗੁਰਦੀਪ ਸਿੰਘ ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਬਲਾਕ ਸੰਗਤ ਬਠਿੰਡਾ ਦੇ ਪ੍ਰਧਾਨ ਦੀ ਜਿੰਮੇਵਾਰੀ ਵੀ ਪੂਰੀ ਮਿਹਨਤ, ਇਮਾਨਦਾਰੀ ਤੇ ਸੁਹਿਰਦਤਾ ਨਾਲ ਨਿਭਾਅ ਰਹੇ ਹਨ। ਅੱਜ ਤੱਕ ਡਾ: ਗੁਰਦੀਪ ਸਿੰਘ ਦੀ ਯੋਗ ਅਗਵਾਹੀ ਹੇਠ ਵੱਖ-ਵੱਖ ਪਿੰਡਾਂ ਵਿਚ ਖੂਨਦਾਨ ਕੈਂਪ ਲਗਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਰੋਗਾਂ ਦੇ ਮੁਫ਼ਤ ਚੈਂਕਅੱਪ ਕੈਂਪ ਲਗਵਾਕੇ ਤੇ ਮੁਫ਼ਤ ਦਵਾਈਆਂ ਦੇ ਕੇ ਸ਼ੈਂਕੜੇ ਹੀ ਦੁੱਖੀ ਲੋਕਾਂ ਨੂੰ ਤੰਦਰੁਸਤ ਕਰ ਚੁੱਕੇ ਹਨ। ਡਾ: ਗੁਰਦੀਪ ਸਿੰਘ ਘੁੱਦਾ ਜਿੱਥੇ ਸਮੇਂ ਸਮੇਂ ’ਤੇ ਵੱਖ-ਵੱਖ ਸਮਾਜ ਸੇਵੀ ਕਾਰਜ ਕਰਦੇ ਰਹਿੰਦੇ ਹਨ, ਉੱਥੇ ਖੁਦ ਵੀ ਇੱਕਲੇ ਹੀ ਕਿਸੇ ਸੰਸਥਾ ਵਾਂਗ ਲੋਕ ਭਲਾਈ ਦੇ ਕਾਰਜ ਕਰਦੇ ਰਹਿੰਦੇ ਹਨ। ਖੁਦ ਵੀ ਕਈ ਵਾਰੀ ਖੂਨਦਾਨ ਕਰ ਚੁੱਕੇ ਹਨ ਤੇ ਖੂਨਦਾਨੀਆਂ ਦੀ ਹੌਸ਼ਲਾ ਅਫਜਾਈ ਵਾਸਤੇ ਵੱਧ ਤੋਂ ਵੱਧ ਮਦਦ ਵੀ ਕਰਦੇ ਰਹਿੰਦੇ ਹਨ। ਡਾ: ਗੁਰਦੀਪ ਸਿੰਘ ਹਰ ਵਰ੍ਹੇ ਗਰੀਬ ਵਿਦਿਆਰਥੀਆਂ ਨੂੰ ਸਕੂਲ ਵਿਚ ਜਾ ਕੇ ਮੁਫ਼ਤ ਸ਼ਟੇਸ਼ਨਰੀ ਵੀ ਵੰਡਣ ਦੀ ਰਵਾਇਤ ਕਾਫ਼ੀ ਸਮੇਂ ਤੋਂ ਲਗਾਤਾਰ ਨਿਭਾਉਂਦੇ ਆ ਰਹੇ ਹਨ। ਇਨ੍ਹਾਂ ਸਮਾਜ ਸੇਵੀ ਕੰਮਾਂ ਦੀ ਬਦੌਲਤ ਹੀ ਡਾ: ਗੁਰਦੀਪ ਸਿੰਘ ਘੁੱਦਾ ਹੁਣ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ ਰਹੇ। ਗੁਰਦੀਪ ਸਿੰਘ ਨੂੰ ਆਪਣੇ ਘਰ ਦੀ ਚਿੰਤਾ ਘੱਟ ਤੇ ਸਮਾਜ ਦੇ ਦਰਦ/ਦੁੱਖ ਘਟਾਉਣ ਦੀ ਜਿਆਦਾ ਲੱਗੀ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਤਾਂ ਸਕੂਨ ਹੀ ਸਮਾਜ ਸੇਵਾ ਕਰਕੇ ਮਿਲਦਾ ਹੈ। ਪ੍ਰਮਾਤਮਾ ਕਰੇ ਡਾ: ਗੁਰਦੀਪ ਸਿੰਘ ਘੁੱਦਾ ਦੀ ਸਮਾਜ ਸੇਵੀ ਪ੍ਰਤੀ ਲਗਨ ਇਸੇ ਤਰ੍ਹਾਂ ਬਣੀ ਰਹੇ। 
ਜਸਵੰਤ ਕੌਰ ‘ਮਣੀ’ 
                                                                                               ਪਿੰਡ+ਡਾਕ-ਕੋਟਗੁਰੁੂ
                                                                                                          ਬਠਿੰਡਾ ।
ਮੋ: 98888-70822

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template